ਜੇਵਰ ਹਵਾਈ ਅੱਡਾ ਲਈ 554 ਕਿਸਾਨਾਂ 32.42 ਕਰੋੜ ਰੁਪਏ ਦਾ ਮੁਆਵਜ਼ਾ

03/06/2020 9:56:36 AM

ਨੋਇਡਾ—ਜੇਵਰ ਹਵਾਈ ਅੱਡੇ ਦੇ ਲਈ ਪ੍ਰਾਪਤ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੇ ਰੂਪ 'ਚ ਗ੍ਰੇਟਰ ਨੋਇਡਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਛੇ ਪਿੰਡਾਂ ਦੇ 554 ਕਿਸਾਨਾਂ ਦੇ ਬੈਂਕ ਖਾਤਿਆਂ 'ਚ 32.42 ਕਰੋੜ ਰੁਪਏ ਟਰਾਂਸਫਰ ਕੀਤੇ ਹਨ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕੁਲੈਕਟਰ ਬੀ.ਐੱਨ.ਸਿੰਘ ਨੇ ਤੁਰੰਤ ਕੁੱਲ ਹੱਲ (ਆਰ.ਟੀ.ਜੀ.ਐੱਸ.) ਪ੍ਰਣਾਲੀ ਦੇ ਰਾਹੀਂ ਕਿਸਾਨਾਂ ਦੇ ਖਾਤੇ 'ਚ ਇਹ ਮੁਆਵਜ਼ਾ ਟਰਾਂਸਫਰ ਕੀਤਾ | ਇਨ੍ਹਾਂ 554 ਕਿਸਾਨਾਂ 'ਚ ਦਯਨਤਪੁਰ ਦੇ 227 ਕਿਸਾਨਾਂ ਨੂੰ 13.63 ਕਰੋੜ ਰੁਪਏ, ਰੋਹੀ ਦੇ ਕਿਸਾਨਾਂ ਨੂੰ 10.30 ਕਰੋੜ ਰੁਪਏ, ਰਣਹੇਰਾ ਦੇ 77 ਕਿਸਾਨਾਂ ਨੂੰ 4.13 ਕਰੋੜ ਰੁਪਏ, ਕਿਸ਼ੋਰਪੁਰ ਦੇ 48 ਕਿਸਾਨਾਂ ਨੂੰ 2.64 ਕਰੋੜ ਰੁਪਏ, ਪਾਰੋਹੀ ਦੇ 30 ਕਿਸਾਨਾਂ ਨੂੰ 1.55 ਕਰੋੜ ਰੁਪਏ ਅਤੇ ਬਨਵਾਰੀ ਬਾਂਸ ਦੇ ਤਿੰਨ ਕਿਸਾਨਾਂ ਨੂੰ 16.5 ਲੱਖ ਰੁਪਏ ਟਰਾਂਸਫਰ ਕੀਤੇ ਗਏ | 

Aarti dhillon

This news is Content Editor Aarti dhillon