ਸਿਹਤਮੰਦ ਜ਼ਿੰਦਗੀ ਜਿਊਣ ਲਈ ਯੋਗ ਸਭ ਤੋਂ ਆਸਾਨ, ਪ੍ਰਭਾਵੀ ਅਤੇ ਸੁਰੱਖਿਅਤ ਜ਼ਰੀਆ

06/21/2023 11:39:34 AM

ਇਸ ਸਾਲ ਦੇ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ ‘ਵਸੂਧੈਵ ਕੁਟੁੰਬਕਮ ਲਈ ਯੋਗ’ ਹੈ ਅਤੇ ਇਹ ਵਿਸ਼ਾ ਸਮੁੱਚੇ ਤੌਰ ’ਤੇ ਸਿਹਤ, ਆਨੰਦਮਈ, ਸ਼ਾਂਤੀਪੂਰਨ ਅਤੇ ਗਤੀਸ਼ੀਲ ਦੁਨੀਆ ਬਣਾਉਣ ਲਈ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜੇ ਸਾਰੇ ਲੋਕਾਂ ਲਈ ਨਿਰੰਤਰ, ਨਿਡਰ ਅਤੇ ਸਥਾਈ ਯਤਨਾਂ ਨੂੰ ਦਰਸਾਉਂਦਾ ਹੈ। ਯੋਗ ਸਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ‘ਵਸੂਧੈਵ ਕੁਟੁੰਬਕਮ’ ਦੁਨੀਆ ਨੂੰ ਇਕ ਵੱਡੇ ਪਰਿਵਾਰ ਦੇ ਰੂਪ ’ਚ ਦੇਖਣਾ ਅਤੇ ਉਸੇ ਤਰ੍ਹਾਂ ਜਿਊਣਾ ਹੈ। ਯੋਗ ਦੇ ਰੂਪ ’ਚ ਭਾਰਤ ਦੀ ਇਹ ਰਵਾਇਤੀ ਕਥਾ ਸਰਵੇ ਭਵੰਨਤੂ ਸੁਖਿਨ, ਸਰਵੇ ਸੰਤੂ ਨਿਰਾਮਯ’ (ਸਾਰੇ ਸੁਖੀ ਹੋਣ ਅਤੇ ਸਾਰੇ ਰੋਗਮੁਕਤ ਹੋਣ) ਦੀ ਪ੍ਰਾਚੀਨ ਪ੍ਰਾਰਥਨਾ ਨੂੰ ਸਾਕਾਰ ਕਰਨ ਲਈ ਇਕ ਸ਼ਕਤੀਸ਼ਾਲੀ ਪ੍ਰੇਰਨਾ ਸ਼ਕਤੀ ਬਣ ਜਾਂਦੀ ਹੈ।

ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ 2014 ’ਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਸਾਹਮਣੇ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ ’ਤੇ ਮਨਾਉਣ ਦਾ ਪ੍ਰਸਤਾਵ ਦਿੰਦਿਆਂ ਵਿਸ਼ਵ ਕਲਿਆਣ ਤੇ ਸਮੁੱਚੀ ਸਿਹਤ ਦਾ ‘ਮੰਤਰ’ ਦਿੱਤਾ ਸੀ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੇ ਉਦੋਂ ਸਰਬਸੰਮਤੀ ਨਾਲ ਇਸ ਮਤੇ ਨੂੰ ਸਵੀਕਾਰ ਕੀਤਾ ਅਤੇ ਹੁਣ ਦੁਨੀਆ ਇਸ ਮੰਤਰ ਨੂੰ ਪੂਰੇ ਮਨ ਨਾਲ ਅਪਣਾ ਰਹੀ ਹੈ।

ਯੋਗ ਦੀ ਮਹਿਮਾ ਅੱਜ ਦੇਸ਼-ਦੇਸ਼ਾਂਤਰ ਵਿਚ ਫੈਲ ਗਈ ਹੈ। ਸੰਯੁਕਤ ਰਾਸ਼ਟਰ (ਯੂ. ਐੱਨ.) ਨੇ 21 ਜੂਨ ਨੂੰ ‘ਕੌਮਾਂਤਰੀ ਯੋਗ ਦਿਵਸ’ ਐਲਾਨਿਆ ਹੈ। ਯੋਗ ਸੰਸਕ੍ਰਿਤ ਦੇ ਸ਼ਬਦ ‘ਯੁਨ’ ਤੋਂ ਬਣਿਆ ਜਿਸ ਦੇ ਮਾਇਨੇ ਹਨ ਸਰੀਰ, ਮਨ, ਚਿੱਤ ’ਤੇ ਭਾਵਨਾਵਾਂ/ਜਜ਼ਬਿਆਂ ਨੂੰ ਇਕ ਸੂਤਰ ’ਚ ਬੰਨ੍ਹਣਾ, ਜੋੜਨਾ। ਯੋਗ ਨੂੰ ਆਮ ਤੌਰ ’ਤੇ ਸਰੀਰਕ ਫਿਟਨੈੱਸ ਕਹਿ ਲਿਆ ਜਾਂਦਾ ਹੈ ਜਦ ਕਿ ਅਜਿਹਾ ਨਹੀਂ ਹੈ। ਯੋਗ ਆਪਣੇ ਆਪ ’ਚ ਇਕ ਸੰਪੂਰਨ ਵਿਗਿਆਨ ਹੈ। ਸਿਹਤਮੰਦ ਜ਼ਿੰਦਗੀ ਜਿਊਣ ਲਈ ਯੋਗ ਸਭ ਤੋਂ ਆਸਾਨ, ਪ੍ਰਭਾਵਸ਼ਾਲੀ ਤੇ ਸੁਰੱਖਿਅਤ ਹੈ।

ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਮਾਸਪੇਸ਼ੀਆਂ ਦੀ ਤਾਕਤ ਅਤੇ ਸਰੀਰ ਦੀ ਲਚਕ ’ਚ ਵਾਧਾ, ਸਾਹ ਪ੍ਰਕਿਰਿਆ ਅਤੇ ਦਿਲ ਸਬੰਧੀ ਬਿਹਤਰ ਗਤੀਵਿਧੀ, ਨਸ਼ਾ-ਮੁਕਤੀ, ਤਣਾਅ, ਚਿੰਤਾ, ਉਦਾਸੀ, ਪੁਰਾਣੇ ਗੰਭੀਰ ਦਰਦ ’ਚ ਕਮੀ, ਨੀਂਦ ’ਚ ਸੁਧਾਰ ਦੇ ਨਾਲ-ਨਾਲ ਸਮੁੱਚੀ ਸਿਹਤ ਲਈ ਯੋਗ ਇਕ ਬਿਹਤਰੀਨ ਉਪਾਅ ਹੈ। ਯੋਗ ਦੀ ਇਸ ਸਮਰੱਥਾ ਦਾ ਹੀ ਅਸਰ ਹੈ ਕਿ ਅੱਜ ਇਸ ਦੀ ਮਕਬੂਲੀਅਤ ਭਾਰਤ ਦੀਆਂ ਹੱਦਾਂ ਤੋਂ ਪਾਰ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ। ਨੈਸ਼ਨਲ ਸੈਂਟਰ ਫਾਰ ਕੰਪਲੀਮੈਂਟਰੀ ਐਂਡ ਇੰਟੈਗ੍ਰੇਟਿਡ ਹੈਲਥ ਅਨੁਸਾਰ ਅੱਜ 13 ਮਿਲੀਅਨ ਤੋਂ ਵੱਧ ਬਾਲਗ ਦੇਸ਼ ’ਚ ਤੰਦਰੁਸਤੀ ਲਈ ਯੋਗ ਨੂੰ ਪਸੰਦੀਦਾ ਮਾਧਿਅਮ ਮੰਨਦੇ ਹਨ। ਇਕ ਸਰਵੇਖਣ ਅਨੁਸਾਰ 92.6 ਫੀਸਦੀ ਲੋਕਾਂ ਨੇ ਇਹ ਮੰਨਿਆ ਕਿ ਜੀਵਨ-ਸ਼ੈਲੀ ’ਚ ਤਬਦੀਲੀ ਲਈ ਉਨ੍ਹਾਂ ਨੇ ਯੋਗ ਅਭਿਆਸ ਦਾ ਸਹਾਰਾ ਲਿਆ।

ਸਿਹਤ ਸਬੰਧੀ ਦੁਨੀਆ ਦੇ ਬਿਹਤਰੀਨ ਰਸਾਲਿਆਂ ’ਚੋਂ ਇਕ ‘ਲੈਂਸੇਟ’ ਨੇ 2018 ’ਚ ਇਕ ਰਿਪੋਰਟ ’ਚ ਲਿਖਿਆ ਕਿ ਯੋਗ ਮਾਨਸਿਕ ਸਰਗਰਮੀ ਤੇ ਇਕਾਗਰਤਾ ਨੂੰ ਵਧਾਉਣ ’ਚ ਮਦਦਗਾਰ ਹੈ। ਅਮਰੀਕਾ ’ਚ 2012 ਦੇ ਰਾਸ਼ਟਰੀ ਸਿਹਤ ਸਰਵੇਖਣ ’ਚ ਵੀ ਇਹ ਸਾਹਮਣੇ ਆਇਆ ਕਿ 13.2 ਜਾਣੀ ਕਿ ਲਗਭਗ 31 ਮਿਲੀਅਨ ਬਾਲਗ ਯੋਗ ਨੂੰ ਸਿਹਤ ਲਈ ਮਹੱਤਵਪੂਰਨ ਆਯਾਮ ਮੰਨਦੇ ਹਨ। ਯੋਗ ਦਰਸ਼ਨ, ਸ਼ਾਸਤਰ ਅਤੇ ਕਲਾ ਦਾ ਤ੍ਰਿਵੇਣੀ ਸੰਗਮ ਹੈ।

ਯੋਗ ਸਾਡੀ ਪਾਚਣ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਵਧਦੀ ਉਮਰ ਦੇ ਪ੍ਰਭਾਵਾਂ ਨੂੰ ਪ੍ਰਤੱਖ ਤੌਰ ’ਤੇ ਘਟਾਉਂਦਾ ਹੈ। ਇਹ ਸਾਨੂੰ ਬੇਚੈਨੀ, ਉਦਾਸੀ, ਅੱਧੇ ਸਿਰ ਦਾ ਦਰਦ, ਤਣਾਅ ਅਤੇ ਉਨੀਂਦਰੇ ਦੇ ਰੋਗ ਤੋਂ ਮੁਕਤੀ ਦਿਵਾਉਂਦਾ ਹੈ। ਖੂਨ ਦੇ ਵੱਧ-ਘੱਟ ਦਬਾਅ ਤੇ ਮੋਟਾਪੇ ਤੋਂ ਮੁਕਤ ਕਰਦਾ ਹੈ।

ਭੱਜ-ਦੌੜ ਵਾਲੀ ਜ਼ਿੰਦਗੀ ’ਚ ਸ਼ੂਗਰ ਰੋਗ (ਮਧੂਮੇਹ, ਡਾਇਬਿਟੀਜ਼) ਬਹੁਤ ਵਧ ਗਿਆ ਹੈ। ਲਗਾਤਾਰ ਤਿੰਨ ਮਹੀਨੇ ਯੋਗ ਕਰਨ ਨਾਲ ਸ਼ੂਗਰ ਦਾ ਜੋਖਮ 64 ਫੀਸਦੀ ਤੱਕ ਘੱਟ ਜਾਂਦਾ ਹੈ ਅਤੇ ਵਿਗਿਆਨਕ ਕਸੌਟੀ ’ਤੇ ਇਹ ਗੱਲ 100 ਫੀਸਦੀ ਸਹੀ ਸਿੱਧ ਹੋਈ ਹੈ। ਯੋਗ ਬਿਹਤਰ ਸਿਹਤ, ਫਿਟਨੈੱਸ ਦੇ ਨਾਲ ਊਰਜਾ ਦਾ ਪੱਧਰ ਵਧਾਉਂਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।

ਯੋਗ ਸਪਾਈਨ (ਰੀੜ੍ਹ ਦੀ ਹੱਡੀ) ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ 100 ਫੀਸਦੀ ਦਰੁਸਤ ਕਰਨ ਦੇ ਸਮਰੱਥ ਹੈ। ਇਨ੍ਹਾਂ ’ਚ ਸਰਵਾਈਕਲ, ਸਲਿਪ ਡਿਸਕ, ਨਾੜੀ ਤੰਤਰ, ਸ਼ਿਆਟਿਕਾ ਤੇ ਐਂਕੀਲੂਜ਼ਿੰਗ ਸਪੋਂਡੇਲਾਇਟਿਸ ਆਦਿ ਸ਼ਾਮਲ ਹਨ। ਮਹਾਨ ਫਿਲਾਸਫਰ ਤੇ ਮੈਡੀਕਲ ਸਾਇੰਸ ਦੇ ਜਨਮਦਾਤਾ ਹਿਪੋਕਰੇਟਸ ਨੇ ਕਿਹਾ ਸੀ ਕਿ ਮਨੁੱਖ ਓਨਾ ਹੀ ਜਵਾਨ ਹੁੰਦਾ ਹੈ ਜਿੰਨੀ ਉਸ ਦੀ ਰੀੜ੍ਹ ਲਚਕੀਲੀ ਹੋਵੇ। ਅਰਸਤੂ ਮੁਤਾਬਕ ਸਰੀਰ ਦੇ ਕਿਸੇ ਵੀ ਵਿਕਾਰ ਜਾਂ ਬੀਮਾਰੀ ਲਈ ਸਭ ਤੋਂ ਪਹਿਲਾਂ ਰੀੜ੍ਹ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਲਾਈਫ ਸਟਾਈਲ ਸਬੰਧੀ ਕਿਸੇ ਵੀ ਸਮੱਸਿਆ ਤੋਂ ਛੁਟਕਾਰੇ ਲਈ 30 ਤੋਂ 45 ਮਿੰਟ ਰੋਜ਼ਾਨਾ ਯੋਗ ਅਭਿਆਸ ਕਰਨ ਵਾਲੇ ਵਿਅਕਤੀ ਨੂੰ ਮਦਦ ਮਿਲ ਸਕਦੀ ਹੈ। ਇਸ ਦੇ ਸਹੀ ਲਾਭ ਲਈ ਖਾਲੀ/ ਹਲਕੇ ਪੇਟ ਜਾਂ ਭੋਜਨ ਉਪਰੰਤ 3 ਤੋਂ 4 ਘੰਟੇ ਦੇ ਵਕਫੇ ਪਿੱਛੋਂ ਯੋਗ ਅਭਿਆਸ ਕਰਨਾ ਚਾਹੀਦਾ ਹੈ। ਸਿਹਤ ਸਮੱਸਿਆਵਾਂ ਅਤੇ ਮਹਿੰਗੇ ਇਲਾਜ ਤੋਂ ਬਚਣ ਲਈ ਯੋਗ ਸਾਡੀ ਜ਼ਿੰਦਗੀ ’ਚ ਬਿਹਤਰ ਭੂਮਿਕਾ ਨਿਭਾਅ ਸਕਦਾ ਹੈ।

ਅੱਜ ਨੌਜਵਾਨ ਨਸ਼ਿਆਂ ਦੀ ਲਪੇਟ ’ਚ ਆ ਰਹੇ ਹਨ, ਗੁੱਸੇਖੋਰ ਬਣ ਰਹੇ ਹਨ ਅਤੇ ਸਹਿਣਸ਼ੀਲਤਾ ਦੀ ਘਾਟ ਹੈ। ਮੇਰੀ ਜ਼ਿੰਦਗੀ ਦਾ ਮਿਸ਼ਨ ਹੈ ਕਿ ਇਸ ਸਿਹਤਮੰਦ ਸਮਾਜ ਦੀ ਸਿਰਜਣਾ ’ਚ ਆਪਣਾ ਬਣਦਾ ਯੋਗਦਾਨ ਪਾਉਣਾ। ਯੋਗ ਇਕ ਨੋਬਲ ਪ੍ਰੋਫੈਸ਼ਨ ਹੈ। ਮੈਂ ਯੋਗ ਨੂੰ ਕਿੱਤੇ ਵਜੋਂ ਅਪਣਾਇਆ ਹੈ ਅਤੇ ਇਕ ਯੋਗ ਥੈਰੇਪਿਸਟ ਵਜੋਂ ਕਾਰਜਸ਼ੀਲ ਹਾਂ। ਆਓ, ਅੱਜ ਯੋਗ ਦਿਵਸ ’ਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਦਿੜ੍ਹ ਸੰਕਲਪ ਕਰੀਏ ਅਤੇ ਯੋਗ ਅਪਣਾਈਏ।

ਸਰਬਾਨੰਦ ਸੋਨੋਵਾਲ (ਕੇਂਦਰੀ ਆਯੂਸ਼ ਅਤੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ), ਡਾ. ਰਾਜੀਵ ਬਿੰਦਲ (ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ), ਅਮਰਜੀਤ ਕੌਰ ਬੋਪਾਰਾਏ

Rakesh

This news is Content Editor Rakesh