ਕੋਲਕਾਤਾ ਰੈੱਡ ਲਾਈਟ ਏਰੀਏ ਦੇ ਪੂਜਨੀਕ ਹਨ ਭਗਵਾਨ ਕਾਰਤੀਕੇਯ

11/21/2019 1:43:28 AM

ਐੱਮ. ਦਾਸ

ਕੋਲਕਾਤਾ ਦੇ ਰੈੱਡ ਲਾਈਟ ਏਰੀਏ ’ਚ ਕਾਰਤਿਕ ਪੂਜਾ ਦੇ ਦਿਨ ਹਰ ਪਾਸੇ ਐੱਲ. ਈ. ਡੀ. ਲਾਈਟ»ਾਂ ਜਗਮਗਾ ਰਹੀਆਂ ਸਨ। ਇਸ ਦੇ ਨਾਲ-ਨਾਲ ਢੋਲ ’ਤੇ ਥਾਪ ਪੈ ਰਹੀ ਸੀ ਅਤੇ ਬੈਂਜੋ ’ਚੋਂ ਧੁਨਾਂ ਨਿਕਲ ਰਹੀਆਂ ਸਨ। ਉੱਤਰੀ ਕੋਲਕਾਤਾ ਦੇ ਸੋਨਾਗਾਛੀ ਜ਼ਿਲੇ ਦੇ ਰੈੱਡ ਲਾਈਟ ਏਰੀਏ ਦੀ ਇਮਾਮਬਖਸ਼ ਲੇਨ ’ਚ ਜ਼ਿਆਦਾਤਰ ਪੁਰਾਣੇ ਘਰ ਹਨ, ਜਿਨ੍ਹਾਂ ’ਚੋਂ ਕੁਝ ਕੁ ਇਕ ਸਦੀ ਪੁਰਾਣੇ ਹਨ। ਇਥੇ ਲੜਕੀਆਂ ਦਾ ਝੁੰਡ ਸਾੜ੍ਹੀਆਂ, ਲੈਗੀਆਂ ਅਤੇ ਨਾਈਟੀਆਂ ’ਚ ਦਿਖਾਈ ਦੇ ਰਿਹਾ ਸੀ। ਕੁਝ ਖੇਤਰਾਂ ਦੇ ਦਾਖਲਾ ਗੇਟ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾ ਰਹੇ ਸਨ। ਦਾਖਲਾ ਗੇਟ ਤੋਂ ਅੰਦਰ ਵੱਲ ਜਾਣ ’ਤੇ ਸਾਨੂੰ ਛੋਟੇ ਕਮਰੇ ਅਤੇ ਵੇਸਵਾਵਾਂ ਦੇ ਕਾਰਜ ਸਥਾਨ ਦੇਖਣ ਨੂੰ ਮਿਲਦੇ ਹਨ। ਇਥੋਂ ਦੀਆਂ ਗਲੀਆਂ ਜ਼ੋਰਦਾਰ ਡਰੰਮ ਬੀਟਸ ਦੀ ਧਮਕ ਨਾਲ ਡੋਲ ਰਹੀਆਂ ਸਨ। ਇਥੋਂ ਦੀਆਂ ਔਰਤਾਂ ਹਲਕੇ ਸਫੈਦ ਰੰਗ ਦੀਆਂ ਸਾੜ੍ਹੀਆਂ ’ਚ ਆਪਣੇ ਹੱਥਾਂ ’ਚ ਦੀਵੇ ਲੈ ਕੇ ਖੜ੍ਹੀਆਂ ਸਨ। ਪੰਡਾਲ ’ਚ ਸਥਾਪਿਤ ਹੁੰਦੀ ਹੈ ਕਾਰਤੀਕੇਯ ਦੀ ਮੂਰਤੀ। ਸੜਕ ਦੇ ਵਿਚਕਾਰ ਇਕ ਪੰਡਾਲ ਸੀ, ਜਿਥੇ ਕਾਰਤੀਕੇਯ ਭਗਵਾਨ ਦੀ ਮੂਰਤੀ ਸਥਾਪਿਤ ਸੀ। ਉਸ ਦੇ ਨਾਲ ਕਈ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਿਤ ਸਨ। ਕਾਰਤੀਕੇਯ ਭਗਵਾਨ ਦਾ ਵਾਹਨ ਮੋਰ ਵੀ ਦਿਖਾਈ ਦੇ ਰਿਹਾ ਸੀ। 65 ਹਜ਼ਾਰ ਵੇਸਵਾਵਾਂ ਦੀ ਕਮੇਟੀ ਦੀ ਸਕੱਤਰ ਕਾਜਲ ਬੋਸ ਦਾ ਕਹਿਣਾ ਹੈ ਕਿ ਇਹ ਪੂਜਾ ਵਿਸ਼ੇਸ਼ ਤੌਰ ’ਤੇ ਸਾਲ ਦੇ ਅਖੀਰ ’ਚ ਕੀਤੀ ਜਾਂਦੀ ਹੈ। ਕਾਰਤੀਕੇਯ ਦੀ ਪੂਜਾ ਹਰੇਕ ਇਮਾਰਤ ਦੇ ਤਿੰਨ-ਚਾਰ ਨਿਵਾਸੀਆਂ ਵਲੋਂ ਕੀਤੀ ਜਾਂਦੀ ਹੈ। ਤਿੰਨ ਦਿਨਾਂ ਤਕ ਇਹ ਉਤਸਵ ਚੱਲਦਾ ਰਿਹਾ ਅਤੇ ਇਸ ਪੂਜਾ ’ਤੇ 30 ਤੋਂ 40 ਹਜ਼ਾਰ ਦਾ ਖਰਚ ਆਉਂਦਾ ਹੈ ਕਿਉਂਕਿ ਵੇਸਵਾਵਾਂ ਦੀ ਕਮਾਈ ਇਸ ਸਾਲ ਘੱਟ ਹੋਈ ਹੈ, ਇਸ ਲਈ ਉਨ੍ਹਾਂ ਦਾ ਬਜਟ ਵੀ ਘੱਟ ਹੋਇਆ ਹੈ। ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਨੂੰ ਦੋਸ਼ੀ ਮੰਨਦੇ ਹਾਂ।

ਜ਼ਿਆਦਾਤਰ ਹਨ ਮੁਸਲਿਮ ਔਰਤਾਂ

ਇਥੇ 10 ਤੋਂ 12 ਹਜ਼ਾਰ ਔਰਤਾਂ ਰਹਿੰਦੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਮੁਸਲਿਮ ਔਰਤਾਂ ਹਨ, ਆਬੀਦਾ ਬੀਬੀ ਉਨ੍ਹਾਂ ’ਚੋਂ ਇਕ ਹੈ, ਜੋ ਹੁਣ ਧੰਦੇ ਤੋਂ ਮੁਕਤ ਹੋ ਚੁੱਕੀ ਹੈ। ਆਬੀਦਾ ਦਾ ਸਬੰਧ ਗੁਆਂਢੀ ਇਲਾਕੇ ਰਾਮਬਗਾਨ ਨਾਲ ਹੈ। ਸਾਰੀਆਂ ਔਰਤਾਂ ’ਤੇ ਇਹ ਨਿਗਰਾਨੀ ਰੱਖਦੀ ਹੈ। ਇਥੇ ਜਾਤ-ਪਾਤ ਨੂੰ ਛੱਡ ਕੇ ਸਾਰੀਆਂ ਔਰਤਾਂ ਕਾਰਤੀਕੇਯ ਦੀ ਪੂਜਾ ਕਰਦੀਆਂ ਹਨ। ਇਕ ਇਮਾਰਤ ’ਚ ਦਾਖਲ ਹੁੰਦਿਆਂ ਹੀ ਤੁਹਾਡਾ ਸਾਹਮਣਾ ਲੜਕੀਆਂ ਦੇ ਇਕ ਝੁੰਡ ਨਾਲ ਹੁੰਦਾ ਹੈ, ਜਿਥੇ ਉਮਰ ਕੋਈ ਮਾਇਨੇ ਨਹੀਂ ਰੱਖਦੀ। ਦੁਰਗਾ ਚਰਨ ਮਿੱਤਰਾ ਸਟ੍ਰੀਟ, ਅਵਿਨਾਸ਼ ਕਵੀਰਾਜ ਸਟ੍ਰੀਟ, ਮਸਜਿਦ ਬਾੜੀ ਸਟ੍ਰੀਟ ਅਤੇ ਇਮਾਮਬਖਸ਼ ਸਟ੍ਰੀਟ ਇਸ ਰੈੱਡ ਲਾਈਟ ਖੇਤਰ ’ਚ ਪੈਂਦੀਆਂ ਹਨ, ਜੋ ਏਸ਼ੀਆ ’ਚ ਸਭ ਤੋਂ ਵੱਡਾ ਹੈ।

ਪਿਛਲੇ 4 ਸਾਲਾਂ ਤੋਂ ਪੂਜਾ ਕਰ ਰਹੇ 71 ਸਾਲਾ ਖਗਿੰਦਰਨਾਥ ਮੁਖਰਜੀ ਦਾ ਕਹਿਣਾ ਹੈ ਕਿ ਬੰਗਾਲ ’ਚ ਕਾਰਤੀਕੇਯ ਭਗਵਾਨ ਦੀ ਪੂਜਾ ਮੁੱਖ ਤੌਰ ’ਤੇ ਬੇਔਲਾਦ ਔਰਤਾਂ ਵਲੋਂ ਕੀਤੀ ਜਾਂਦੀ ਹੈ ਪਰ ਸੋਨਾਗਾਛੀ ’ਚ ਇਹ ਪੂਜਾ ਸਾਰੀਆਂ ਔਰਤਾਂ ਵਲੋਂ ਕੀਤੀ ਜਾਂਦੀ ਹੈ।

ਕਾਰਤੀਕੇਯ ਦੀ ਮਾਂ ਬਣਨ ਦੀ ਚੋਣ ਕਰਦੀ ਹੈ ਇਕ ਲੜਕੀ

ਇਕ ਹੋਰ ਵੇਸਵਾ ਕਾਜਲ ਬੋਸ ਦਾ ਕਹਿਣਾ ਹੈ ਕਿ ਇਕ ਲੜਕੀ ਆਪਣੇ ਆਪ ਕਾਰਤੀਕੇਯ ਦੀ ਮਾਂ ਬਣਨ ਦੀ ਚੋਣ ਕਰਦੀ ਹੈ ਅਤੇ ਪੂਜਾ ਆਯੋਜਿਤ ਕਰਦੀ ਹੈ। ਉਹ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਨੂੰ ਪਿਤਾ ਦੇ ਤੌਰ ’ਤੇ ਪੇਸ਼ ਕਰਦੀ ਹੈ। ਇਸ ਤਰ੍ਹਾਂ ਮਾਂ ਅਤੇ ਪਿਤਾ ਦੀ ਉਨ੍ਹਾਂ ’ਚੋਂ ਹੀ ਚੋਣ ਹੁੰਦੀ ਹੈ। ਉਹ ਕਾਰਤੀਕੇਯ ਦੇ ਮੱਥੇ ਅਤੇ ਗੱਲ੍ਹਾਂ ’ਤੇ ਸੰਧੂਰ ਲਾਉਂਦੀਆਂ ਹਨ। ਇਸ ਤੋਂ ਬਾਅਦ ਆਪਣੀਆਂ ਗੱਲ੍ਹਾਂ ’ਤੇ ਵੀ ਿਸੰਧੂਰ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਔਰਤਾਂ ਗੁਆਂਢੀ ਔਰਤਾਂ ਨੂੰ ਵੀ ਪੂਜਾ ਲਈ ਸੱਦਾ ਦਿੰਦੀਆਂ ਹਨ। ਇਸ ਦੌਰਾਨ ਆਪਣੇ ਘਰਾਂ ਨੂੰ ਛੱਡ ਕੇ ਜਲੂਸ ਦੀ ਸ਼ਕਲ ’ਚ ਬੈਂਡ-ਵਾਜੇ ਨਾਲ ਨੇੜੇ ਦੇ ਸੀਤਲਾ ਮੰਦਰ ’ਚ ਜਾਂਦੀਆਂ ਹਨ। ਉਥੋਂ ਆਪਣੇ ਘਰਾਂ ਨੂੰ ਪੁਰੋਹਿਤ ਵਲੋਂ ਚੌਲਾਂ ਦੀ ਪੇਸਟ ਨਾਲ ਬਣਾਈ ਗਈ ‘ਸਿਰੀ’ ਲੈ ਕੇ ਜਾਂਦੀਆਂ ਹਨ, ਜਿਸ ਦੇ ਨਾਲ ਸੰਧੂਰ ਵੀ ਰੱਖਿਆ ਜਾਂਦਾ ਹੈ।

ਸ਼ਾਮ ਦੇ ਸਮੇਂ ਇਹ ਜਲੂਸ ਹੁਗਲੀ ਵੱਲ ਵਧਦਾ ਹੈ। ਉਥੇ ਇਹ ਔਰਤਾਂ ਇਸ਼ਨਾਨ ਕਰਦੀਆਂ ਹਨ ਅਤੇ ਇਕ ਕਲਸ਼ ਨੂੰ ਪਾਣੀ ਨਾਲ ਭਰ ਕੇ ਆਪਣੇ ਸਿਰ ’ਤੇ ਰੱਖ ਕੇ ਘਰਾਂ ਨੂੰ ਪਰਤ ਜਾਂਦੀਆਂ ਹਨ। ਇਕ ਬਹੁਤ ਪੁਰਾਣੀ ਪ੍ਰੰਪਰਾ ਹੈ। ਇਕ ਸਥਾਨਕ ਨਿਵਾਸੀ ਦਲੀਪ ਸਾਹਾ, ਜੋ ਕਾਟਵਾ ਕਾਲਜ ਅਤੇ ਵਰਧਮਾਨ ਯੂਨੀਵਰਿਸਟੀ ’ਚ ਪੜ੍ਹਾਉਂਦੇ ਹਨ, ਦਾ ਕਹਿਣਾ ਹੈ ਕਿ ਕਾਰਤੀਕੇਯ ਪੂਜਾ ਤੋਂ ਸਾਰੇ ਕਾਟਵਾ ਨਿਵਾਸੀ ਜਾਣੂ ਹਨ। ਟਰੇਨਾਂ ਦੇ ਆਉਣ ਤੋਂ ਪਹਿਲਾਂ ਨਾਡੀਆ, ਬੀਰਭੂਮ ਅਤੇ ਮੁਰਸ਼ਿਦਾਬਾਦ ਜ਼ਿਲਿਆਂ ਦੇ ਵਪਾਰੀ ਆਵਾਜਾਈ ਲਈ ਜਲਮਾਰਗਾਂ ਦੀ ਵਰਤੋਂ ਕਰਦੇ ਸਨ।

ਹੁਤ ਖੁਸ਼ੀਆਂ ਨਾਲ ਕੀਤੀ ਜਾਂਦੀ ਹੈ ਪੂਜਾ

1950 ਦੇ ਅੱਧ ਤਕ ਕਾਟਵਾ ਦੇ ਚੁਨਰੀ ਪੱਟੀ ਖੇਤਰ ’ਚ ਦਰਜਨਾਂ ਵੇਸਵਾਘਰ ਸਨ, ਜਿਥੇ ਵਪਾਰੀ ਅਤੇ ਸਥਾਨਕ ਜਾਗੀਰਦਾਰ ਜਾਇਆ ਕਰਦੇ ਸਨ। ਇਥੋਂ ਦੀਆਂ ਨਿਵਾਸੀ ਲੜਕੀਆਂ ਕਾਰਤੀਕੇਯ ਪੂਜਾ ਨੂੰ ਬੜੀਆਂ ਖੁਸ਼ੀਆਂ ਨਾਲ ਮਨਾਉਂਦੀਆਂ ਹਨ। 1960 ਤਕ ਲਾਬੰਦ ਗੋਲਾ ਖੇਤਰ ਦੀ ਚਮਕ-ਦਮਕ ਸੀ। ਉਸ ਦੀਆਂ ਯਾਦਾਂ ਅਜੇ ਵੀ ਉਹੋ ਜਿਹੀਆਂ ਹੀ ਬਣੀਆਂ ਹੋਈਆਂ ਹਨ। ਸੋਨਾਗਾਛੀ ਦੇ ਨੇੜੇ ਰਾਮਬਗਾਨ ’ਚ ਰਹਿਣ ਵਾਲੇ ਸਿਵਲ ਸਰਵੈਂਟ ਅਤੇ ਰਾਜਨੇਤਾ ਰਮੇਸ਼ ਚੰਦਰ ਦੱਤ ਦਾ ਕਹਿਣਾ ਹੈ ਕਿ ਇਕ ਛੋਟੇ ਜਿਹੇ ਕਮਰੇ ’ਚ ਸਿਰਫ ਇਕ ਹੀ ਫਰਨੀਚਰ ਦਿਖਾਈ ਦਿੰਦਾ ਹੈ, ਉਹ ਹੈ ਇਕ ਬੈੱਡ। ਇਥੋਂ ਦੀਆਂ ਸਥਾਨਕ ਨਿਵਾਸੀ ਔਰਤਾਂ ਭਗਵਾਨ ਕਾਰਤੀਕੇਯ ਦੀਆਂ ਦੋ ਮੂਰਤੀਆਂ ਦੀ ਪੂਜਾ ਕਰਦੀਆਂ ਹਨ। ਉਹ ਉਨ੍ਹਾਂ ਨੂੰ ਮਠਿਆਈਆਂ ਅਤੇ ਫਲ ਭੇਟ ਕਰਦੀਆਂ ਹਨ। ਇਥੇ ਕਾਰਤੀਕੇਯ ਨੂੰ ਪੱਗੜੀ ਵੀ ਬੰਨ੍ਹੀ ਜਾਂਦੀ ਹੈ। ਇਥੇ ਕਾਰਤੀਕੇਯ ਨੂੰ ਕਢਾਈਦਾਰ ਸ਼ਾਲ ਵੀ ਪਹਿਨਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਠੰਡ ਨਾ ਲੱਗੇ। ਵੇਸਵਾਪੁਣੇ ’ਚ ਸ਼ਾਮਲ ਔਰਤਾਂ ਲਈ ਕਾਰਤੀਕੇਯ ਪੂਜਾ ਦੇ ਦੌਰਾਨ ਹੀ ਖਾਲੀ ਸਮਾਂ ਮਿਲਦਾ ਹੈ ਅਤੇ ੳੁਹ ਜ਼ਿਆਦਾ ਤੋਂ ਜ਼ਿਆਦਾ ਰੁੱਝੀਆਂ ਰਹਿ ਕੇ ਇਸ ਸਮੇਂ ਦੀ ਸਦਵਰਤੋਂ ਕਰਨਾ ਚਾਹੁੰਦੀਆਂ ਹਨ। (ਟਾ.)

Bharat Thapa

This news is Content Editor Bharat Thapa