ਤੰਦਰੁਸਤੀ, ਪ੍ਰਸੰਨਤਾ ਅਤੇ ਤਾਲਮੇਲ ਲਈ ‘ਯੋਗ’ ਨੂੰ ਉਤਸ਼ਾਹਿਤ ਕਰੋ

06/21/2019 6:47:56 AM

ਐੱਮ. ਵੈਂਕੱਈਆ ਨਾਇਡੂ
ਜਿੱਥੇ ਦੁਨੀਆ ਦੇ 170 ਤੋਂ ਵੱਧ ਦੇਸ਼ 21 ਜੂਨ 2019 ਨੂੰ 5ਵਾਂ ਕੌਮਾਂਤਰੀ ਯੋਗ ਦਿਵਸ ਮਨਾ ਰਹੇ ਹਨ, ਉਥੇ ਇਹ ਸਮਾਂ ਹੈ ਕਿ ਪ੍ਰਾਚੀਨ ਭਾਰਤ ਦੇ ਇਸ ਖਜ਼ਾਨੇ ਅਤੇ ਵਿਸ਼ਵ ਵਿਰਾਸਤ ਦੇ ਇਸ ਵਿਲੱਖਣ ਹਿੱਸੇ ’ਤੇ ਝਾਤ ਮਾਰੀ ਜਾਵੇ। ਦੁਨੀਆ ਭਰ ’ਚ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਅਤੇ ਹਰਮਨਪਿਆਰਤਾ ’ਚ ਲਗਾਤਾਰ ਵਾਧਾ ਹੋਣ ਵਾਲਾ ਯੋਗ ਮੁੱਖ ਤੌਰ ’ਤੇ ਇਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਅਧਿਆਤਮਕ ਕਿਰਿਆ ਹੈ, ਜਿਸ ਦੀ ਸ਼ੁਰੂਆਤ ਲੱਗਭਗ 5ਵੀਂ ਸ਼ਤਾਬਦੀ ਈਸਾ ਪੂਰਵ ’ਚ ਭਾਰਤ ’ਚ ਹੋਇਆ ਸੀ। ਇਹ ਇਕ ਅਸਰਦਾਇਕ ਕਸਰਤ ਹੀ ਨਹੀਂ, ਸਗੋਂ ਉਸ ਤੋਂ ਵੀ ਕਿਤੇ ਵਧੀਆ ਹੈ। ਇਹ ਤੰਦਰੁਸਤੀ ਪ੍ਰਾਪਤ ਕਰਨ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਹੈ। ਇਹ ਸਰੀਰ ਅਤੇ ਮਨ ਦੇ ਵਿਚਾਲੇ ਮਹੱਤਵਪੂਰਨ ਸਬੰਧ ਦੀ ਪਛਾਣ ਕਰਦਾ ਹੈ। ਇਸ ਦਾ ਉਦੇਸ਼ ‘ਸੰਤੁਲਨ’ ਅਤੇ ‘ਸਮਭਾਵ’, ‘ਸ਼ਾਂਤੀ’ ਅਤੇ ‘ਸੁੱਘੜਤਾ’ ਹੈ। ਇਹ ਸ੍ਰੇਸ਼ਠਤਾ, ਸੁਰੱਖਿਆ ਅਤੇ ਆਪਸੀ ਤਾਲਮੇਲ ਦੀ ਖੋਜ ਲਈ ਇਕ ਉੱਤਮ ਪ੍ਰਗਟਾਵਾ ਹੈ।

ਸ਼ਬਦ ‘ਯੋਗ’ ਸੰਸਕ੍ਰਿਤ ’ਚੋਂ ਲਿਆ ਗਿਆ ਹੈ ਅਤੇ ਇਸ ਦਾ ਭਾਵ ‘ਸ਼ਾਮਲ’ ਕਰਨ ਤੋਂ ਜਾਂ ‘ਇਕਜੁੱਟ’ ਹੋਣ ਤੋਂ ਹੈ। ਯੋਗ ਵਿਗਿਆਨ ਮਨੁੱਖੀ ਹੋਂਦ ਦੇ ਵੱਖ-ਵੱਖ ਪਹਿਲੂਆਂ ਨੂੰ ਜੋੜਦਾ ਹੈ, ਜਿਨ੍ਹਾਂ ਦੀ ਸ਼ੁਰੂਆਤ ਸਰੀਰ ਅਤੇ ਮਨ ਤੋਂ ਹੁੰਦੀ ਹੈ। ਭਾਰਤੀ ਰਿਸ਼ੀਆਂ-ਮੁਨੀਆਂ ਨੇ ਮਨੁੱਖੀ ਤਰੱਕੀ ਦੇ ਮਹੱਤਵਪੂਰਨ ਪਹਿਲੇ ਪੜਾਅ ਦੇ ਤੌਰ ’ਤੇ ਸਰੀਰਕ ਤੰਦਰੁਸਤੀ ’ਤੇ ਜ਼ੋਰ ਦਿੱਤਾ ਹੈ। ਇਹ ਪਛਾਣਦੇ ਹੋਏ ਕਿ ਯੋਗ ਸਿਹਤ ਅਤੇ ਤੰਦਰੁਸਤੀ ਲਈ ਇਕ ਸਮੁੱਚਾ ਦ੍ਰਿਸ਼ਟੀਕੋਣ ਮੁਹੱਈਆ ਕਰਵਾਉਂਦਾ ਹੈ ਅਤੇ ਯੋਗ ਕਰਨਾ ਵਿਸ਼ਵ ਪੱਧਰੀ ਆਬਾਦੀ ਲਈ ਲਾਭਕਾਰੀ ਹੋਵੇਗਾ। ਸੰਯੁਕਤ ਰਾਸ਼ਟਰ ਨੇ ਆਪਣੇ ਮਤੇ 69/131 ਰਾਹੀਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨਿਆ।

ਸੰਤੁਲਨ ਦੀ ਲੋੜ

ਅਸੀਂ ਇਕ ਅਜਿਹੇ ਸਮੇਂ ’ਚ ਰਹਿ ਰਹੇ ਹਾਂ, ਜਿਸ ’ਚ ਸਾਡੇ ਸਾਹਮਣੇ ਅਣਕਿਆਸੀਆਂ ਦਿਸ਼ਾਵਾਂ ’ਚ ਅਣਕਿਆਸੀਆਂ ਤਬਦੀਲੀਆਂ ਦੀਆਂ ਵੱਡੀਆਂ ਚੁਣੌਤੀਆਂ ਹਨ। ਜਿਸ ਢੰਗ ਨਾਲ ਅਸੀਂ ਰਹਿਣਾ, ਸਿੱਖਣਾ, ਕੰਮ ਕਰਨਾ ਅਤੇ ਅਨੰਦ ਲੈ ਰਹੇ ਹਾਂ, ਉਹ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਰਹਿਣ-ਸਹਿਣ ਦੇ ਤਰੀਕੇ ਤਕਨੀਕ ਰਾਹੀਂ ਬਦਲ ਰਹੇ ਹਨ। ਅਸੀਂ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਲਈ ਸੁਖਾਲੇਪਨ ਅਤੇ ਆਰਾਮ ਨੂੰ ਵਧਾਉਣ, ਆਪਣੀ ਜਾਣਕਾਰੀ ਅਤੇ ਹੁਨਰ ਨੂੰ ਮਜ਼ਬੂਤ ਕਰਨ, ਮਨੋਰੰਜਨ ਅਤੇ ਸਿੱਖਿਆ ਲਈ ਆਪਣੇ ਬਦਲਾਂ ਨੂੰ ਵਧਾਉਣ ਲਈ ਆਪਣੀ ਅਣਥਕ ਖੋਜ ਲਈ ਮਹੱਤਵਪੂਰਨ ਵਿਕਾਸ ਕਰ ਰਹੇ ਹਾਂ। ਬੇਸ਼ੱਕ ਜਿੱਥੇ ਵਿਸ਼ਵ ਪੱਧਰੀ ਭਾਈਚਾਰੇ ਨੇ 2015 ’ਚ ਆਪਣੇ ਵਿਕਾਸ ਦੇ ਏਜੰਡੇ ਦੀ ਰੂਪ-ਰੇਖਾ ਬਣਾਉਣੀ ਸ਼ੁਰੂ ਕੀਤੀ, ਇਸ ਨੂੰ ਅਹਿਸਾਸ ਹੋਇਆ ਕਿ ਅਸੀਂ ‘ਵਿਕਾਸ’ ਦੇ ਇਕ ਹਿੱਸੇ ਤੋਂ ਵਾਂਝੇ ਹਾਂ। ਲੋੜ ਸੀ ਸੰਤੁਲਨ ਦੀ, ਲੋੜ ਸੀ ਗਰੀਬਾਂ ਦੀ ਪਰਵਾਹ ਕਰਨ ਦੀ, ਲੋੜ ਸੀ ਆਪਣੇ ਘਰ ਦੀ ਦੇਖਭਾਲ ਕਰਨ ਦੀ, ਲੋੜ ਸੀ ‘ਸਮੁੱਚੇ ਰਾਸ਼ਟਰੀ ਉਤਪਾਦ’ ਤੋਂ ਇਲਾਵਾ ‘ਸਮੁੱਚੀ ਰਾਸ਼ਟਰੀ ਪ੍ਰਸੰਨਤਾ’ ਦੀ, ਲੋੜ ਸੀ ਕੁਦਰਤ ’ਤੇ ਜ਼ਿਆਦਤੀਆਂ ਕਰਨ ਅਤੇ ਉਸ ਦਾ ਅੰਨ੍ਹੇਵਾਹ ਸ਼ੋਸ਼ਣ ਕਰਨ, ਬਹੁਤ ਹੀ ਜ਼ਿਆਦਾ ਵਰਤੋਂ ਕਰਨ ਤੋਂ ਬਚਣ ਦੀ। ਸਾਡੇ ਨਿੱਜੀ ਰਹਿਣ-ਸਹਿਣ ਅਤੇ ਵਿਸ਼ਵ ਪੱਧਰੀ ਪ੍ਰਸ਼ਾਸਨਿਕ ਪ੍ਰਣਾਲੀਆਂ ਦੇ ਨਵੀਨੀਕਰਨ ਦੀ। ਸਥਿਰਤਾ ਇਕ ਅਜਿਹਾ ਮੰਤਰ ਬਣ ਗਈ ਅਤੇ ‘ਸੰਤੁਲਨ’ ਸਥਿਰਤਾ ਦੇ ਦਿਲ ’ਚ ਹੈ ਅਤੇ ਇਹ ‘ਸੰਤੁਲਨ’ ਸਾਰੇ ਖੇਤਰਾਂ ’ਚ ਸਰੀਰਕ ਤੰਦਰੁਸਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਯੋਗ ਇਸ ਸਭ ਦੇ ਬਾਰੇ ’ਚ।

ਪ੍ਰਾਚੀਨ ਭਾਰਤੀ ਵਿਦਵਤਾ ਦੀ ਸਰਵਉੱਤਮ ਰਚਨਾ ਭਗਵਤ ਗੀਤਾ ’ਚ 2 ਮਹੱਤਵਪੂਰਨ ਗੱਲਾਂ ਕਹੀਆਂ ਗਈਆਂ ਹਨ–‘‘ਯੋਗ-ਸਥਾਹ ਕੁਰੂ ਕਰਮਾਣੀ’ (ਆਪਣਾ ਕਰਤਵ ਯੋਗ ਪ੍ਰਤੀ ਦ੍ਰਿਸ਼ਟੀਕੋਣ ਨਾਲ ਕਰੋ) ਅਤੇ ‘ਸਾਮਾਤਮਵ ਯੋਗ ਉਚਯਾਤੇ (ਸੰਤੁਲਨ ਯੋਗ ਦਾ ਸਾਰ ਹੈ)।’’ ਯੋਗ ਜ਼ਿੰਦਗੀ ਪ੍ਰਤੀ ਇਕ ਅਜਿਹਾ ਦ੍ਰਿਸ਼ਟੀਕੋਣ ਹੈ, ਜੋ ਸਰੀਰਕ ਅਤੇ ਮਾਨਸਿਕ ਸੰਤੁਲਨ ਵਿਦਵਤਾਪੂਰਨ ਤੱਤਾਂ ਦਾ ਤਾਲਮੇਲ ਬਿਠਾਉਣ ਵੱਲ ਕਾਰਜ ਕਰਦਾ ਹੈ, ਜਿਸ ਵਿਚ ਵਾਤਾਵਰਣ ਦੀ ਸੁਰੱਖਿਆ ਸ਼ਾਮਿਲ ਹੈ। ਇਸ ਨੂੰ ਦੱਸਦਿਆਂ 2019 ਦੇ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ ‘ਜਲਵਾਯੂ ਕਾਰਵਾਈ’ ਹੈ। ਯੋਗ ਮਨੁੱਖਤਾ ਦੀ ਤੰਦਰੁਸਤੀ ਦੇ ਨਾਲ-ਨਾਲ ਸਾਡੇ ਗ੍ਰਹਿ ਦੀ ਤੰਦਰੁਸਤੀ ਲਈ ਵੀ ਬਹੁਤ ਪ੍ਰਸੰਗਿਕ ਹੈ।

ਯੋਗ ਦੇ ਲਾਭ

ਯੋਗ ਦੇ ਲਾਭਾਂ ਦਾ ਦੁਨੀਆ ਨੂੰ ਹੌਲੀ-ਹੌਲੀ ਅਹਿਸਾਸ ਹੋ ਰਿਹਾ ਹੈ। ਜਿੱਥੇ ਵਿਸ਼ਵ ਮਹਾਮਾਰੀਆਂ ਨਾਲ ਗ੍ਰਸਤ ਹੈ ਅਤੇ ਬੀਮਾਰੀਆਂ ਦੇ ਕੁਲ ਬੋਝ ’ਚ ਪ੍ਰਮੁੱਖ ਗੈਰ-ਸੰਚਾਰਕ ਬੀਮਾਰੀ ਸਮੂਹਾਂ ਦਾ ਬੋਝ ਵਧਦਾ ਜਾ ਰਿਹਾ ਹੈ, ਇਹ ਮਹੱਤਵਪੂਰਨ ਹੈ ਕਿ ਲੋਕ ਤੰਦਰੁਸਤੀ ਭਰਪੂਰ ਚੋਣ ਕਰਨ ਅਤੇ ਅਜਿਹੇ ਰਹਿਣ-ਸਹਿਣ ਦੀਆਂ ਅਜਿਹੀਆਂ ਪ੍ਰਣਾਲੀਆਂ ਅਪਣਾਉਣ, ਜੋ ਚੰਗੀ ਸਿਹਤ ਮੁਹੱਈਆ ਕਰਨ, ਜਿਵੇਂ ਕਿ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਖੋਜ ’ਚ ਪਤਾ ਲਗਾਇਆ ਹੈ ਕਿ ਯੋਗ 4 ਤੱਤਾਂ ਦਾ ਮਿਸ਼ਰਣ ਹੈ : ਹਾਵ-ਭਾਵ, ਸਾਹ ਲੈਣ ਦਾ ਤਰੀਕਾ, ਤਣਾਅ-ਮੁਕਤੀ ਅਤੇ ਧਿਆਨ ਜੋ ਸਿਹਤ ’ਤੇ ਕਾਫੀ ਹਾਂ-ਪੱਖੀ ਅਸਰ ਪਾਉਂਦੇ ਹਨ। ਇਹ ਗਠੀਏ ਦੇ ਦਰਦ ਨੂੰ ਘਟਾਉਂਦਾ ਹੈ,ਦਿਲ ਦੀ ਬੀਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ। ਮਾਈਗ੍ਰੇਨ ਤੋਂ ਰਾਹਤ ਦਿਵਾਉਂਦਾ ਹੈ ਅਤੇ ਹੱਡੀਆਂ ਦੀ ਕਮਜ਼ੋਰੀ, ਊਤਕਾਂ ਦੀ ਸਖਤਾਈ ਅਤੇ ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਨਾ ਸਹਿਣਯੋਗ ਦਰਦ (ਫਾਈਬ੍ਰੋਮਾਇਲੀਜੀਆ) ਨਾਲ ਲੜਦਾ ਹੈ। ਇਕ ਅਧਿਐਨ ਨੇ ਦਿਖਾਇਆ ਹੈ ਕਿ ਕਿਵੇਂ ਯੋਗ ਖੂਨ ਦੀਆਂ ਧਮਨੀਆਂ ਦੀ ਲਚਕਤਾ ’ਚ 69 ਫੀਸਦੀ ਵਾਧਾ ਕਰਦਾ ਹੈ ਅਤੇ ਇਥੋਂ ਤਕ ਕਿ ਦਵਾਈਆਂ ਦੇ ਬਿਨਾਂ ਧਮਨੀਆਂ ਦੀ ਬਲਾਕੇਜ ਵਿਚ ਕਮੀ ਲਿਆਉਣ ’ਚ ਮਦਦ ਕਰਦਾ ਹੈ। ਕਿਉਂਕਿ ਯੋਗ ਸਾਡੇ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਲਈ ਕੰਮ ਕਰਦਾ ਹੈ। ਹਾਰਵਰਡ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਹ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ’ਚ ਵਾਧਾ ਅਤੇ ਸ਼ੂਗਰ ’ਚ ਦਵਾਈਆਂ ਦੀ ਜ਼ਰੂਰਤ ’ਚ 40 ਫੀਸਦੀ ਤਕ ਕਮੀ ਲਿਆਉਣ ’ਚ ਮਦਦ ਕਰਦਾ ਹੈ। ਇਨ੍ਹਾਂ ਖੋਜੀਆਂ ਅਨੁਸਾਰ ਯੋਗ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਇੰਨਾ ਕੰਮ ਆਉਂਦਾ ਹੈ ਕਿ ਜੋ ਲੋਕ ਯੋਗ ਕਰਦੇ ਹਨ, ਉਹ ਮੈਡੀਕਲ ਸੇਵਾਵਾਂ ਦੀ 43 ਫੀਸਦੀ ਘੱਟ ਵਰਤੋਂ ਕਰਦੇ ਹਨ ਅਤੇ 1 ਸਾਲ ’ਚ 640 ਡਾਲਰ ਤੋਂ ਲੈ ਕੇ 25,000 ਡਾਲਰ ਤੋਂ ਵੱਧ ਦੀ ਬੱਚਤ ਕਰ ਸਕਦੇ ਹਨ।

ਇਹ ਅਸਲ ’ਚ ਬਹੁਤ ਤਸੱਲੀ ਦਾ ਵਿਸ਼ਾ ਹੈ ਕਿ ਭਾਰਤ ਦੁਨੀਆ ਭਰ ’ਚ ਕਰੋੜਾਂ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ’ਚ ਹਿੱਸਾ ਪਾ ਰਿਹਾ ਹੈ। ਅੱਗੇ ਰਹਿ ਕੇ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਕਾਰੀ ਸਾਂਝੀ ਕਰਨ ਦੇ ਇਸ ਵਿਆਪਕ ਅਭਿਆਸ ਦੀ ਅਗਵਾਈ ਕਰ ਰਹੇ ਹਨ। ਇਹ ਤੱਥ ਕਿ ਸੰਯੁਕਤ ਰਾਸ਼ਟਰ ’ਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੇਸ਼ ਮਤੇ ਨੂੰ ਰਿਕਾਰਡ ਗਿਣਤੀ ’ਚ 177 ਦੇਸ਼ਾਂ ਨੇ ਸਮਰਥਨ ਦਿੱਤਾ ਸੀ। ਯੋਗ ਦੇ ਵਿਸ਼ਵ ਪੱਧਰੀ ਆਕਰਸ਼ਣ ਅਤੇ ਵਿਸ਼ਵ ਪੱਧਰੀ ਸਿਹਤ ’ਚ ਸਹਿਯੋਗ ਲਈ ਭਾਰਤ ਦੀ ਤਿਆਰੀ ਇਸ ਗੱਲ ਦਾ ਸਬੂਤ ਹੈ, ਜੋ ਵਿਸ਼ਵ ਦਾ ਲੰਮੇ ਸਮੇਂ ਦਾ ਵਿਕਾਸ ਮਕਸਦ ਹੈ

ਚੀਨ ਦੇ ਕੁਨਿਮੰਗ ’ਚ ਯੂਨਾਨ ਮਿੰਝੂ ਯੂਨੀਵਰਸਿਟੀ ’ਚ ਪਹਿਲਾਂ ਭਾਰਤ-ਚੀਨ ਯੋਗ ਕਾਲਜ ਅਤੇ ਤੁਰਕਮੇਨਿਸਤਾਨ ਦੇ ਅਸ਼ਗਾਬਤ ’ਚ ਇੰਡੀਆ-ਤੁਰਕਮੇਨਿਸਤਾਨ ਸੈਂਟਰ ਫਾਰ ਯੋਗ ਐਂਡ ਟ੍ਰੈਡੀਸ਼ਨਲ ਮੈਡੀਸਨ ਦੀ ਸਥਾਪਨਾ ਯੋਗ ਦੇ ਲਾਭਾਂ ਨੂੰ ਫੈਲਾਉਣ ਲਈ ਇਸ ਦੇ ਯਤਨਾਂ ’ਚ ਮਹੱਤਵਪੂਰਨ ਪਹਿਲਕਦਮੀ ਹੈ।

ਯੋਗ ਦੁਨੀਆ ਭਰ ’ਚ ਹਰਮਨਪਿਆਰਾ

ਉਪ-ਰਾਸ਼ਟਰਪਤੀ ਦੇ ਤੌਰ ’ਤੇ ਆਪਣਾ ਕਾਰਜਭਾਰ ਸੰਭਾਲਣ ਮਗਰੋਂ ਮੈਂ ਵੱਖ-ਵੱਖ ਦੇਸ਼ਾਂ ਨਾਲ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿਦੇਸ਼ੀ ਰਾਸ਼ਟਰਾਂ ਦਾ ਦੌਰਾ ਕਰਦਾ ਰਿਹਾ ਹਾਂ। ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਭਰੀ ਹੈਰਾਨੀ ਹੋਈ ਕਿ ਯੋਗ ਸਾਰੀ ਦੁਨੀਆ ’ਚ ਹਰਮਨਪਿਆਰਾ ਬਣ ਗਿਆ ਹੈ। ਮੈਨੂੰ ਪਤਾ ਲੱਗਾ ਕਿ ਅਮਰੀਕਾ ਸਮੇਤ ਕੁਝ ਦੇਸ਼ਾਂ ’ਚ ਕੁਝ ਸਕੂਲਾਂ ਨੇ ਯੋਗ ਨੂੰ ਬੱਚਿਆਂ ਲਈ ਆਪਣੇ ਸਿਲੇਬਸ ਦੇ ਤੌਰ ’ਤੇ ਸ਼ਾਮਿਲ ਕੀਤਾ ਹੈ। ਮੈਂ ਬਹੁਤ ਸਾਰੇ ਦੇਸ਼ਾਂ ’ਚ ਯੋਗ ਕੇਂਦਰ ਦੇਖੇ ਹਨ, ਜਿਵੇਂ ਕਿ ਉਦਾਹਰਣ ਵਜੋਂ ਪੇਰੂ। ਕੋਸਟਾਰਿਕਾ ’ਚ ਰਾਸ਼ਟਰਪਤੀ ਦਫਤਰ ਵਲੋਂ ਜਾਰੀ ਇਕ ਹੁਕਮਨਾਮੇ ’ਚ ਐਲਾਨ ਕੀਤਾ ਗਿਆ ਕਿ ਯੋਗ ਅਤੇ ਧਿਆਨ ਦੇ ਵਿਸਤਾਰ ਨਾਲ ਸਬੰਧਿਤ ਸਾਰੇ ਕਾਰਜ ਅਤੇ ਯਤਨ ਲੋਕਹਿੱਤ ’ਚ ਹਨ।

ਯੋਗ ਨਾ ਸਿਰਫ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਹੈ, ਸਗੋਂ ਇਹ ‘ਧਿਆਨ ਕੇਂਦ੍ਰਿਤ ਕਰਨ’ ਅਤੇ ਚੰਗੇ ਨਤੀਜੇ ਲਈ ਵੀ ਹੈ। ਜਿਵੇਂ ਕਿ ਭਗਵਤ ਗੀਤਾ ’ਚ ਕਿਹਾ ਗਿਆ ਹੈ ਕਿ ‘ਯੋਗ : ਕਰਮਸੁਕੁਸ਼ਲਾਮ’ ਭਾਵ ਆਪਣੇ ਕੰਮ ’ਚ ਸ੍ਰੇਸ਼ਠਤਾ ਯੋਗ ਹੈ। ਇਹ ਸ੍ਰੇਸ਼ਠਾ ‘ਧਿਆਨ’ ਅਤੇ ‘ਧਾਰਣ’ ਦੇ ਨਾਲ-ਨਾਲ ‘ਯਾਮਾ’ (ਨੈਤਿਕ ਆਚਰਣ), ਨਿਯਮ ਦੇ ਨਤੀਜੇ ਵਜੋਂ ਆਉਂਦੀ ਹੈ, ਜੋ ਯੋਗ ਦੇ 8 ਪੱਧਰੀ ਦ੍ਰਿਸ਼ਟਾਂਤ ਦਾ ਇਕ ਹਿੱਸਾ ਹੈ, ਜਿਵੇਂ ਕਿ ਯੋਗ ਦੇ ਮੋਹਰੀ ਉਤਪਾਦਕ ਪਤੰਜਲੀ ਨੇ ਪਰਿਭਾਸ਼ਿਤ ਕੀਤਾ ਸੀ।

ਇਸ ਲਈ ਯੋਗ ਸੋਚਣ, ਵਿਵਹਾਰ ਕਰਨ, ਸਿੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਇਕ ਤਰੀਕਾ ਹੈ। ਉਹ ਖ਼ੁਦ ਨੂੰ ਬਾਹਰੀ ਵਾਤਾਵਰਣ ਨਾਲ ਜੋੜਨ ਅਤੇ ਵਿਚਾਰ ’ਤੇ ਕਾਰਵਾਈ ਦੀਆਂ ਹਾਂਪੱਖੀ ਕਿਰਿਆਵਾਂ ਪੈਦਾ ਕਰਨ ਦਾ ਇਕ ਵਿਲੱਖਣ ਤਰੀਕਾ ਹੈ। ਇਹ ਸਥਿਰਤਾ ਪੈਦਾ ਕਰਦਾ ਹੈ, ਸਮਰੱਥਾ ਵਧਾਉਂਦਾ ਹੈ ਅਤੇ ਮਿਲਣਸਾਰਤਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਸਥਿਰਤਾ ਦੀ ਇਕ ਅਸਰਦਾਇਕ ਜ਼ਮੀਨ ਦੇ ਤੌਰ ’ਤੇ ਕਾਰਜ ਕਰ ਸਕਦਾ ਹੈ।

ਯੋਗ ਗੁਰੂ ਸਵ. ਬੀ. ਕੇ. ਐੱਸ. ਅਯੰਗਰ ਨੇ ਕਿਹਾ ਸੀ ਕਿ ‘ਯੋਗ ਸੰਗੀਤ ਵਾਂਗ ਹੈ। ਸਰੀਰ ਦੀ ਤਾਲ, ਮਨ ਦਾ ਰਾਗ ਅਤੇ ਆਤਮਾ ਦੀ ਲੈਅ ਜੀਵਨ ਦੀ ਸੰਗੀਤ ਰਚਨਾ ਕਰਦੇ ਹਨ।’ ਇਹ ਸੰਗੀਤ ਰਚਨਾ ਅੱਜ ਭੂਗੋਲਿਕ, ਰਾਸ਼ਟਰੀ ਭਾਸ਼ਾਈ ਅਤੇ ਧਾਰਮਿਕ ਹੱਦਾਂ ਤੋਂ ਪਰ੍ਹੇ ਕਰੋੜਾਂ ਘਰਾਂ ’ਚ ਗੂੂੰਜਦਾ ਹੈ। ਮੈਂ ਆਸ ਕਰਦਾ ਹਾਂ ਕਿ ਵਿਸ਼ਵ ਦੇ ਲੋਕ ਇਨ੍ਹਾਂ ਸਵਰ-ਲਹਿਰਾਂ ਤੋਂ ਲਾਭ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਬੀਮਾਰੀਆਂ ਤੋਂ ਮੁਕਤ ਹੋਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ। ਯੋਗ ਦੇ 5ਵੇਂ ਅੰਤਰਰਾਸ਼ਟਰੀ ਦਿਵਸ ’ਤੇ ਮੈਂ ਭਾਰਤ ਅਤੇ ਵਿਸ਼ਵ ਦੇ ਲੋਕਾਂ ਨੂੰ ਪ੍ਰਾਚੀਨ ਭਾਰਤੀ ਰਿਸ਼ੀਆਂ-ਮੁਨੀਆਂ ਦੀ ਯੂਨੀਵਰਸਲ ਪ੍ਰਾਰਥਨਾ ਦੇ ਨਾਲ ਅਭਿਵਾਦਨ ਕਰਨ ਨਾਲੋਂ ਬਿਹਤਰ ਨਹੀਂ ਕਰ ਸਕਦਾ ਕਿ :

ਸਰਵੇ ਭੰਵਤੁ ਸੁਖਿਨ :, ਸਰਵੇ ਸੰਤੁ ਨਿਰਾਮਯਾ,

ਸਰਵੇ ਭਦ੍ਰਾਣਿ ਪਸ਼ਯੰਤੁ, ਮਾ ਕਸ਼ਿਦ੍ਰ ਦੁਖ ਭਾਗਭਵੇਤੁ।

ਭਾਵ ਹਰ ਕੋਈ ਸੁਖੀ, ਤੰਦਰੁਸਤ ਹੋਵੇ ਅਤੇ ਹਰ ਕਿਤੇ ਚੰਗਾ ਦੇਖੇ।
 

Bharat Thapa

This news is Content Editor Bharat Thapa