ਫਿਓ ਨੇ ਬਣਾਇਆ ਭਾਰਤ-ਜਾਪਾਨ ਬਿਜ਼ਨੈੱਸ ਗਰੁੱਪ

10/19/2019 3:45:40 PM

ਨਵੀਂ ਦਿੱਲੀ—ਜਾਪਾਨ ਦੇ ਕਾਰੋਬਾਰੀ ਸੰਬੰਧਾਂ ਨੂੰ ਹੋਰ ਪ੍ਰੋਤਸਾਹਨ ਦੇਣ ਲਈ ਭਾਰਤੀ ਨਿਰਯਾਤਕ ਮਹਾਸੰਘ (ਫਿਓ) ਨੇ ਭਾਰਤ-ਜਾਪਾਨ ਬਿਜ਼ਨੈੱਸ ਗਰੁੱਪ ਦਾ ਗਠਨ ਕੀਤਾ ਹੈ। ਫਿਓ ਦੇ ਪ੍ਰਧਾਨ ਸ਼ਰਦ ਕੁਮਾਰ ਸਰਾਫ ਨੇ 'ਭਾਰਤ ਅਤੇ ਜਾਪਾਨ ਦੇ ਵਿਚਕਾਰ ਵਪਾਰ ਅਤੇ ਵਪਾਰ ਦੇ ਮੌਕਿਆਂ' 'ਤੇ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਦੋਵਾਂ ਦੇਸ਼ਾਂ ਦੇ ਵਿਚਕਾਰ ਨਿਰਯਾਤ, ਆਯਾਤ ਅਤੇ ਨਿਵੇਸ਼ ਨੂੰ ਵਾਧਾ ਦੇਣ ਅਤੇ ਭਾਰਤ ਅਤੇ ਜਾਪਾਨ ਦੇ ਵਪਾਰਪ ਭਾਈਚਾਰਿਆਂ ਦੇ ਵਿਚਕਾਰ ਡਾਇਲਾਗ ਨੂੰ ਪ੍ਰੋਤਸਾਹਿਤ ਕਰਨ ਲਈ ਇਕ ਆਨਲਾਈਨ ਮੰਚ 'ਭਾਰਤ-ਜਾਪਾਨ ਬਿਜ਼ਨੈੱਸ ਗਰੁੱਪ' ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫਿਓ ਨੇ ਭਾਰਤ ਅਤੇ ਜਾਪਾਨ ਦੇ ਵਿਚਕਾਰ ਵਪਾਰ ਨੂੰ ਵਾਧਾ ਦੇਣ ਲਈ ਤੋਕੀਓ ਪ੍ਰਸ਼ਾਸਨ ਨਾਲ ਜੁੜੇ 'ਜਾਪਾਨ ਇੰਡੀਆ ਇੰਡਸਟਰੀ ਪ੍ਰਮੋਸ਼ਨ ਐਸੋਸੀਏਸ਼ਨ (ਜੇ.ਆਈ.ਆਈ.ਪੀ.ਏ.) ਦੇ ਨਾਲ ਇਕ ਸਮਝੌਤਾ ਗਿਆਪਨ 'ਤੇ ਵੀ ਹਸਤਾਖਰ ਕੀਤੇ। ਸਮਝੌਤਾ ਮੈਮੋ (ਮੰਗ ਪੱਤਰ) ਦੋ ਪ੍ਰਮੁੱਖ ਸੰਸਥਾਨਾਂ ਦੇ ਵਿਚਕਾਰ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਅਤੇ ਗੱਲਬਾਤ ਦਾ ਮਾਰਗ ਠੀਕ ਕਰੇਗਾ। ਸਰਾਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ 17.6 ਅਰਬ ਡਾਲਰ ਦਾ ਮੌਜੂਦਾ ਕਾਰੋਬਾਰ ਪੂਰੀ ਸਮਰੱਥਾ ਦੇ ਅਨੁਰੂਪ ਨਹੀਂ ਹੈ। ਜਾਪਾਨ ਨੂੰ ਅਜੇ ਤਿੰਨ ਅਰਬ ਡਾਲਰ ਤੋਂ ਜ਼ਿਆਦਾ ਦਾ ਨਿਰਯਾਤ ਕੀਤਾ ਜਾ ਸਕਦਾ ਹੈ। ਫਾਰਮਾਸਿਊਟਿਕਲ, ਨਗ ਅਤੇ ਗਹਿਣਾ, ਸਮੁੰਦਰੀ ਉਤਪਾਦ, ਚੌਲ, ਮਾਸ. ਟੀ-ਸ਼ਟਰ, ਫੇਰੋ ਸਿਲੀਕੋਨ, ਐਲੂਮੀਨੀਅਮ, ਆਦਿ ਖੇਤਰਾਂ 'ਚ ਨਿਰਯਾਤ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਇਸ ਮੌਕੇ 'ਤੇ ਫਿਓ ਦੇ ਮਹਾਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਜੇ ਸਹਾਏ ਨੇ ਕਿਹਾ ਕਿ ਭਾਰਤੀ ਨਿਰਯਾਤਕਾਂ ਨੂੰ ਨਿਰਯਾਤ ਦੇ ਵੈਲਿਊ ਐਡੇਡ 'ਤੇ ਧਿਆਨ ਦੇਣਾ ਚਾਹੀਦਾ, ਜੋ ਜਾਪਾਨ ਚ ਮੁੱਖ ਰੂਪ ਨਾਲ ਆਯਾਤ ਹੁੰਦਾ ਹੈ।

Aarti dhillon

This news is Content Editor Aarti dhillon