ਅਾਪਣੀ ਲਾਪ੍ਰਵਾਹੀ ਨਾਲ ਬਣਿਅਾ ਸਾਹਾਂ ਦਾ ਸੰਕਟਕਾਲ

05/07/2021 3:37:16 AM

ਡਾ. ਮਨੋਜ ਡੋਗਰਾ

ਕੋਰੋਨਾ...ਕੋਰੋਨਾ...ਕੋਰੋਨਾ। ਮੌਜੂਦਾ ਸਮੇਂ ’ਚ ਇਹੀ ਇਕ ਅਜਿਹਾ ਸ਼ਬਦ ਹੈ, ਜੋ ਹਰ ਕਿਸੇ ਦੀ ਜ਼ੁਬਾਨ ਤੋਂ ਸੁਣਨ ਨੂੰ ਮਿਲ ਰਿਹਾ ਹੈ ਅਤੇ ਆਖਿਰ ਮਿਲੇ ਵੀ ਕਿਉਂ ਨਾ!

ਕੋਰੋਨਾ ਇੰਨਾ ਜ਼ਿਆਦਾ ਆਪਣਾ ਗਲਬਾ ਬਣਾਉਣ ਦੀ ਤਾਕ ’ਚ ਹੈ, ਜਿਵੇਂ ਇਸ ਤੋਂ ਵੱਡੀ ਤਾਕਤ ਦੁਨੀਆ ’ਚ ਹੈ ਹੀ ਨਹੀਂ। ਇਸ ਕਦਰ ਖੇਡ ਰਿਹਾ ਹੈ ਕੋਰੋਨਾ ਲੋਕਾਂ ਦੇ ਅਰਮਾਨਾਂ ਨਾਲ ਕਿ ਜਿਵੇਂ ਜਾਨ ਦਾ ਬਲੀਦਾਨ ਹੀ ਅੰਤ ਹੋਵੇਗਾ। ਹੋਣ ਨੂੰ ਤਾਂ ਅੱਜ ਕੋਰੋਨਾ ਮਹਾਮਾਰੀ ਨੂੰ ਫੈਲਿਆਂ ਲਗਭਗ ਡੇਢ-ਦੋ ਸਾਲ ਹੋ ਰਹੇ ਹਨ ਪਰ ਇਸ ਨੇ ਪੂਰੀ ਦੁਨੀਆ ਨੂੰ ਕਈ ਦਹਾਕੇ ਪਿੱਛੇ ਧੱਕ ਦਿੱਤਾ ਹੋਇਆ ਹੈ।

ਇਸ ਸਾਲ ਦੇ ਆਰੰਭ ’ਚ ਇਸ ਦਾ ਰੰਗ ਥੋੜ੍ਹਾ ਬੇਸ਼ੱਕ ਹੀ ਫਿੱਕਾ ਿਪਆ ਸੀ। ਲੋਕਾਂ ਨੇ ਸੋਚਿਆ ਵੀ ਕਿ ਹੁਣ ਤਾਂ ਕੋਰੋਨਾ ਮਹਾਮਾਰੀ ਚਲੀ ਗਈ, ਹੁਣ ਤਾਂ ਅਸੀਂ ਬਚ ਗਏ ਅਤੇ ਲਾਪ੍ਰਵਾਹੀ ਸ਼ੁਰੂ ਹੋ ਗਈ। ਪਰ ਕੋਰੋਨਾ ਨੇ ਜਦੋਂ ਮੁੜ ਵਾਰ ਕੀਤਾ ਤਾਂ ਕੋਈ ਵੀ ਇਸ ਤੋਂ ਸੰਭਲ ਨਹੀਂ ਸਕਿਆ।

ਆਪਣੀ ਇਸ ਦੂਸਰੀ ਲਹਿਰ ਦੇ ਸੈਲਾਬ ’ਚ ਕੋਰੋਨਾ ਨੇ ਕਈਆਂ ਦੇ ਪਰਿਵਾਰ ਤਬਾਹ ਕਰ ਦਿੱਤੇ। ਇਕ ਵਾਰ ਫਿਰ ਮਜ਼ਦੂਰਾਂ ਨੂੰ ਰੋਜ਼ੀ-ਰੋਟੀ ਨਾ ਮਿਲਣ ਦੇ ਡਰੋਂ ਘਰਾਂ ਵੱਲ ਔਖੀਆਂ ਹਾਲਤਾਂ ’ਚ ਹਿਜਰਤ ਦਾ ਰਸਤਾ ਅਪਣਾਉਣਾ ਪਿਆ, ਕਿਉਂਕਿ ਕੋਰੋਨਾ ਤੋਂ ਤਾਂ ਬਚ ਜਾਂਦੇ ਪਰ ਭੁੱਖਮਰੀ ਮੌਤ ਦਾ ਕਾਲ ਬਣ ਕੇ ਸਾਹਮਣੇ ਖੜ੍ਹੀ ਦਿਸਣ ਲੱਗ ਜਾਂਦੀ ਹੈ।

ਅੱਜ ਕਿਤੇ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਤਾਂ ਕਿਤੇ ਵੀਕੈਂਡ ਲਾਕਡਾਊਨ ਤਾਂ ਕਿਤੇ ਸੰਪੂਰਨ ਲਾਕਡਾਊਨ, ਆਖਿਰ ਸਖਤੀ ਨਾਲ ਹੀ ਸਹੀ ਪਰ ਜਾਨ ਤਾਂ ਬਚਾਉਣੀ ਹੈ।

ਅੱਜ ਪੂਰਾ ਦੇਸ਼ ਕੋਰੋਨਾ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚ ਕੇ ਜਿਊਣ ਦੀ ਆਸ ਦੇਖ ਰਿਹਾ ਹੈ। ਸ਼ਾਸਨ-ਪ੍ਰਸ਼ਾਸਨ, ਸਰਕਾਰ, ਜਨਤਾ ਸਭ ਦੇ ਹੱਥ-ਪੈਰ ਫੁੱਲ ਚੁੱਕੇ ਹਨ। ਜਿਵੇਂ ਦੇਸ਼ ’ਚ ਸਾਹਾਂ ਦਾ ਸੰਕਟਕਾਲ ਜਿਹਾ ਆ ਗਿਅਾ ਹੋਵੇ।

ਜਦੋਂ ਕੋਰੋਨਾ ਹੌਲੀ-ਹੌਲੀ ਸਮਾਪਤੀ ਵੱਲ ਜਾ ਰਿਹਾ ਸੀ ਤਾਂ ਲੋਕਾਂ ਨੇ ਸੁਰੱਖਿਆ ਮਾਪਦੰਡਾਂ ਅਤੇ ਮਾਸਕ ਨੂੰ ਇੰਨਾ ਖੁਦ ਤੋਂ ਦੂਰ ਕਰ ਲਿਆ ਜਿਵੇਂ ਕੋਈ ਖਾਸ ਪ੍ਰਾਪਤੀ ਹੋ ਗਈ ਹੋਵੇ, ਆਯੋਜਨ ਅਜਿਹੇ ਹੋਣ ਲੱਗੇ ਹਨ ਜਿਵੇਂ ਕਿ ਦਹਾਕਿਆਂ ਤੋਂ ਕੁਝ ਹੋਇਆ ਹੀ ਨਾ ਹੋਵੇ।

ਬਾਜ਼ਾਰਾਂ ’ਚ ਭੀੜਾਂ ਅਜਿਹੀਅਾਂ ਉਮੜੀਆਂ ਹਨ ਕਿ ਪਤਾ ਨਹੀਂ ਬਾਜ਼ਾਰ ’ਚ ਜ਼ਿੰਦਗੀ ਤੋਂ ਕੀਮਤੀ ਕੀ ਚੀਜ਼ ਵਿਕ ਰਹੀ ਹੋਵੇਗੀ ਅਤੇ ਹੋਰ ਤਾਂ ਹੋਰ ਸਿਆਸੀ ਪਾਰਟੀਆਂ ਨੇ ਧੜਾਧੜ ਅਜਿਹੀਆਂ ਰੈਲੀਆਂ ਅਤੇ ਵਿਸ਼ਾਲ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਜਿਵੇਂ ਇਸ ਦੇ ਬਾਅਦ ਮੌਕਾ ਹੀ ਨਹੀਂ ਮਿਲੇਗਾ। ਇਸ ਅੱਗ ’ਚ ਘਿਓ ਪਾਉਣ ਦਾ ਕੰਮ ਵਿਆਹਾਂ ਅਤੇ ਚੋਣਾਂ ਦੇ ਮਹੂਰਤਾਂ ਨੇ ਕੀਤਾ ਅਤੇ ਇਥੋਂ ਜਾ ਰਹੀ ਕੋਰੋਨਾ ਮਹਾਮਾਰੀ ਨੇ ਆਪਣੇ ਪੈਰ ਇਕ ਵਾਰ ਫਿਰ ਫੈਲਾਏ ਅਤੇ ਇਸ ਕਦਰ ਫੈਲਾਏ ਕਿ ਸਥਿਤੀ ਸਾਰਿਆਂ ਦੇ ਸਾਹਮਣੇ ਹੈ।

ਹੁਣ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਭਾਰਤ ’ਚ ਮੌਤ ਅਤੇ ਜ਼ਿੰਦਗੀ ਦੇ ਵਿਚਾਲੇ ‘ਜਿੱਤ ਸਕੋ ਤਾਂ ਜਿੱਤੋ’ ਦਾ ਖੇਡ ਸਿਲਸਿਲਾ ਚੱਲ ਪਿਆ ਹੋਵੇ ਪਰ ਦੁੱਖ ਹੁੰਦਾ ਹੈ ਇਸ ਖੇਡ ’ਚ ਕਈਆਂ ਨੇ ਆਪਣਿਆਂ ਨੂੰ ਹਰਾ ਦਿੱਤਾ ਹੈ ਅਤੇ ਕਈਆਂ ਦੇ ਸਾਥੀਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ। ਭਾਰਤ ਦੇ ਲੋਕਾਂ ਨੂੰ ਅਜੇ ਵੀ ਸਮਾਂ ਸੰਭਲ ਜਾਣਾ ਚਾਹੀਦਾ ਹੈ, ਨਹੀਂ ਤਾਂ ਸਥਿਤੀ ਇਸ ਤੋਂ ਭਿਆਨਕ ਹੁੰਦਿਆਂ ਸਮਾਂ ਨਹੀਂ ਲੱਗੇਗਾ।

ਫਿਰ ਨਾ ਮਾਸਕ ਕੰਮ ਆਵੇਗਾ ਅਤੇ ਨਾ ਹੀ ‘ਦੋ ਗਜ਼ ਦੀ ਦੂਰੀ ਹੈ, ਜ਼ਰੂਰੀ’ ਵਰਗੀਆਂ ਗੱਲਾਂ। ਭਾਰਤ ਦੇਸ਼ ’ਚ ਇਥੋਂ ਦੇ ਲੋਕਾਂ ਨੇ ਵੱਖ-ਵੱਖ ਸਮਿਆਂ ’ਚ ਕਈ ਮਹਾਮਾਰੀਆਂ ਦੇ ਹੱਲ ਕੱਢੇ ਹਨ। ਕੋਰੋਨਾ ਦਾ ਵੀ ਅੰਤ ਭਾਰਤ ਤੋਂ ਹੀ ਹੋਵੇਗਾ ਅਜਿਹਾ ਜਾਪਦਾ ਹੁੰਦਾ ਹੈ। ਪਰ ਇਸ ਦੇ ਲਈ ਲੋੜ ਹੈ ਤਾਂ ਸਿਰਫ ਇਕ ਦੇਸ਼ਵਾਸੀਆਂ ਦੇ ਅਜਿਹੇ ਸਾਂਝੇ ਦ੍ਰਿੜ੍ਹ ਸੰਕਲਪ ਦੀ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸੰਜਮ ਦੇ ਨਾਲ ਹੌਸਲਾ ਰੱਖ ਕੇ ਸਿਆਣਪ ਤੋਂ ਕੰਮ ਲੈਂਦੇ ਹੋਏ ਖੁਦ ਅਤੇ ਆਪਣਿਆਂ ਦੇ ਲਈ ਸੁਰੱਖਿਆ ਮਾਪਦੰਡਾਂ ਨੂੰ ਅਪਣਾਉਣ ਦੀ।

ਸੂਬਾਈ ਤੇ ਕੇਂਦਰ ਸਰਕਾਰਾਂ ਮੁਸੀਬਤ ਪੈਣ ’ਤੇ ਤਾਂ ਪ੍ਰਬੰਧ ਕਰ ਰਹੀਆਂ ਹਨ ਪਰ ਇਹੀ ਪ੍ਰਬੰਧ ਜੇਕਰ ਇਕ ਸਾਲ ਤੋਂ ਸੁਚਾਰੂ ਹੋ ਜਾਂਦੇ ਤਾਂ ਅੱਜ ਸਥਿਤੀ ਅਜਿਹੀ ਨਾ ਹੁੰਦੀ।

ਹਿਮਾਚਲ ’ਚ ਹਾਲ ਹੀ ’ਚ ਚਾਰ ਜ਼ਿਲਿਆਂ ’ਚ ਰਾਤ ਦਾ ਕਰਫਿਊ ਬੇਸ਼ੱਕ ਹੀ ਲਗਾ ਿਦੱਤਾ ਗਿਆ ਹੋਵੇ ਪਰ ਇਹ ਸਿਰਫ ਹੁਕਮ ਹੀ ਨਹੀਂ ਹੋਣੇ ਚਾਹੀਦੇ, ਸਗੋਂ ਜਨਤਾ-ਸ਼ਾਸਨ-ਪ੍ਰਸ਼ਾਸਨ ’ਚ ਇਕਸਾਰਤਾ ਹੋਣੀ ਜ਼ਰੂਰੀ ਹੈ, ਤਦ ਹੀ ਇਨ੍ਹਾਂ ਦੀ ਪਾਲਣਾ ਯਕੀਨੀ ਹੋ ਸਕਦੀ ਹੈ।

ਸਿਆਸੀ ਆਗੂ ਖੁਦ ਰੈਲੀਆਂ ਅਤੇ ਪ੍ਰੋਗਰਾਮ ਕਰਦੇ ਰਹਿਣ ਅਤੇ ਜਨਤਾ ਸਖਤੀ ਨਾਲ ਪਾਲਣ ਕਰੇ, ਇਹ ਵੀ ਠੀਕ ਨਹੀਂ ਹੈ। ਹੁਕਮ ਸਾਰਿਆਂ ਲਈ ਇਕੋ ਜਿਹੇ ਹੋਣੇ ਚਾਹੀਦੇ ਹਨ। ਇਸ ਵਿਚ ਆਮ-ਖਾਸ ਅਤੇ ਵਿਸ਼ੇਸ਼ ਦਾ ਫਾਰਮੂਲਾ ਨਹੀਂ ਲੱਗਣਾ ਚਾਹੀਦਾ।

ਅਤੇ ਰਹੀ ਲੋਕਾਂ ’ਚ ਕੋਰੋਨਾ ਦੇ ਪ੍ਰਤੀ ਮਾਨਸਿਕ ਇਨਫੈਕਸ਼ਨ ਦੀ ਗੱਲ ਤਾਂ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਬੁਰੇ ਤੋਂ ਬੁਰਾ ਸਮਾਂ ਆਉਂਦਾ ਹੈ ਤਾਂ ਚਲਾ ਜਾਂਦਾ ਹੈ ਕਿਉਂਕਿ ਇਹ ਸਮਾਂ ਹੈ। ਇਹ ਨਾ ਕਦੇ ਰੁਕਿਆ ਹੈ ਅਤੇ ਨਾ ਹੀ ਕਿਸੇ ਦੇ ਲਈ ਝੁਕਿਆ ਹੈ। ਸਬਰ ਰੱਖ ਕੇ ਥੋੜ੍ਹੀ ਸਖਤੀ ਝੱਲ ਕੇ ਇਸ ਕੋਰੋਨਾ ਨਾਂ ਦੀ ਆਫਤ ਤੋਂ ਵੀ ਪਾਰ ਪਾਇਆ ਜਾ ਸਕਦਾ ਹੈ।

ਮੌਤਾਂ ਦੇ ਅੰਕੜੇ ਦੇਖ-ਸੁਣ ਕੇ ਲੋਕਾਂ ’ਚ ਕੋਰੋਨਾ ਦਾ ਡਰ ਫੈਲ ਚੁੱਕਾ ਹੈ, ਪਰ ਡਰਨ ਦੀ ਗੱਲ ਨਹੀਂ ਹੈ। ਭਾਰਤ ’ਚ ਇਕ ਦਿਨ ’ਚ ਲਗਭਗ 2 ਲੱਖ ਤੋਂ ਵੱਧ ਲੋਕ ਕੋਰੋਨਾ ’ਤੇ ਜਿੱਤ ਵੀ ਪਾ ਰਹੇ ਹਨ।

ਕੋਰੋਨਾ ਦੇ ਡਰ ਨੂੰ ਅਾਪਣੇ ਮਨ ’ਚੋਂ ਕੱਢ ਕੇ ਇਕ ਵਾਰ ਮੁੜ ਨਵੀਂ ਸ਼ੁਰੂਆਤ ਦੇ ਲਈ ਰਾਸ਼ਟਰ ਤੇ ਸਮਾਜ ਦੇ ਵਿਕਾਸ ਦੇ ਲਈ ਰਚਨਾਤਮਕ ਕਾਰਜ ਕਰਦੇ ਹੋਏ ਇਕ ਆਦਰਸ਼ ਚੋਟੀ ਦੇ ਸਥਾਨ ’ਤੇ ਪਹੁੰਚਣਾ ਹੈ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਕੋਰੋਨਾ ’ਤੇ ਜਿੱਤ ਹੋਵੇਗੀ।

Bharat Thapa

This news is Content Editor Bharat Thapa