ਮੁੰਬਈ-ਦਿੱਲੀ ਰਾਜਧਾਨੀ ਵਿਚ ਹੁਣ 15 ਘੰਟੇ ਤੋਂ ਪਹਿਲਾਂ ਪੂਰਾ ਹੋਵੇਗਾ ਸਫਰ

08/24/2019 3:45:51 PM

ਨਵੀਂ ਦਿੱਲੀ— ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈੱਸ ਟਰੇਨ (12951/52) 'ਚ ਹੁਣ ਦਿੱਲੀ ਤੋਂ ਮੁੰਬਈ ਪਹੁੰਚਣ 'ਚ ਇਕ ਘੰਟਾ ਲੱਗੇਗਾ। ਇਸ ਗੱਡੀ ਨੂੰ ਦੋ ਲੋਕੋਮੋਟਿਵ ਲਗਾਏ ਗਏ ਹਨ, ਜਿਸ 'ਚ ਇਕ ਪਿੱਛੇ ਤੇ ਇਕ ਮੋਹਰੇ ਹੋਵੇਗਾ। 

 


ਇਸ ਤਕਨੀਕ ਨਾਲ ਸਫਰ ਕਵਰ ਕਰਨ 'ਚ ਤਕਰੀਬਨ 45-60 ਮਿੰਟ ਦਾ ਸਮਾਂ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈੱਸ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਸ਼ਾਮ ਨੂੰ ਚੱਲਦੀ ਹੈ ਜੋ ਅਗਲੇ ਦਿਨ ਸਵੇਰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚਦੀ ਹੈ।

ਲਗਭਗ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਯਾਤਰਾ ਕਰਦਿਆਂ ਇਹ ਟਰੇਨ ਰਸਤੇ 'ਚ ਬੋਰੀਵਾਲੀ, ਸੂਰਤ, ਵਡੋਦਰਾ, ਰਤਲਾਮ, ਨਾਗਦਾ ਅਤੇ ਕੋਟਾ 'ਚ ਰੁਕਦੀ ਹੈ। ਇਸ ਸਮੇਂ ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈੱਸ 'ਚ 15 ਘੰਟੇ ਤੇ 30 ਮਿੰਟ ਲੱਗਦੇ ਹਨ। ਦੋ ਲੋਕੋਮੋਟਿਵਜ਼ ਦੀ ਮਦਦ ਨਾਲ ਭਾਰਤੀ ਰੇਲਵੇ ਨੂੰ ਉਮੀਦ ਹੈ ਕਿ ਸਫਰ 'ਚ ਇਕ ਘੰਟੇ ਦੀ ਕਮੀ ਹੋਵੇਗੀ। ਇਨ੍ਹਾਂ ਲੋਕੋਮੋਟਿਵਜ਼ ਦੀ ਪਾਵਰ ਕ੍ਰਮਵਾਰ 6,000-6,000 ਹਾਰਸ ਪਾਵਰ (ਐੱਚ. ਪੀ.) ਦੱਸੀ ਜਾ ਰਹੀ ਹੈ, ਯਾਨੀ ਕੁੱਲ 12,000 ਐੱਚ. ਪੀ. ਵਾਲੇ ਲੋਕੋਮੋਟਿਵਜ਼ ਟਰੇਨ ਨੂੰ ਖਿੱਚਣਗੇ। ਪੱਛਮੀ ਰੇਲਵੇ ਮੁਤਾਬਕ, ਪੁਸ਼-ਪੁਲ ਤਕਨਾਲੋਜੀ ਦਾ ਇਸਤੇਮਾਲ ਹੋਰ ਟਰੇਨਾਂ 'ਚ ਵੀ ਜਲਦ ਹੀ ਕੀਤਾ ਜਾਵੇਗਾ, ਜਿਸ ਨਾਲ ਟਰੇਨਾਂ ਦੇ ਸਫਰ 'ਚ ਕਮੀ ਹੋਵੇਗੀ।