ਰਾਜਵੰਸ਼ ਕਾਂਗਰਸ ਦੇ ਪਤਨ ਦਾ ਕਾਰਣ

12/29/2020 3:26:06 AM

ਆਸ਼ੂਤੋਸ਼

ਕਾਂਗਰਸ ਰਾਸ਼ਟਰ ਨੂੰ ਜ਼ਿੰਦਗੀ ਦੇਣ ਵਾਲੀ ਵਿਚਾਰਧਾਰਾ ਦਾ ਸੇਵਾ ਕੇਂਦਰ ਹੈ। ਗਾਂਧੀ ਜੀ ਚਾਹੁੰਦੇ ਸਨ ਕਿ 1939 ਵਿਚ ਬੀ. ਪੀ. ਸੀਤਾਰਮੱਈਅਾ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ। ਗਾਂਧੀ ਨੇ ਸੁਭਾਸ਼ ਚੰਦਰ ਬੋਸ ’ਤੇ ਉਨ੍ਹਾਂ ਨੂੰ ਤਰਜ਼ੀਹ ਦਿੱਤੀ ਸੀ। ਗਾਂਧੀ ਜੀ ਦੇ ਸਮਰਥਨ ਸੀਤਾਰਮਈਆ ਚੋਣ ਹਾਰ ਗਏ ਪਰ ਉਨ੍ਹਾਂ ਦੇ ਭਵਿੱਖਸੂਚਕ ਸ਼ਬਦ ਅੱਜ ਵੀ ਮੇਰੇ ਕੰਨਾਂ ’ਚ ਉਸ ਸਮੇਂ ਗੂੰਜਦੇ ਹਨ ਜਦੋਂ ਕਾਂਗਰਸ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀ ਹੈ। ਪਿਛਲੇ ਹਫਤੇ ਇਕ ਮੈਰਾਥਨ ਬੈਠਕ ’ਚ ਕਾਂਗਰਸ ਨੇ ਆਪਣੀਆਂ ਬਿਮਾਰੀਆਂ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ। ਅਜਿਹਾ ਲੱਗਦਾ ਹੈ ਕਿ ਰਾਹੁਲ ਗਾਂਧੀ ਨੇ ਅੰਤਿਮ ਤੌਰ ’ਤੇ ਦਬਾਅ ਛੱਡ ਦਿੱਤਾ ਅਤੇ ਜਲਦੀ ਹੀ ਉਹ ਇਕ ਵਾਰ ਫਿਰ ਪਾਰਟੀ ਪ੍ਰਧਾਨ ਬਣਨਗੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੀਤਾਰਮਈਆ ਨੇ ਜੋ 71 ਸਾਲ ਪਹਿਲਾਂ ਕਿਹਾ ਸੀ ਅੱਜ ਮੁੜ ਤੋਂ ਦਿਖਾਈ ਦੇ ਰਿਹਾ ਹੈ ਕਾਂਗਰਸ ਪਾਰਟੀ ਰਾਸ਼ਟਰ ਨੂੰ ਜ਼ਿੰਦਗੀ ਦੇਣ ਵਾਲੀ ਵਿਚਾਰਧਾਰਾ ਦੀ ਸੇਵਾ ਕੇਂਦਰ ਬਣ ਚੁੱਕੀ ਹੈ।

ਇਹ ਸਵਾਲ ਅਜਿਹੇ ਸਮੇਂ ’ਚ ਪੁੱਛਿਆ ਜਾਣਾ ਚਾਹੀਦਾ ਹੈ ਜਦੋਂ ਰਾਮਚੰਦਰ ਗੁਹਾ ਵਰਗੇ ਇਤਿਹਾਸਕਾਰ ਪਾਰਟੀ ’ਚੋਂ ਗਾਂਧੀਆਂ ਦੇ ਗਾਇਬ ਹੋਣ ਦੀ ਵਕਾਲਤ ਕਰ ਰਹੇ ਹਨ ਤਾਂਕਿ ਕਾਂਗਰਸ ਦਾ ਮੁੜਉਦਾਰ ਹੋ ਸਕੇ। ਉਨ੍ਹਾਂ ਦੀ ਰਾਏ ’ਚ ਕਾਂਗਰਸ ਨੂੰ ਨਹਿਰੂ ਗਾਂਧੀ ਪਰਿਵਾਰ ਤੋਂ ਪਰੇ ਨਵੇਂ ਨੇਤਾਵਾਂ ਦੀ ਲੋੜ ਹੈ। ਗੁਹਾ ਭਾਜਪਾ ਦੀ ਉਦਾਹਰਣ ਦਿੰਦੇ ਹੋਏ ਦਿਖਦੇ ਹਨ ਕਿ ਕਿਵੇਂ ਸਾਧਾਰਨ ਪਿਛੋਕੜ ਦੇ ਆਦਮੀਆਂ ਨੇ ਆਪਣੇ ਹੁਨਰ ਨਾਲ ਪਾਰਟੀ ਨੂੰ ਸ਼ਕਤੀਸ਼ਾਲੀ ਮਸ਼ੀਨ ’ਚ ਬਦਲ ਦਿੱਤਾ। ਗੁਹਾ ਇਸ ਗੱਲ ਦੀ ਵਕਾਲਤ ਕਰਨ ’ਚ ਇਕੱਲੇ ਨਹੀਂ ਹਨ। ਗਾਂਧੀ ਨਹਿਰੂ ਪਰਿਵਾਰ ਦੀਆਂ ਵੰਸ਼ਵਾਦ ਨੀਤੀਆਂ ’ਤੇ ਹਮਲਾ ਕਰਨ ਵਾਲਿਆਂ ’ਚ ਭਾਜਪਾ, ਆਰ.ਐੱਸ.ਐੱਸ. ਅਤੇ ਹੋਰ ਬੁੱਧੀਜੀਵੀਆਂ ਸਮੇਤ ਅਨੇਕਾਂ ਲੋਕ ਸ਼ਾਮਲ ਹਨ।

ਇਸ ਤਥ ਤੋਂ ਕੋਈ ਇਨਕਾਰ ਨਹੀਂ ਹੈ ਕਿ ਵੰਸ਼ਵਾਦ ਨੇ ਭਾਰਤੀ ਸਿਆਸੀ ਪਾਰਟੀਆਂ ਨੂੰ ਪ੍ਰਾਈਵੇਟ ਲਿਮਟਿਡ ਕੰਪਨੀਆਂ ’ਚ ਬਦਲ ਦਿੱਤਾ ਹੈ। ਇਹ ਸ਼ਾਹੀ ਹੋਣ ਦਾ ਨਵਾਂ ਸਰੂਪ ਹੈ। ਦੇਸ਼ ’ਚ ਨਹਿਰੂ ਗਾਂਧੀ ਪਰਿਵਾਰ ਸਭ ਤੋਂ ਵੱਡਾ ਰਾਜਵੰਸ਼ ਹੈ ਅਤੇ ਹੋਰਨਾਂ ਪਾਰਟੀਆਂ ਲਈ ਮਸ਼ਾਲ ਵਾਹਕ ਹੈ ਪਰ ਇਹ ਕਲਪਨਾ ਕਰਨੀ ਕਿ ਰਾਜਵੰਸ਼ ਕਾਂਗਰਸ ਦੇ ਦਿਹਾਂਤ ਦਾ ਮੁੱਖ ਕਾਰਨ ਹੈ ਿਕ ਡੂੰਘੇ ਸੰਕਟ ਦੀ ਸੁਸਤ ਜੋੜਬੰਦੀ ਹੈ। ਇਸਦੇ ਨਾਲ-ਨਾਲ ਇਕ ਔਖੀ ਸਮੱਸਿਆ ਦੀ ਦੇਖ-ਰੇਖ ਅਤੇ ਵੱਡੇ ਮੁੱਦੇ ’ਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਹੈ।

ਭਾਰਤ ਅੱਜ ਕੁਝ ਦਹਾਕਿਆਂ ਪਹਿਲਾਂ ਵਰਗਾ ਨਹੀਂ ਹੈ। ਇਹ ਮਾਨਤਾਵਾਂ ਤੋਂ ਪਰੇ ਬਦਲ ਦਿੱਤਾ ਗਿਆ। ਧਰਮ ਨਿਰਪੱਖ ਸਿਆਸਤ ਫਿਰਕੂ ਧਰੁੱਵੀਕਰਨ ’ਚ ਬਦਲ ਚੁੱਕੀ ਹੈ। ਪਛਾਣ ਦੀ ਰਾਜਨੀਤੀ ਇਕ ਪ੍ਰਭਾਵਸ਼ਾਲੀ ਥੀਮ ਬਣ ਚੁੱਕੀ ਹੈ। ਜਾਤੀ ਅਤੇ ਧਰਮ ’ਤੇ ਆਧਾਰ ਰੇਖਾਵਾਂ ਚੌੜੀਆਂ ਹੋ ਚੁੱਕੀਆਂ ਹਨ। ਮੈਕਰੋ ਅਤੇ ਮਾਈਕਰੋ ਦੋਵਾਂ ਕਿਸਮਾਂ ਦੀ ਪਛਾਣ ਬਹੁਤ ਬੜਬੋਲੀ ਹੋ ਗਈ ਹੈ ਅਤੇ ਕੰਮਕਾਰੀ ਹੈ। ਪੁਰਾਣਾ ਸਿਆਸੀ ਸੰਤੁਲਨ ਟੁੱਟ ਗਿਆ ਅਤੇ ਸਮਾਜਿਕ ਗੰਭੀਰਤਾ ਦਾ ਕੇਂਦਰ ਬਿੰਦੂ ਤਬਦੀਲ ਹੋ ਚੁੱਕਾ ਹੈ।

1991 ਤਕ ਭਾਵ ਪਹਿਲੇ ਆਰਥਿਕ ਸੁਧਾਰ ਯੁੱਗ ’ਚ ਭਾਰਤ ਦੀ ਸਥਿਤੀ ਇਹੀ ਸੀ। ਇਹ ਇਕ ਧਰਮ ਨਿਰਪੱਖ ਆਧੁਨਿਕ ਲੋਕਤਾਂਤਰਿਕ ਸਮਾਜ ਸੀ ਜਿਸ ’ਚ ਸਮਾਜਵਾਦ ਦਾ ਤੜਕਾ ਲੱਗਾ ਹੋਇਆ ਸੀ। ਅੱਜ ਦੇ ਭਾਰਤ ’ਚ ਇਹ ਮੰਨਿਆ ਜਾ ਸਕਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ 1991 ’ਚ ਪੰਡਤ ਜਵਾਹਰ ਲਾਲ ਨਹਿਰੂ ਦੇ ਕਹੇ ਅਨੁਸਾਰ ਕੁਝ ਕਰਨਗੇ। ਨਹਿਰੂ ਨੇ ਕਿਹਾ ਸੀ, ‘‘ਜੇਕਰ ਕੋਈ ਵੀ ਵਿਅਕਤੀ ਧਰਮ ਦੇ ਆਧਾਰ ’ਤੇ ਦੂਸਰੇ ਦੇ ਵਿਰੁੱਧ ਉੱਠਦਾ ਹੈ ਤਾਂ ਮੈਂ ਉਸ ਨਾਲ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤਕ ਲੜਾਂਗਾ ਪਰ ਫਿਰ ਭਾਵੇਂ ਸਰਕਾਰ ਦੇ ਅੰਦਰੋਂ ਹੋਵੇ ਜਾਂ ਬਾਹਰ।’’

ਸਾਬਕਾ ਸਵ. ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਬਿਨਾਂ ਰੌਲੇ-ਰੱਪੇ ਦੇ ਆਪਣੇ ਪਹਿਲੇ ਬਜਟ ’ਚ ਸਮਾਜਵਾਦ ਦੀਆਂ ਬੇੜੀਆਂ ਨੂੰ ਤੋੜ ਦਿੱਤਾ। ਮੰਡਲ ਕਮਿਸ਼ਨ ਇਕ ਧਮਾਕੇ ਨਾਲ ਲਾਗੂ ਕੀਤਾ ਗਿਆ ਅਤੇ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਨੇ ਨਾ ਸਿਰਫ ਦੇਸ਼ ਦੀ ਸਿਆਸਤ ਨੂੰ ਨਵਾਂ ਆਕਾਰ ਦਿੱਤਾ ਸਗੋਂ ਸਦੀਆਂ ਪੁਰਾਣੇ ਸਮਾਜਿਕ ਢਾਂਚੇ ਨੂੰ ਵੀ ਨਸ਼ਟ ਕਰ ਦਿੱਤਾ। ਬਾਜ਼ਾਰੀ ਤਾਕਤਾਂ ਨੇ ‘ਨਿਊ ਇੰਡੀਅਨ ਮੈਨ’ ਨੂੰ ਮੁਕਾਬਲੇਬਾਜ਼, ਆਤਮਵਿਸ਼ਵਾਸੀ ਅਤੇ ਜੁਝਾਰੂ ਬਣਾ ਦਿੱਤਾ ਅਤੇ ਆਰਥਿਕ ਗਤੀਸ਼ੀਲਤਾ ਦੁਆਰਾ ਅਸਥਿਰ ਸਮਾਜਿਕ ਤਾਕਤਾਂ ਨੇ ਉਨ੍ਹਾਂ ਨੂੰ ਹੋਰ ਿਜ਼ਆਦਾ ਨਿਸ਼ਚਿਤ ਅਤੇ ਅਸੁੱਰਖਿਅਤ ਬਣਾ ਦਿੱਤਾ।

1990 ਦੇ ਬਾਅਦ ਭਾਜਪਾ ਦਾ ਵਾਧਾ ਅਣਕਿਆਸਿਆ ਹੋਇਆ ਤਾਂ ਜਾਤੀ ਆਧਾਰਤ ਪਾਰਟੀਆਂ ਹੋਰ ਮਜ਼ਬੂਤ ਹੋ ਗਈਆਂ। ਕਾਂਗਰਸ ਦੇ ਨਾਲ ਸਮੱਸਿਆ ਇਹ ਸੀ ਬਾਵਜੂਦ ਆਰਥਿਕ ਸੁਧਾਰਾਂ ਦੇ ਜਨਕ ਹੋਣ ਦੇ ਨਾਤੇ ਇਹ ਤਬਦੀਲੀ ਨਾਲ ਰਫਤਾਰ ਫੜ ਨਾ ਸਕੀ। ਇਹ ਅਜਿਹਾ ਸਮਾਂ ਸੀ ਜਦੋਂ ਕਾਂਗਰਸ ’ਚ ਪਾਰਟੀ ਦਾ ਨਿਘਾਰ ਦੇਖਿਆ ਗਿਆ। ਨਰਸਿਮ੍ਹਾ ਰਾਓ ਅਤੇ ਸੀਤਾ ਰਾਮ ਕੇਸਰੀ 1991 ਤੋ 1998 ਤਕ ਕਾਂਗਰਸ ’ਚ ਮਾਮਲਿਆਂ ਦੀ ਜਾਣਕਾਰੀ ਰੱਖਦੇ ਸਨ। ਉਹ ਦੋਵੇਂ ਨਹਿਰੂ-ਗਾਂਧੀ ਪਰਿਵਾਰ ਨਾਲ ਸਬੰਧ ਨਹੀਂ ਰੱਖਦੇ ਸਨ। ਉਨ੍ਹਾਂ ਨੇ ਪਾਰਟੀ ਨੂੰ ਢਾਲਣਾ ਚਾਹਿਆ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਸ ਸਮੇਂ ਸੋਨੀਆ ਨੂੰ ਛੜੀ ਸੌਂਪੀ ਗਈ। ਜਾਤੀ ਅਤੇ ਧਾਰਮਿਕ ਤਾਕਤਾਂ ਨੇ ਆਪਣੇ ਲਾਭ ਨੂੰ ਹੋਰ ਮਜ਼ਬੂਤ ਕੀਤਾ। ਪਾਰਟੀ ਸਰਕਾਰ ’ਚ ਨਹੀਂ ਸੀ।

ਆਜ਼ਾਦੀ ਤੋਂ ਲੈ ਕੇ ਸਮਾਜਿਕ ਗਠਜੋੜ ਨੂੰ ਕਾਂਗਰਸ ਨੇ ਖੜ੍ਹਾ ਕੀਤਾ ਸੀ। ਕਿਸਦੇ ਸਿਆਸੀ ਪ੍ਰਭਾਵ ਦੇ ਕਾਰਨ ਸੀ, ਨੇ ਪੱਖ ਬਦਲ ਦਿੱਤਾ। ਉੱਤਰੀ ਭਾਰਤ ਖਾਸ ਕਰ ਕੇ ਯੂ.ਪੀ. ਅਤੇ ਬਿਹਾਰ ’ਚ ਜਿਥੇ ਕਿਸੇ ਸਮੇਂ ਪਾਰਟੀ ਦਾ ਮਜ਼ਬੂਤ ਕਿਲਾ ਸੀ ਇਥੇ ਕਾਂਗਰਸ ਨੇ ਆਪਣੇ ਆਪ ਨੂੰ ਯਤੀਮ ਬਣਾ ਦਿੱਤਾ। ਸੋਨੀਆ ਗਾਂਧੀ ਨੇ ਭਾਜਪਾ ਤੋਂ ਮਾਰਚ ਖੋਹਣ ਦੀ ਕੋਸ਼ਿਸ਼ ਕੀਤੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਰਜੁਨ ਸਿੰਘ ਅਤੇ ਦਿਗਵਿਜੇ ਸਿੰਘ ਵਰਗੇ ਨੇਤਾ ਵੀ ਪਹਿਲਾਂ ਪ੍ਰਭਾਵਸ਼ਾਲੀ ਸਨ। ਉਨ੍ਹਾਂ ਦੇ ਜ਼ਿਆਦਾ ਸਪਸ਼ਟ ਘੱਟ ਗਿਣਤੀਵਾਦ ’ਚ ਪਾਰਟੀ ਨੂੰ ਬਹੁਤ ਨੁਕਾਸਨ ਪਹੁੰਚਾਇਆ ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ। ਇਕ ਬੁੱਧੀਜੀਵੀਆ ਦਾ ਵਰਗ ਹੈ ਜਿਨ੍ਹਾਂ ਨੂੰ ਰਾਹੁਲ ’ਚ ਗੰਭੀਰ ਸਮੱਸਿਆ ਨਜ਼ਰ ਆਉਂਦੀ ਹੈ।

ਰਾਹੁਲ ’ਤੇ ਨਰਮ ਹਿੰਦੂਤਵ ਦਾ ਪਿੱਛਾ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਇਹ ਓਹੀ ਕਾਂਗਰਸ ਪਾਰਟੀ ਹੈ ਜਿਸ ਨੂੰ ਤਿੰਨ ਦਹਾਕਿਅਾਂ ਤਕ ਗਾਂਧੀ ਜੀ ਨੇ ਉੱਠਾ ਕੇ ਰੱਖਿਆ। ਉਨ੍ਹਾਂ ਨੇ ਕਦੀ ਵੀ ਆਪਣੀ ਹਿੰਦੂ ਹੋਣ ਦੀ ਪਛਾਣ ਨੂੰ ਨਹੀਂ ਲੁਕਾਇਆ। ਹਿੰਦੂਤਵ ਦੀ ਵੱਧਦੀ ਸਿਆਸਤ ਦਾ ਮੁਕਾਬਲਾ ਕਰਨ ਲਈ ਗਾਂਧੀਵਾਦੀ ਧਰਮ ਨਿਰਪਖਤਾ ਨੂੰ ਫਿਰ ਤੋਂ ਮੁੜ ਜ਼ਿੰਦਾ ਕਰਨ ਦੀ ਲੋੜ ਹੈ। ਹੋਰ ਕਈ ਸਿਆਸੀ ਆਗੂਆਂ ਵਾਂਗ ਰਾਹੁਲ ਗਾਂਧੀ ’ਚ ਵੀ ਕਮਜ਼ੋਰੀਅਾਂ ਹੋਣਗੀਆਂ ਪਰ ਇਸ ਮਾਮਲੇ ’ਚ ਉਨ੍ਹਾਂ ਦਾ ਪਹਿਲਾ ਅਨੁਮਾਨ ਸਹੀ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਰਾਹੁਲ ਨੇ ਆਪਣੀ ਹਿੰਦੂ ਸਾਖ ’ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ। ਹਿੰਦੂ ਵੋਟਰਾਂ ਨੂੰ ਭਰਮਾਉਣ ਲਈ ਮੁਸਲਿਮ ਦੇ ਰੂਪ ’ਚ ਕਾਂਗਰਸ ਨੂੰ ਚਿੱਤਰਿਤ ਕਰਨਾ ਭਾਜਪਾ ਦੇ ਲਈ ਮੁਸ਼ਕਲ ਲੱਗਦਾ ਹੈ।

ਤਦ ਤੋਂ ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਆਪਣੀ ਸਰਕਾਰ ਬਣਾਈ ਅਤੇ ਮਹਾਰਾਸ਼ਟਰ ’ਚ ਸ਼ਿਵ ਸੈਨਾ ਅਤੇ ਹੋਰਨਾਂ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਦਾ ਗਠਨ ਕੀਤਾ। ਬਿਹਾਰ ’ਚ ਕਾਂਗਰਸ ਖੁੰਝ ਗਈ ਅਤੇ ਹਰਿਆਣਾ ’ਚ ਆਸ ਅਨੁਸਾਰ ਚੰਗਾ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੀ ਪਾਲਿਸੀ ਨੂੰ ਅਪਨਾਉਂਦੇ ਹੋਏ ਹਨੂੰਮਾਨ ਜੀ ਨੂੰ ਗਲੇ ਲਗਾਇਆ ਅਤੇ ਭਾਜਪਾ ਨੇ ਦਿੱਲੀ ਨੂੰ ਗੁਆ ਦਿੱਤਾ। ਕਾਂਗਰਸ ਦੇ ਨਾਲ ਸਮੱਸਿਆ ਇਹ ਹੈ ਕਿ ਪਾਰਟੀ ’ਚ ਅਜੇ ਵੀ ਪੁਰਾਣੇ ਰੱਖਿਅਕ ਹਨ ਜੋ ਅਜੇ ਵੀ 1991 ਦੇ ਪਹਿਲੇ ਯੁੱਗ ’ਚ ਰਹਿ ਰਹੇ ਹਨ। ਗੁਹਾ ਅਤੇ ਹੋਰਨਾਂ ਦੇ ਵਾਂਗ ਗਾਂਧੀ ਦੇ ਹਿੰਦੂ ਅਤੇ ਆਰ.ਐੱਸ.ਐੱਸ ਦੇ ਹਿੰਦੂ ’ਚ ਫਰਕ ਨਹੀਂ ਸਮਝਦੇ।

Bharat Thapa

This news is Content Editor Bharat Thapa