ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਸਨਮਾਨ

07/01/2019 6:54:13 AM

ਸ਼ੁੱਕਰਵਾਰ 28 ਜੂਨ ਨੂੰ ਜਿੱਨਾਹ ਵਲੋਂ ਸਥਾਪਿਤ ਪਾਕਿਸਤਾਨ ਦੇ ‘ਡਾਨ’ ਸਮਾਚਾਰ ਪੱਤਰ ਵਿਚ ਇਕ ਗੈਰ-ਸਾਧਾਰਨ ਰਿਪੋਰਟ ਪ੍ਰਕਾਸ਼ਿਤ ਹੋਈ : ‘‘ਲਾਹੌਰ ਕਿਲੇ ’ਚ ਮਾਈ ਜਿੰਦਾਂ ਦੀ ਹਵੇਲੀ ’ਚ ਵੀਰਵਾਰ ਦੀ ਸ਼ਾਮ ਨੂੰ ਇਕ ਰੰਗਾਰੰਗ ਸਮਾਰੋਹ ’ਚ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਕਾਂਸੇ ਦੀ ਬਣੀ ਮੂਰਤੀ 9 ਫੁੱਟ ਉੱਚੀ ਹੈ, ਜਿਸ ’ਚ ਸ਼ਾਹੀ ਸਿੱਖ ਮਹਾਰਾਜਾ ਨੂੰ ਪੂਰੀ ਤਰ੍ਹਾਂ ਨਾਲ ਸਿੱਖ ਪਹਿਰਾਵੇ ’ਚ ਹੱਥ ਵਿਚ ਤਲਵਾਰ ਫੜੀ ਇਕ ਘੋੜੇ ’ਤੇ ਬੈਠੇ ਦਿਖਾਇਆ ਗਿਆ ਹੈ। ਫਾਕਿਰ ਖਾਨਾ ਮਿਊਜ਼ੀਅਮ ਦੇ ਵਿਹੜੇ ’ਚ ਸਥਾਨਕ ਸ਼ਿਲਪਕਾਰਾਂ ਵਲੋਂ ਬਣਾਈ ਗਈ ਮੂਰਤੀ ਦਾ ਉਦੇਸ਼ ਮਹਾਰਾਜਾ ਦੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨਾ ਹੈ ਅਤੇ ਇਸ ਦਾ ਉਨ੍ਹਾਂ ਦੀ 180ਵੀਂ ਬਰਸੀ ’ਤੇ ਉਦਘਾਟਨ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾ 1839 ’ਚ ਦਿਹਾਂਤ ਹੋ ਗਿਆ ਸੀ। ਉਦਘਾਟਨੀ ਸਮਾਰੋਹ ਦੀ ਵਿਸ਼ੇਸ਼ਤਾ ਗੱਤਕੇ ਦਾ ਪ੍ਰਦਰਸ਼ਨ ਸੀ, ਜਿਸ ਵਿਚ ਨੌਜਵਾਨਾਂ ਨੇ ਵੱਖ-ਵੱਖ ਹਥਿਆਰਾਂ ਨਾਲ ਹਮਲਾ ਕਰਨ ਅਤੇ ਹਮਲਾ ਰੋਕਣ ਦੇ ਵੱਖ-ਵੱਖ ਕੌਸ਼ਲਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ ਤਲਵਾਰ ਵਾਂਗ ਮੁੜੀਆਂ ਛੜਾਂ, ਕੰਡਿਆਲੇ ਬਾਲ ਅਤੇ ਚੇਨਾਂ ਅਤੇ ਹਥਿਆਰ ਸ਼ਾਮਿਲ ਸਨ। ਇਸ ਪੇਸ਼ਕਾਰੀ ਨੇ ਦਿਖਾਇਆ ਕਿ ਕਿਵੇਂ ਚੰਗੀ ਤਰ੍ਹਾਂ ਟ੍ਰੇਂਡ ਯੋਧੇ ਅਤਿਅੰਤ ਖਤਰਨਾਕ ਕੰਮ ਕਰ ਸਕਦੇ ਹਨ, ਜਿਵੇਂ ਕਿ ਇਸ ਕੌਸ਼ਲ ਦੇ ਪ੍ਰਦਰਸ਼ਨ ਦੌਰਾਨ ਛੜਾਂ» ਦੇ ਨਾਲ ਆਸਾਨੀ ਨਾਲ ਕਿਸੇ ਦੂਜੇ ਦੇ ਸਿਰ ’ਤੇ ਰੱਖੇ ਮਿੱਟੀ ਦੇ ਭਾਂਡੇ ਅਤੇ ਨਾਰੀਅਲ ਨੂੰ ਤੋੜਨਾ, ਜਦਕਿ 2 ਯੋਧੇ ਅੱਗ ਦੇ ਘੇਰੇ ਅੰਦਰ ਲੜ ਰਹੇ ਸਨ।’’

ਸ਼ਹੀਦਾਂ ਨੂੰ ਸ਼ਰਧਾਂਜਲੀ

ਇਕ ਹੋਰ ਗੈਰ-ਸਾਧਾਰਨ ਰਿਪੋਰਟ 24 ਮਾਰਚ 2019 ਨੂੰ ਪ੍ਰਕਾਸ਼ਿਤ ਹੋਈ ਸੀ ਕਿ : ‘ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਮਿਲੇ-ਜੁਲੇ ਪੈਰੋਕਾਰਾਂ ਨੇ ਸ਼ਨੀਵਾਰ ਇਨ੍ਹਾਂ ਤਿੰਨਾਂ ਦੇ 86ਵੇਂ ਸ਼ਹੀਦੀ ਦਿਵਸ ਮੌਕੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉਹ ਸਥਾਨ, ਜੋ ਕਿਸੇ ਸਮੇਂ ਉਸ ਜੇਲ ਦਾ ਹਿੱਸਾ ਸੀ, ਜਿਥੇ ਉਨ੍ਹਾਂ ਨੂੰ ਅੰਗਰੇਜ਼ਾਂ ਵਲੋਂ 23 ਮਾਰਚ 1931 ਨੂੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਉਹ ਸਥਾਨ ‘ਭਗਤ ਸਿੰਘ ਜ਼ਿੰਦਾ ਹੈ’ ਅਤੇ ‘ਸ਼ਹੀਦ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਵਰਗੇ ਨਾਅਰਿਆਂ ਨਾਲ ਗੂੰਜ ਰਿਹਾ ਸੀ, ਜਦਕਿ ਔਰਤਾਂ ਅਤੇ ਬੱਚਿਆਂ ਸਮੇਤ ਲਾਹੌਰ ਦੇ ਨਿਵਾਸੀਆਂ ਨੇ ਆਪਣੇ ਹੱਥਾਂ ’ਚ ਮੋਮਬੱਤੀਆਂ ਫੜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਕਦਮ ਦੀ ਅਗਵਾਈ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਕੀਤੀ, ਜਿਸ ਦਾ ਸੰਚਾਲਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਕਰ ਰਹੇ ਹਨ, ਜਿਨ੍ਹਾਂ ਨੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਕ’ ਕਰਨ ਲਈ ਲਾਹੌਰ ਹਾਈਕੋਰਟ ਵਿਚ ਇਕ ਪਟੀਸ਼ਨ ਵੀ ਦਾਇਰ ਕੀਤੀ ਹੈ। ਸਵਾਲ ਇਹ ਹੈ ਕਿ ਕਿਉਂ ਪਾਕਿਸਤਾਨ ਸੋਚਦਾ ਹੈ ਕਿ ਇਹ ਵਿਅਕਤੀ ਵੱਕਾਰੀ ਹਨ, ਜਦਕਿ ਭਾਰਤ ਮਜ਼ਬੂਤ ਮੁਸਲਿਮ ਵਿਰੋਧੀ ਦੌਰ ’ਚੋਂ ਲੰਘ ਰਿਹਾ ਹੈ ਅਤੇ ਇਸ ਦਾ ਕਾਰਣ ਇਹ ਵੀ ਹੈ ਕਿ ਪਾਕਿਸਤਾਨ ਵਿਚ ਵੀ ਤਾਕਤਵਰ ਪੰਜਾਬੀ ਭਾਈਚਾਰਾ ਹੈ। ਅੱਧੇ ਨਾਲੋਂ ਵੱਧ ਪਾਕਿਸਤਾਨ ਪੰਜਾਬੀ ਬੋਲਣ ਵਾਲਾ ਹੈ। ਪਾਕਿਸਤਾਨ ਦੇ 5 ਵੱਡੇ ਸ਼ਹਿਰਾਂ ’ਚੋਂ ਚਾਰ–ਲਾਹੌਰ, ਰਾਵਲਪਿੰਡੀ, ਗੁੱਜਰਾਂਵਾਲਾ ਅਤੇ ਫੈਸਲਾਬਾਦ ਪੰਜਾਬ ’ਚ ਹਨ। ਲੱਗਭਗ 80 ਫੀਸਦੀ ਪਾਕਿਸਤਾਨੀ ਫੌਜ ਪੰਜਾਬੀ ਹੈ।

ਪੰਜਾਬ ਦੇ ਅਸਲ ਨਾਇਕ

ਰਣਜੀਤ ਸਿੰਘ ਦਾ ਸਿੱਖ ਸ਼ਾਸਨ ਭਾਰਤੀ ਇਤਿਹਾਸ ’ਚ ਇਕਲੌਤਾ ਸਮਾਂ ਸੀ, ਜਦੋਂ ਪੰਜਾਬੀਆਂ ਦਾ ਉੱਤਰੀ ਭਾਰਤ ’ਤੇ ਦਬਦਬਾ ਸੀ ਅਤੇ ਰਣਜੀਤ ਸਿੰਘ ਨੂੰ ਇਕ ਨਾਇਕ ਦੇ ਤੌਰ ’ਤੇ ਦੇਖਿਆ ਜਾਂਦਾ ਸੀ, ਜੋ ਉਹ ਸਨ। ਰਣਜੀਤ ਸਿੰਘ ਦੀਆਂ ਫੌਜਾਂ ਨੇ ਕਾਬੁਲ ਤਕ ਚੜ੍ਹਾਈ ਕੀਤੀ ਅਤੇ ਉਹ ਅਤੇ ਟੀਪੂ ਸੁਲਤਾਨ ਉਪ-ਮਹਾਦੀਪ ਵਿਚ ਆਖਰੀ ਅਸਲ ਆਜ਼ਾਦ ਸ਼ਾਸਕ ਸਨ, ਜਦੋਂ ਅੰਗਰੇਜ਼ਾਂ ਨੇ ਹੋਰਨਾਂ ਨੂੰ ਹਰਾ ਦਿੱਤਾ ਸੀ। ਉਹ ਇਕ ਮਹਾਨ ਯੋਧਾ ਸਨ ਅਤੇ ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਹੀ ਅੰਗਰੇਜ਼ ਪੰਜਾਬ ’ਤੇ ਜਿੱਤ ਹਾਸਿਲ ਕਰਨ ’ਚ ਸਫਲ ਹੋ ਸਕੇ। ਪਾਠਕਾਂ ਲਈ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਕਿਉਂ ਕਸ਼ਮੀਰ ’ਤੇ ਸ਼ਾਸਨ ਕਰਨ ਵਾਲੇ ਜੰਮੂ ਦੇ ਡੋਗਰਾ ਰਾਜਪੂਤਾਂ ਨੇ ਪੰਜਾਬ ’ਚ ਉਨ੍ਹਾਂ ਦੇ ਨਾਲ ਵਿਸ਼ਵਾਸਘਾਤ ਕੀਤਾ? ਇਹ ਵਿਸ਼ਵਾਸਘਾਤ ਨਾ ਹੁੰਦਾ ਤਾਂ ਜੰਮੂ ਅਤੇ ਕਸ਼ਮੀਰ ਅੱਜ 2 ਵੱਖਰੇ ਸੂਬੇ ਹੁੰਦੇ। ਇਹ ਜਾਣਨ ਲਈ ਕਿ ਪੁਰਸਕਾਰ ਕਿੰਨਾ ਵੱਡਾ ਸੀ, ਇਸ ’ਤੇ ਵਿਚਾਰ ਕਰੀਏ : ਭਾਰਤ ਵਿਚ ਸਿਰਫ 5 ਰਾਜਸ਼ਾਹੀਆਂ ਇੰਨੀਆਂ ਵੱਡੀਆਂ ਸਨ ਕਿ ਉਨ੍ਹਾਂ ਦੇ ਸ਼ਾਸਕ 21 ਤੋਪਾਂ ਦੀ ਸਲਾਮੀ ਲੈ ਸਕਦੇ ਸਨ–ਮੈਸੂਰ, ਹੈਦਰਾਬਾਦ, ਬੜੌਦਾ, ਗਵਾਲੀਅਰ ਅਤੇ ਜੰਮੂ-ਕਸ਼ਮੀਰ। ਜ਼ਿਆਦਾਤਰ ਭਾਰਤੀ ਨਹੀਂ ਜਾਣਦੇ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ 18ਵੀਂ ਸਦੀ ਦੇ ਭਾਰਤ ਦਾ ਇਤਿਹਾਸ ਇਕ ਹਿੰਦੂ ਰਾਜੇ ਦੇ ਦੂਜੇ ਰਾਜੇ ਵਿਰੁੱਧ ਹਮਲਿਆਂ ਨਾਲ ਭਰਿਆ ਪਿਆ ਹੈ। ਮਰਾਠਿਆਂ ਨੇ ਰਾਜਪੂਤਾਂ ਤੋਂ ਇੰਨਾ ਜ਼ਿਆਦਾ ਧਨ ਲੁੱਟਿਆ ਕਿ ਜੈਪੁਰ ਦੇ ਸੰਸਥਾਪਕ ਸਵਾਈ ਜੈਸਿੰਘ ਦੇ ਬੇਟੇ ਮਹਾਰਾਜਾ ਈਸ਼ਵਰ ਸਿੰਘ ਨੇ ਦਸੰਬਰ 1750 ਵਿਚ ਆਤਮ-ਹੱਤਿਆ ਕਰ ਲਈ। ਬਦਲੇ ਵਿਚ 10 ਜਨਵਰੀ ਨੂੰ ਰਾਜਪੂਤਾਂ ਨੇ 4000 ਮਰਾਠਾ ਫੌਜੀਆਂ ਦੇ ਕਤਲ ਵਿਚ 9 ਘੰਟੇ ਲਾਏ, ਜੋ ਸ਼ਹਿਰ ਵਿਚ ਜੇਤੂਆਂ ਦੇ ਤੌਰ ’ਤੇ ਦਾਖਲ ਹੋਏ ਸਨ। ਇਹ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ’ਚ ਨਹੀਂ ਪੜ੍ਹਾਇਆ ਜਾਂਦਾ। ਇਸ ਦੀ ਜਾਣਕਾਰੀ ਜ਼ਿਆਦਾਤਰ ਭਾਰਤੀਆਂ ਨੂੰ ਸ਼ਸ਼ੋਪੰਜ ਵਿਚ ਪਾ ਦੇਵੇਗੀ ਕਿਉਂਕਿ ਸਾਡੀ ਸਮਝ ਉੱਤੇ ਧਾਰਮਿਕ ਰਾਸ਼ਟਰਵਾਦ ਦਾ ਰੰਗ ਚੜ੍ਹਾ ਦਿੱਤਾ ਗਿਆ ਹੈ।

ਪਾਕਿਸਤਾਨ ’ਚ ਸਮੱਸਿਆ ਨਹੀਂ

ਭਾਰਤ ਵਿਚ ਜਿੱਨਾਹ ਦੇ ਚਿੱਤਰਾਂ ਜਾਂ ਲਗਾਤਾਰ ਹੋਣ ਵਾਲੇ ਹੋਰ ਵਿਵਾਦਾਂ ਦੇ ਉਲਟ ਪਾਕਿਸਤਾਨ ’ਚ ਇਨ੍ਹਾਂ ਲੋਕਾਂ ਦੀਆਂ ਮੂਰਤੀਆਂ ਸਥਾਪਿਤ ਕਰਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਭਾਰਤੀ ਹੋਣ ਦੇ ਨਾਤੇ ਅਸੀਂ ਆਸ ਨਹੀਂ ਕਰਦੇ ਕਿ ਸਾਡੇ ਨਾਇਕਾਂ ਨੂੰ ਪਾਕਿਸਤਾਨ ਵਿਚ ਕੋਈ ਜਗ੍ਹਾ ਦਿੱਤੀ ਜਾਵੇ ਅਤੇ ਇਸੇ ਕਾਰਣ ਮੇਰਾ ਕਹਿਣਾ ਹੈ ਕਿ ਇਹ ਰਿਪੋਰਟਾਂ ਹੈਰਾਨੀਜਨਕ ਦਿਸਦੀਆਂ ਹਨ ਪਰ ਤੱਥ ਇਹ ਹੈ ਕਿ ਜ਼ਿਆਦਾਤਰ ਭਾਰਤੀ ਪਾਕਿਸਤਾਨ ਬਾਰੇ ਨਹੀਂ ਜਾਣਦੇ ਅਤੇ ਸਾਡੀ ਜਾਣਕਾਰੀ ਸੁਣੀ-ਸੁਣਾਈ ਹੈ ਅਤੇ ਅਵਿਵਸਥਿਤ ਭਾਰਤੀ ਮੀਡੀਆ ਤੋਂ ਆਉਂਦੀ ਹੈ।
 

Bharat Thapa

This news is Content Editor Bharat Thapa