ਸੁਸ਼ਮਾ ਅਤੇ ਨਿਤੀਸ਼ ਨੂੰ ਅਜਿਹੀ ਉਮੀਦ ਨਹੀਂ ਸੀ

06/07/2019 6:27:34 AM

ਆਰ. ਰਮਾਸੇਸ਼ਨ
ਸੁਸ਼ਮਾ ਸਵਰਾਜ ਦੀ ਕਿਸਮਤ ਉਸੇ ਦਿਨ ਸੀਲਬੰਦ ਹੋ ਗਈ ਸੀ ਜਿਸ ਦਿਨ ਉਨ੍ਹਾਂ ਨੇ ਇਕਪਾਸੜ ਐਲਾਨ ਕਰ ਦਿੱਤਾ ਸੀ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ ਕਿਉਂਕਿ ਉਨ੍ਹਾਂ ਦੀ ਸਿਹਤ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਬਿਨਾਂ ਸ਼ੱਕ ਸੁਸ਼ਮਾ ਸਵਰਾਜ ਇੰਨੀ ਖਿੱਚੋਤਾਣ ’ਚ ਨਹੀਂ ਸੀ, ਜਿੰਨੀ ਉਹ 2016 ’ਚ ਕਿਡਨੀ ਟਰਾਂਸਪਲਾਂਟ ਤੋਂ ਪਹਿਲਾਂ ਸੀ ਪਰ ਇਕ ਪ੍ਰੈੱਸ ਕਾਨਫਰੰਸ ’ਚ ਆਜ਼ਾਦ ਤੌਰ ’ਤੇ ਉਨ੍ਹਾਂ ਨੂੰ ਇਹ ਐਲਾਨ ਕਰਨਾ ਕਿ ਉਹ ਚੋਣਾਂ ਲੜਨ ਲਈ ਮੁਹੱਈਆ ਨਹੀਂ ਹੈ, ਚੰਗੀ ਤਰ੍ਹਾਂ ਸੀਲਬੰਦ ਭਾਜਪਾ ਦੇ ਸ਼ਾਸਨ ’ਚ ਅਪਵਿੱਤਰੀ ਕਰਨ ਵਾਂਗ ਸੀ, ਜਿਸ ਦੀ ਅਗਵਾਈ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰ ਰਹੇ ਸਨ। ਜੇ ਉਨ੍ਹਾਂ ਨੇ ਪ੍ਰਚਾਰ ਕਰਨ ’ਚ ਆਪਣੇ ਸਮਰਥ ਨਾ ਹੋਣ ਬਾਰੇ ਨੇਤਾਵਾਂ ਨੂੰ ਜਾਣੂ ਕਰਵਾ ਦਿੱਤਾ ਹੁੰਦਾ ਤਾਂ ਕਿਸੇ ਨੂੰ ਵੀ ਹੈਰਾਨੀ ਨਾ ਹੁੰਦੀ।

ਫਿਰ ਜਿਸ ਦਿਨ ਮੋਦੀ ਅਤੇ ਸ਼ਾਹ ਨੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ, ਅਜਿਹਾ ਮੰਨਿਆ ਜਾ ਰਿਹਾ ਸੀ ਕਿ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਵਜੋਂ ਵਾਪਸੀ ਕਰੇਗੀ ਅਤੇ ਸਰਕਾਰ ਦੀਆਂ ਵਿਸ਼ੇਸ਼ ਕਮੇਟੀਆਂ ’ਚ ਬਣੀ ਰਹੇਗੀ, ਜਿਨ੍ਹਾਂ ’ਚ ਵਿਦੇਸ਼ ਮੰਤਰੀ ਤੋਂ ਇਲਾਵਾ ਵਿੱਤ, ਰੱਖਿਆ ਅਤੇ ਗ੍ਰਹਿ ਮੰਤਰੀ ਸ਼ਾਮਲ ਹੁੰਦੇ ਹਨ। ਅਜਿਹਾ ਤੈਅ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ ’ਚ ਸੀਟ ਮਿਲ ਜਾਵੇਗੀ ਕਿਉਂਕਿ ਉਹ ਸੰਸਦ ਦੇ ਹੇਠਲੇ ਸਦਨ ਦੀ ਮੈਂਬਰ ਨਹੀਂ ਰਹੀ ਸੀ। ਇਹ ਕਿਸੇ ਅਜਿਹੇ ਵਿਅਕਤੀ ਲਈ ਇਕ ਪਾਤਰਤਾ ਵਾਂਗ ਹੈ, ਜਿਸ ਨੇ ਇੰਨੇ ਲੰਬੇ ਸਮੇਂ ਤਕ ਭਾਜਪਾ ਦੀ ਵਧੀਆ ਢੰਗ ਨਾਲ ‘ਸੇਵਾ’ ਕੀਤੀ ਹੋਵੇ।

ਸੁਸ਼ਮਾ ਨੂੰ ਹੌਲੀ-ਹੌਲੀ ਹਟਾ ਦਿੱਤਾ ਗਿਆ। ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਪਾਰੀ ਦੀ ਸੋਸ਼ਲ ਮੀਡੀਆ ’ਤੇ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਟਵੀਟ ਦੇ ਜ਼ਰੀਏ ਮੋਦੀ ਦਾ ਧੰਨਵਾਦ ਕੀਤਾ ਪਰ ਉਹ ਹੋ ਗਿਆ ਜੋ ਟਾਲਿਆ ਨਹੀਂ ਜਾ ਸਕਦਾ ਸੀ ਪਰ ਸੁਸ਼ਮਾ ਉਸ ਨੂੰ ਆਉਂਦਾ ਨਹੀਂ ਦੇਖ ਸਕੀ। ਸੁਸ਼ਮਾ ਨੇ ਸੋਚਿਆ ਕਿ ਜਿਵੇਂ ਅਤੀਤ ’ਚ ਹੁੰਦਾ ਸੀ, ਹੁਣ ਵੀ ਉਹੀ ਹੋਵੇਗਾ ਕਿ ਜਦੋਂ-ਜਦੋਂ ਵੀ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ, ਮੋਦੀ ਅਤੇ ਸ਼ਾਹ ਵੱਲੋਂ ਉਨ੍ਹਾਂ ਨੂੰ ਕੈਬਨਿਟ ’ਚ ਸ਼ਾਮਲ ਹੋਣ ਦਾ ਸੰਦੇਸ਼ ਮਿਲ ਜਾਂਦਾ ਸੀ। ਇਥੋਂ ਤਕ ਕਿ ਕੁਝ ਮੀਡੀਆ ਚੈਨਲਾਂ ਨੇ ਵੀ ਇਹ ਕਹਿ ਦਿੱਤਾ ਕਿ ਉਨ੍ਹਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ।

ਸੁਸ਼ਮਾ ਭਾਜਪਾ ਦੇ ਬਹੁਤ ਬਦਲ ਚੁੱਕੇ ਚਿਹਰੇ ਨੂੰ ਪੜ੍ਹ ਨਹੀਂ ਸਕੀ, ਜਿਸ ’ਚ ਲੀਡਰਸ਼ਿਪ ਕਿਸੇ ਅਜਿਹੇ ਵਿਅਕਤੀ ਨੂੰ ਅਹਿਮੀਅਤ ਦਿੰਦੀ ਹੈ, ਜਿਸ ਨੂੰ ਉਹ ਢੁਕਵਾਂ ਸਮਝਦੀ ਹੈ। ਸੁਸ਼ਮਾ ਸਵਰਾਜ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਇਕ ਚੁਣੀ ਹੋਈ ਐੈੱਮ. ਪੀ. ਸੀ ਅਤੇ ਉਨ੍ਹਾਂ ਨੇ ਆਪਣੀ ਯੋਜਨਾ ਦਾ ਖੁਲਾਸਾ ਮੱਧ ਪ੍ਰਦੇਸ਼ ਦੀਆਂ ਚੋਣਾਂ ਦਰਮਿਆਨ ਹੀ ਇੰਦੌਰ ਤੋਂ ਮੀਡੀਆ ਦੇ ਸਾਹਮਣੇ ਕੀਤਾ। ਸੂਬੇ ਦੀਆਂ ਚੋਣਾਂ ਭਾਜਪਾ ਮੁਤਾਬਿਕ ਨਹੀਂ ਚੱਲ ਰਹੀਆਂ ਸਨ। ਸੁਸ਼ਮਾ ਨੇ ਆਪਣੀ ਪ੍ਰੈੱਸ ਕਾਨਫਰੰਸ ’ਚ ਦੋ ਬਿੰਦੂ ਉਠਾਏ। ਆਮ ਤੌਰ ’ਤੇ ਉਮੀਦਵਾਰਾਂ ਨੂੰ ਬਣਾਈ ਰੱਖਣ ਜਾਂ ਨਾਮਜ਼ਦ ਕਰਨ ਬਾਰੇ ਫੈਸਲਾ ਪਾਰਟੀ ਲੈਂਦੀ ਹੈ ਪਰ ਜਿਥੋਂ ਤਕ ਸੁਸ਼ਮਾ ਦਾ ਸਵਾਲ ਹੈ ਉਨ੍ਹਾਂ ਨੇ ਆਪਣਾ ਮਨ ਬਣਾ ਲਿਆ ਸੀ। ਦੂਜਾ ਉਨ੍ਹਾਂ ਕਿਹਾ ਕਿ ਉਹ ਸਿਆਸਤ ਤੋਂ ਸੰਨਿਆਸ ਨਹੀਂ ਲਵੇਗੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਜੇ ਭਾਜਪਾ ਕੇਂਦਰ ’ਚ ਸੱਤਾ ’ਚ ਵਾਪਸ ਆਉਂਦੀ ਹੈ ਤਾਂ ਸੁਸ਼ਮਾ ਅਹੁਦਾ ਸੰਭਾਲਣ ਲਈ ਮੁਹੱਈਆ ਹੈ।

ਦਿੱਲੀ ਅਤੇ ਭੋਪਾਲ ’ਚ ਭਾਜਪਾ ਦੇ ਚੋਟੀ ਦੇ ਨੇਤਾ ਸੁਸ਼ਮਾ ਵੱਲੋਂ ਆਪਣੀ ਯੋਜਨਾ ਦਾ ਖੁਲਾਸਾ ਕਰਨ ਲਈ ਰੱਖੇ ਗਏ ਸਮੇਂ ਅਤੇ ਸਥਾਨ ਤੋਂ ਹੈਰਾਨ ਰਹਿ ਗਏ। ਕਹਿਣ ਦੀ ਲੋੜ ਨਹੀਂ ਕਿ ਮੋਦੀ ਅਤੇ ਸ਼ਾਹ ਨੇ ਇਸ ਦਾ ਨੋਟਿਸ ਲਿਆ ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਇਹ ਗੱਲ ਉਨ੍ਹਾਂ ਦੇ ਦਿਮਾਗ ’ਚ ਬੈਠ ਗਈ ਸੀ।

ਸੁਸ਼ਮਾ ਨੇ ਭਾਜਪਾ ’ਚ ਆਪਣੇ ਉਥਾਨ ਦਾ ਸਿਹਰਾ ਮੁਢਲੇ ਤੌਰ ’ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਤਾ, ਜਿਨ੍ਹਾਂ ਨੇ ਵਾਜਪਾਈ ਮੰਤਰੀ ਮੰਡਲ ’ਚ ਸੁਸ਼ਮਾ ਲਈ ਬਿਹਤਰੀਨ ਮੰਤਰਾਲਾ ਚੁਣਨ ’ਚ ਆਪਣੀ ਭੂਮਿਕਾ ਨਿਭਾਈ ਸੀ। ਇਸ ’ਚ ਕੋਈ ਸ਼ੱਕ ਨਹੀਂ ਕਿ ਉਹ ਸਪੱਸ਼ਟ ਅਤੇ ਸਮਝਦਾਰ ਸੀ ਪਰ ਵਿਵੇਕ (ਸਮਝ) ਕਦੇ ਵੀ ਉਨ੍ਹਾਂ ਦਾ ਮਜ਼ਬੂਤ ਬਿੰਦੂ ਨਹੀਂ ਰਿਹਾ। ਜਦ 2014 ਦੀਆਂ ਚੋਣਾਂ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ਤਾਂ ਸੁਸ਼ਮਾ ਨੇ ਉਸ ਨੂੰ ‘ਸ਼ੁੱਧ ਭਾਜਪਾ ਦੀ ਜਿੱਤ’ ਕਿਹਾ ਸੀ ਅਤੇ ਮੋਦੀ ਦੀ ਲੀਡਰਸ਼ਿਪ, ਭੂਮਿਕਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਸੁਸ਼ਮਾ ਦੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਹ ਬਾਹਰ ਨਹੀਂ ਹੋਈ ਹੈ। 2022 ’ਚ ਜਦੋਂ ਭਾਰਤ ਦਾ ਅਗਲਾ ਰਾਸ਼ਟਰਪਤੀ ਚੁਣਨ ਦਾ ਸਮਾਂ ਆਵੇਗਾ ਤਾਂ ਉਹ ਸਨਮਾਨ ਨਾਲ ਵਾਪਸੀ ਕਰੇਗੀ। ਮੌਜੂਦਾ ਭਾਜਪਾ ’ਚ ਹੰਕਾਰ ਕਿਸੇ ਵਿਅਕਤੀ ਨੂੰ ਬਹੁਤੀ ਦੂਰ ਤਕ ਨਹੀਂ ਲਿਜਾ ਸਕਦਾ, ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜਿਹੜੇ ਆਪਣੇ ਬਾਰੇ ਵੱਡੇ-ਵੱਡੇ ਭੁਲੇਖੇ ਪਾਲੀ ਬੈਠੇ ਹਨ। ਇਹ ਗੱਲ ਜੈਪ੍ਰਕਾਸ਼ ਨਾਰਾਇਣ ਦੀ ‘ਪੂਰਨ ਕ੍ਰਾਂਤੀ’ ਦੇ ਦਿਨਾਂ ’ਚ ਸੁਸ਼ਮਾ ਦੇ ਸਿਆਸੀ ਸਹਿਯੋਗੀ ਰਹੇ ਨਿਤੀਸ਼ ਕੁਮਾਰ ਨੂੰ ਜਾਣਨੀ ਚਾਹੀਦੀ ਹੈ।

ਨਿਮਰਤਾ ਕਦੇ ਵੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਗੁਣ ਨਹੀਂ ਰਹੀ। ਇਸ ਦੀ ਬਜਾਏ ਉਨ੍ਹਾਂ ਦਾ ਕਰੀਅਰ ਉਤਰਾਅ-ਚੜ੍ਹਾਅ ਵਾਲਾ ਰਿਹਾ। ਨਿਤੀਸ਼ ਦੇ ਮਾਣਮੱਤੇ ਪਲ ਜ਼ਿਆਦਾਤਰ ਉਦੋਂ ਆਏ ਜਦੋਂ ਉਨ੍ਹਾਂ ਨੇ ਆਪਣੀ ਪਾਰਟੀ ਜਨਤਾ ਦਲ (ਯੂ) ਨੂੰ ਭਾਜਪਾ ਨਾਲ ਜੋੜਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੇ ਉਨ੍ਹਾਂ 13 ਸੀਟਾਂ ਦੀ ਕਿਲੇਬੰਦੀ ਕਰ ਲਈ, ਜਿਨ੍ਹਾਂ ’ਤੇ ਭਾਜਪਾ 2014 ’ਚ ਲੜੀ ਸੀ ਤਾਂ ਕਿ ਬਿਹਾਰ ’ਚ 40 ਸੀਟਾਂ ਵਿਚੋਂ ਬਰਾਬਰੀ ਦੀ ਨਿਤੀਸ਼ ਦੀ ਮੰਗ ਪੂਰੀ ਕੀਤੀ ਜਾ ਸਕੇ। ਭਾਜਪਾ ਅਤੇ ਜਨਤਾ ਦਲ (ਯੂ) ਦੋਹਾਂ ਨੇ 17-17 ਸੀਟਾਂ ’ਤੇ ਚੋਣ ਲੜੀ, ਜਦਕਿ 6 ਸੀਟਾਂ ਰਾਮ ਵਿਲਾਸ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਲਈ ਛੱਡ ਦਿੱਤੀਆਂ।

ਜਦੋਂ ਮੰਤਰੀ ਮੰਡਲ ’ਚ ਅਹੁਦੇ ਵੰਡੇ ਗਏ ਤਾਂ ਮੋਦੀ ਅਤੇ ਸ਼ਾਹ ਨੇ ਇਕ ਪੈਮਾਨਾ ਤਿਆਰ ਕਰ ਲਿਆ ਕਿ ਹਰੇਕ ਸਹਿਯੋਗੀ ਨੂੰ ਇਕ ਪੋਰਟਫੋਲੀਓ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਗੱੱਲ ’ਤੇ ਧਿਆਨ ਨਹੀਂ ਦਿੱਤਾ ਕਿ ਕਿਸ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ ਹਨ। ਨਿਤੀਸ਼ ਨੇ 17 ਸੀਟਾਂ ’ਤੇ ਚੋਣ ਲੜੀ ਅਤੇ 16 ਜਿੱਤ ਲਈਆਂ। ਇਸ ਲਈ ਉਨ੍ਹਾਂ ਨੇ ‘ਸੰਕੇਤਿਕ’ ਤੌਰ ’ਤੇ ਇਕ ਮੰਤਰਾਲਾ ਲੈਣ ਨੂੰ ਆਪਣਾ ਅਪਮਾਨ ਸਮਝਿਆ ਅਤੇ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਬਿਹਾਰ ’ਚ ਰਾਜਗ ਦੀ ਜ਼ਬਰਦਸਤ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਜੇ ਕੋਈ ਨਤੀਜਿਆਂ ਨੂੰ ਆਪਣੀ ‘ਨਿੱਜੀ ਜਿੱਤ’ ਦੱਸਦਾ ਹੈ ਤਾਂ ਉਹ ਭੁਲੇਖੇ ’ਚ ਹੈ।

ਮੋਦੀ ਅਤੇ ਸ਼ਾਹ ਇਸ ਤੋਂ ਬੇਚੈਨ ਨਹੀਂ ਹੋਏ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ 2020 ’ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਦਿਆਂ ਨਿਤੀਸ਼ ਕੁਮਾਰ ਕੋਲ ਭਾਜਪਾ ਨਾਲ ਜੁੜੇ ਰਹਿਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। (ਮੁੰ. ਮਿ.)
 

Bharat Thapa

This news is Content Editor Bharat Thapa