ਅਲਟ੍ਰਾਟੈੱਕ ਸੀਮੈਂਟ ਨੂੰ 1017.5 ਕਰੋੜ ਰੁਪਏ ਦਾ ਮੁਨਾਫਾ

04/24/2019 5:04:15 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 1017.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 488 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਸਟੈਂਡਅਲੋਨ ਆਮਦਨ 18.3 ਫੀਸਦੀ ਵਧ ਕੇ 10,500 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਸਟੈਂਡਅਲੋਨ ਆਮਦਨ 8,872 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਸਟੈਂਡਅਲੋਨ ਐਬਿਟਡਾ 1,703 ਕਰੋੜ ਰੁਪਏ ਤੋਂ ਵਧ ਕੇ 2,213 ਕਰੋੜ ਰੁਪਏ ਰਹੀ ਹੈ। ਸਾਲ ਦਰ ਸਾਲ ਆਧਾਰ 'ਤੇ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਸਟੈਂਡਅਲੋਨ ਐਬਿਟਡਾ ਮਾਰਜਨ 19.2 ਫੀਸਦੀ ਤੋਂ ਵਧ ਕੇ 21 ਫੀਸਦੀ ਰਹੀ ਹੈ। 
ਸਾਲ ਦਰ ਸਾਲ ਆਧਾਰ 'ਤੇ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਕੰਪਨੀ ਦੀ ਘਰੇਲੂ ਵਿਕਰੀ 16 ਫੀਸਦੀ ਰਹੀ ਹੈ। ਕੰਪਨੀ ਦੇ ਬੋਰਡ ਨੇ 11.50 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਡ ਦਾ ਐਲਾਨ ਕੀਤਾ ਹੈ।  

Aarti dhillon

This news is Content Editor Aarti dhillon