ਡਿਯਾਜਿਓ ਨੇ ਲਾਂਚ ਕੀਤੀ ਫੈਮਲੀ ਲੀਵ ਪਾਲਿਸੀ, 26 ਹਫਤਿਆਂ ਦੀ ਮਿਲੇਗੀ ਛੁੱਟੀ

08/02/2021 12:18:39 PM

ਨਵੀਂ ਦਿੱਲੀ- ਡਿਯਾਜਿਓ ਇੰਡੀਆ ਨੇ ਲਿੰਗ ਸਮਾਨਤਾ ਨੂੰ ਅੱਗੇ ਵਧਾਉਣ ਲਈ ਇਕ ਪਰਿਵਾਰਕ ਛੁੱਟੀ ਨੀਤੀ ਲਾਂਚ ਕੀਤੀ ਹੈ। ਇਹ ਨੀਤੀ ਸਾਰੇ ਯੋਗ ਕਰਮਚਾਰੀਆਂ ਨੂੰ 26 ਹਫਤਿਆਂ ਦੀ ਪੇਰੈਂਟ ਲੀਵ ਪ੍ਰਦਾਨ ਕਰਦੀ ਹੈ।

ਇਸ ਛੁੱਟੀ ਵਿਚ ਸਾਰੇ ਲਾਭ ਅਤੇ ਬੋਨਸ ਸ਼ਾਮਲ ਹੁੰਦੇ ਹਨ। ਡਿਯਾਜਿਓ ਇੰਡੀਆ ਦੀ ਇਹ ਨੀਤੀ ਸਰੋਗੇਸੀ, ਗੋਦ ਲੈਣ ਅਤੇ ਜੈਵਿਕ ਗਰਭਧਾਰਨ ਨੂੰ ਕਵਰ ਕਰਦੀ ਹੈ।

ਕੰਪਨੀ ਵਿਚ ਚੀਫ ਹਿਊਮਨ ਰਿਸੋਰਸਜ਼ ਅਧਿਕਾਰੀ ਆਰਿਫ ਅਜੀਜ ਨੇ ਕਿਹਾ ਕਿ ਇਹ ਲੀਵ ਹੁਣ ਜੀਵਨਸਾਥੀ ਤੱਕ ਸੀਮਤ ਨਹੀਂ ਹੈ, ਹੁਣ ਇਸ ਵਿਚ ਪਾਰਟਨਰ ਵੀ ਕਵਰ ਹੋਣਗੇ। ਇਹ ਸਾਡੀ ਸੋਚ ਨੂੰ ਹੋਰ ਜ਼ਿਆਦਾ ਮਜਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਡਿਯਾਜਿਓ ਇੰਡੀਆ ਦੀ ਫੈਮਲੀ ਲੀਵ ਪਾਲਿਸੀ 30 ਜੁਲਾਈ ਤੋਂ ਪ੍ਰਭਾਵੀ ਹੋਈ ਹੈ। ਇਹ ਪਾਲਿਸੀ ਸਾਰੇ ਨਵੇਂ ਮਾਂ-ਪਿਓ 'ਤੇ ਲਾਗੂ ਹੁੰਦੀ ਹੈ ਅਤੇ ਬੱਚੇ ਗੋਦ ਲੈਣ ਦੇ 12 ਮਹੀਨਿਆਂ ਦੇ ਅੰਦਰ ਕਿਸੇ ਵੀ ਸਮੇਂ ਨਵੇਂ ਮਾਤਾ-ਪਿਤਾ ਵੱਲੋਂ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ।

Sanjeev

This news is Content Editor Sanjeev