ਕਾਰੋਬਾਰੀ ਵਾਤਾਵਰਣ ਕਾਫ਼ੀ ਚੁਣੌਤੀਪੂਰਨ ਰਹਿਣ ਵਾਲਾ : TVS ਮੋਟਰ

07/12/2020 2:52:23 PM

ਨਵੀਂ ਦਿੱਲੀ— ਟੀ. ਵੀ. ਐੱਸ. ਮੋਟਰ ਕੰਪਨੀ ਦਾ ਮੰਨਣਾ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਕੋਵਿਡ-19 ਸੰਕਟ ਕਾਰਨ ਕਾਰੋਬਾਰੀ ਵਾਤਾਵਰਣ ਕਾਫ਼ੀ ਚੁਣੌਤੀਪੂਰਨ ਰਹਿਣ ਵਾਲਾ ਹੈ।

ਕੰਪਨੀ ਦੀ 2019-20 ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤ ਸਾਲ ਦੇ ਅੰਤ ਵਿਚ ਕੁਝ ਸੁਧਾਰਾਂ ਦੀ ਸੰਭਾਵਨਾ ਹੈ। ਸ਼ੇਅਰਧਾਰਕਾਂ ਨਾਲ ਸੂਚਨਾ ਸਾਂਝੀ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਮਾਨਸੂਨ ਚੰਗਾ ਰਹਿਣ ਨਾਲ ਖੇਤੀਬਾੜੀ ਖੇਤਰ ਦੀ ਵਾਧਾ ਦਰ ਵੀ ਵਧੀਆ ਰਹੇਗੀ। ਇਸ ਨਾਲ ਦੋਪਹੀਆ ਖੇਤਰ ਨੂੰ ਉਭਰਨ 'ਚ ਮਦਦ ਮਿਲੇਗੀ।

ਟੀ. ਵੀ. ਐੱਸ. ਮੋਟਰ ਕੰਪਨੀ ਨੇ ਕਿਹਾ, ''2020-21 ਵਿਚ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਅਰਥ-ਵਿਵਸਥਾ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।''
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਵਾਜਾਈ 'ਤੇ ਰੋਕ ਅਤੇ ਅਰਥਵਿਵਸਥਾ ਦੇ ਕਈ ਖੇਤਰਾਂ 'ਤੇ ਮਹਾਮਾਰੀ ਦੇ ਪ੍ਰਭਾਵ ਕਾਰਨ ਜੀ. ਡੀ. ਪੀ., ਖਰਚ ਯੋਗ ਆਮਦਨ, ਉਪਭੋਗਤਾ ਧਾਰਣਾ ਅਤੇ ਵਾਹਨ ਉਦਯੋਗ ਪ੍ਰਭਾਵਿਤ ਹੋਵੇਗਾ। ਰਿਪੋਰਟ ਕਹਿੰਦੀ ਹੈ ਕਿ ਇਸ ਵਜ੍ਹਾ ਨਾਲ
2021 ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ 'ਚ ਵੱਡੀ ਗਿਰਾਵਟ ਆਵੇਗੀ। ਅੱਗੇ ਦੀ ਤਿਮਾਹੀ 'ਚ ਇਹ ਗਿਰਾਵਟ ਥੋੜ੍ਹੀ ਘੱਟ ਹੋਵੇਗੀ। ਅਰਥਵਿਵਥਾ 'ਚ ਕੁਝ ਸੁਧਾਰ ਵਿੱਤੀ ਸਾਲ ਦੇ ਅੰਤ 'ਚ ਹੀ ਨਜ਼ਰ ਆਉਣਗੇ। ਅਰਥਵਿਵਸਥਾ 'ਚ ਸੁਸਤੀ ਦਾ ਜ਼ਿਕਰ ਕਰਦਿਆਂ ਟੀ. ਵੀ. ਐੱਸ. ਮੋਟਰ ਨੇ ਕਿਹਾ ਕਿ ਨੌਕਰੀਆਂ 'ਤੇ ਸੰਭਾਵਿਤ ਖਤਰੇ ਤੇ ਤਨਖਾਹ 'ਚ ਕਟੌਤੀ ਦੇ ਮੱਦੇਨਜ਼ਰ ਲੋਕ ਜ਼ਿਆਦਾ ਬਚਤ ਕਰਨਗੇ। ਇਸ ਨਾਲ ਲੋਕ ਗੈਰ-ਜ਼ਰੂਰੀ ਟਿਕਾਊ ਸਾਮਾਨ ਦੀ ਖਰੀਦ 'ਚ ਦੇਰੀ ਕਰਨਗੇ। ਇਸ ਨਾਲ ਨਿਰਮਾਣ ਸਮੇਤ ਵਾਹਨ ਉਦਯੋਗ ਪ੍ਰਭਾਵਿਤ ਹੋਵੇਗਾ।

Sanjeev

This news is Content Editor Sanjeev