ਕਰੋ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ

10/07/2015 6:21:16 PM

ਕਿਸੇ ਚੀਜ਼ ਦੀ ਸੁਚੱਜੀ ਵਰਤੋਂ ਕਰਨ ਵਿਚ ਇਨਸਾਨ ਦਾ ਇਖਲਾਕ ਛੁਪਿਆ ਹੰਦਾ ਹੈ। ਇਸੇ ਪ੍ਰਸੰਗ ਵਿਚ ਦੇਖਿਆ ਜਾਵੇ ਤਾਂ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਕਹਾਵਤ ਹੈ ਕਿ ਗਾਹਕ ਅਤੇ ਮੌਤ ਦਾ ਪਤਾ ਨਹੀਂ ਕਦੋਂ ਆ ਜਾਣ? ਹੁਣ ਇਸ ਵਿਚ ਮੋਬਾਈਲ ਫੋਨ ਵੀ ਜੁੜ ਗਿਆ ਹੈ। ਅਚਾਨਕ ਕੋਈ ਚੀਜ਼ ਆਵੇ ਤਾਂ ਹਲਚਲ ਮਚਦੀ ਹੈ। ਡਰਾਈਵਿੰਗ ਕਰਦੇ ਸਮੇਂ ਮੋਬਾਈਲ ਸੁਣਨਾ ਇਕ ਸ਼ੌਕ ਪਾਲਿਆ ਹੋਇਆ ਹੈ। ਸਕੂਲਾਂ ਕਾਲਜਾਂ ਵਿਚ ਪੜ੍ਹਾਈ ਦੀ ਜਗ੍ਹਾ ਮੋਬਾਈਲ ਕਲਚਰ ਭਾਰੂ ਹੈ । 
ਅੱਜ ਭੱਖਦਾ ਮਸਲਾ ਮੋਬਾਈਲ ਫੋਨ ਦੀ ਹੋ ਰਹੀ ਕੁਚੱਜੀ ਵਰਤੋਂ ਹੈ। ਕਿਸੇ ਵੀ ਧੀ ਭੈਣ ਦੀ ਇਜ਼ੱਤ ਰੋਲਣ ਲਈ ਜਰਾ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ। ਵਟਸਐਪ ''ਤੇ ਕੀਤੇ ਜਾਂਦੇ ਭੱਦੇ ਮਜ਼ਾਕ ਪਤਾ ਨਹੀਂ ਕਿਹੜੇ ਮਾਪਦੰਡਾਂ ਅਨੁਸਾਰ  ਹੁੰਦੇ ਹਨ। ਨਾ ਹੀ ਕੰਪਨੀਆਂ ਅਤੇ ਨਾ ਹੀ ਸਮਾਜ ਦਾ ਇਨ੍ਹਾਂ ''ਤੇ ਕੋਈ ਚੈੱਕਨਟ ਹੁੰਦਾ ਹੈ। ਮਨਘੜਤ ਤਸਵੀਰਾਂ ਦਾ ਘਾੜਾ ਆਪਣੀ ਧੀ ਭੈਣ ਵੱਲ ਪਤਾ ਨਹੀਂ ਕਿਉਂ ਨਹੀਂ ਦੇਖਦਾ? ਅਜਿਹੇ ਤੌਰ ਤਰੀਕੇ ਸਮਾਜ ਵਿਚ ਕਲੱਤਣ ਪੈਦਾ ਕਰਦੇ ਹਨ । 
ਸਮਾਜ ਵਿਚ ਤਰਾਂ-ਤਰ੍ਹਾਂ ਦੇ ਵੱਖਰੇਵੇਂ ਹੋ ਸਕਦੇ ਹਨ। ਇਨ੍ਹਾਂ ਵਖਰੇਵਿਆਂ ਨੂੰ ਮਨ ਘੜਤ ਤਸਵੀਰਾਂ ਰਾਹੀ ਉਜਾਗਰ ਕਰਨਾ ਅਸੱਭਿਅਤ ਦਿਮਾਗ ਦੀ ਉਪਜ ਹੁੰਦੇ ਹਨ। ਜਦੋਂ ਮੋਬਾਈਲ ਫੋਨ ਦਾ ਊਲ ਜਲੂਲ ਕਿਸੇ ਧੀ ਭੈਣ ਦੇ ਹੱਥ ਲੱਗ ਜਾਵੇ ਤਾਂ ਹਾਲਤ ਸ਼ਰਮਸਰ ਬਣ ਜਾਦੀ ਹੈ। ਅਜਿਹੀਆਂ ਹਰਕਤਾਂ ਫੋਨ ਦੇ ਲਾਭਾਂ ਉੱਤੇ ਪਾਣੀ ਫੇਰ ਦਿੰਦੀਆਂ ਹਨ। ਇਨ੍ਹਾਂ ਨਾਲ ਬੰਦਾ ਆਪਣੇ ਆਸੇ ਤੋਂ ਭਟਕ ਰਿਹਾ ਹੈ। ਸਮਾਜ ਵਿਚ ਖਾਹਮ-ਖਾਹ ਅਸੰਤੁਲਨ ਅਤੇ ਅਹਿੰਸਾ ਦਾ ਮਹੌਲ ਬਣਿਆ ਰਹਿੰਦਾ ਹੈ ।ਸਮਾਜ ਵਿਚ ਪਾੜਾ ਵੱਧਦਾ ਰਹਿੰਦਾ ਹੈ । 
ਨਵੀਂ ਪੀੜ੍ਹੀ ਮੋਬਾਈਲ ਫੋਨ ਨੂੰ ਆਪਣੀ ਹੀ ਐਨਕ ਨਾਲ ਵੇਖਦੀ ਹੈ। ਨਵੀਂ ਪੀੜ੍ਹੀ ਸਭ ਤੋਂ ਵੱਧ ਦੁਰਵਰਤੋਂ ਕਰਦੀ ਹੈ। ਝੂਠ ਬੋਲਣ ਲਈ ਮੋਬਾਈਲ ਫੋਨ ਨੂੰ ਸਾਧਨ ਬਣਾਉਂਦੀ ਹੈ। ਅਸ਼ਲੀਲਤਾ ਅਤੇ ਅਸੱਭਿਅਕ ਸ਼ਬਦਾਂ ਦੀ ਭਰਮਾਰ ਨਵੀਂ ਪੀੜ੍ਹੀ ਲਈ ਆਮ ਜਿਹੀ ਗੱਲ ਹੈ। ਅੱਜ ਦੇ ਸਮੇਂ ਮੁੱਖ ਮੰਗ ਇਹ ਹੈ ਕਿ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ ਲਈ ਲੋਕ ਲਹਿਰ ਬਣਾ ਕੇ ਵਧੀਆ ਸ਼ੰਦੇਸ ਦਈਏ ਤਾਂ ਜੋ ਸਮਾਜ ਵਿਚ ਭਾਈਚਾਰਕ ਏਕਤਾ ਦੇ ਨਾਲ ਆਪਣੇ ਇਖਲਾਕ ਨੂੰ ਵੀ ਉੱਚਾ ਕਰ ਸਕੀਏ ।  

ਸੁੱਖਪਾਲ ਸਿੰਘ ਗਿੱਲ 
ਮੋ: 9878111445


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।