ਇਸ ਵਾਰ ਦਾ ਗਣਤੰਤਰ ਦਿਵਸ ਕਿਉਂ ਹੈ ਖਾਸ

01/26/2020 1:31:25 AM

ਕਰਨ ਥਾਪਰ

ਅੱਜ ਦਾ ਗਣਤੰਤਰ ਦਿਵਸ ਕੋਈ ਸਾਧਾਰਨ ਨਹੀਂ ਹੈ। ਅਸੀਂ ਆਪਣੇ ਸੰਵਿਧਾਨ ਦੀ ਇਸ ਸਾਲ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। 1950 ਵਿਚ ਕਈਆਂ ਨੇ ਇਹ ਸਵਾਲ ਉਠਾਇਆ ਸੀ ਕਿ ਆਖਿਰ ਇਹ ਕਦੋਂ ਤਕ ਕਾਇਮ ਰਹਿ ਸਕੇਗਾ। ਇਥੇ ਸਿਰਫ ਕੁਝ ਹੀ ਸੰਵਿਧਾਨ ਹਨ, ਜੋ ਲੰਮੇ ਸਮੇਂ ਤਕ ਚੱਲੇ ਹੋਣ ਅਤੇ ਯਕੀਨੀ ਤੌਰ ’ਤੇ ਤੀਸਰੀ ਦੁਨੀਆ ਵਿਚ ਅਜਿਹਾ ਕੋਈ ਵੀ ਸੰਵਿਧਾਨ ਨਹੀਂ। ਅਜਿਹਾ ਕਿਉਂ ਹੋਇਆ, ਇਹ ਅਹਿਮ ਸਵਾਲ ਹੈ ਪਰ ਮੈਂ ਭਾਰਤੀ ਸੰਵਿਧਾਨ ਦੀਆਂ ਡੂੰਘਾਈਆਂ ਨੂੰ ਮਾਪਣਾ ਚਾਹੁੰਦਾ ਹਾਂ। ਇਸ ਦੇ ਬਚਣ ਦੀ ਚੁਣੌਤੀ ਬਾਰੇ ਉਦੋਂ ਹੀ ਗੱਲ ਕੀਤੀ ਜਾ ਸਕਦੀ ਹੈ।

ਕੋਲੰਬੀਆ ਅਤੇ ਅਸ਼ੋਕ ਯੂਨੀਵਰਸਿਟੀਜ਼ ਵਿਚ ਪ੍ਰੋ. ਮਾਧਵ ਖੋਸਲਾ ਵਲੋਂ ਹਾਲ ਹੀ ਵਿਚ ਸੰਵਿਧਾਨ ’ਤੇ ਕੀਤੀ ਗਈ ਖੋਜ ’ਚ ਖੁਲਾਸਾ ਕੀਤਾ ਗਿਆ ਹੈ ਕਿ ਸਾਡੇ ਸੰਵਿਧਾਨ ਦਾ ਸੱਚਮੁਚ ਹੀ ਇਕ ਸੱਚਾ ਵਿਲੱਖਣ ਗੁੁਣ ਹੈ। ਇਹ ਅਜਿਹੀ ਚੀਜ਼ ਹੈ, ਜਿਸ ਦੀ ਸਾਡੇ ’ਚੋਂ ਕਈਆਂ ਨੇ ਕਦੇ ਵੀ ਸ਼ਲਾਘਾ ਨਹੀਂ ਕੀਤੀ। ਸਾਡੇ ਸੰਵਿਧਾਨ ਦਾ ਸਭ ਤੋਂ ਵੱਡਾ ਵਿਚਾਰ ਇਹ ਹੈ ਕਿ ਇਹ ਆਪਣੇ ਆਪ ਵਿਚ ਅਤੇ ਭਾਰਤ ਦੇ ਲੋਕਾਂ ਵਿਚਾਲੇ ਇਕ ਸਬੰਧ ਸਥਾਪਿਤ ਕਰਦਾ ਹੈ। ਮਾਧਵ ਖੋਸਲਾ ਤਰਕ ਦਿੰਦੇ ਹਨ ਕਿ ਇਹ ਦੋ ਰਸਤਿਆਂ ਵਾਲਾ ਨਾਜ਼ੁਕ ਰਿਸ਼ਤਾ ਹੈ। ਸਿਰਫ ਇਹ ਗੱਲ ਨਹੀਂ ਕਿ ਸੰਵਿਧਾਨ ਦਾ ਨਿਰਮਾਣ ਭਾਰਤੀ ਲੋਕਾਂ ਨੇ ਕੀਤਾ ਜਾਂ ਫਿਰ ਸੰਵਿਧਾਨਿਕ ਅਸੈਂਬਲੀ ਵਿਚ ਲੋਕਾਂ ਦੇ ਪ੍ਰਤੀਨਿਧੀਆਂ ਰਾਹੀਂ ਇਸ ’ਤੇ ਕੰਮ ਕੀਤਾ ਗਿਆ ਹੈ, ਸਗੋਂ ਸੰਵਿਧਾਨ ਤਾਂ ਇਕ ਅਜਿਹੀ ਕਲਾ ਸੀ, ਜਿਸ ਰਾਹੀਂ ਭਾਰਤੀ ਲੋਕਾਂ ਨੂੰ ਇਕ ਹੀ ਸੱਚੇ ਵਿਚ ਢਾਲਣ ਦਾ ਸਾਵਧਾਨੀ ਨਾਲ ਯਤਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਨਾਲ ਇਸ ਦਾ ਨਿਰਮਾਣ ਕੀਤਾ ਗਿਆ। ਦੂਜੇ ਸ਼ਬਦਾਂ ਵਿਚ 70 ਸਾਲਾਂ ਬਾਅਦ ਅਸੀਂ ਅੱਜ ਜੋ ਵੀ ਹਾਂ, ਉਹ ਸੰਵਿਧਾਨ ਦੇ ਕਾਰਣ ਹੀ ਹਾਂ। ਇਸੇ ਨੇ ਸਾਨੂੰ ਆਕਾਰ ਦਿੱਤਾ ਹੈ।

ਜਿਵੇਂ ਕਿ ਖੋਸਲਾ ਬਿਆਨ ਕਰਦੇ ਹਨ ਕਿ ਸੰਵਿਧਾਨ ਦੇ ਨਿਰਮਾਤਾਵਾਂ ਨੇ ਲੋਕਤੰਤਰਿਕ ਰਾਜਨੀਤੀ ਰਾਹੀਂ ਲੋਕਤੰਤਰਿਕ ਨਾਗਰਿਕਾਂ ਨੂੰ ਬਣਾਇਆ। ਇਹ ਤਾਂ ਹੀ ਸਪੱਸ਼ਟ ਹੋਵੇਗਾ, ਜਦੋਂ ਤੁਸੀਂ ਸੰਵਿਧਾਨ ਨੂੰ ਭਾਰਤ ਵਿਚ ਬਣਾਉਣ ਅਤੇ ਪੱਛਮ ਵਿਚ ਬਣਾਉਣ ਵਿਚਾਲੇ ਭੇਦ ਜਾਣ ਲਓਗੇ। ਪੱਛਮ ਲਈ ਖੋਸਲਾ ਲਿਖਦੇ ਹਨ ਕਿ ਕੌਮਾਂਤਰੀ ਮਤਦਾਤਾ ਇਕ ਉਚਿਤ ਔਸਤਨ ਆਮਦਨ ਦੇ ਪੱਧਰ ਨੂੰ ਹਾਸਿਲ ਕਰਨ ਤੋਂ ਬਾਅਦ ਹੀ ਹੋਂਦ ਵਿਚ ਆਇਆ ਅਤੇ ਸੂਬਾਈ ਪ੍ਰਸ਼ਾਸਨਿਕ ਪ੍ਰਣਾਲੀ ਆਸ ਅਨੁਸਾਰ ਸਥਾਪਿਤ ਕੀਤੀ ਗਈ। ਭਾਰਤ ਵਿਚ ਇਸ ਨੂੰ ਅਰਪਿਤ ਇਸ ਲਈ ਕੀਤਾ ਗਿਆ ਕਿਉਂਕਿ ਦੇਸ਼ ਗਰੀਬ ਅਤੇ ਅਨਪੜ੍ਹ ਸੀ ਅਤੇ ਜਾਤ, ਧਰਮ ਤੇ ਭਾਸ਼ਾ ਦੇ ਆਧਾਰ ’ਤੇ ਵੰਡਿਆ ਹੋਇਆ ਸੀ। ਨਾਲ ਹੀ ਨਾਲ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਦੇ ਭਾਰ ਹੇਠ ਦੱਬਿਆ ਹੋਇਆ ਸੀ।

ਇਸ ਲਈ ਸਾਡੇ ਸੰਵਿਧਾਨ ਨਿਰਮਾਤਾ ਸਦੀਆਂ ਤਕ ਕਾਇਮ ਰਹੇ, ਸਮੇਂ ਦੀ ਧਾਰਨਾ ਅਨੁਸਾਰ ਵੰਡੇ ਗਏ। ਲੋਕਾਂ ਨੂੰ ਸਿੱਖਿਅਤ ਕਰਨਾ ਸੀ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਉਸ ਨੁਕਤੇ ਤਕ ਲਿਜਾਣਾ ਸੀ, ਜਿਥੇ ਉਹ ਕੌਮਾਂਤਰੀ ਮਤਦਾਤਾ ਲਈ ਸਹੀ ਸਾਬਿਤ ਹੋ ਸਕਣ। ਸੰਵਿਧਾਨ ਨਿਰਮਾਣ ਇਕ ਪ੍ਰਮੁੱਖ ਦਰਾੜ ਸੀ।

ਖੋਸਲਾ ਭਾਰਤੀ ਸੰਵਿਧਾਨ ਨੂੰ ਇਕ ਵਿਸ਼ੇਸ਼ ਰੌਸ਼ਨੀ ’ਚ ਦੇਖਦੇ ਹਨ। ਭਾਰਤੀ ਲੋਕਤੰਤਰ ਦਾ ਤਜਰਬਾ ਨਾ ਸਿਰਫ ਇਕ ਰਾਸ਼ਟਰ ਦਾ ਤਜਰਬਾ ਹੈ, ਸਗੋਂ ਇਹ ਆਪਣੇ ਆਪ ਵਿਚ ਲੋਕਤੰਤਰ ਦਾ ਤਜਰਬਾ ਹੈ। ਉਹ ਮੰਨਦੇ ਹਨ ਕਿ ਆਧੁਨਿਕ ਯੁੱਗ ਵਿਚ ਲੋਕਤੰਤਰ ਦੀ ਰਚਨਾ ਇਕ ਨਵੀਂ ਮਿਸਾਲ ਕਾਇਮ ਕਰਨਾ ਸੀ।

ਅਸੀਂ ਆਪਣੇ ਗਣਰਾਜ ਨੂੰ ਪ੍ਰਤੀਬਿੰਬਤ ਕਰਦੇ ਹਾਂ ਅਤੇ ਸੰਵਿਧਾਨ ਤੇ ਲੋਕਤੰਤਰ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਦੋ ਹੋਰ ਸਵਾਲ ਵੀ ਕਰਨੇ ਹਨ। ਇਕ ਇਹ ਕਿ ਸਾਡਾ ਸੰਵਿਧਾਨ ਆਖਿਰ ਕਿਉਂ ਬਚ ਸਕਿਆ ਅਤੇ ਇਸ ਪ੍ਰਤੀ ਨਿਸ਼ਠਾ ਕਿਵੇਂ ਵਧ ਗਈ, ਜਦਕਿ ਸਰਹੱਦ ਪਾਰ ਪਾਕਿਸਤਾਨ ਵਿਚ ਲੋਕਾਂ ਨੇ ਵੱਖਰੇ ਤੌਰ ’ਤੇ ਆਪਣੀ ਕਿਸਮਤ ਨੂੰ ਝੱਲਿਆ। ਇਸ ਦੇ ਲਈ ਖੋਸਲਾ ਦਾ ਜਵਾਬ ਸਖਤ ਅਤੇ ਸਾਧਾਰਨ ਹੈ। ਉਹ ਕਹਿੰਦੇ ਹਨ ਕਿ ਜਦੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੂੰ ਸੰਵਿਧਾਨ ਨਾਲ ਦਿੱਕਤਾਂ ਸਨ ਤਾਂ ਇਸੇ ਕਾਰਣ ਉਨ੍ਹਾਂ ਨੇ ਸੰਵਿਧਾਨਿਕ ਤਰੀਕਿਆਂ ਰਾਹੀਂ ਇਨ੍ਹਾਂ ਵਿਚ ਸੋਧ ਕਰਨ ਦਾ ਮਨ ਬਣਾਇਆ। ਉਨ੍ਹਾਂ ਨੇ ਨਾ ਤਾਂ ਅੜਿੱਕਾ ਪੈਦਾ ਕੀਤਾ ਅਤੇ ਨਾ ਹੀ ਉਸ ਨੂੰ ਉਖਾੜਿਆ।

ਦੂਜਾ ਸਵਾਲ ਬੇਹੱਦ ਸਮਕਾਲੀ ਹੈ। ਹਾਲ ਹੀ ਦੇ ਦੋ ਸੰਵਿਧਾਨਿਕ ਵਿਵਾਦ ਸਾਨੂੰ ਸਾਡੇ ਸੰਵਿਧਾਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੱਸਦੇ ਹਨ। ਇਥੇ ਮੈਂ ਨਾਗਰਿਕਤਾ ਸੋਧ ਕਾਨੂੰਨ ਅਤੇ ਧਾਰਾ-370 ਨੂੰ ਰੱਦ ਕਰਨ ਦੀ ਗੱਲ ਕਰ ਰਿਹਾ ਹਾਂ। ਇਸ ਦੇ ਨਾਲ-ਨਾਲ ਮੈਂ ਜੰਮੂ-ਕਸ਼ਮੀਰ ਨੂੰ ਵੰਡਣ ਦੀ ਵੀ ਗੱਲ ਕਰ ਰਿਹਾ ਹਾਂ। ਇਨ੍ਹਾਂ ਨੇ ਸੰਵਿਧਾਨ ਅਤੇ ਇਸ ਦੇ ਸਿਧਾਂਤਾਂ ਨੂੰ ਕਮਜ਼ੋਰ ਕੀਤਾ ਹੈ ਅਤੇ ਸਾਡੇ ਉੱਤੇ ਗੈਰ-ਜਮਹੂਰੀ ਅਤੇ ਪਲਟੇ ਜਾਣ ਦਾ ਖ਼ਤਰਾ ਮੰਡਰਾਅ ਰਿਹਾ ਹੈ। ਇਨ੍ਹਾਂ ਕਾਰਵਾਈਆਂ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਇਕ ਸੰਕੇਤ ਹਨ ਕਿ ਸੰਵਿਧਾਨ ਪ੍ਰਤੀ ਸਾਡੀ ਵਚਨਬੱਧਤਾ ਕੀ ਇੰਨੀ ਮਜ਼ਬੂਤ ਹੈ, ਜਿੰਨੀ ਕਿ ਇਹ ਹੁੰਦੀ ਸੀ? ਖੋਸਲਾ ਦਾ ਕਹਿਣਾ ਹੈ ਕਿ ਤੁਸੀਂ ਇਸ ਦਾ ਜਵਾਬ ਸਮਾਨਾਂਤਰ ਤੌਰ ’ਤੇ ਬਲਪੂਰਵਕ ਦੇ ਸਕਦੇ ਹੋ। ਮੇਰਾ ਮੰਨਣਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਇਕ ਆਸ਼ਾਵਾਦੀ ਹੋ ਜਾਂ ਫਿਰ ਨਿਰਾਸ਼ਾਵਾਦੀ। ਮੇਰਾ ਵਿਚਾਰ ਤਾਂ ਪੂਰੀ ਤਰ੍ਹਾਂ ਸ਼ੀਸ਼ੇ ਵਾਂਗ ਸਾਫ ਹੈ। ਜਿਹੜੇ ਪ੍ਰਦਰਸ਼ਨਾਂ ਨੂੰ ਅਸੀਂ ਦੇਖ ਰਹੇ ਹਾਂ, ਉਹ ਬੇਹੱਦ ਸਾਕਾਰਾਤਮਕ ਹਨ ਅਤੇ ਸੰਵਿਧਾਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਜਤਾਉਂਦੇ ਹਨ। ਇਹੀ ਕਾਰਣ ਹੈ ਕਿ ਇਸ ਵਾਰ ਦਾ ਗਣਤੰਤਰ ਦਿਵਸ ਵਿਸ਼ੇਸ਼ ਹੈ।

(karanthapar@itvindia.net)

Bharat Thapa

This news is Content Editor Bharat Thapa