ਆਮਦਨ ਟੈਕਸ ਵਿਭਾਗ ਵਲੋਂ ਨਵੰਬਰ ਤੱਕ ਦਾ ਟੈਕਸ ਰਿਫੰਡ ਜਾਰੀ

12/14/2019 9:47:32 AM

ਨਵੀਂ ਦਿੱਲੀ — ਆਮਦਨ ਕਰ ਵਿਭਾਗ ਨੇ ਚਾਲੂ ਵਿੱਤੀ ਸਾਲ ’ਚ ਨਵੰਬਰ ਤੱਕ 1.57 ਲੱਖ ਕਰੋਡ਼ ਰੁਪਏ ਦਾ ਟੈਕਸ ਰੀਫੰਡ ਜਾਰੀ ਕੀਤਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਪੂਰੀ ਮਿਆਦ ’ਚ ਵਿਭਾਗ ਨੇ 1.23 ਲੱਖ ਕਰੋਡ਼ ਰੁਪਏ ਦਾ ਟੈਕਸ ਰੀਫੰਡ ਜਾਰੀ ਕੀਤਾ ਸੀ। ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ।

ਪਾਂਡੇ ਨੇ ਇੱਥੇ ਪੱਤਰਕਾਰ ਸੰਮੇਲਨ ਅਰਥਵਿਵਸਥਾ ’ਚ ਖਪਤ ਵਧਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਪ੍ਰਭਾਵ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਨੂੰ 6 ਸਾਲ ਦੇ ਹੇਠਲੇ ਪੱਧਰ ਤੋਂ ਕੱਢਣ ’ਚ ਮਦਦ ਮਿਲੇਗੀ। ਪਾਂਡੇ ਨੇ ਦੱਸਿਆ ਕਿ ਟੈਕਸ ਰੀਫੰਡ ਦੇ ਮਾਮਲੇ 17 ਫ਼ੀਸਦੀ ਵਧ ਕੇ 2.16 ਕਰੋਡ਼ ’ਤੇ ਪਹੁੰਚ ਗਏ ਹਨ। ਪੈਸੇ ਦੇ ਹਿਸਾਬ ਟੈਕਸ ਟੈਕਸ ਰੀਫੰਡ 27.2 ਫ਼ੀਸਦੀ ਜ਼ਿਆਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ’ਚ ਹੁਣ ਤੱਕ ਇੰਟੈਗ੍ਰਲ ਜੀ. ਐੱਸ. ਟੀ. ਰੀਫੰਡ ਦੇ ਰੂਪ ’ਚ 38,988 ਕਰੋਡ਼ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 56,057 ਕਰੋਡ਼ ਰੁਪਏ ਸੀ।