ਪੰਜਾਬ ''ਚ ਢੀਂਡਸਾ -ਭਾਜਪਾ ਗਠਜੋੜ ਦੀ ਸੰਭਾਵਨਾ ?

12/31/2020 3:32:26 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਾਂ 'ਚ ਤੋੜ-ਵਿਛੋੜਾ ਹੋਣ ਤੋਂ ਕਾਫੀ ਪਹਿਲਾਂ ਹੀ ਪੰਜਾਬ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਵੱਲੋਂ ਿੲਹ ਦਾਅਵਾ ਕੀਤਾ ਜਾਣ ਲੱਗਾ ਸੀ ਿਕ ਿੲਸ ਵਾਰ ਭਾਜਪਾ ਿੲਕੱਲੀ ਹੀ ਪੰਜਾਬ ਿਵਧਾਨ ਸਭਾ ਦੀਆਂ ਚੋਣਾਂ ਲੜੇਗੀ ਅਤੇ ਆਪਣੇ ਹੀ ਦਮ ’ਤੇ ਸਰਕਾਰ ਬਣਾਉਣ ਿਵਚ ਸਫਲ ਹੋਵੇਗੀ। ਮੰਿਨਆ ਜਾਂਦਾ ਹੈ ਿਕ ਭਾਜਪਾ ਲੀਡਰਸ਼ਿਪ ਵੱਲੋਂ ਿੲਹ ਦਾਅਵਾ ਕੀਤੇ ਜਾਣ ਦਾ ਮੁੱਖ ਕਾਰਨ ਿੲਹ ਸੀ ਿਕ ਉਸ ਦੀ ਰੀਝ ਸੀ ਿਕ ਿੲਸ ਵਾਰ ਉਹ ਬਾਦਲ ਅਕਾਲੀ ਦਲ ’ਤੇ ਦਬਾਅ ਪਾ, ਗਠਜੋੜ ਿਵਚ ਵੱਡੇ ਭਰਾ ਦੀ ਭੂਮਿਕਾ ਉਸ ਕੋਲੋਂ ਹਥਿਆ ਕੇ ਅਤੇ ਚੋਣ ਿਜੱਤਣ ਤੋਂ ਬਾਅਦ ਬਣਨ ਵਾਲੀ ਸਰਕਾਰ ਿਵਚ ਆਪਣਾ ਮੁੱਖ ਮੰਤਰੀ ਬਣਾਉਣ ਿਵਚ ਸਫਲ ਹੋ ਜਾਵੇ।

ਦੱਿਸਆ ਿਗਆ ਹੈ ਿਕ ਹੁਣ ਜਦਕਿ ਿਕਸਾਨ ਅੰਦੋਲਨ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਉਨ੍ਹਾਂ ਦਾ ਗਠਜੋੜ ਟੁੱਟ ਗਿਆ ਹੈ । ਪੰਜਾਬ ਭਾਜਪਾ ਦੀ ਲੀਡਰਸ਼ਿਪ ਬਾਦਲ ਅਕਾਲੀ ਦਲ ਦੇ ਬਦਲਵੇਂ ਰੂਪ ਿਵਚ ਸੁਖਦੇਵ ਿਸੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ ) ਦੇ ਨਾਲ ਗਠਜੋੜ ਬਣਾਉਣ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਜਾ ਰਹੀ ਹੈ।

ਿੲੱਧਰ, ਿਕਸਾਨ ਅੰਦੋਲਨ ਦੇ ਕਾਰਣ ਪੰਜਾਬ ਭਾਜਪਾ ਦੇ ਮੁਖੀ ਿਜਸ ਤਰ੍ਹਾਂ ਿੲਕ-ਇਕ ਕਰਕੇ ਉਸ ਨਾਲੋਂ ਸਬੰਧ ਤੋੜਦੇ ਚਲੇ ਜਾ ਰਹੇ ਹਨ, ਉਸ ਦੇ ਕਾਰਣ ਵੀ ਪੰਜਾਬ ਭਾਜਪਾ ਲਈ ਜ਼ਰੂਰੀ ਹੋ ਿਗਆ ਹੈ ਿਕ ਉਹ ਸਮਾਂ ਰਹਿੰਦੇ ਿਕਸੇ ਅਜਿਹੇ ਸਾਥੀ ਦੀ ਭਾਲ ਕਰ ਲਵੇ, ਜੋ ਬਾਦਲ ਅਕਾਲੀ ਦਲ ਦੇ ਉਸ ਨਾਲੋਂ ਵੱਖਰੇ ਹੋ ਜਾਣ ਦੀ ਘਾਟ ਨੁੰ ਪੂਰਾ ਕਰਨ ਦੇ ਨਾਲ ਹੀ ਉਸ ਦੇ ਮੁਖੀਆਂ ਦੀ ਿਹਜਰਤ ਨਾਲ ਲੱਗ ਰਹੇ ਝਟਕਿਆਂ ਤੋਂ ਉਨ੍ਹਾਂ ਨੂੰ ਬਚਾਅ ਸਕਣ ਿਵਚ ਸਮਰਥ ਹੋਵੇ।

ਸ. ਢੀਂਡਸਾ ਦਾ ਝੁਕਾਅ ਭਾਜਪਾ ਵਲ : ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਿਵਚ ਿਜਸ ਤਰ੍ਹਾਂ ਿਸਆਸੀ ਸਮੀਕਰਣ ਬਦਲਦੇ ਜਾ ਰਹੇ ਹਨ , ਉਨ੍ਹਾਂ ਨੂੰ ਦੇਖਦੇ ਹੋਏ ਿੲੰਝ ਲੱਗਦਾ ਹੈ ਿਕ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ ) ਿਸਰਫ ਅਜਿਹੀ ਜਥੇਬੰਦੀ ਹੈ ਜੋ ਬਾਦਲ ਅਕਾਲੀ ਦਲ ਦੇ ਅਲੱਗ ਹੋ ਜਾਣ ਨਾਲ, ਭਾਜਪਾ ਨੂੰ ਜੋ ਘਾਟ ਮਹਿਸੂਸ ਹੋ ਰਹੀ ਹੈ, ਉਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੈ। ਿੲੱਧਰ ਿਦੱਲੀ ਿਵਚ ਸ. ਢੀਂਡਸਾ ਨੇ ਵੀ ਇਕ ਮੁਲਾਕਾਤ ਿਵਚ ਸੰਕੇਤ ਿਦੱਤਾ ਹੈ ਿਕ ਪੰਜਾਬ ਿਵਧਾਨ ਸਭਾ ਚੋਣਾਂ ਿਵਚ ਉਹ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ। ਢੀਂਡਸਾ-ਭਾਜਪਾ ਗਠਜੋੜ ਹੋਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ ਿਸਆਸਤ ਨਾਲ ਸਬੰਧਤ ਚਲੇ ਆ ਰਹੇ ਿਸਆਸੀ ਮਾਹਿਰਾਂ ਦਾ ਮੰਨਣਾ ਹੈ ਿਕ ਿੲਸ ਹੋਣ ਵਾਲੇ ਗਠਜੋੜ ਨੂੰ ਪੰਜਾਬ ਿਵਧਾਨ ਸਭਾ ਚੋਣਾਂ ਿਵਚ ਿਕੰਨੀ ਸਫਲਤਾ ਿਮਲ ਸਕੇਗੀ? ਇਸ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ। ਪਰ ਿੲਸ ਸਮੇਂ ਪੰਜਾਬ ਦੀ ਜੋ ਸਿਆਸੀ ਸਥਿਤੀ ਹੈ ,ਉਸ ਦੇ ਕਾਰਨ ਿੲਕ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਆਧਾਰ ਲਗਾਤਾਰ ਿਖਸਕਦਾ ਚਲਿਆ ਜਾ ਿਰਹਾ ਹੈ ਅਤੇ ਦੂਸਰੇ ਪਾਸੇ ਿਕਸਾਨ ਅੰਦੋਲਨ ਦੇ ਪ੍ਰਤੀ ਕੇਂਦਰੀ ਭਾਜਪਾ ਸਰਕਾਰ ਵੱਲ ਅਪਨਾਈਆਂ ਗਈਆਂ ਨੀਤੀਆਂ ਵੱਲੋਂ ਭਾਜਪਾ ਦਾ ਆਧਾਰ ਵੀ ਪ੍ਰਭਾਵਿਤ ਹੋ ਿਰਹਾ ਹੈ ਅਜਿਹੇ ਿਵਚ ਿੲਸ ਗੱਲ ਨੂੰ ਪ੍ਰਵਾਨ ਕਰਨ ਤੋਂ ਿੲਨਕਾਰ ਨਹੀਂ ਕੀਤਾ ਜਾ ਸਕਦਾ ਿਕ ਿੲਸ ਸਥਿਤੀ ਦਾ ਪ੍ਰਭਾਵ ਪੰਜਾਬ ਿਵਧਾਨ ਸਭਾ ਦੀਆਂ ਚੋਣਾਂ ’ਤੇ ਵੀ ਪਵੇਗਾ।

ਸੁਖਬੀਰ ਦਾ ਦਾਅ ਉਲਟਾ ਿਪਆ : ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਿਸੰਘ ਬਾਦਲ ਨੇ ਿੲਸ ਭਰੋਸੇ ਦੇ ਨਾਲ ਭਾਜਪਾ ਦਾ ਸਾਥ ਛੱਿਡਆ ਿਕ ਉਹ ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਿਕਸਾਨਾਂ ਿਵਚ ਵੱਧ ਰਹੇ ਰੋਸ ਦਾ ਲਾਭ ਉਠਾ, ਉਨ੍ਹਾਂ ਦੇ ਅੰਦੋਲਨ ਦੀ ਅਗਵਾਈ ਸੰਭਾਲਣ ਿਵਚ ਸਫਲ ਹੋਣਗੇ ਅਤੇ ਉਸ ਦੇ ਸਹਾਰੇ ਉਹ ਆਪਣੇ ਦਲ ਦੇ ਲਗਾਤਾਰ ਿਖਸਕਦੇ ਜਾ ਰਹੇ ਆਧਾਰ ਨੂੰ ਵੀ ਬਚਾਅ ਸਕਣ ਿਵਚ ਸਫਲ ਹੋਣਗੇ। ਪਰ ਿਕਸਾਨ ਜਥੇਬੰਦੀਆਂ ਨੇ ਨਾ ਿਸਰਫ ਅਕਾਲੀ ਦਲ, ਸਗੋਂ ਹੋਰਨਾਂ ਿਸਆਸੀ ਜਥੇਬੰਦੀਆਂ ਨੂੰ ਵੀ ਆਪਣੇ ਨੇੜੇ ਫਟਕਣ ਨਹੀਂ ਿਦੱਤਾ। ਉਨ੍ਹਾਂ ਨੇ ਸਾਰੀਆਂ ਿਸਆਸੀ ਜਥੇਬੰਦੀਆਂ ਨੂੰ ਸਪਸ਼ਟ ਕਰ ਿਦੱਤਾ ਿਕ ਜੇਕਰ ਉਨ੍ਹਾਂ ਨੂੰ ਉਨ੍ਹਾਂ ਨੇ ਸਹਿਯੋਗ ਦੇਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਬੈਨਰ ਅਤੇ ਝੰਡੇ ‘ਘਰ’ ਹੀ ਰੱਖ ਕੇ ਆਉਣਾ ਹੋਵੇਗਾ।

ਿੲੱਧਰ ਸੁਖਬੀਰ ਿਸੰਘ ਬਾਦਲ ਨੇ ਿੲਕ ਗਲਤੀ ਿੲਹ ਵੀ ਕਰ ਿਦੱਤੀ ਿਕ ਉਨ੍ਹਾਂ ਨੇ ਿਕਸਾਨ ਅੰਦੋਲਨ ਦਾ ਿਹੱਸਾ ਬਣਨ ਦੇ ਨਾਲ ਹੀ ਿੲਹ ਵੀ ਕਹਿਣਾ ਸ਼ੁਰੂ ਕਰ ਿਦੱਤਾ ਿਕ ਪੰਜਾਬ ਿਵਚ ਅਗਲੀ ਸਰਕਾਰ ਉਨ੍ਹਾਂ ਦੀ ਬਣਾਓ ਅਸੀਂ ਖੇਤੀਬਾੜੀ ਕਾਨੂੰਨ ਲਾਗੂ ਨਹੀਂ ਹੋਣ ਿਦਆਂਗੇ। ਿਜਸ ਨਾਲ ਿੲਹ ਸੰਦੇਸ਼ ਚਲਾ ਿਗਆ ਿਕ ਸੁਖਬੀਰ ਿਸੰਘ ਬਾਦਲ ਖੇਤੀਬਾੜੀ ਕਾਨੂੰਨ ਿਵਰੋਧੀ ਅੰਦੋਲਨ ਦਾ ਿਹੱਸਾ ਬਣ ਪੰਜਾਬ ਿਵਧਾਨ ਸਭਾ ਚੋਣਾਂ ਲਈ ਆਪਣੇ ਪੱਖ ਿਵਚ ਜ਼ਮੀਨ ਿਤਆਰ ਕਰਨੀ ਚਾਹੁੰਦੇ ਹਨ। ਿੲਸ ਗੱਲ ਦਾ ਨਤੀਜਾ ਿੲਹ ਹੋਇਆ ਿਕ ਆਮ ਿਕਸਾਨਾਂ ਿਵਚ ਵੀ ਉਨ੍ਹਾਂ ਦਾ ਿਵਰੋਧ ਸ਼ੁੁਰੂ ਹੋ ਿਗਆ।

ਗੱਲ ਹਰਮਨਜੀਤ ਿਸੰਘ ਦੀ : ਿਦੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰਦੁਆਰਾ ਿਸੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਿਸੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਰੇ ਅਹੁਦਿਆਂ ਦੇ ਨਾਲ ਦਲ ਦੀ ਮੁੱਢਲੀ ਮੈਂਬਰੀ ਤੋਂ ਿਦੱਤੇ ਗਏ ਅਸਤੀਫੇ ਨੂੰ ਦਲ ਦੇ ਸਰਪ੍ਰਸਤ ਪ੍ਰਕਾਸ਼ ਿਸੰਘ ਬਾਦਲ ਨੇ ਨਾ ਮਨਜ਼ੂਰ ਕਰ ਅਤੇ ਦਲ ਦੇ ਪ੍ਰਧਾਨ ਸੁਖਬੀਰ ਿਸੰਘ ਬਾਦਲ ਨੇ ਦਲ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੁੜ-ਗਠਨ ਕਰਦੇ ਹੋਏ ਉਨ੍ਹਾਂ ਨੂੰ ਿਫਰ ਤੋਂ ਸੀਨੀਅਰ ਉੱਪ-ਪ੍ਰਧਾਨਾਂ ਿਵਚ ਸ਼ਾਮਲ ਕਰ, ਿੲਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਿਕ ਹਰਮਨਜੀਤ ਿਸੰਘ ਅਜੇ ਵੀ ਉਨ੍ਹਾਂ ਦੇ ਨਾਲ ਹਨ। ਿੲੱਧਰ ਿੲੰਨੀਂ ਿਦਨੀਂ ਹਰਮਨਜੀਤ ਿਸੰਘ ਨੇ ਸੁਖਦੇਵ ਿਸੰਘ ਢੀਂਡਸਾ ਦੀ ਿਰਹਾਇਸ਼ ’ਤੇ ਪਹੁੰਚ ਉਨ੍ਹਾਂ ਦੇ ਦਲ , ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ ) ’ਚ ਸ਼ਾਮਲ ਹੋ , ਿੲਹ ਸੰਕੇਤ ਦੇ ਿਦੱਤਾ ਿਕ ਉਹ ਬਾਦਲ ਅਕਾਲੀ ਦਲ ਦੀ ਮੁੱਢਲੀ ਮੈਂਬਰੀ ਤੋਂ ਿਦੱਤੇ ਗਏ ਆਪਣੇ ਅਸਤੀਫੇ ’ਤੇ ਿਦ੍ਰੜਤਾ ਨਾਲ ਕਾਇਮ ਹਨ। ਹੁਣ ਉਨ੍ਹਾਂ ਦਾ ਬਾਦਲ ਅਕਾਲੀ ਦਲ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਹੈ।

ਿਦੱਲੀ ਿਵਚ ਬਾਦਲ ਦਲ ਵਿਰੋਧੀ ਗਠਜੋੜ : ਦੱਿਸਆ ਿਗਆ ਹੈ ਿਕ ਨੇੜ ਭਵਿੱਖ ਿਵਚ ਿਦੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਾਦਲ ਅਕਾਲੀ ਦਲ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਲਈ, ਬਾਦਲ ਅਕਾਲੀ ਦਲ ਦੇ ਿਵਰੁੱਧ ਗਠਜੋੜ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਮਕਸਦ ਨਾਲ, ਸੁਖਦੇਵ ਿਸੰਘ ਢੀਂਡਸਾ ਨੇ ਬਾਦਲ ਿਵਰੋਧੀ ਗਠਜੋੜ ਬਣਾਏ ਜਾਣ ਦੀਆਂ ਸੰਭਾਵਨਾਵਾਂ ਨੂੰ ਲੱਭਣ ਲਈ ਜੋ ਦੋ ਮੈਂਬਰੀ ਕਮੇਟੀ ਬਣਾਈ ਸੀ, ਉਸ ਦਾ ਿਵਸਤਾਰ ਕਰ ਪੰਜ ਮੈਂਬਰੀ ਬਣਾ ਿਦੱਤਾ ਹੈ।

ਿੲਸ ਦੇ ਨਾਲ ਹੀ ਿਦੱਲੀ ਦੇ ਿਸੱਖ ਗਲਿਆਰਿਆਂ ਿਵਚ ਿੲਹ ਚਰਚਾ ਵੀ ਸ਼ੁਰੂ ਹੋ ਗਈ ਹੈ ਿਕ ਕੀ ਿੲਹ ਕਮੇਟੀ ਆਪਣੇ ਮਕਸਦ ਿਵਚ ਦਖਲ ਹੋ ਸਕੇਗੀ?

ਿੲਸ ਦਾ ਕਾਰਣ ਿੲਹ ਮੰਨਿਆ ਜਾਂਦਾ ਹੈ ਿਕ ਿਦੱਲੀ ਦੇ ਸਾਰੇ ਿਸੱਖ ਨੇਤਾਵਾਂ ’ਤੇ ਹੰਕਾਰ ਹਾਵੀ ਹੈ ਅਤੇ ਉਹ ਿੲਹ ਮੰਨ ਕੇ ਚੱਲਦੇ ਹਨ ਿਕ ਉਨ੍ਹਾਂ ਦੀ ਪਾਰਟੀ/ਦਲ ਸਭ ਤੋਂ ਵੱਧ ਸੀਟਾਂ ਿਜੱਤਣ ਦੀ ਸਮਰੱਥਾ ਰੱਖਦੀ/ਰੱਖਦਾ ਹੈ, ਿੲਸ ਲਈ ਉਸ ਨੂੰ ਹੀ ਵੱਧ ਸੀਟਾਂ ਿਮਲਣੀਆਂ ਚਾਹੀਦੀਆਂ ਹਨ। ਜਦਕਿ ਗਠਜੋੜ ਦੀ ਸਫਲਤਾ ਲਈ ਜ਼ਰੂਰੀ ਹੈ ਿਕ ਹਰ ਦਲ/ਪਾਰਟੀ ਆਪਣੀਆਂ ਸੀਟਾਂ ’ਤੇ ਆਪਣੇ ਦਾਅਵੇ ਨੂੰ ਨੱਕ ਦਾ ਸਵਾਲ ਨਾ ਬਣਾ , ਿਸਰਫ ਉਨ੍ਹਾਂ ਹੀ ਸੀਟਾਂ ’ਤੇ ਦਾਅਵਾ ਪੇਸ਼ ਕਰੇ ਿਜਨ੍ਹਾਂ ’ਤੇ ਉਸ ਦੇ ਉਮੀਦਵਾਰ ਦੀ ਿਜੱਤ ਨਿਸ਼ਚਿਤ ਹੋਵੇ।

...ਅਤੇ ਆਖੀਰ ’ਚ- ਿਦੱਲੀ ਗੁਰਦੁਆਰਾ ਚੋਣਾਂ ਿਵਚ ਪੈਸੇ ਦੀ ਖੇਡ ਵੀ ਹੁੰਦੀ ਹੈ ਅਤੇ ਨਸ਼ੇ ਦੇ ਦੌਰ ਵੀ ਚੱਲਦੇ ਹਨ। ਉਮੀਦਵਾਰਾਂ ਦੀ ਖਰੀਦੋ-ਫਰੋਖਤ ਵੀ ਹੁੰਦੀ ਹੈ ਅਤੇ ਿੲਕ ਦੂਜੇ ’ਤੇ ਸੱਚੇ-ਝੂਠੇ ਦੋਸ਼ ਵੀ ਲਗਾਏ ਜਾਂਦੇ ਹਨ ਪਰ ‘ਗੁਰਦੁਆਰਾ ਸੁਧਾਰ ਲਹਿਰ’ ਦੇ ਉਹ ਕਨਵੀਨਰ ਿਕਤੇ ਿਦਖਾਈ ਨਹੀਂ ਦਿੰਦੇ ਜੋ ਚੋਣ ਪ੍ਰਕਿਰਿਆ ਦੀ ਆਰੰਭਤਾ ਦੇ ਨਾਲ ਿੲਹ ਦਾਅਵਾ ਕਰਦੇ ਹਨ ਿਕ ਉਹ ਗੁਰਦੁਆਰਾ ਚੋਣਾਂ ਿਵਚ ਿਸੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁੱਧ ਕੋਈ ਗੱਲ ਨਹੀ ਹੋਣ ਦੇਣਗੇ। ਿੲਹ ਸਭ ਉਨ੍੍ਹਾਂ ਦੇ ਨੱਕ ਦੇ ਹੇਠਾਂ ਹੁੰਦਾ ਹੈ ਿਕਸੇ ਨੂੰ ਵੀ ਗੁਰਦੁਆਰਾ ਚੋਣਾਂ ਨੂੰ ਧਾਰਮਿਕ ਸੰਸਥਾ ਦੀਆਂ ਚੋਣਾਂ ਮੰਨ ਕੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਕਰਨ ਦੀ ਿਚੰਤਾ ਨਹੀਂ ਹੁੰਦੀ।

Bharat Thapa

This news is Content Editor Bharat Thapa