ਉਦਾਰ ਲੋਕਤੰਤਰ ਦੀ ਮੱਠੀ ਮੌਤ

11/01/2020 3:43:37 AM

ਪੀ. ਚਿਦਾਂਬਰਮ ਪੜ੍ਹੀ ਹੈ

ਭਾਰਤ ਦੇ ਸੰਵਿਧਾਨ ’ਚ ਇਕ ਭੂਮਿਕਾ ਹੈ। ਵਧੇਰੇ ਲੋਕ ਇਸਨੂੰ ਪੜ੍ਹਦੇ ਨਹੀਂ ਅਤੇ ਨਾ ਹੀ ਇਸਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਥੋਂ ਤਕ ਜੋ ਲੋਕ ਚੋਣਵੀਂ ਵਿਵਸਥਾ ਵਰਗੇ ਮੁੱਢਲੇ ਅਧਿਕਾਰ, ਧਾਰਾ-32 ਅਤੇ ਐਮਰਜੈਂਸੀ ਨੂੰ ਜਾਣਦੇ ਹਨ ਉਹ ਵੀ ਇਸਦੀ ਭੂਮਿਕਾ ਦੇ ਸ਼ਬਦਾਂ ਦੇ ਨਾਲ ਜ਼ਿਆਦਾ ਜਾਣੂ ਨਹੀਂ ਹੁੰਦੇ।

ਸੰਵਿਧਾਨਕ ਅਸੈਂਬਲੀ ਵਲੋਂ ਜਿਸ ਦਿਨ ਇਸ ਨੂੰ ਅਪਣਾਇਆ ਗਿਆ ਉਸ ਦਿਨ ਭੂਮਿਕਾ ਨੇ ਇਹ ਐਲਾਨਿਆ ਕਿ, ‘‘ਅਸੀਂ ਭਾਰਤ ਦੇ ਲੋਕ ਈਮਾਨਦਾਰੀ ਨਾਲ ਭਾਰਤ ਨੂੰ ਸਰਵਵਿਆਪਕ ਲੋਕਤੰਤਰ ਗਣਤੰਤਰ ’ਚ ਹੋਣ ਦਾ ਸੰਕਲਪ ਲੈਂਦੇ ਹਾਂ।’’ (ਜਨਵਰੀ 1977 ’ਚ ਸਮਾਜਵਾਦ ਅਤੇ ਨਿਰਪੱਖ ਵਰਗੇ ਸ਼ਬਦ ਇਸ ’ਚ ਸ਼ਾਮਲ ਕੀਤੇ ਗਏ ਤਾਂ ਕਿ ਸਾਡੇ ਰਾਸ਼ਟਰ ਦੀ ਅੱਗੇ ਹੋਰ ਵਿਆਖਿਆ ਕੀਤੀ ਜਾ ਸਕੇ।) ਸੰਵਿਧਾਨ ਦੀ ਭੂਮਿਕਾ ’ਚ ਇਸ ਤੋਂ ਹੋਰ ਅੱਗੇ ਜਾਂਦੇ ਹੋਏ ਇਹ ਐਲਾਨ ਕੀਤਾ ਕਿ ਅਸੀਂ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਦਾ ਸੰਕਲਪ ਲੈਂਦੇ ਹਾਂ।

* ਨਿਆਂ

* ਆਜ਼ਾਦੀ

* ਸਮਾਨਤਾ

* ਭਾਈਚਾਰਾ

ਅਜਿਹੇ ਸ਼ਬਦਾਂ ਦੀ ਵਿਆਖਿਆ ’ਚ ਇਕ ਰਾਸ਼ਟਰ ਦੇ ਤੌਰ ’ਤੇ ਸਾਡੇ ਕੋਲ ਭਾਰਤੀ ਗਣਤੰਤਰ ਹੈ ਜੋ ਇਕ ਉਦਾਰ ਲੋਕਤੰਤਰ ਅਪਣਾਉਂਦਾ ਹੈ।

ਹਮੇਸ਼ਾ ਲਈ ਇਹ ਸ਼ਬਦ ਫ੍ਰਾਂਸੀਸੀ ਕ੍ਰਾਂਤੀ (1789) (ਆਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਮੌਤ) ਦੀ ਚੀਕ-ਪੁਕਾਰ ਦੇ ਬਾਰੇ ’ਚ ਦੱਸਦੇ ਹਨ। ਫ੍ਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕ੍ਰਾਂਨ ਸਾਰੇ ਦੇਸ਼ਾਂ ਦੁਆਰਾ ਇਸ ਗੱਲ ਨੂੰ ਲੈ ਕੇ ਨਿਰਉਤਸ਼ਾਹਿਤ ਕੀਤੇ ਗਏ ਹਨ।

ਫਰਾਂਸ ਦੇ ਲੋਕ ਜੋ ਇਸਦੀ ਸਰੱਹਦ ਦੇ ਅੰਦਰ ਰਹਿਣ ਦੀ ਕਲਪਨਾ ਕਰਦੇ ਹਨ ਉਹ ਸਾਰੇ ਹੀ ਇਨ੍ਹਾਂ ਸ਼ਬਦਾਂ ਦੀ ਸਦਾ ਦੇ ਲਈ ਫਰਾਂਸ ਦੇ ਲੋਕਾਂ ਅਤੇ ਫ੍ਰਾਂਸੀਸੀ ਗਣਤੰਤਰ ਦੀ ਵਿਆਖਿਆ ਕਰਦੇ ਹਨ। ਇਕ ਟੀਚਰ ਸੈਮੂਨਲ ਪੈਟੀ ਦੀ ਹੱਤਿਆ ਇਕ ਇਸਲਾਮੀ ਅੱਤਵਾਦੀ ਵਲੋਂ ਕਰ ਦਿੱਤੀ ਗਈ ਸੀ। ਮੈਕ੍ਰਾਂਨ ਨੇ ਕਿਹਾ ਕਿ ਸ਼ਾਂਤੀ ਦੀ ਭਾਵਨਾ ’ਚ ਅਸੀਂ ਸਾਰੇ ਮਤਭੇਦਾਂ ਨੂੰ ਮਨਜ਼ੂਰ ਕਰਦੇ ਹਾਂ।

ਅਸੀਂ ਕਦੀ ਵੀ ਨਫਰਤ ਦੇ ਭਾਸ਼ਣ ਨੂੰ ਪ੍ਰਵਾਨ ਨਹੀਂ ਕਰਾਂਗੇ। ਅਸੀਂ ਇਕ ਨਿਆਂ ਸੰਗਤ ਬਹਿਸ ਦਾ ਪੱਖ ਲਵਾਂਗੇ। ਇਸਨੂੰ ਅਸੀਂ ਜਾਰੀ ਰੱਖਾਂਗੇ ਅਤੇ ਹਮੇਸ਼ਾ ਹੀ ਮਨੁੱਖੀ ਸ਼ਾਨ ਅਤੇ ਵਿਸ਼ਵ ਪੱਧਰੀ ਕਦਰਾਂ--ਕੀਮਤਾਂ ਦੀ ਗੱਲ ਕਰਾਂਗੇ।

ਅਨੇਕਾਂ ਦੇਸ਼ਾਂ ਨੇ ਆਪਣੇ ਸੰਵਿਧਾਨਾਂ ’ਚ ਇਕ ਹੀ ਰੂਪ ’ਚ ਤਿੰਨ ਸ਼ਬਦਾਂ ਨੂੰ ਅਪਨਾਇਆ ਹੈ। ਅਜਿਹੇ ਦੇਸ਼ ਉਦਾਰ ਲੋਕਤੰਤਰ ਹੋਣ ਦਾ ਦਾਅਵਾ ਕਰਦੇ ਹਨ ਜਿਵੇਂ ਕਿ ਭਾਰਤ ਵੀ ਕਰਦਾ ਹੈ। ਹੁਣ ਇਹ ਲਗਾਤਾਰ ਹੀ ਭਾਰਤ ਸਮੇਤ ਕੁਝ ਅਜਿਹੇ ਦੇਸ਼ਾਂ ’ਚ ਇਕ ਸਿਫਰ ਦਿਖਾਈ ਦਿੰਦਾ ਹੈ। ਕੁਝ ਦੇਸ਼ ਤਾਂ ਲੋਕਤੰਤਰ ਦੀ ਪਹਿਲੀ ਪ੍ਰੀਖਿਆ ’ਚ ਅਸਫਲ ਹੁੰਦੇ ਹਨ। ਲੋਕਤੰਤਰ ਉਦਾਰ ਹੈ ਇਸਦੇ ਬਾਰੇ ’ਚ ਉਹ ਅਗਲੀ ਪ੍ਰੀਖਿਆ ਦੇ ਬਾਰੇ ’ਚ ਨਹੀਂ ਬੋਲਦੇ।

ਪਰਛਾਵੇਂ ’ਚ ਡਿੱਗਣਾ

ਟਾਈਮ ਮੈਗਜ਼ੀਨ ’ਚ ਵਿਸ਼ਵ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਨੂੰ ਇਸਨੇ ਆਪਣੇ ਹਾਲ ਹੀ ਦੇ ਐਡੀਸ਼ਨ ’ਚ ਦਿਖਾਇਆ। ਮੈਂ 6 ਸਰਕਾਰਾਂ ਦੇ ਮੁਖੀਆਂ ਦੀ ਗਿਣਤੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਸ਼ੀ ਜਿਨਪਿੰਗ, ਐਂਜ਼ਿਲਾ ਮਰਕੇਲ, ਜਾਇਰ ਬੋਲਸੋਲਨਾਰੋ (ਬ੍ਰਾਜ਼ੀਲ), ਡੋਨਾਲਡ ਟਰੰਪ ਅਤੇ ਸਾਈ ਇੰਗ ਵੇਨ (ਤਾਈਵਾਨ)। 6 ’ਚੋਂ ਕੋਈ ਵੀ ਇਕ ਦਾਅਵਾ ਨਹੀਂ ਕਰੇਗਾ ਕਿ 2 ਦੇਸ਼ ਪ੍ਰਮੁੱਖ ਲੋਕਤੰਤਰ ਹਨ।

ਮੋਦੀ ਅਤੇ ਟਰੰਪ ਅਸਲ ’ਚ ਚੁਣੇ ਹੋਏ ਲੋਕਤੰਤਰ ਦੇ ਨੇਤਾ ਹਨ ਪਰ ਦੋਵੇਂ ਹੀ ‘ਉਦਾਰ’ ਦੇ ਲੇਬਲ ਨੂੰ ਨਕਾਰਦੇ ਹਨ। ਸਿਰਫ ਐਜ਼ਿਲਾ ਮਰਕੇਲ ਅਤੇ ਸਾਈ ਨਿਸ਼ਚਿਤ ਤੌਰ ’ਤੇ ਸਹੀ ਉਦਾਰ ਲੋਕਤੰਤਰ ਦੇ ਮੁਖੀ ਹਨ। ਜੇਕਰ ਤੁਸੀਂ ਕੁਝ ਹੋਰ ਦੇਸ਼ਾਂ ਦੇ ਮੁਖੀਆਂ ਨੂੰ ਇਸ ’ਚ ਸ਼ਾਮਲ ਕਰੋਗੇ ਤਾਂ ਇਹ ਤਸਵੀਰ ਹੋਰ ਵੀ ਭੈੜੀ ਹੋ ਜਾਵੇਗੀ। ਮੱਧ ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ ਅਤੇ ਸਾਡਾ ਆਪਣਾ ਗੁਆਂਢੀ, ਵਰਗੇ ਕਈ ਦੇਸ਼ ਚੁਣੇ ਹੋਏ ਲੋਕਤੰਤਰ ਦੀ ਉਦਾਹਰਣ ਹਨ। ਪਰ ਫਿਰ ਵੀ ਉਹ ਸਹੀ ਤੌਰ ’ਤੇ ਉਦਾਰ ਲੋਕਤੰਤਰ ਅਖਵਾਏ ਨਹੀਂ ਜਾ ਸਕਦੇ।

ਇਸੇ ਲਈ ਟਾਈਮ ਮੈਗਜ਼ੀਨ ਨੇ ਮੋਦੀ ਦੇ ਬਾਰੇ ’ਚ ਕਿਹਾ ਹੈ। ਦਲਾਈਲਾਮਾ ਜੋਕਿ ਤਿੱਬਤ ਦੇ ਧਾਰਮਿਕ ਆਗੂ ਹਨ, ਨੇ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿ ਹੈ ਕਿ ਇਹ ਦੇਸ਼ ਸੁਹਾਰਦ ਅਤੇ ਸਥਿਰਤਾ ਦੀ ਇਕ ਉਦਾਹਰਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਇਕ ਖਦਸ਼ੇ ’ਚ ਪਾ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਨੇ ਨਾ ਸਿਰਫ ਉਤਮਤਾ ਸਗੋਂ ਬਹੁਲਵਾਦੀ ਨੂੰ ਨਕਾਰਿਆ ਹੈ। ਮਹਾਂਮਾਰੀ ਮਤਭੇਦ ਦਾ ਗਲਾ ਘੁੱਟਣ ਲਈ ਇਕ ਦਿਖਾਵਾ ਬਣ ਕੇ ਰਹਿ ਗਈ ਹੈ। ਵਿਸ਼ਵ ਦਾ ਸਭ ਤੋਂ ਚਮਕਦਾਰ ਲੋਕਤੰਤਰ ਪਰਛਾਵੇਂ ’ਚ ਹੋਰ ਡੂੰਘਾ ਹੋ ਚਲਿਆ ਹੈ।

ਹੋਰ ਦੇਸ਼ ਵੀ ਪਰਛਾਵੇਂ ’ਚੋਂ ਨਿਕਲਣ ਲਈ ਯਤਨਸ਼ੀਲ ਹਨ। ਜਸਟਿਸ ਰੂਥ ਬੇਡਰ ਗਿੰਸਬਰਗ ਦੀ ਮੌਤ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬਿਨਾਂ ਕੋਈ ਸਮਾਂ ਗੁਆਏ ਜੱਜ ਐਮੀ.ਕੋਨੀ ਬੈਰਟ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਲਈ ਨਾਮਜ਼ਦ ਕਰ ਦਿੱਤਾ। 30 ਦਿਨਾਂ ਦੇ ਛੋਟੇ ਸਮੇਂ ਦੇ ਅੰਦਰ ਹੀ ਨਾਮਜ਼ਦਗੀ ਪ੍ਰੀਕਿਰਿਆ ਨੂੰ ਅੱਗੇ ਵਧਾ ਦਿੱਤਾ। ਉਦਾਰਵਾਦੀ ਅਮਰੀਕਾ ਖਾਸ ਕਰ ਕੇ ਔਰਤਾਂ ਨੇ ਇਹ ਅਨੁਭਵ ਕੀਤਾ ਕਿ ਪ੍ਰਮੁੱਖ ਉਦਾਰ ਫਾਇਦੇ ਜਿਵੇਂ ਕਿ ਸਕੂਲ ਏਕੀਕਰਨ, ਗਰਭਪਾਤ ਦਾ ਅਧਿਕਾਰ, ਸਸਤੀ ਦੇਖਭਾਲ ਕਾਨੂੰਨ ਅਤੇ ਗੈਰ- ਵਿਤਕਰੇ ਵਾਲੇ ਇਮੀਗ੍ਰੇਸ਼ਨ ਨਿਯਮਾਂ ਨੂੰ ਪਲਟ ਦਿੱਤਾ ਜਾਣਾ ਚਾਹੀਦਾ ਹੈ।

ਅਸੀਂ ਕੌਣ ਹਾਂ?

ਇਕ ਉਦਾਰ ਦੇਸ਼ ਦੇ ਸਮਾਂਤਰ ਲੋਕਤੰਤਰ ਨਹੀਂ ਹੈ। ਇਕ ਲੋਕਤੰਤਰ ਗੈਰ-ਉਦਾਰ ’ਚ ਬਦਲ ਸਕਦਾ ਹੈ। ਜੋਕਿ ਥੋੜ੍ਹੇ ਹੀ ਸਮੇਂ ’ਚ ਸੰਭਵ ਹੋ ਸਕਦਾ ਹੈ। ਅਜਿਹਾ ਹੀ ਭਾਰਤ ’ਚ ਵਾਪਰਿਆ ਹੈ। ਲੱਖਾਂ ਲੋਕਾਂ ਦੀ ਨਾਗਰਿਕਤਾ ਨੂੰ ਸ਼ੱਕ ’ਚ ਪਾ ਦਿੱਤਾ ਗਿਆ। ਸੁਤੰਤਰ ਭਾਸ਼ਣ ਦਾ ਮੂੰਹ ਬੰਦ ਕਰ ਦਿੱਤਾ ਗਿਆ। ਭਾਰਤੀ ਮੀਡੀਆ ਵੀ ਪਾਲਤੂ ਹੋ ਗਿਆ। ਰੋਸ ਵਿਖਾਵਿਆਂ ’ਤੇ ਪਾਬੰਦੀਆਂ ਲੱਗ ਰਹੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਸੀਮਿਤ ਕੀਤਾ ਗਿਆ ਹੈ।

ਸਿਆਸੀ ਵਿਤਕਰੇ ਨੂੰ ਸ਼ਹਿ ਮਿਲੀ ਹੈ।ਕੇਂਦਰ ਸਰਕਾਰ ਇਕ ਹੀ ਧਰਮ ਜਾਂ ਫਿਰ ਇਕ ਹੀ ਭਾਸ਼ਾ ਦੀ ਰੱਖਵਾਲੀ ਕਰ ਰਹੀ ਹੈ। ਘੱਟ ਗਿਣਤੀ ਅਤੇ ਵਿਤਕਰੇ ਵਾਲੇ ਭਾਈਚਾਰੇ ਡਰ ਦੇ ਮਾਹੌਲ ’ਚ ਰਹਿ ਰਹੇ ਹਨ। ਪੁਲਸ ਵੀ ਆਪਣੇ ਸਿਆਸੀ ਆਕਿਆਂ ਦਾ ਕਹਿਣਾ ਮੰਨਦੀ ਹੈ ਅਤੇ ਉਹ ਕਾਨੂੰਨ ਨਕਾਰਦੀ ਹੈ।

ਫੌਜ ਵੀ ਸਿਆਸੀ ਮੁੱਦਿਆਂ ’ਤੇ ਬੋਲਦੀ ਹੈ ਟੈਕਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਰਕਾਰ ਦੇ ਲਈ ਘਾਣ ਕਰਨ ਦਾ ਹਥਿਆਰ ਬਣ ਚੁੱਕੀਆਂ ਹਨ। ਅਦਾਲਤਾਂ ਕਮਜ਼ੋਰ ਹਨ। ਸੰਸਥਾਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ ਗਿਆ ਹੈ। ਕਾਨੂੰਨ ਦਾ ਨਿਯਮ ਟੁੱਟਦਾ ਦਿਖਾਈ ਦੇ ਰਿਹਾ ਹੈ ।ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਉਸਨੂੰ ਕੁਝ ਹੀ ਲੋਕ ਦੇਖ ਰਹੇ ਹਨ ਅਤੇ ਜੋ ਕੁਝ ਲੋਕ ਦੇਖ ਰਹੇ ਹਨ ਉਹ ਮੂਕ ਹੋ ਕੇ ਆਪਣੇ ਆਪ ਸੰਯਮ ’ਚ ਰਹਿ ਰਹੇ ਹਨ।

ਜਦੋਂ ਵੋਟ ਦੇ ਬਿਨਾਂ ਸੰਸਦ ’ਚ ਕਾਨੂੰਨ ਪਾਸ ਹੁੰਦੇ ਹਨ, ਜਦੋਂ ਸਿਆਸਤਦਾਨ ਬਿਨਾਂ ਕਿਸੇ ਜੁਰਮ ਦੇ ਲਈ ਕਈ ਮਹੀਨਿਆਂ ਤਕ ਹਿਰਾਸਤ ’ਚ ਰੱਖੇ ਜਾਂਦੇ ਹਨ, ਜਦੋਂ ਲੇਖਕ, ਕਵੀਆਂ, ਪ੍ਰੋਫੈਸਰਾਂ, ਵਿਦਿਆਰਥੀਆਂ ਅਤੇ ਸਮਾਜਿਕ ਵਰਕਰਾਂ ਦੇ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਥੋਪੇ ਜਾ ਰਹੇ ਹਨ। ਜਦੋਂ ਇਕ ਲੜਕੀ ਦੇ ਮਰਨ ਦੇ ਦੌਰਾਨ ਕੀਤੇ ਗਏ ਐਲਾਨ ਦੇ ਬਾਵਜੂਦ ਐੱਫ.ਆਈ. ਆਰ ਦਰਜ ਨਹੀਂ ਕੀਤੀ ਜਾਂਦੀ ਅਤੇ ਕਈ ਦਿਨਾਂ ਤਕ ਕੋਈ ਗ੍ਰਿਫਤਾਰ ਨਹੀਂ ਹੁੰਦਾ, ਜਦੋਂ ਪੁਲਸ ਦੀ ਸ਼ਬਦਾਵਲੀ ’ਚ ਐਨਕਾਊਂਟਰ ਸ਼ਬਦ ਦਾਖਲ ਹੁੰਦਾ ਹੈ, ਜਦੋਂ ਚੁਣੀਆਂ ਹੋਈਆਂ ਸਰਕਾਰਾਂ ਦਾ ਰਸਤਾ ਰਾਜਪਾਲ ਰੋਕਦੇ ਹਨ ਅਤੇ ਜਦੋਂ ਮਹੱਤਵਪੂਰਣ ਸੰਸਥਾਨ ਬਿਨਾਂ ਮੁਖੀਆਂ ਦੇ ਅਤੇ ਬਿਨਾਂ ਨਿਯੁਕਤੀਆਂ ਦੇ ਹੁੰਦੇ ਹਨ। ਉਸ ਦੌਰਾਨ ਦੇਸ਼ ਇਕ ਡੂੰਘੀ ਪਰਛਾਵੇਂ ਵਾਲੀ ਖੱਡ ’ਚ ਡਿੱਗਦਾ ਹੈ।

ਜਦੋਂ ਕ੍ਰਾਈਸਟ ਚਰਚ ’ਚ ਨਵੰਬਰ 2019 ’ਚ 2 ਮਸਜਿਦਾਂ ’ਚ ਇਕ ਬੰਦੂਕਧਾਰੀ ਵਿਅਕਤੀ ਨੇ 51 ਲੋਕਾਂ ਦੀ ਹੱਤਿਆ ਅਤੇ ਹੋਰ ਕਈਆਂ ਨੂੰ ਜ਼ਖਮੀ ਕਰ ਦਿੱਤਾ ਤਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਜੋ ਮਰੇ ਹਨ ਉਹ ਸਭ ਆਪਣੇ ਹਨ ਅਤੇ ਜਿਸ ਵਿਅਕਤੀ ਨੇ ਇਸ ਹਿੰਸਾ ਨੂੰ ਉਨ੍ਹਾਂ ਦੇ ਵਿਰੁੱਧ ਕੀਤਾ ਹੈ ਉਹ ਸਾਡਾ ਨਹੀਂ ਹੈ। ਮੈਕ੍ਰਾਂਨ ਅਤੇ ਆਰਡਰਨ ਕੁਝ ਅਜਿਹੇ ਨੇਤਾਵਾਂ ’ਚ ਸ਼ਾਮਲ ਹਨ ਜੋ ਅਜਿਹੇ ਸ਼ਬਦ ਬੋਲਦੇ ਹਨ ਜਿਨ੍ਹਾਂ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਉਦਾਰ ਲੋਕਤੰਤਰ ਦੀ ਮੱਠੀ ਮੌਤ ਨੂੰ ਅੱਖਾਂ ਨਾਲ ਦੇਖ ਰਹੇ ਹਾਂ ਤਦ ਸਾਨੂੰ ਆਪਣੇ ਆਪ ਕੋਲੋਂ ਪੁੱਛਣਾ ਹੋਵੇਗਾ ਕਿ, ‘‘ਅਸੀਂ ਕੌਣ ਹਾਂ? ’’

Bharat Thapa

This news is Content Editor Bharat Thapa