ਵਿਸਾਖੀ ਦੇ ਰਾਹ

04/14/2017 12:59:13 PM

ਸੋਨੇ ਰੰਗੀ ਧਰਤੀ ਹੈ, ਰੰਗ ਚੜਨਾ,
ਬਿਨ੍ਹਿਆ ਪਿਆ ਰੂਪ ਹੈ, ਮੁੜਨਾ,
ਸੂਰਤ ਨੇ ਤਿੱਖਾ ਵਾਰ ਧੁੱਪ ਦਾ ਕਰਨਾ,
ਅੱਜ ਸੱਜਰੀ ਸਵੇਰ ਵਿਸਾਖੀ ਨੇ ਚੜਨਾ।
ਦਿਨ ਤੇਰੇ ਦੀ ਉਡੀਕ ਰਾਹ ਤੇਰੇ ਖੜਨਾ,
ਵਿਛਿਆਂ ਪਿਆ ਜੋ ਚਾਰ ਚੁਫੇਰਾ ਹਰਿਆਵਲ ਦਾ,
ਸੋਨੇ ਰੰਗੀ ਧਰਤੀ ਦਾ ਖੇੜਾ, ਸੋਨੇ ਰੰਗਾ ਹੈ ਬਣਨਾ ।
ਮਿਹਨਤ ਕੀਤੀ ਦਾ ਮੁੱਲ ਹੈ, ਭਰਨਾ,
ਵਿਸਾਖੀ ਵੇਲੇ ਦਾ ਜੋ ਰਾਹ ਰੂਹਾਨੀਅਤ ਵਾਲਾ,
ਦਾਣਾ-ਦਾਣਾ ਕਰ ਹੈ, ਪੇਟ ਸਭਨਾ ਨੇ ਭਰਨਾ,
ਦਸਾ ਨੂੰਹਾਂ ਦੀ ਕਮਾਈ ਨਾਲ ਜ਼ਿੰਦਗੀ ਰੰਗਨਾ,
ਮਿੱਠੀਆਂ ਬਣ ਹੈ, ਤੂੰ ਸਭਰ ਬਹੁਤਾ ਕਰਨਾ।
ਧੁੱਪਾ ਨੇ ਰੰਗ ਵਿਖਾ ਦੇਣਾ ਡਾਹਢਾ ਰੰਗੀਆਂ,
ਧਰਤੀ ਹਰਿਆਵਲ ਨੂੰ ਸੋਨੇ ਰੰਗ ''ਚ ਮੜਨਾ,
ਚਾਰ ਚੁਫੇਰੇ ਰੁੱਖਾਂ ਦੀਆਂ ਛਾਵਾ ਨੇ ਰੰਗ ਹਰਾ ਕਰਨਾ,
ਪੰਛੀਆਂ ਦੇ ਬੋਲਾ ਨੇ ਕੰਨੀਂ ਆਵਾਜ਼ਾਂ ਨੂੰ ਹੈ, ਭਰਨਾ,
ਅੱਜ ਵਿਸਾਖੀ ਦਾ ਮਿੱਠ ਛਤਰਧਾਰੀ ਦਿਨ ਚੜਨਾ।
ਹਰਿਆਵਲ ਨੇ ਆਸਾਂ ਨਾਲ ਖੁਸ਼ੀ ਖੇੜੇ ਖੜਨਾ,
ਇਸ ਛਪਦੀਆਂ ਨੇ ਰੰਗ ਸੋਨੇ ਦਾ ਧਰਤੀ ਨੂੰ ਕਰਨਾ,
ਅੱਜ ਵਿਸਾਖੀ ਦਾ ਦਿਨ ਹੈ ਚੜਨਾ ।
ਲੇਖਕ :ਜਮਨਾ ਸਿੰਘਾ, ਪਿੰਡ: ਗੋਬਿੰਦਗੜ੍ਹ, ਜਿਲ੍ਹਾ :ਲੁਧਿਆਣਾ, ਡਾਕ:ਦੱਧਾਹੂਰ,
ਫੋਨ:98724-62794