ਪਿਛਲੀ ਤਰੀਕ ਤੋਂ ਕਰ ਲਾਉਣ ਦੇ ਮਾਮਲੇ ’ਚ ਅੰਤਿਮ ਫੈਸਲਾ ਲਿਖਿਆ ਜਾ ਰਿਹੈ : ਕੇਅਰਨ

01/23/2019 5:25:40 PM

ਨਵੀਂ ਦਿੱਲੀ - ਬ੍ਰਿਟੇਨ ਦੀ ਪ੍ਰਮੁੱਖ ਤੇਲ ਕੰਪਨੀ ਕੇਅਰਨ ਐਨਰਜੀ ਨੇ ਕਿਹਾ ਕਿ ਇਕ ਕੌਮਾਂਤਰੀ ਵਿਚੋਲਗੀ ਅਦਾਲਤ ਭਾਰਤ ਸਰਕਾਰ ਵਲੋਂ ਪਿਛਲੀ ਤਰੀਕ ਤੋਂ ਕਰ ਲਾਉਣ ਦੇ ਮਾਮਲੇ ਵਿਚ ਅੰਤਿਮ ਹੁਕਮਾਂ ਦਾ ਮਸੌਦਾ ਤਿਆਰ ਕਰ ਰਹੀ ਹੈ। ਕੰਪਨੀ ਨੇ ਪਿਛਲੀ ਤਰੀਕ ਤੋਂ ਕਰ ਲਾਉਣ ਦੇ ਫੈਸਲੇ ਨੂੰ ਕੌਮਾਂਤਰੀ ਮੰਚ ’ਤੇ ਚੁਣੌਤੀ ਦਿੱਤੀ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਕਿਹਾ ਕਿ ਹੁਕਮ ਕਦੋਂ ਤੱਕ ਦਿੱਤਾ ਜਾ ਸਕਦਾ ਹੈ। ਕੇਅਰਨ ਨੇ ਕਿਹਾ ਕਿ ਵਿਚੋਲਗੀ ਕਾਰਵਾਈ ਦੇ ਜ਼ਰੀਏ ਉਹ ਭਾਰਤ ਸਰਕਾਰ ਤੋਂ 1.4 ਅਰਬ ਡਾਲਰ ਦਾ ਮੁਆਵਜ਼ਾ ਚਾਹੁੰਦੀ ਹੈ। ਆਮਦਨ ਕਰ ਵਿਭਾਗ ਨੇ ਪਿਛਲੀ ਤਰੀਕ ਤੋਂ ਕਰ ਦੀ ਵਿਵਸਥਾ ਵਾਲੀ ਨਵੀਂ ਕਾਨੂੰਨ ਸੋਧ ਦੇ ਤਹਿਤ 2014 ਵਿਚ ਕੇਅਰਨ ਐਨਰਜੀ ਤੋਂ 10,247 ਕਰੋੜ ਰੁਪਏ ਦਾ ਕਰ ਬਕਾਇਆ ਚੁਕਾਉਣ ਦੀ ਮੰਗ ਕੀਤੀ ਸੀ।