ਨਿਤੀਸ਼ ਚਾਹੁੰਦੇ ਹਨ ਕਿ ਸੁਸ਼ੀਲ ਮੋਦੀ ਹੀ ਉਪ ਮੁੱਖ ਮੰਤਰੀ ਰਹਿਣ

11/16/2020 3:25:51 AM

ਰਾਹਿਲ ਨੌਰਾ ਚੋਪੜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲੇ ਸੰਕੇਤਾਂ ਦੇ ਬਾਅਦ ਬਿਹਾਰ ’ਚ ਨਿਤੀਸ਼ ਕੁਮਾਰ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਪਹਿਲਾਂ ਤੋਂ ਹੀ 14 ਸਾਲਾਂ ਤਕ ਆਪਣੇ ਦਫਤਰ ’ਚ ਬੈਠ ਕੇ ਸੂਬੇ ਦੀ ਸੇਵਾ ਕੀਤੀ ਹੈ। ਹਾਲਾਂਕਿ ਅਜਿਹੀਆਂ ਵੀ ਕਿਆਸਅਰਾਈਆਂ ਹਨ ਕਿ ਦਲਿਤ ਨੇਤਾ ਕਾਮੇਸ਼ਵਰ ਚੌਪਾਲ (ਭਾਜਪਾ) ਸੁਸ਼ੀਲ ਕੁਮਾਰ ਮੋਦੀ ਦਾ ਸਥਾਨ ਲੈ ਸਕਦੇ ਹਨ ਪਰ ਨਿਤੀਸ਼ ਕੁਮਾਰ ਸੁਸ਼ੀਲ ਕੁਮਾਰ ਮੋਦੀ ਨੂੰ ਮੁੜ ਤੋਂ ਸੂਬੇ ਦਾ ਉਪ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਅਤੇ ਇਸ ਗੱਲ ਨੂੰ ਲੈ ਕੇ ਉਹ ਅੜੇ ਹੋਏ ਹਨ। ਕਾਮੇਸ਼ਵਰ ਚੌਪਾਲ ਭਾਜਪਾ ਦੇ ਇਕ ਦਲਿਤ ਨੇਤਾ ਹਨ ਜਿਨ੍ਹਾਂ ਨੇ 9 ਨਵੰਬਰ 1989 ਨੂੰ ਉੱਤਰ ਪ੍ਰਦੇਸ਼ ਦੀ ਅਯੁੱਧਿਆ ’ਚ ਨੀਂਹ ਪੱਥਰ ਰੱਖਣ ਵਾਲੀ ਥਾਂ ’ਤੇ ਰਾਮ ਮੰਦਰ ਲਈ ਨੀਂਹ ਪੱਥਰ ਰੱਖਿਆ ਸੀ। ਹਾਲਾਂਕਿ ਬਿਹਾਰ ਦੇ ਵਧੇਰੇ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਨੂੰ ਹੁਣ ਕੇਂਦਰ ’ਚ ਭੇਜ ਦੇਣਾ ਚਾਹੀਦਾ ਹੈ ਅਤੇ ਭਾਜਪਾ ਨੇਤਾ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਇਸ ਸਮੇਂ ਜਦ (ਯੂ) ਦੇ ਨੇਤਾ ਚਾਹੁੰਦੇ ਹਨ ਕਿ ਕੇਂਦਰੀ ਕੈਬਨਿਟ ’ਚ ਆਪਣੇ ਪਿਤਾ ਦੀ ਥਾਂ ’ਤੇ ਚਿਰਾਗ ਪਾਸਵਾਨ ਨੂੰ ਨਹੀਂ ਹੋਣਾ ਚਾਹੀਦਾ।

ਬਿਹਾਰ ਚੋਣਾਂ ’ਚ ਜੇ. ਪੀ. ਨੱਡਾ ਦੀ ਮਹੱਤਵਪੂਰਨ ਪ੍ਰਾਪਤੀ

ਬਿਹਾਰ ਚੋਣਾਂ ’ਚ ਰਾਜਗ ਸਭ ਤੋਂ ਸ਼ਕਤੀਸ਼ਾਲੀ ਬਣ ਕੇ ਉੱਭਰਿਆ ਹੈ ਅਤੇ ਭਾਜਪਾ ਨੇ ਆਪਣਾ ਪ੍ਰਭਾਵ ਦਿਖਾਇਆ ਹੈ। ਇਹੀ ਕਾਰਨ ਹੈ ਕਿ ਇਸ ਨੂੰ ਇਕ ਉਤਸਵ ਮਨਾਉਣ ਵਾਂਗ ਮੰਨਿਆ ਜਾ ਰਿਹਾ ਹੈ। ਇਸ ਸਾਲ ਦੇ ਸ਼ੁਰੂ ’ਚ ਅਮਿਤ ਸ਼ਾਹ ਤੋਂ ਪਾਰਟੀ ਪ੍ਰਧਾਨ ਦਾ ਚਾਰਜ ਲੈਣ ਦੇ ਬਾਅਦ ਜੇ. ਪੀ. ਨੱਡਾ ਲਈ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ।

ਪਾਰਟੀ ਦੇ ਮੁੱਖ ਦਫਤਰ ਵੱਲ ਨੱਡਾ ਇਕ ਖੁੱਲ੍ਹੇ ਵਾਹਨ ’ਚ ਗਏ ਅਤੇ ਉਨ੍ਹਾਂ ਉੱਪਰ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹੀ ਨੱਡਾ ਦੀ ਅਗਵਾਈ ਦੀ ਸ਼ਲਾਘਾ ਕੀਤੀ। ਮੋਦੀ ਨੇ ਨੱਡਾ ਲਈ ਇਕ ਨਾਅਰਾ ਵੀ ਬੋਲਿਆ, ‘‘ਨੱਡਾ ਜੀ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ।’’ ਭਾਜਪਾ ਦੇ ਗਲਿਆਰੇ ’ਚ ਹੋਈ ਘੁਸਰ-ਮੁਸਰ ਇਹ ਦਰਸਾਉਂਦੀ ਹੈ ਕਿ ਮੋਦੀ ਨਾਲੋਂ ਵੱਧ ਅਮਿਤ ਸ਼ਾਹ ਦਾ ਨੱਡਾ ਲਈ ਆਸ਼ੀਰਵਾਦ ਹੈ। ਸ਼ਾਮ ਨੂੰ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਸ਼ਾਹ ਨੱਡਾ ਦੇ ਨਿਵਾਸ ’ਤੇ ਉਨ੍ਹਾਂ ਨੂੰ ਬਿਹਾਰ ’ਚ ਪਾਰਟੀ ਦੀ ਸਫਲਤਾ ਨੂੰ ਲੈ ਕੇ ਵਧਾਈ ਦੇਣ ਗਏ।

ਯੂ. ਪੀ. ਭਾਜਪਾ ਨੇ ਉਪ ਚੋਣਾਂ ਤਾਂ ਜਿੱਤੀਆਂ ਪਰ ਚਿੰਤਤ

ਹਾਲਾਂਕਿ ਭਾਜਪਾ ਨੇ ਉੱਤਰ ਪ੍ਰਦੇਸ਼ ਦੀਆਂ 7 ਸੀਟਾਂ ’ਚੋਂ 6 ਸੀਟਾਂ ’ਤੇ ਉਪ ਚੋਣਾਂ ’ਚ ਜਿੱਤ ਹਾਸਲ ਕੀਤੀ ਪਰ ਪਾਰਟੀ ਦਾ ਵੋਟ ਸ਼ੇਅਰ 36.73 ਫੀਸਦੀ ਹੀ ਰਿਹਾ ਅਤੇ ਪਾਰਟੀ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਚਿੰਤਾ ਦਾ ਸਿਗਨਲ ਹੈ। ਪਾਰਟੀ ਲਈ ਇਹ ਹੋਰ ਵੀ ਚਿੰਤਾ ਵਾਲੀ ਗੱਲ ਹੋ ਜਾਵੇਗੀ ਜੇਕਰ ਸਾਰੀਆਂ ਪਾਰਟੀਆਂ ਬਿਹਾਰ ਵਾਂਗ ਭਾਜਪਾ ਵਿਰੁੱਧ ਇਕਜੁੱਟ ਹੋ ਜਾਣਗੀਆਂ। ਸਭ ਤੋਂ ਵੱਧ ਮਹੱਤਵਪੂਰਨ ਮੁੱਦਾ ਇਸ ਗੱਲ ਦਾ ਹੈ ਕਿ ਅਕਤੂਬਰ ’ਚ ਭੀਮ ਆਰਮੀ ਮੁਖੀ ਚੰਦਰ ਸ਼ੇਖਰ ਦੀ ਆਜ਼ਾਦ ਸਮਾਜ ਪਾਰਟੀ ਦੀ ਰਜਿਸਟੇਸ਼ਨ ਦੇ ਬਾਅਦ ਪਾਰਟੀ ਨੇ ਬੁਲੰਦਸ਼ਹਿਰ ਉਪ ਚੋਣਾਂ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਿਸਨੇ 13,000 ਵੋਟਾਂ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਯੂ. ਪੀ. ’ਚ ਬਸਪਾ ਲਈ ਭੀਮ ਆਰਮੀ ਇਕ ਚੁਣੌਤੀ ਜਾਪ ਰਹੀ ਹੈ। ਅਜਿਹੇ ਸਮੇਂ ’ਚ ਕਾਂਗਰਸ ਨੇ ਆਪਣਾ ਵੋਟ ਫੀਸਦੀ ਵਧਾਇਆ ਹੈ। ਉਸਦੇ 2 ਉਮੀਦਵਾਰ ਦੂਸਰੇ ਸਥਾਨ ’ਤੇ ਰਹੇ। ਇਹ ਉਪ ਚੋਣਾਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਇਕ ਚੰਗਾ ਸੰਦੇਸ਼ ਹੈ।

ਕੇਰਲ ਦੇ ਮਾਕਪਾ ਸਕੱਤਰ ਨੇ ਦਿੱਤਾ ਅਸਤੀਫਾ

ਭਾਜਪਾ ਅਤੇ ਕਾਂਗਰਸ ਵਲੋਂ ਰੌਲਾ ਪਾਉਣ ਦੇ ਬਾਅਦ ਸੱਤਾਧਾਰੀ ਮਾਕਪਾ ਦੇ ਪਾਰਟੀ ਸਕੱਤਰ ਕੋਡਿਆਰੀ ਬਾਲਾਕ੍ਰਿਸ਼ਨਨ ਨੇ ਆਪਣੇ ਅਹੁਦੇ ਤੋਂ ਸਿਹਤ ਕਾਰਨਾਂ ਦੇ ਕਾਰਨ ਅਸਤੀਫਾ ਦੇ ਦਿੱਤਾ ਹੈ ਪਰ ਉਨ੍ਹਾਂ ਦੇ ਬੇਟੇ ਵਿਨੀਸ਼ ਕੋਈਯੇਰੀ ਦੀ ਬੈਂਗਲੁਰੂ ’ਚ ਇਕ ਡਰੱਗ ਮਾਮਲੇ ਦੇ ਸਬੰਧ ’ਚ ਗ੍ਰਿਫਤਾਰੀ ਦੇ ਬਾਅਦ ਬਾਲਾਕ੍ਰਿਸ਼ਨਨ ’ਤੇ ਭਾਜਪਾ ਅਤੇ ਕਾਂਗਰਸ ਵਲੋਂ ਦਬਾਅ ਸੀ। ਹੁਣ ਬਾਲਾਕ੍ਰਿਸ਼ਨਨ ਦੀ ਥਾਂ ਵਿਜੇਰਾਘਵਨ ਉਨ੍ਹਾਂ ਦਾ ਸਥਾਨ ਲੈਣਗੇ। ਮਾਕਪਾ ਅਨੁਸਾਰ ਬਾਲਾਕ੍ਰਿਸ਼ਨਨ ਲਈ ਉਨ੍ਹਾਂ ਦੇ ਬੇਟੇ ਦੀ 29 ਅਕਤੂਬਰ ਨੂੰ ਗ੍ਰਿਫਤਾਰੀ ਦੇ ਬਾਅਦ ਪਾਰਟੀ ਲਈ ਮੁਸ਼ਕਲ ਹੋ ਗਈ ਸੀ।

Bharat Thapa

This news is Content Editor Bharat Thapa