1 ਸਤੰਬਰ ਤੋਂ ਰਸੋਈ ਗੈਸ ਤੋਂ ਲੈ ਕੇ ਹਵਾਈ ਯਾਤਰਾ ਤੱਕ ਤੁਹਾਡੀ ਜੇਬ 'ਤੇ ਪਾਉਣਗੇ ਅਸਰ

08/31/2020 10:25:24 PM

ਨਵੀਂ ਦਿੱਲੀ— ਪਹਿਲੀ ਸਤੰਬਰ ਤੋਂ ਕਈ ਚੀਜ਼ਾਂ 'ਚ ਬਦਲਅ ਹੋਣ ਜਾ ਰਿਹਾ ਹੈ। ਇਕ ਤਾਂ ਇਹ ਕਿ ਜੇਕਰ ਤੁਹਾਡੇ ਕਰਜ਼ ਦੀ ਈ. ਐੱਮ. ਆਈ. ਨਹੀਂ ਕੱਟ ਹੋ ਰਹੀ ਸੀ ਤਾਂ ਉਹ ਹੁਣ ਕੱਟਣੀ ਸ਼ੁਰੂ ਹੋ ਜਾਏਗੀ, ਪਹਿਲੇ ਦੀ ਤਰ੍ਹਾਂ ਕਿਸ਼ਤਾਂ ਦਾ ਭੁਗਤਾਨ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਐੱਲ. ਪੀ. ਜੀ. ਗੈਸ ਸਿਲੰਡਰ, ਏਅਰਲਾਈਨ ਦਾ ਕਿਰਾਇਆ ਵੀ ਤੁਹਾਡੀ ਜੇਬ 'ਤੇ ਪ੍ਰਭਾਵ ਪਾਉਣ ਜਾ ਰਹੇ ਹਨ।

ਸਿਲੰਡਰ-
1 ਸਤੰਬਰ ਨੂੰ ਐੱਲ. ਪੀ. ਜੀ. ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਿਲੰਡਰ ਕੀਮਤਾਂ 'ਚ ਬਦਲਾਅ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀਆਂ ਐੱਲ. ਪੀ. ਜੀ. ਕੀਮਤਾਂ, ਸੀ. ਐੱਨ. ਜੀ. ਤੇ ਪੀ. ਐੱਨ. ਜੀ. ਕੀਮਤਾਂ 'ਚ ਕਟੌਤੀ ਕਰ ਸਕਦੀਆਂ ਹਨ। ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਤੁਹਾਡੇ ਜੇਬ ਲਈ ਰਾਹਤ ਹੋਵੇਗੀ।
 

ਹਵਾਈ ਯਾਤਰਾ-
1 ਸਤੰਬਰ ਤੋਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਤੇ ਕੌਮਾਂਤਰੀ ਯਾਤਰੀਆਂ ਕੋਲੋਂ ਜ਼ਿਆਦਾ ਹਵਾਬਾਜ਼ੀ ਸੁਰੱਖਿਆ ਫੀਸ (ਏ. ਐੱਸ. ਐੱਫ.) ਵਸੂਲਣ ਦਾ ਫ਼ੈਸਲਾ ਕੀਤਾ ਹੈ। ਘਰੇਲੂ ਹਵਾਈ ਯਾਤਰੀਆਂ ਨੂੰ ਏ. ਐੱਸ. ਐੱਫ. ਦੇ ਤੌਰ 'ਤੇ 160 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਪਹਿਲਾਂ 150 ਰੁਪਏ ਸੀ। ਕੌਮਾਂਤਰੀ ਯਾਤਰੀਆਂ ਨੂੰ 1 ਸਤੰਬਰ 2020 ਤੋਂ 4.85 ਡਾਲਰ ਦੀ ਬਜਾਏ 5.2 ਡਾਲਰ ਬਤੌਰ ਏ. ਐੱਸ. ਐੱਫ. ਚੁਕਾਉਣਾ ਹੋਵੇਗਾ।
 

ਸਟੀਲ ਹੋ ਸਕਦਾ ਹੈ ਮਹਿੰਗਾ
ਸਟੀਲ ਕੰਪਨੀਆਂ ਸਤੰਬਰ ਤੋਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਸਤੰਬਰ ਤੋਂ ਕੀਮਤਾਂ 'ਚ 2,000 ਤੋਂ 3,000 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਸਕਦਾ ਹੈ। ਇਕ ਪ੍ਰਮੁੱਖ ਉਤਪਾਦਕ ਨੇ ਕਿਹਾ ਕਿ ਸਟੀਲ ਕੀਮਤਾਂ 'ਚ 3,000 ਰੁਪਏ ਪ੍ਰਤੀ ਟਨ ਦਾ ਵਾਧਾ ਕਰਨ 'ਤੇ ਵਿਚਾਰ ਕੀਤਾ ਗਿਆ ਹੈ, ਉੱਥੇ ਹੀ ਇਕ ਹੋਰ ਨੇ ਕਿਹਾ ਕਿ ਕੀਮਤਾਂ 'ਚ ਵਾਧਾ 2,000 ਰੁਪਏ ਪ੍ਰਤੀ ਟਨ ਹੋ ਸਕਦਾ ਹੈ।

ਬਾਈਕ-
ਤਿਉਹਾਰਾਂ 'ਚ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸਤੰਬਰ 'ਚ ਹੋਣ ਵਾਲੀ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਦੋਪਹੀਆ ਵਾਹਨਾਂ 'ਤੇ ਜੀ. ਐੱਸ. ਟੀ. ਘਟਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦਾ ਸੰਕੇਤ ਦਿੱਤਾ ਸੀ। ਇਸ ਸਮੇਂ ਦੋਪਹੀਆ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਦਰ ਹੈ। ਪ੍ਰੀਸ਼ਦ ਦੀ ਬੈਠਕ 17 ਜਾਂ 19 ਸਤੰਬਰ ਨੂੰ ਹੋ ਸਕਦੀ ਹੈ।

Sanjeev

This news is Content Editor Sanjeev