ਪਹਿਲਾਂ ਵਰਗੇ ਨਹੀਂ ਹਨ ਅੱਜ ਦੇ ਸਿਆਸਤਦਾਨ ਅਤੇ ਅਫਸਰ

04/02/2021 3:40:46 AM

ਜੂਲੀਓ ਰਿਬੈਰੋ

ਸੁਚਰਿਤਾ ਤਿਲਕ ਨੇ ਮੈਨੂੰ ਅਮਰੀਕਾ ਦੇ ਨਿਊਜਰਸੀ ਤੋਂ ਫੋਨ ਕੀਤਾ। ਉਹ ਮੈਨੂੰ ਆਪਣੇ ਪਿਤਾ ਵਸੰਤ ਵਿਨਾਇਕ ਨਾਗਰਕਰ ਨੂੰ ਯਾਦ ਰੱਖਣ ਲਈ ਧੰਨਵਾਦ ਕਹਿਣਾ ਚਾਹੁੰਦੀ ਸੀ, ਜਿਨ੍ਹਾਂ ਨੇ ਉਸ ਸਮੇਂ ਮੇਰੀ ਰਹਿਨੁਮਾਈ ਕੀਤੀ ਸੀ, ਜਦੋਂ ਮੈਨੂੰ 1955 ’ਚ ਸਹਾਇਕ ਪੁਲਸ ਸੁਪਰਡੈਂਟ ਦੇ ਤੌਰ ’ਤੇ ਮੇਰੀ ਪ੍ਰੈਕਟੀਕਲ ਟ੍ਰੇਨਿੰਗ ਲਈ ਭੜੁੱਚ (ਹੁਣ ਗੁਜਰਾਤ) ’ਚ ਭੇਜਿਆ ਗਿਆ ਸੀ।

ਮੈਨੂੰ ਸੁਚਰਿਤਾ ਇਕ ਬੱਚੀ ਦੇ ਤੌਰ ’ਤੇ ਯਾਦ ਹੈ। ਉਹ 6 ਮਹੀਨਿਆਂ ਦੀ ਸੀ ਅਤੇ ਮੈਂ ਉਸ ਨੂੰ ਆਪਣੀ ਗੋਦ ’ਚ ਚੁੱਕ ਕੇ ਘੁਮਾਇਆ ਕਰਦਾ ਸੀ। ਉਸ ਦਾ ਭਰਾ ਰਵੀ 6 ਸਾਲ ਦਾ ਸੀ। ਉਸ ਦੇ ਨਾਲ ਮੈਂ ਜੋ ਖੇਡਦਾ ਸੀ, ਉਹ ਭਿੰਨ ਸੀ। ਉਨ੍ਹਾਂ ਦੇ ਪਿਤਾ ਨੇ ਐੱਸ. ਪੀ. ਕਾਰਨਿਕ ਦਾ ਸਥਾਨ ਲਿਆ, ਜੋ ਇਕ ਹੋਰ ਭੜੁੱਚ ਦੇ ਐੱਸ. ਪੀ. ਦੇ ਤੌਰ ’ਤੇ ਪਹਿਲੇ ਨਿਯਮਿਤ ਰਿਕਰੂਟਮੈਂਟ ਬੈਚ ਦੇ ਇਕ ਹੋਰ ਵਿਲੱਖਣ ਅਧਿਕਾਰੀ ਸਨ।

ਮੈਂ ਸ਼ਹਿਰ ਦੇ ਬਾਹਰ ਸਥਿਤ ਇਕ ਬੰਗਲੇ ’ਚ ਠਹਿਰਿਆ ਹੋਇਆ ਸੀ ਜਿਸ ਦੇ ਮਾਲਕ ਇਕ ਪਾਰਸੀ ਸਨ ਅਤੇ ਜੋ ਕਾਫੀ ਲੰਬੇ ਸਮੇਂ ਤੋਂ ਖਾਲੀ ਸੀ। ਕਾਰਨਿਕ ਨੇ ਮੇਰੇ ਲਈ ਇਸ ਦਾ ਪ੍ਰਬੰਧ ਕੀਤਾ ਸੀ। ਨਾਗਰਕਰ ਨੇ ਮੈਨੂੰ ਆਪਣੇ ਪਰਿਵਾਰ ਸਮੇਤ ਉਨ੍ਹਾਂ ਨੂੰ ਅਲਾਟ ਹੋਏ ਬੰਗਲੇ ’ਚ ਤਬਦੀਲ ਹੋਣ ਲਈ ਕਿਹਾ ਕਿਉਂਕਿ ਉਹ ਨਾ ਸਿਰਫ ਮੇਰੀ ਪੁਲਸਿੰਗ ਪਰ ਬਹੁਤ ਸਾਰੇ ਹੋਰਨਾਂ ਗੁਣਾਂ ਲਈ ਅਗਵਾਈ ਕਰਨਾ ਚਾਹੁੰਦੇ ਸਨ ਜੋ ਇਕ ਪੁਲਸ ਅਧਿਕਾਰੀ ਨੂੰ ਲੋਕਾਂ ਦਾ ਸੱਚਾ ਸੇਵਕ ਬਣਾਉਂਦੇ ਹਨ। ਘਰ ’ਤੇ ਅਤੇ ਦੌਰੇ ਦੌਰਾਨ ਮੇਰੇ ਨਾਲ ਬਹੁਤ ਸਾਰੀਆਂ ਚੀਜ਼ਾਂ ’ਤੇ ਗੱਲ ਕਰਦੇ ਸਨ।

ਸਾਡਾ ਆਪਸ ’ਚ ਬਿਤਾਇਆ ਗਿਆ ਸਮਾਂ ਕਾਫੀ ਘੱਟ ਸੀ ਪਰ ਉਸ ਦਾ ਪ੍ਰਭਾਵ ਸਥਾਈ ਹੈ। ਮੈਂ ਕਦੀ ਵੀ ਆਪਣੇ ਪੁਰਾਣੇ ਬੌਸ ਅਤੇ ਮਾਰਗਦਰਸ਼ਕ ਨੂੰ ਨਹੀਂ ਭੁੱਲ ਸਕਦਾ ਅਤੇ ਮੈਂ ਫੋਨ ’ਤੇ ਸੁਚਰਿਤਾ ਨੂੰ ਇਹ ਦੱਸਿਆ ਵੀ। ਇਕ ਸਬਕ ਜੋ ਉਨ੍ਹਾਂ ਨੇ ਮੈਨੂੰ ਸਿਖਾਇਆ ਸੀ ਉਹ ਸੀ ਚੁਣੇ ਹੋਏ ਸਿਆਸਤਦਾਨਾਂ, ਜੋ ਸੱਤਾ ’ਚ ਹਨ ਜਾਂ ਵਿਰੋਧੀ ਧਿਰ ’ਚ, ਦੇ ਪ੍ਰਤੀ ਨਿਮਰ ਰਹੋ ਪਰ ਉਨ੍ਹਾਂ ਦੁਆਰਾ ਆਪਣੀ ਪਸੰਦ ਦੇ ਲੋਕਾਂ ਨੂੰ ਪੁਲਸ ਥਾਣਿਆ ’ਚ ਇੰਚਾਰਜ ਦੇ ਤੌਰ ’ਤੇ ਬਿਠਾਉਣ ਦੇ ਯਤਨਾਂ ਦਾ ਸਮਰਥਕ ਨਹੀਂ ਸੀ ਕਿਉਂਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਸ਼ਹਿ ਮਿਲਦੀ। ਪੁਲਸ ਬਲ ਦਾ ਕੰਟਰੋਲ ਗੈਰ-ਪੇਸ਼ੇਵਰ ਹੱਥਾਂ ’ਚ ਜਾਣ ਦੀ ਬਜਾਏ ਆਪਣਾ ਬੋਰੀ-ਬਿਸਤਰਾ ਤਿਆਰ ਕਰ ਕੇ ਰੱਖਣਾ ਬਿਹਤਰ। ਜੇਕਰ ਅਜਿਹਾ ਹੁੰਦਾ ਤਾਂ ਉਹ ਕਾਨੂੰਨ ਅਨੁਸਾਰ ਨਹੀਂ ਸਗੋਂ ਆਪਣੀ ਪਾਰਟੀ ਦੇ ਹਿੱਤਾਂ ਜਾਂ ਆਪਣੇ ਨਿੱਜੀ ਫਾਇਦੇ ਲਈ ਅਨਿਆਂ ਕਰਦੇ।

ਉਨ੍ਹਾਂ ਲੋਕਾਂ ਨੂੰ ਇਹ ਕਿੰਨਾ ‘ਦੈਵੀ’ ਲੱਗਦਾ ਜੋ 21ਵੀਂ ਸ਼ਤਾਬਦੀ ਦੇ ਤੀਸਰੇ ਦਹਾਕੇ ’ਚ ਰਹਿ ਰਹੇ ਹਨ। ਮਹਾਰਾਸ਼ਟਰ ’ਚ ਸੂਬੇ ਦੇ ਗ੍ਰਹਿ ਮੰਤਰੀ ਅਤੇ ਹੁਣ ਅਹੁਦੇ ਤੋਂ ਹਟਾਏ ਗਏ ਸ਼ਹਿਰ ਦੇ ਪੁਲਸ ਕਮਿਸ਼ਨਰ ਵਿਚਕਾਰ ਇਕ ਜੰਗ ਸ਼ੁਰੂ ਹੋ ਗਈ ਹੈ ਜਿਸ ’ਚ ਮੰਤਰੀ ਆਪਣੇ ਪਸੰਦੀਦਾ ਅਧਿਕਾਰੀਆਂ ਨੂੰ ਮਹੱਤਵਪੂਰਨ ਅਹੁਦਿਆਂ ’ਤੇ ਬਿਠਾ ਰਹੇ ਸਨ।

ਸੱਤਾਧਾਰੀ ਸਿਆਸਤਦਾਨ ਬੀਤੇ 3 ਦਹਾਕਿਆਂ ਤੋਂ ਪੁਲਸ ਬਲ ਨੂੰ ਚਲਾਉਣ ਲਈ ਤੜਫ ਰਹੇ ਹਨ। ਜੇਕਰ ਪੁਲਸ ਮੁਖੀ ਦੀ ਨਿਯੁਕਤੀ ਲਾਬਿੰਗ, ਗੁਣਵੱਤਾ ਅਤੇ ਕਾਰੋਬਾਰੀ ਅਤੇ ਇੱਥੋਂ ਤੱਕ ਕਿ ਜ਼ਿਆਦਾ ਮਹੱਤਵਪੂਰਨ ਨਿਸ਼ਠਾ ਨੂੰ ਨਜ਼ਰਅੰਦਾਜ਼ ਕਰ ਕੇ ਕੀਤੀ ਜਾਂਦੀ ਹੈ ਤਾਂ ਇਸ ਦਾ ਨਤੀਜਾ ਤਬਾਹੀ ਦੇ ਰੂਪ ’ਚ ਹੀ ਨਿਕਲੇਗਾ। ਸਚਿਨ ਵਾਜੇ ਦੀ ਕਹਾਣੀ ਉਸ ਪਲ ਦਾ ਸਪੱਸ਼ਟ ਸਬੂਤ ਹੈ, ਜੋ ਬਣ ਗਿਆ।

ਜਦੋਂ 1953 ’ਚ ਮੈਂ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ’ਚ ਸ਼ਾਮਲ ਹੋਇਆ, ਸਿਆਸਤਦਾਨ ਵੱਖਰੀ ਕਿਸਮ ਦੇ ਆਈ. ਸੀ. ਐੱਸ./ਆਈ. ਏ. ਐੱਸ. ਅਧਿਕਾਰੀਆਂ ਅਤੇ ਆਈ. ਪੀ./ਆਈ. ਪੀ. ਐੱਸ. ਅਧਿਕਾਰੀਆਂ ਦਾ ਸਨਮਾਨ ਕਰਦੇ ਸਨ ਜੋ ਪ੍ਰਸ਼ਾਸਨ ਦੇ ਚੋਟੀ ਦੇ ਪੱਧਰਾਂ ’ਤੇ ਬੈਠੇ ਸਨ। ਬਦਲੇ ’ਚ ਅਧਿਕਾਰੀ ਆਪਣੇ ਸਿਆਸੀ ਆਕਿਆਂ ਨੂੰ ਸਨਮਾਨ ਦਿੰਦੇ ਸਨ ਅਤੇ ਯਕੀਨੀ ਬਣਾਉਂਦੇ ਸਨ ਕਿ ਆਮ ਜਨਤਾ ਦੇ ਨਾਲ ਕੋਈ ਬੇਇਨਸਾਫੀ ਨਾ ਹੋਵੇ। ਸਿਆਸਤਦਾਨ ਉਨ੍ਹਾਂ ਦੀ ਭੂਮਿਕਾ ਨੂੰ ਅਜਿਹੇ ਲੋਕਾਂ ਵਾਂਗ ਦੇਖਦੇ ਸਨ ਜੋ ਕਾਰਜਪਾਲਿਕਾ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਰਾਹੀਂ ਉਨ੍ਹਾਂ ਨੂੰ ਚੁਣਨ ਵਾਲਿਆਂ ਨੂੰ ਬਚਾਉਂਦੇ ਸਨ।

ਆਹ, ਹੁਣ ਅਜਿਹਾ ਨਹੀਂ ਹੁੰਦਾ। ਸਿਆਸਤਦਾਨਾਂ ਦੀ ਅਜਿਹੇ ਲੋਕਾਂ ਨੂੰ ਬਿਠਾਉਣ ’ਚ ਰੁਚੀ ਹੁੰਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪੈਸਾ ਦਿੱਤਾ ਹੋਵੇ ਜਾਂ ਤਾਨਾਸ਼ਾਹੀ ਦੀ ਆਜ਼ਾਦੀ ਦਾ ਵਾਅਦਾ ਕੀਤਾ ਹੋਵੇ। ਪੁਲਸ ਮਹਾਨਿਰਦੇਸ਼ਕ ਨਿੱਜੀ ਤੌਰ ’ਤੇ ਹਰ ਇਕ ਆਈ. ਪੀ. ਐੱਸ. ਅਧਿਕਾਰੀ ਨੂੰ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਕਿਹੜਾ ਕਿੰਨਾ ਸਮਰੱਥ ਹੈ। ਉਸ ਨੂੰ ਉਨ੍ਹਾਂ ਦੀ ਤਾਕਤ ਅਤੇ ਕਮਜ਼ੋਰੀਆਂ ਬਾਰੇ ਜਾਣਕਾਰੀ ਹੈ।

ਅੱਜ ਪੁਲਸ ਮਹਾਨਿਰਦੇਸ਼ਕ ਨੂੰ ਮਹਿਜ਼ ਇਕ ਕਠਪੁਤਲੀ ਦੇ ਤੌਰ ’ਤੇ ਸੀਮਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੁਝਾਵਾਂ ਅਤੇ ਲਿਖਤੀ ਤਜਵੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਮਹਾਰਾਸ਼ਟਰ ’ਚ ਸਿਆਸਤਦਾਨ ਪ੍ਰੈੱਸ ’ਚ ਇਹ ਘੁਸਰ-ਮੁਸਰ ਹੈ ਕਿ ਡੀ. ਜੀ. ਪੀ. ਬਦਲੀਆਂ ’ਚ ਦਖਲਅੰਦਾਜ਼ੀ ਕਰਦੇ ਸਨ।

ਮੈਂ ਪੁਰਾਣੇ ਸਮੇਂ ਦੇ ਆਪਣੇ ਬੌਸਿਜ਼ ਨੂੰ ਪ੍ਰੇਮ ਅਤੇ ਸ਼ਲਾਘਾ ਨਾਲ ਯਾਦ ਕਰਦਾ ਹਾਂ। ਉਨ੍ਹੀਂ ਦਿਨੀਂ ਕੋਈ ਡੀ. ਜੀ. ਪੀ. ਨਹੀਂ ਸੀ। ਬਲ ਦੀ ਕਮਾਂਡ ਇਕ ਆਈ. ਜੀ. ਪੀ. (ਪੁਲਸ ਮਹਾਨਿਰੀਖਕ) ਦੇ ਹੱਥਾਂ ’ਚ ਸੀ। ਕਾਈਕੁਸ਼ਰੋ ਜਹਾਂਗੀਰ ਨਾਨਾਵਟੀ ਇਕ ਅਜਿਹੇ ਆਈ. ਜੀ. ਪੀ. ਸਨ ਜਿਨ੍ਹਾਂ ਨੂੰ ਮੈਂ ਸਭ ਤੋਂ ਵੱਧ ਪਸੰਦ ਕਰਦਾ ਸੀ। ਉਹ ਛੜੀ ਵਾਂਗ ਸਿੱਧੇ ਸਨ, ਨਾ ਸਿਰਫ ਆਪਣੀ ਸਰੀਰਕ ਅਵਸਥਾ ’ਚ ਸਗੋਂ ਆਪਣੇ ਜੂਨੀਅਰਾਂ ਦੇ ਨਾਲ ਵਿਹਾਰ ਦੇ ਮਾਮਲੇ ’ਚ ਵੀ। ਜਿੰਨੇ ਉਹ ਸਖਤ ਸਨ, ਓਨੇ ਹੀ ਨਿਆਂ ਪਸੰਦ ਸਨ। ਉਨ੍ਹਾਂ ਦੇ ਬੇਟੇ ਰੁਸਤਮ ਨੂੰ ਆਈ. ਐੱਮ. ਏ. (ਇੰਡੀਅਨ ਮਿਲਟਰੀ ਅਕੈਡਮੀ ’ਚ) ਸੋਰਡ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਤਰੱਕੀ ਸਾਡੇ ਨਾਰਦਰਨ ਆਰਮੀ ਕਮਾਂਡਰ ਦੇ ਤੌਰ ’ਤੇ ਹੋਈ।

ਯਸ਼ਵੰਤ ਰਾਓ ਚੌਹਾਨ ਦੀਆਂ ਖੂਬੀਆਂ ਹੁਣ ਦਿਖਾਈ ਨਹੀਂ ਦਿੰਦੀਆਂ। ਉਹ ਬਹੁਤ ਦੁੱਖ ਦੀ ਗੱਲ ਹੈ। ਯਸ਼ਵੰਤ ਰਾਓ ਆਪਣੇ ਅਧਿਕਾਰੀਆਂ ਦੇ ਨਾਲ ਵਤੀਰੇ ’ਚ ਹਮੇਸ਼ਾ ਸਹੀ ਸਨ-ਨਿਮਰ ਪਰ ਕਦੀ ਵੀ ਗੁੱਸੇ ਨਾ ਹੋਣ ਵਾਲੇ। ਕਦੀ ਵੀ ਕੋਈ ਨਿੱਜੀ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਪੱਖਪਾਤ ਦੇ ਲਈ ਕਿਹਾ ਗਿਆ।

ਜੇਕਰ ਨੌਕਰਸ਼ਾਹੀ ’ਚੋਂ ਕਿਸੇ ਅਧਿਕਾਰੀ ਨੂੰ ਚੁਣਨ ਲਈ ਕਿਹਾ ਜਾਵੇ ਤਾਂ ਉਹ ਬਰਜ਼ੋਰ ਪੇ ਮਾਸਟਰ, ਆਈ. ਸੀ. ਐੱਸ. ਹੋਣਗੇ ਜੋ ਗ੍ਰਹਿ ਸਕੱਤਰ ਸਨ ਜੋ ਬਾਅਦ ’ਚ ਮੁੱਖ ਸਕੱਤਰ ਬਣ ਗਏ। ਉਨ੍ਹਾਂ ਦੀ ਨਿਆਂ ਅਤੇ ਪਾਰਦਰਸ਼ਿਤਾ ਦੀ ਭਾਵਨਾ ਵਰਨਣਯੋਗ ਸੀ। ਜੇਕਰ ਕੋਈ ਮੌਕਾ ਆਉਂਦਾ ਤਾਂ ਸ਼ਿਕਾਰੀ ਸੀਨੀਅਰਾਂ ਕੋਲੋਂ ਜੂਨੀਅਰ ਅਧਿਕਾਰੀਆਂ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਚਲੇ ਜਾਂਦੇ। ਸੇਵਾ ’ਚ ਆਉਣ ਵਾਲੇ ਨਵੇਂ ਰੰਗਰੂਟਾਂ ਲਈ ਇਹ ਜਾਣਨਾ ਬੜਾ ਆਰਾਮਦਾਇਕ ਹੁੰਦਾ ਕਿ ਮੰਤਰਾਲਾ ’ਚ ਇਕ ਅਜਿਹਾ ਵਿਅਕਤੀ ਹੈ ਜੋ ਉਨ੍ਹਾਂ ਨੂੰ ਬੇਇਨਸਾਫੀ ਤੋਂ ਬਚਾਅ ਸਕਦਾ ਹੈ।

ਅੱਜ ਅਸੀਂ ਘੱਟ ਸ਼ਿਸ਼ਟ ਸਮੇਂ ’ਚ ਰਹਿ ਰਹੇ ਹਾਂ। ਅਜਿਹਾ ਦਿਖਾਈ ਦਿੰਦਾ ਹੈ ਕਿ ਸਿਆਸਤਦਾਨ, ਨੌਕਰਸ਼ਾਹ ਅਤੇ ਪੁਲਸ ਲੀਡਰਸ਼ਿਪ ਇਕ ਅਜਿਹੀ ਦੁਨੀਆ ਦੇ ਅਨੁਕੂਲ ਹੋ ਗਈ ਹੈ ਜਿਥੇ ਨਿਯਮਿਤ ਤੌਰ ’ਤੇ ਗਲੇ ਕੱਟੇ ਜਾ ਰਹੇ ਹਨ। ਪੁਰਾਣੇ ਦਿਨਾਂ ਦੇ ਸੁਪਨੇ ਲੈਣ ਵਾਲਾ 90 ਤੋਂ ਵੱਧ ਉਮਰ ਦਾ ਵਿਅਕਤੀ ਕੀ ਕਰੇਗਾ? ਆਪਣੇ ਪੋਤਿਆਂ ਅਤੇ ਪੜਪੋਤਿਆਂ ਨੂੰ ਸਿਰਫ ਪੀੜਾ ਦੇਣਾ।

Bharat Thapa

This news is Content Editor Bharat Thapa