ਬੱਚਿਆ ਦੇ ਪੰਨੇ ਦੇ ਲਈ ਵਿਸ਼ੇਸ਼ ਵਿਗਿਆਨ ਦੇ ਸੁੱਖ

04/08/2017 5:49:39 PM

ਪੈਦਲ ਕਿਧਰੇ ਜਾਣ ਲਈ ਹੋਣਾ, 
                   ਪੈਂਦਾ ਸੀ ਖੱਜਲ-ਖੁਆਰ।
ਮਨੁੱਖ ਨੂੰ ਥੋੜ੍ਹਾ ਅਰਾਮ ਦੇਣ ਲਈ,
                  ਵਿਗਿਆਨ ਨੇ ਕੀਤਾ ਸੋਹਣਾ ਸਾਇਕਲ ਤਿਆਰ।
ਸੁੱਖ ਹੋਰ ਵੱਧ ਪਾਉਣ ਦੀ ਖਾਤਰ,
                 ਆ ਗਈ ਬਣ ਕੇ ਮਹਿੰਗੀ ਕਾਰ।
ਮੀਂਹ ਕਣੀ ਤੋਂ ਬਚਕੇ ਚਲਦੇ, 
                ਕਾਰ ਦੀ ਹੁੰਦੀ ਤੇਜ ਰਫਤਾਰ।
ਹਜ਼ਾਰਾ ਮੀਲ ਦੂਰ ਜੇ ਜਾਣਾ,
               ਰੇਲ ਗੱਡੀ ਦੇ ਸੁੱਖ ਅਪਾਰ
ਛੋਟੀਆਂ-ਛੋਟੀਆਂ ਲਈਨਾਂ ਉੱਤੇ
               ਚਲਦੀ ਜਾਵੇ ਖਿੱਚ ਵੱਡਾ ਭਾਰ।  
ਹਵਾਈ ਜਹਾਜ਼ ਕਰੀ ਕਮਾਲ,
               ਵਿੱਚ ਘੰਟਿਆਂ ਪਹੁੰਚਾਉਣ, ਸਮੁੰਦਰੋਂ ਪਾਰ।
''ਗੋਸਲ'' ਜੇ ਤੂੰ ਚੰਦ ''ਤੇ ਜਾਣਾ,
                ਕਰ ਛੇਤੀ, ਹੋ ਰਾਕਟ ਸਵਾਰ।
                                                  ਬਹਾਦਰ ਸਿੰਘ ਗੋਸਲ,
                                                  ਮ. ਨੰ:3098, ਸੈਕਟਰ-37ਡੀ,

                                                  ਚੰਡੀਗੜ੍ਹ। ਮੋ.ਨੰ:98764-52223