ਭਾਰਤ-ਚੀਨ ਅੜਿੱਕੇ ਨੂੰ ਤਕਨੀਕੀ ਸ਼ੀਸ਼ੇ ਨਾਲ ਦੇਖਣਾ ਜ਼ਰੂਰੀ

05/23/2021 2:26:19 AM

ਮਨੀਸ਼ ਤਿਵਾੜੀ
ਪੂਰਬੀ ਲੱਦਾਖ ’ਚ ਅਪ੍ਰੈਲ 2020 ਦੇ ਬਾਅਦ ਤੋਂ ਚੀਨੀ ਕਬਜ਼ੇ ਲਈ ਘੱਟ ਵਿਸ਼ਲੇਸ਼ਣਾਂ ’ਚੋਂ ਇਕ ਕਾਰਨ ਤਾਜ਼ੇ ਪਾਣੀ ਦੇ ਸਰੋਤਾਂ ਤੱਕ ਆਪਣੀ ਪਹੁੰਚ ਬਣਾਉਣਾ ਹੈ। ਹਾਲਾਂਕਿ ਇਸ ’ਤੇ ਕੁਝ ਗੱਲਬਾਤ ਅਤੇ ਵਿਸ਼ਲੇਸ਼ਣ ਵੀ ਹੋਇਆ ਪਰ ਇਹ ਮੁੱਦਾ ਕਦੀ ਵੀ ਆਪਸੀ ਸੰਵਾਦ ਦਾ ਹਿੱਸਾ ਨਹੀਂ ਰਿਹਾ। ਇਹ ਮੁੱਦਾ ਸੈਮੀ-ਕੰਡਕਟਰਾਂ ਜਾਂ ਦੇਸ਼ ਪੱਧਰੀ ਚਿਪਾਂ ਨਾਲ ਸਬੰਧਤ ਹੈ ਜੋ ਸਾਡੀ ਜ਼ਿੰਦਗੀ ਨੂੰ ਚਲਾਉਂਦੀਆਂ ਹਨ।

ਇਕ ਚਿਪ ਜਾਂ ਮਾਈਕ੍ਰੋ ਚਿਪ ਇਕ ਸੈਮੀ-ਕੰਡਕਟਰ ਬਫਰ ਹੈ ਜਿਸ ਦਾ ਨਿਰਮਾਣ ਸਿਲੀਕਾਨ ਤੋਂ ਕੀਤਾ ਜਾਂਦਾ ਹੈ ਜਿਸ ’ਚ ਇਲੈਕਟ੍ਰਾਨਿਕ ਸਰਕਟਾਂ, ਪ੍ਰਤੀਰੋਧਕਾਂ, ਟਰਾਂਸਸਿਸਟਰਜ਼, ਕੈਪਿਸਟਰਜ਼ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਕ ਜ਼ਰੂਰੀ ਕਾਰਜ ਕਰਨ ਲਈ ਇਨ੍ਹਾਂ ਸਾਰਿਆਂ ਨੂੰ ਆਪਸ ’ਚ ਜੋੜਿਆ ਜਾਂਦਾ ਹੈ। ਇਕ ਸਿੰਗਲ ਏਕੀਕ੍ਰਿਤ ਸਰਕਟ ’ਚ ਹਜ਼ਾਰਾਂ ਤੋਂ ਲੈ ਕੇ ਲੱਖਾਂ ਤੱਕ ਅਜਿਹੇ ਇਲੈਕਟ੍ਰਾਨਿਕ ਸਰਕਟ ਦਸਤੇ ਸ਼ਾਮਲ ਹੁੰਦੇ ਹਨ।

ਸੈਮੀ-ਕੰਡਕਟਰ ਅੱਜ ਵਿਸ਼ਵ ’ਤੇ ਸ਼ਾਸਨ ਕਰ ਰਹੇ ਹਨ। ਇਹ ਇਕ ਅਜਿਹਾ ਰਣਨੀਤਕ ਸਰੋਤ ਹੈ ਜਿਸ ਨੂੰ ਸਾਰੀਆਂ ਉੱਭਰਦੀਆਂ ਅਤੇ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਪਾਉਣ ਅਤੇ ਇਸ ’ਤੇ ਕੰਟਰੋਲ ਕਰਨ ਦੀ ਦੌੜ ’ਚ ਸ਼ਾਮਲ ਹਨ। ਤਾਈਵਾਨ ਸੈਮੀ-ਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਚਿਪ ਨਿਰਮਾਣ ਕੰਪਨੀ ਹੈ।

ਵਿਸ਼ਵ ਪੱਧਰੀ ਬਾਜ਼ਾਰ ’ਚ ਹਿੱਸੇਦਾਰੀ ਦੇ ਤੌਰ ’ਤੇ ਇਸ ਦਾ ਪ੍ਰਸਾਰ 55 ਫੀਸਦੀ ਤੱਕ ਹੈ। ਸੈਮੀ-ਕੰਡਕਟਰ ਨਾ ਸਿਰਫ ਸੈੱਲਫੋਨ ਅਤੇ ਲੈਪਟਾਪਸ ਨੂੰ ਊਰਜਾ ਪ੍ਰਦਾਨ ਕਰਦੇ ਹਨ ਸਗੋਂ ਆਟੋਮੋਬਾਇਲ ਤੋਂ ਲੈ ਕੇ ਹਥਿਆਰਾਂ ਦੇ ਸਿਸਟਮ ਦੇ ਕਾਰਜ ਦਾ ਕੇਂਦਰ ਵੀ ਹਨ।

ਜਦੋਂ ਸੈਮੀ-ਕੰਡਕਟਰ ਚਿਪਾਂ ਦੇ ਨਿਰਮਾਣ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਅਤੇ ਚੀਨ ਦੋਵੇਂ ਹੀ ਖੁਦਮੁਖਤਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਤਾਈਵਾਨ ਦੀਆਂ ਫਾਊਂਡਰੀਆਂ ਤੱਕ ਪਹੁੰਚ ਬਣਾਉਣ ’ਚ ਅਮਰੀਕਾ ਨੂੰ ਕਿਸੇ ਕਾਰਨਾਂ ਤੋਂ ਵਾਂਝਿਆਂ ਹੋਣਾ ਪੈਂਦਾ ਹੈ ਤਾਂ ਘੱਟ ਤੋਂ ਘੱਟ ਅੱਧੇ ਦਹਾਕੇ ’ਚ ਅਮਰੀਕੀ ਰੱਖਿਆ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਨੂੰ ਪਿੱਛੇ ਹਟਣਾ ਪਵੇਗਾ ਜਾਂ ਫਿਰ ਉਸ ਨੂੰ ਨੁਕਸਾਨ ਹੋ ਸਕਦਾ ਹੈ।

ਕਿਉਂਕਿ ਚੀਨ ਆਪਣੀਆਂ ਹੀ ਚਿਪ ਫਾਊਂਡਰੀਆਂ ਨੂੰ ਸਥਾਪਿਤ ਕਰਨ ਲਈ ਭਾਰੀ ਨਿਵੇਸ਼ ਕਰ ਰਿਹਾ ਹੈ, ਇਸ ਕਾਰਨ ਅਗਲੇ ਇਕ ਦਹਾਕੇ ਜਾਂ ਵੱਧ ਸਮੇਂ ਦੇ ਲਈ ਇਸ ਤਕਨੀਕ ਦੇ ਮਾਮਲੇ ’ਚ ਉਹ ਵਿਸ਼ਵ ਪੱਧਰੀ ਨੇਤਾ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ ਲਿਆ ਗਿਆ ਪਹਿਲਾਂ ਦਾ ਫੈਸਲਾ ਇਕ ਕਾਰਜਕਾਰੀ ਹੁਕਮ ਸੀ ਜਿਸ ਦੇ ਤਹਿਤ 2021 ’ਚ ਚਿਪ ਦੀ ਘਾਟ ਅਤੇ ਇਸ ਦੀ ਸਪਲਾਈ ਚੇਨ ’ਚ ਤਰੇੜਾਂ ਨੂੰ ਪਰਵਰਤਿਤ ਕਰਨਾ ਸੀ।

ਅਮਰੀਕਾ ਲਈ ਇਹ ਘਾਟ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਚਿਪ ਨਿਰਮਾਣ ’ਚ ਇਸ ਦੀ ਵਿਸ਼ਵ ਪੱਧਰੀ ਹਿੱਸੇਦਾਰੀ ਸਿਰਫ 12 ਫੀਸਦੀ ’ਤੇ ਖੜ੍ਹੀ ਹੈ। ਅਮਰੀਕੀ ਸਰਕਾਰ ਦਾ ਹੁਵਈ ਵਿਰੁੱਧ ਪਾਬੰਦੀਆਂ ਦਾ ਜ਼ਿਆਦਾਤਰ ਹਿੱਸਾ ਇਕੱਲੇ ਤੌਰ ’ਤੇ ਕੰਪਨੀ ਦੀ ਵਿਸ਼ਵ ਦੀ ਸਭ ਤੋਂ ਆਧੁਨਿਕ ਚਿਪ ਨਿਰਮਾਣ ਤਕਨੀਕ ਟੀ. ਐੱਸ. ਐੱਮ. ਸੀ. ਤੱਕ ਪਹੁੰਚ ਬਣਾਉਣ ’ਚ ਰੁਕਾਵਟ ਪਾਉਣ ’ਤੇ ਕੇਂਦਰਿਤ ਹੈ।

ਚੀਨ ਦੇ ਕੋਲ ਦੂਰਦ੍ਰਿਸ਼ਟੀ ਸੀ, ਇਸ ਦੇ ਨਤੀਜੇ ਵਜੋਂ ਚੀਨ ਨੂੰ ਹੋਰ ਆਧੁਨਿਕ ਅਤੇ ਔਖੇ ਪਦਾਰਥਾਂ ਦੇ ਨਿਰਮਾਣ ਦੀ ਲੋੜ ਸੀ ਤਾਂ ਕਿ ਉਹ ਅਮਰੀਕਾ ਦਾ ਮੁਕਾਬਲਾ ਕਰ ਸਕੇ। ਹਾਲਾਂਕਿ ਜ਼ਿਆਦਾਤਰ ਇਨ੍ਹਾਂ ਉਤਪਾਦਾਂ ਨੂੰ ਰਵਾਇਤੀ ਚਿਪਾਂ ਦੀ ਲੋੜ ਸੀ ਅਤੇ ਉਨ੍ਹਾਂ ਨੂੰ ਬਣਾਉਣ ਲਈ ਚੀਨ ਕੋਲ ਘਰੇਲੂ ਨਿਰਮਾਣ ਸਮਰੱਥਾ ਦੀ ਘਾਟ ਸੀ। ਆਪਣੇ ਘਰੇਲੂ ਅਤੇ ਬਰਾਮਦ ਬਾਜ਼ਾਰਾਂ ਲਈ ਚੀਨ ਨੂੰ ਵਿਸ਼ਵ ਦੀਆਂ ਚਿਪਾਂ ਦਾ 61 ਫੀਸਦੀ ਵਰਤੋਂ ਕਰਨਾ ਹੁੰਦਾ ਹੈ। ਇਸ ਨੇ 2018 ’ਚ ਹੀ 310 ਬਿਲੀਅਨ ਡਾਲਰ ਦੀ ਲਾਗਤ ਦੀ ਦਰਾਮਦ ਕੀਤੀ।

2025 ਤੱਕ ਚੀਨ ਦਾ ਮਕਸਦ ਦੇਸ਼ ’ਚ ਵਰਤੀਆਂ ਜਾਣ ਵਾਲੀਆਂ 70 ਫੀਸਦੀ ਚਿਪਾਂ ਦਾ ਨਿਰਮਾਣ ਨੈਸ਼ਨਲ ਇੰਟੈਗ੍ਰੇਟਿਡ ਸਰਕਟ ਪਲਾਨ ਤਹਿਤ ਚੀਨ ’ਚ ਕਰਨਾ ਹੈ।

ਪਿਛਲੇ ਕੁਝ ਸਾਲਾਂ ’ਚ ਹੀ ਪੂੰਜੀ ਲਾਗਤ ਦੀ ਵਰਤੋਂ ਕਰ ਕੇ 70 ਪ੍ਰਾਜੈਕਟਾਂ ਨੂੰ ਸ਼ੁਰੂ ਕੀਤਾ ਗਿਆ ਹੈ।

ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਅਤੇ ਚੀਨ ਦਰਮਿਆਨ ਸੈਮੀ-ਕੰਡਕਟਰ ਨਿਰਮਾਣ ਨੂੰ ਲੈ ਕੇ ਅਗਵਾਈ ਕਰਨ ਦੀ ਹੋੜ ਲੱਗੀ ਹੋਈ ਹੈ ਜਿਸ ਨਾਲ ਵਿਸ਼ਵ ਨੂੰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ। ਸੈਮੀ-ਕੰਡਕਟਰ ਉਦਯੋਗ ਨੂੰ 2 ਮਹੱਤਵਪੂਰਨ ਸਰੋਤ ਲੋੜੀਂਦੇ ਹਨ। ਇਕ ਤਾਂ ਰੇਤ ਅਤੇ ਦੂਸਰਾ ਤਾਜ਼ੇ ਪਾਣੀ ਦਾ ਸਰੋਤ ਹੈ। ਇਹ ਦੋਵੇਂ ਮੂਲ ਕੱਚਾ ਮਾਲ ਹਨ। ਇਕ 30 ਸੈਂਟੀਮੀਟਰ ਸਿਲੀਕਾਨ ਬਫਰ ਦੇ ਨਿਰਮਾਣ ਲਈ 10,000 ਲਿਟਰ ਤਾਜ਼ੇ ਪਾਣੀ ਦੀ ਲੋੜ ਪੈਂਦੀ ਹੈ।

ਚੀਨ ’ਚ ਮਹੱਤਵਪੂਰਨ ਪਾਣੀ ਦੇ ਸਰੋਤ ਯਾਂਗਤਜੀ, ਹੁਆਂਗ ਹੋਆਂਡ ਮੀਕਾਂਗ ਦੇ ਰੂਪ ’ਚ ਦਰਿਆਵਾਂ ਦਾ ਪ੍ਰਵਾਹ ਹੈ। ਇਸ ਤਰ੍ਹਾਂ ਕਸ਼ਮੀਰ, ਅਕਸਈ ਚਿਨ ਅਤੇ ਲੱਦਾਖ ਚੀਨ ਲਈ ਬੇਹੱਦ ਮਹੱਤਵਪੂਰਨ ਹਨ। ਅਕਸਈ ਚਿਨ ’ਚ ਸਥਿਤ ਤਕਲਾਮਕਾਨ ਰੇਗਿਸਤਾਨ ਨਾ ਸਿਰਫ ਰੇਤ ਦੇ ਇਕ ਬਹੁਤ ਵੱਡੇ ਸਰੋਤ ਨੂੰ ਮੁਹੱਈਆ ਕਰਵਾਉਂਦਾ ਹੈ ਸਗੋਂ ਹਿਮਾਲਿਆ ਤੋਂ ਵਗਣ ਵਾਲੀਆਂ ਨਦੀਆਂ ਅਤੇ ਗਲੇਸ਼ੀਅਰਾਂ ’ਚੋਂ ਨਿਕਲਣ ਵਾਲੇ ਤਾਜ਼ੇ ਪਾਣੀ ਦੇ ਵੱਡੇ ਸਰੋਤ ਵੀ ਮੁਹੱਈਆ ਕਰਵਾਉਂਦਾ ਹੈ।

ਸ਼ਕਸਗਾਮ ਘਾਟੀ 242 ਗਲੇਸ਼ੀਅਰਾਂ ਦਾ ਘਰ ਹੈ ਜੋ ਚੀਨ ਦੇ ਚਿਪ ਨਿਰਮਾਣ ਉਦਯੋਗ ਲਈ ਤਾਜ਼ੇ ਪਾਣੀ ਦਾ ਇਕ ਵੱਡਾ ਸਰੋਤ ਸਾਬਿਤ ਹੋ ਚੁੱਕੀ ਹੈ। ਇਸ ਲਈ ਭਾਰਤ-ਚੀਨ ਗਤੀਰੋਧ ਨੂੰ ਤਕਨੀਕੀ ਸ਼ੀਸ਼ੇ ਰਾਹੀਂ ਵੀ ਦੇਖਣਾ ਜ਼ਰੂਰੀ ਹੈ।

2011 ਤੋਂ ਲੈ ਕੇ ਯੂ. ਪੀ. ਏ. ਸਰਕਾਰ ਨੇ ਚਿਪ ਨਿਰਮਾਣ ਨੂੰ ਇਕ ਪਹਿਲ ਦੇ ਤੌਰ ’ਤੇ ਦੇਖਿਆ। ਸਤੰਬਰ 2013 ’ਚ ਆਈ. ਬੀ. ਐੱਮ. ਮਾਈਕ੍ਰੋ ਇਲੈਕਟ੍ਰਾਨਿਕਸ ਨੇ ਭਾਰਤ ’ਚ 8 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਸੈਮੀ-ਕੰਡਕਟਰ ਬਫਰ ਪਲਾਂਟਾਂ ਦੇ ਨਿਰਮਾਣ ਦੀ ਤਜਵੀਜ਼ ਦਿੱਤੀ। ਹਾਲਾਂਕਿ 2014 ’ਚ ਐੱਨ. ਡੀ. ਏ./ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਦੇ ਬਾਅਦ ਇਹ ਤਜਵੀਜ਼ ਖਤਮ ਹੋ ਗਈ।

ਇਸ ਲਈ ਜੂਨ 2020 ’ਚ ਸਰਕਾਰ ਨੇ ਇਲੈਕਟ੍ਰਾਨਿਕ ਕੰਪੋਨੈਂਟਸ ਅਤੇ ਸੈਮੀ-ਕੰਡਕਟਰ ਤੇ ਇਲੈਕਟ੍ਰਾਨਿਕ ਨਿਰਮਾਣ ਸਮੂਹਾਂ ਨੂੰ ਬੜ੍ਹਾਵਾ ਦੇਣ ਲਈ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ। ਹਾਲਾਂਕਿ ਮੌਜੂਦਾ ਵਿਵਸਥਾ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਦੇਰ ਕਰ ਦਿੱਤੀ ਆਉਂਦੇ-ਆਉਂਦੇ।

Bharat Thapa

This news is Content Editor Bharat Thapa