ਖਤਰਨਾਕ ਬੀਮਾਰੀਆਂ ਤੋਂ ਬਚਾਉਣ ਲਈ ਬਜ਼ਾਰ 'ਚ ਆਇਆ ਰੇਡੀਏਸ਼ਨ ਪਿਊਰੀਫਾਇਰ

01/12/2019 1:22:58 PM

ਨਵੀਂ ਦਿੱਲੀ — ਬਜ਼ਾਰ ਵਿਚ ਪਾਣੀ ਅਤੇ ਹਵਾ ਨੂੰ ਸਾਫ ਕਰਨ ਵਾਲੇ ਉਤਪਾਦਨ ਆਉਣ ਤੋਂ ਬਾਅਦ ਹੁਣ ਰੇਡੀਏਸ਼ਨ ਪਿਊਰੀਫਾਇਰ ਵੀ ਵਿਕਰੀ ਲਈ ਤਿਆਰ ਹੈ। ਜੇਕਰ ਤੁਸੀਂ ਦਿਨ ਵਿਚ 2 ਘੰਟੇ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਦੇ ਹੋ ਜਾਂ ਫਿਰ ਲੈਪਟਾਪ ਵਰਗੇ ਕਿਸੇ ਇਲੈਕਟ੍ਰਾਨਿਕ ਡਿਵਾਈਸ 'ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਹਾਰਟ ਅਟੈਕ, ਨਪੁੰਸਕਤਾ, ਬਾਂਝਪਨ ਅਤੇ ਬ੍ਰੇਨ ਟਿਊਮਰ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਰੇਡੀਏਸ਼ਨ ਪਿਊਰੀਫਾਇਰ ਸਿਹਤ ਲਈ ਇਕ ਬਹੁਤ ਜ਼ਰੂਰੀ ਉਤਪਾਦ ਸਾਬਤ ਹੋ ਸਕਦਾ ਹੈ ਜਿਹੜਾ ਕਿ ਰੇਡੀਏਸ਼ਨ ਨੂੰ ਘੱਟ ਕਰਕੇ ਬੀਮਾਰੀਆਂ ਨੂੰ ਦੂਰ ਰੱਖਣ 'ਚ ਸਹਾਇਤਾ ਕਰੇਗਾ।

ਕਈ ਲੈਬ ਵਿਚ ਹੋ ਚੁੱਕਾ ਹੈ ਪ੍ਰਮਾਣਿਤ

ਇਹ ਰੈਡੀਏਸ਼ਨ ਡਿਵਾਈਸ ਭਾਰਤ ਦੀ ਮੈਕਸ ਹੈਲਥਕੇਅਰ ਸਮੇਕ ਯੂ.ਕੇ. ਅਤੇ ਸਿੰਗਾਪੁਰ ਦੀ ਲੈਬ ਵਿਚ ਪ੍ਰਮਾਣਿਤ ਹੈ। ਰੇਡੀਏਸ਼ਨ ਪਿਊਰੀਫਿਕੇਸ਼ਨ ਸਲਿਊਸ਼ਨ ਦੀਆਂ ਵੱਖ-ਵੱਖ ਅਕਾਰ ਦੀਆਂ ਡਿਵਾਈਸ ਲਈ ਵੱਖਰੀ ਤਰ੍ਹਾਂ ਦੀ ਚਿਪ ਤਿਆਰ ਹੋ ਚੁੱਕੀਆਂ ਹਨ। 

ਮੋਬਾਇਲ ਰੇਡੀਏਸ਼ਨ ਪਿਊਰੀਫਾਇਰ ਸਿਰਫ 500 ਰੁਪਏ ਵਿਚ ਵੀ ਖਰੀਦਿਆ ਜਾ ਸਕਦਾ ਹੈ ਜਦੋਂਕਿ ਲੈਪਟਾਪ ਚਿਪ 1200 ਰੁਪਏ ਦੀ ਕੀਮਤ 'ਤੇ ਮਿਲ ਰਹੀ ਹੈ। ਰੇਡੀਏਸ਼ਨ ਪਿਊਰੀਫਿਕੇਸ਼ਨ ਡਿਵਾਈਸ 'ਤੇ ਇਕ ਸਾਲ ਦੀ ਵਾਰੰਟੀ ਮਿਲਦੀ ਹੈ। ਇਸ ਆਨ ਲਾਈਨ ਸ਼ਾਪ ਤੋਂ ਖਰੀਦਿਆ ਜਾ ਸਕਦਾ ਹੈ।

ਭਾਰਤ ਵਿਚ ਵਧ ਰਹੀ ਇਸ ਉਤਪਾਦ ਦੀ ਮੰਗ

Radiation Purification Solution ਉਤਪਾਦ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਉਤਪਾਦ ਅਗਲੇ ਕੁਝ ਸਾਲਾਂ ਵਿਚ  ਇਲੈਕਟ੍ਰਾਨਿਕ ਉਤਪਾਦਾਂ ਵਿਚ ਲੱਗ ਕੇ ਆਉਣ ਲੱਗੇਗਾ।