ਭਾਰਤ ਕਿਸੇ ਧੜੇ ’ਚ ਕਿਉਂ ਸ਼ਾਮਲ ਹੋਵੇ?

07/26/2020 3:46:11 AM

ਡਾ. ਵੇਦਪ੍ਰਤਾਪ ਵੈਦਿਕ

ਅਮਰੀਕਾ ਨੇ ਚੀਨ ਦੇ ਵਿਰੁੱਧ ਹੁਣ ਬਕਾਇਦਾ ਸੀਤ ਜੰਗ ਦਾ ਐਲਾਨ ਕਰ ਿਦੱਤਾ ਹੈ। ਹਿਊਸਟਨ ਨੇ ਚੀਨੀ ਵਣਜ ਦੂਤਘਰ ਨੂੰ ਬੰਦ ਕਰ ਦਿੱਤਾ ਹੈ। ਚੀਨ ਨੇ ਚੇਂਗਦੂ ਦੇ ਅਮਰੀਕੀ ਦੂਤਘਰ ਨੂੰ ਬੰਦ ਕਰ ਕੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਚੀਨ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਤਾਜ਼ਾ ਬਿਆਨ ’ਚ ਦੁਨੀਆ ਦੇ ਸਾਰੇ ਲੋਕਤੰਤਰਿਕ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਚੀਨ ਦੇ ਵਿਰੁੱਧ ਇਕੱਠੇ ਹੋ ਜਾਣ। ਭਾਰਤ ਤੋਂ ਉਨ੍ਹਾਂ ਨੂੰ ਸਭ ਤੋਂ ਵੱਧ ਆਸ ਹੈ। ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਗਲਵਾਨ ਘਾਟੀ ਦੇ ਹੱਤਿਆਕਾਂਡ ਨੇ ਭਾਰਤ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਨਹਿਰੂ ਅਤੇ ਇੰਦਰਾ ਗਾਂਧੀ ਦੇ ਜ਼ਮਾਨੇ ’ਚ ਇਹ ਮੰਨਿਆ ਜਾਂਦਾ ਸੀ ਕਿ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਭਾਵ ਤੀਸਰੀ ਦੁਨੀਆ ਦੇ ਦੇਸ਼ਾਂ ਦਾ ਨੇਤਾ ਭਾਰਤ ਹੈ। ਉਨ੍ਹੀਂ ਦਿਨੀਂ ਭਾਰਤ ਨਾ ਤਾਂ ਅਮਰੀਕੀ ਗੱਠਜੋੜ ’ਚ ਸ਼ਾਮਲ ਹੋਇਆ ਅਤੇ ਨਾ ਹੀ ਸੋਵੀਅਤ ਗੱਠਜੋੜ ’ਚ। ਉਹ ਗੱਠਜੋੜ-ਨਿਰਪੱਖ ਜਾਂ ਧੜਾ-ਨਿਰਪੱਖ ਹੀ ਰਿਹਾ।

ਹੁਣ ਵੀ ਭਾਰਤ ਕਿਸੇ ਧੜੇ ’ਚ ਕਿਉਂ ਸ਼ਾਮਲ ਹੋਵੇ? ਉਂਝ ਵੀ ਟਰੰਪ ਨੇ ਨਾਟੋ ਨੂੰ ਇੰਨਾ ਕਮਜ਼ੋਰ ਕਰ ਿਦੱਤਾ ਹੈ ਕਿ ਉਹ ਕੌਮਾਂਤਰੀ ਸਿਆਸਤ ’ਚ ਪਹਿਲਾਂ ਵਾਂਗ ਕੋਈ ਧੜਾ-ਧੁੜਾ ਸਰਗਰਮ ਨਹੀਂ ਹੈ ਪਰ ਅਮਰੀਕਾ ਤੇ ਚੀਨ ਦੇ ਦਰਮਿਆਨ ਇੰਨੀ ਖੜਕ ਗਈ ਹੈ ਕਿ ਹੁਣ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਮੋਰਚਾਬੰਦੀ ਕਰਨਾ ਚਾਹੁੰਦਾ ਹੈ। ਉਸ ਨੇ ਅਾਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਏਸ਼ੀਆ ਦੇ ਕੁਝ ਰਾਸ਼ਟਰਾਂ ਨੂੰ ਚੀਨ ਦੇ ਵਿਰੁੱਧ ਭੜਕਾ ਹੀ ਦਿੱਤਾ ਹੈ। ਉਹ ਚਾਹੰੁਦਾ ਹੈ ਕਿ ਭਾਰਤ ਵੀ ਉਸ ਦਾ ਝੰਡਾ ਚੁੱਕ ਲਵੇ। ਭਾਰਤ ਨੂੰ ਭਰਮਾਉਣ ਲਈ ਟਰੰਪ ਪ੍ਰਸ਼ਾਸਨ ਇਸ ਸਮੇਂ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਉਹ ਭਾਰਤੀਆਂ ਲਈ ਵੀਜ਼ੇ ਦੀ ਸਮੱਸਿਆ ਹੱਲ ਕਰ ਸਕਦਾ ਹੈ, ਭਾਰਤੀ ਵਿਦਿਆਰਥੀਆਂ ’ਤੇ ਲਾਈਆਂ ਗਈਆਂ ਵੀਜ਼ਾ ਪਾਬੰਦੀਆਂ ਉਸ ਨੇ ਵਾਪਸ ਲੈ ਲਈਆਂ ਹਨ। ਉਹ ਭਾਰਤ ਨੂੰ ਵਪਾਰਕ ਰਿਆਇਤਾਂ ਦੇਣ ਦੇ ਵੀ ਮੂਡ ’ਚ ਹੈ, ਅਮਰੀਕਾ ਅਤਿ-ਆਧੁਨਿਕ ਹਥਿਆਰ ਵੀ ਭਾਰਤ ਨੂੰ ਦੇਣਾ ਚਾਹ ਰਿਹਾ ਹੈ। ਗਲਵਾਨ ਕਾਂਡ ’ਚ ਅਮਰੀਕਾ ਨੇ ਚੀਨ ਦੇ ਵਿਰੁੱਧ ਅਤੇ ਭਾਰਤ ਦੇ ਸਮਰਥਨ ’ਚ ਜਿਹੜਾ ਦੋ-ਟੁੱਕ ਵਤੀਰਾ ਧਾਰਨ ਕੀਤਾ ਹੈ, ਕਿਸੇ ਦੇਸ਼ ਨੇ ਨਹੀਂ ਧਾਰਿਆ, ਉਹ ਨਵੰਬਰ ’ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ’ਚ 30-40 ਲੱਖ ਭਾਰਤੀਆਂ ਦੀਆਂ ਥੋਕ ਵੋਟਾਂ ’ਤੇ ਵੀ ਲਾਰਾਂ ਟਪਕਾ ਰਿਹਾ ਹੈ। ਅਮਰੀਕਾ ਦਾ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਵਪਾਰ ਮੰਤਰੀ ਅਤੇ ਹੋਰ ਅਫਸਰ ਆਪਣੇ ਭਾਰਤੀ ਹਮਰੁਤਬਿਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਭਾਰਤ ਵੀ ਪੂਰੇ ਮਨੋਯੋਗ ਨਾਲ ਇਸ ਗੱਲਬਾਤ ’ਚ ਲੱਗਾ ਹੋਇਆ ਹੈ। ਭਾਰਤ ਦੀ ਨੀਤੀ ਬੜੀ ਵਿਵਹਾਰਿਕ ਹੈ। ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਗੱਠਜੋੜ ’ਚ ਸ਼ਾਮਲ ਹੋਣ ਦੇ ਵਿਰੁੱਧ ਹੈ ਪਰ ਚੀਨ ਦੇ ਸਾਹਮਣੇ ਹਿੱਕ ਠੋਕਣ ’ਚ ਜੇਕਰ ਸਾਨੂੰ ਅਮਰੀਕਾ ਦੀ ਮਦਦ ਮਿਲਦੀ ਤਾਂ ਉਸ ਨੂੰ ਭਾਰਤ ਹੱਸ ਕੇ ਪ੍ਰਵਾਨ ਕਿਉਂ ਨਾ ਕਰੇ? ਭਾਰਤ ਨੂੰ ਚੀਨ ਦੇ ਸਾਹਮਣੇ ਸੀਤ ਜੰਗ ਜਾਂ ਗਰਮ ਜੰਗ ਦੀ ਮੁਦਰਾ ਅਪਣਾਉਣ ਦੀ ਬਜਾਏ ਇਕ ਮਜ਼ਬੂਤ ਵਿਰੋਧੀ ਦੇ ਰੂਪ ’ਚ ਸਾਹਮਣੇ ਆਉਣਾ ਚਾਹੀਦਾ ਹੈ। ਉਸ ਨੇ ਚੀਨ ਦੇ ਵਪਾਰਕ ਅਤੇ ਆਰਥਿਕ ਕਬਜ਼ਿਆਂ ਦੇ ਨਾਲ-ਨਾਲ ਉਸ ਦੇ ਜ਼ਮੀਨੀ ਕਬਜ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa