ਮਾਣ ਹੋਵੇ ਕਿ ਅਸੀਂ ਭਾਰਤੀ ਹਾਂ

08/29/2021 3:48:50 AM

ਡਾ. ਵੇਦਪ੍ਰਤਾਪ ਵੈਦਿਕ 
ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਨੇ ਕੱਲ ਆਪਣੇ ਇਕ ਭਾਸ਼ਣ ’ਚ ਬੜੇ ਉਤੇਜਿਕ ਵਿਚਾਰਾਂ ਨਾਲ ਬਹਿਸ ਛੇੜ ਦਿੱਤੀ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇਕਰ ਭਾਰਤ ’ਚ ਹਿੰਦੂਆਂ ਦੀ ਬਹੁਗਿਣਤੀ ਨਾ ਹੁੰਦੀ ਤਾਂ ਕੀ ਹੁੰਦਾ?

ਉਨ੍ਹਾਂ ਨੇ ਕਿਹਾ ਕਿ ਜੇਕਰ ਉਹੋ ਜਿਹਾ ਹੁੰਦਾ ਤਾਂ ਦੇਸ਼ ’ਚ ਨਾ ਕੋਈ ਧਰਮਨਿਰਪੱਖਤਾ ਹੁੰਦੀ, ਨਾ ਕਾਨੂੰਨ ਦਾ ਰਾਜ ਹੁੰਦਾ, ਨਾ ਸੰਵਿਧਾਨ ਹੁੰਦਾ ਅਤੇ ਨਾ ਹੀ ਕੋਈ ਮਨੁੱਖੀ ਅਧਿਕਾਰ ਹੁੰਦੇ। ਪਟੇਲ ਦੇ ਇਸ ਕਥਨ ਦਾ ਅੰਦਰੂਨੀ ਅਰਥ ਇਹ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ। ਇਸ ਲਈ ਉਹ ਉਹੋ ਜਿਹਾ ਹੈ ਜਿਹੋ ਜਿਹਾ ਕਿ ਉਪਰ ਦੱਸਿਆ ਗਿਆ ਹੈ।

ਇਸੇ ਕਥਨ ਦਾ ਦੂਸਰਾ ਪਹਿਲੂ ਇਹ ਹੈ ਕਿ ਦੁਨੀਆ ਦੇ ਜਿਹੜੇ ਰਾਸ਼ਟਰਾਂ ’ਚ ਦੂਸਰੇ ਧਰਮਾਂ ਦਾ ਬਹੁਮਤ ਹੈ, ਉੱਥੇ ਦੀਆਂ ਸ਼ਾਸਨ ਵਿਵਸਥਾਵਾਂ ’ਚ ਉਹ ਸਾਰੀਆਂ ਖੂਬੀਆਂ ਨਹੀਂ ਹਨ ਜੋ ਭਾਰਤ ’ਚ ਹਨ। ਨਹੀਂ, ਅਜਿਹਾ ਨਹੀਂ ਹੈ। ਯੂਰਪ ਅਤੇ ਅਮਰੀਕਾ ਵਰਗੇ ਰਾਸ਼ਟਰਾਂ ’ਚ ਹਿੰਦੂ ਬਹੁਗਿਣਤੀ ’ਚ ਨਹੀਂ ਹਨ ਪਰ ਉਦਾਰਤਾ ਦੇ ਉੱਥੇ ਸਾਰੇ ਲੱਛਣ ਮੌਜੂਦ ਹਨ, ਜੋ ਭਾਰਤ ’ਚ ਹਨ ਪਰ ਪਟੇਲ ਦਾ ਇਸ਼ਾਰਾ ਕਿਸੇ ਦੂਜੇ ਪਾਸੇ ਹੈ।

ਉਨ੍ਹਾਂ ਦਾ ਅਸਲੀ ਸਵਾਲ ਇਹ ਹੈ ਕਿ ਜੇਕਰ ਭਾਰਤ ਮੁਸਲਿਮ ਬਹੁਗਿਣਤੀ ਦੇਸ਼ ਹੁੰਦਾ ਤਾਂ ਕੀ ਉੱਥੇ ਉਹ ਸਾਰੀਆਂ ਖੁੱਲ੍ਹਾਂ ਹੁੰਦੀਆਂ ਜੋ ਅੱਜ ਹਨ? ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਭਾਰਤ ਦੇ ਮੁਸਲਮਾਨ ਅਤੇ ਇਸਾਈ ਦੇਸ਼ਭਗਤ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ।

ਉਨ੍ਹਾਂ ਦਾ ਇਹ ਕਥਨ ਬਿਲਕੁਲ ਸਹੀ ਹੈ। ਮੁਸਲਿਮ ਦੇਸ਼ਾਂ ਬਾਰੇ ਉਨ੍ਹਾਂ ਨੇ ਜੋ ਕਿਹਾ ਹੈ, ਉਹ ਬਹੁਤ ਹੱਦ ਤੱਕ ਸਹੀ ਹੈ ਪਰ ਉਸ ਦੇ ਕੁਝ ਅਪਵਾਦ ਵੀ ਹਨ। ਇਸ ’ਚ ਸ਼ੱਕ ਨਹੀਂ ਕਿ ਦੁਨੀਆ ਦੇ ਜ਼ਿਆਦਾਤਰ ਮੁਸਲਿਮ ਦੇਸ਼ਾਂ ’ਚ ਅੱਜ ਹਜ਼ਾਰ-ਡੇਢ ਹਜ਼ਾਰ ਸਾਲ ਪੁਰਾਣੇ ਅਰਬੀ ਕਾਨੂੰਨ ਇਸਲਾਮ ਦੇ ਨਾਂ ’ਤੇ ਚੱਲ ਰਹੇ ਹਨ। ਜੋ ਕ੍ਰਾਂਤੀਕਾਰੀ ਆਧੁਨਿਕਤਾ ਪੈਗੰਬਰ ਮੁਹੰਮਦ ਖੁਦ ਲਿਆਏ ਸਨ।

ਗਏ-ਬੀਤੇ ਅਰਬੀ ਕਾਨੂੰਨਾਂ ਅਤੇ ਰਵਾਇਤਾਂ ’ਚ, ਉਸ ਆਧੁਨਿਕਤਾ ਦੀ ਪ੍ਰਵਿਰਤੀ ’ਤੇ ਅੱਜ ਵੀ ਕਈ ਇਸਲਾਮੀ ਦੇਸ਼ ਅੱਖਾਂ ਮੀਟੀ ਬੈਠੇ ਹਨ ਪਰ ਮੈਂ ਖੁਦ ਅਫਗਾਨਿਸਤਾਨ, ਈਰਾਨ, ਦੁਬਈ, ਇਰਾਕ ਅਤੇ ਲੈਬਨਾਨ ਵਰਗੇ ਦੇਸ਼ਾਂ ’ਚ ਹੁਣ ਤੋਂ 50-55 ਸਾਲ ਪਹਿਲਾਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਉਨ੍ਹਾਂ ਦੇਸ਼ਾਂ ’ਚ ਕਈ ਲੋਕਾਂ ਦੀ ਜ਼ਿੰਦਗੀ ਭਾਰਤੀ ਭੱਦਰਪੁਰਸ਼ਾਂ ਤੋਂ ਵੀ ਵੱਧ ਆਧੁਨਿਕ ਸੀ। ਇਨ੍ਹਾਂ ਦੇਸ਼ਾਂ ਦੇ ਗੈਰ-ਇਸਲਾਮੀ ਲੋਕ ਕੁਝ ਵਧੀਕੀਆਂ ਦੀ ਸ਼ਿਕਾਇਤ ਕਰਦੇ ਸਨ ਪਰ ਕੁਲ ਮਿਲਾ ਕੇ ਉਹ ਭਾਰਤ ਦੇ ਘੱਟ ਗਿਣਤੀਆਂ ਵਾਂਗ ਖੁਸ਼ ਦਿਖਾਈ ਦਿੰਦੇ ਸਨ।

ਇੱਥੋਂ ਤੱਕ ਕਿ ਜਿੱਨਾਹ ਅਤੇ ਭੁੱਟੋ ਦੇ ਮੰਤਰੀ ਮੰਡਲ ’ਚ ਕੁਝ ਹਿੰਦੂ ਵੀ ਸਨ। ਅਫਗਾਨ ਬਾਦਸ਼ਾਹ ਅਮਾਨੁੱਲਾਹ ਦੀ ਸਰਕਾਰ ’ਚ ਕਈ ਹਿੰਦੂ ਕਾਫੀ ਵੱਡੇ ਅਹੁਦਿਆਂ ’ਤੇ ਰਹੇ ਹਨ ਪਰ ਇਹ ਸੱਚ ਹੈ ਕਿ ਭਾਰਤ ਵਰਗੀ ਧਰਮ-ਨਿਰਪੱਖਤਾ ਦੁਨੀਆ ’ਚ ਕਿਤੇ ਨਹੀਂ ਰਹੀ ਹੈ। ਸਪੇਨ ’ਚ ਮਹਾਰਾਣੀ ਈਸਾਵੇਲ ਨੇ ਮਸਜਿਦਾਂ ਦਾ ਅਤੇ ਤੁਰਕਾਂ ਨੇ ਗਿਰਜਿਆਂ ਦਾ ਕੀ ਹਾਲ ਕੀਤਾ ਸੀ? ਯੂਰਪ ਦੇ ਮੱਧਕਾਲੀਨ ਕੈਥੋਲਿਕ ਸ਼ਾਸਕਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਲੂ-ਕੰਡੇ ਖੜ੍ਹੇ ਕਰ ਦਿੰਦੀਆਂ ਹਨ। ਹਿਟਲਰ ਦੇ ਰਾਜ ’ਚ ਯਹੂਦੀਆਂ ਦਾ ਜਿਊਣਾ ਕਿੰਨਾ ਨਰਕ ਵਰਗਾ ਹੋ ਗਿਆ ਸੀ?

ਅੱਜ ਵੀ ਚੀਨ ਦੇ ਉਈਗਰ ਮੁਸਲਮਾਨਾਂ, ਰੂਸ ਦੇ ਚੇਚਨੀਆ ਮੁਸਲਮਾਨਾਂ ਅਤੇ ਫਰਾਂਸ ਤੇ ਜਾਪਾਨ ਦੇ ਵਿਧਰਮੀਆਂ ਦੇ ਨਾਲ ਕਿਹੋ ਜਿਹੀ ਬੇਰਹਿਮ ਸਖਤੀ ਹੋ ਰਹੀ ਹੈ, ਕੀ ਉਹੋ ਜਿਹੀ ਭਾਰਤ ’ਚ ਹੋ ਰਹੀ ਹੈ ਜਾਂ ਹੋਈ ਹੈ ਕੀ? ਸਾਡੇ ਲੋਕਾਂ ਨੂੰ, ਭਾਵੇਂ ਅਸੀਂ ਹਿੰਦੂ ਹੋਈਏ, ਭਾਵੇਂ ਮੁਸਲਮਾਨ ਹੋਈਏ, ਇਸਾਈ ਹੋਈਏ, ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਭਾਰਤੀ ਹਾਂ।

Bharat Thapa

This news is Content Editor Bharat Thapa