ਘਾਟੀ ’ਚ ਇੰਨੀ ਵੱਡੀ ਤਬਦੀਲੀ, ਭਾਰਤੀ ਭੂਮੀ ਲਈ ਨਵੇਂ ਚੜ੍ਹਦੇ ਸੂਰਜ ਵਾਂਗ ਹੈ

09/08/2021 11:07:59 AM

ਪ੍ਰਵੀਨ ਬਾਂਸਲ (ਸਾਬਕਾ ਡਿਪਟੀ ਮੇਅਰ ਲੁਧਿਆਣਾ)
ਨਵੀਂ ਦਿੱਲੀ- ਦੁਨੀਆ ’ਚ, ਕਸ਼ਮੀਰ ਨੂੰ ਉਸ ਦੀ ਖੂਬਸੂਰਤੀ ਦੇ ਕਾਰਨ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਉਸੇ ਸਵਰਗ ਨੂੰ ਹੜੱਪਣ ਦੀ ਨੀਅਤ ਨਾਲ ਪਾਕਿਸਤਾਨ 1947 ਤੋਂ ਅੱਜ ਤੱਕ ਤਰ੍ਹਾਂ-ਤਰ੍ਹਾਂ ਦੀ ਸਾਜ਼ਿਸ਼ ਰਚਦਾ ਰਿਹਾ ਹੈ। ਇਸ ਦੇ ਲਈ ਉਸ ਨੇ ਸਾਮ, ਦਾਮ, ਦੰਡ, ਭੇਦ ਆਦਿ ਹਰ ਕਿਸਮ ਦੀ ਨੀਤੀ ਅਪਣਾਈ। ਸਿੱਧੀ ਜੰਗ ’ਚ ਵਾਰ-ਵਾਰ ਕਾਮਯਾਬੀ ਨਾ ਮਿਲਦੀ ਦੇਖ ਉਸ ਨੇ ਭਾਰਤ ਨਾਲ ਲੁਕਵੀਂ ਜੰਗ ਛੇੜੀ ਹੋਈ ਹੈ। ਇਸ ਲਈ ਉਹ ਘਾਟੀ ’ਚ ਅੱਤਵਾਦ ਅਤੇ ਵੱਖਵਾਦ ਨੂੰ ਹਵਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਿਹਾ ਹੈ। ਇਸ ਕੰਮ ’ਚ ਪਾਕਿਸਤਾਨ ਦੀ ਫੌਜ, ਆਈ. ਐੱਸ. ਆਈ, ਉੱਥੋਂ ਦੇ ਅੱਤਵਾਦੀ ਸੰਗਠਨ ਆਦਿ ਦੀ ਸ਼ਮੂਲੀਅਤ ਹੋਣੀ ਕੋਈ ਹੈਰਾਨੀ ਦੀ ਗੱਲ ਨਹੀਂ ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਸ ਨੇ ਹਿੰਦੁਸਤਾਨ ਦੇ ਵੱਡੇ-ਵੱਡੇ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਨਾਲ ਗੰਢਤੁੱਪ ਕਰ ਕੇ, ਭਾਰਤ ਦੀ ਸਿਆਸਤ ’ਚ ਹੀ ਨਹੀਂ, ਸਰਕਾਰ ’ਚ ਵੀ ਚੰਗੀ ਘੁਸਪੈਠ ਕੀਤੀ ਹੋਈ ਹੈ। ਉਸ ਦੀ ਸਭ ਤੋਂ ਵੱਡੀ ਉਦਾਹਰਣ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੇ ਰੂਪ ’ਚ ਸਾਡੇ ਸਾਹਮਣੇ ਹੈ। 

ਗਿਲਾਨੀ ਦੀ ਮ੍ਰਿਤਕ ਦੇਹ ’ਤੇ ਪਾਕਿਸਤਾਨ ਦਾ ਝੰਡਾ ਦਿੱਤਾ ਗਿਆ
ਘਾਟੀ ’ਚ ਅੱਤਵਾਦ ਦੇ ਜਨਮਦਾਤਾ ਕਹੇ ਜਾਣ ਵਾਲੇ ਅਤੇ ਹਜ਼ਾਰਾਂ ਹਿੰਦੂਆਂ ਦੇ ਕਤਲੇਆਮ ਅਤੇ ਲੱਖਾਂ ਹਿੰਦੂਆਂ ਦੀ ਹਿਜਰਤ ਦੀ ਸਾਜ਼ਿਸ਼ ਰਚਣ ਵਾਲੇ, ਗਿਲਾਨੀ ਦੇ ਦਿਹਾਂਤ ਨਾਲ ਘਾਟੀ ’ਚ ਵੱਖਵਾਦ ਦਾ ਇਕ ਯੁੱਗ ਖਤਮ ਹੋ ਗਿਆ ਪਰ ਕੁਝ ਸਵਾਲ ਖੜ੍ਹੇ ਕਰ ਗਿਆ। ਗਿਲਾਨੀ ਦੇ ਦਿਹਾਂਤ ’ਤੇ ਪਰਿਵਾਰ ਵੱਲੋਂ ਉਸ ਦੀ ਮ੍ਰਿਤਕ ਦੇਹ ’ਤੇ ਪਾਕਿਸਤਾਨ ਦਾ ਝੰਡਾ ਦਿੱਤਾ ਗਿਆ। ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਪਾਕਿਸਤਾਨ ’ਚ ਬੈਠੇ ਕਈ ਕੌਮਾਂਤਰੀ ਐਲਾਨੇ ਅੱਤਵਾਦੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਵੱਡੀ ਅਹਿਮ ਗੱਲ, ਪਾਕਿਸਤਾਨ ਸਰਕਾਰ ਵੱਲੋਂ ਇਕ ਦਿਨ ਦਾ ਰਾਸ਼ਟਰੀ ਸੋਗ ਐਲਾਨ ਕੇ, ਪਾਕਿਸਤਾਨ ’ਚ ਦੇਸ਼ ਦਾ ਝੰਡਾ ਅੱਧਾ ਝੁਕਾ ਕੇ ਰੱਖਣਾ ਸਭ ਤੋਂ ਵੱਡਾ ਸਵਾਲ ਹੈ। ਭਾਰਤ ਦੇ ਸਿਆਸੀ ਤੰਤਰ ’ਚ, ਪਾਕਿਸਤਾਨੀ ਏਜੰਟਾਂ ਦੀ ਘੁਸਪੈਠ ਦਾ ਵੱਡਾ ਸਬੂਤ ਹੈ।

ਦੇਸ਼ ਦੀ ਸਰਕਾਰ ਇਨ੍ਹਾਂ ਦੇਸ਼ ਦੇ ਦੁਸ਼ਮਣਾਂ ਨੂੰ ਪਾਲਦੀ ਰਹੀ
ਲਗਭਗ 7 ਦਹਾਕੇ ਤੱਕ ਸਾਡੇ ਦੇਸ਼ ਦੀ ਸਰਕਾਰ ਇਨ੍ਹਾਂ ਦੇਸ਼ ਦੇ ਦੁਸ਼ਮਣਾਂ ਨੂੰ ਪਾਲਦੀ ਰਹੀ। ਕਾਂਗਰਸ ਦੀ ਸਰਕਾਰ ਆਪਣੇ ਕਾਰਜਕਾਲ ’ਚ ਇਨ੍ਹਾਂ ਘੁਸਪੈਠੀਆਂ ਦੀ ਸੁਰੱਖਿਆ, ਸਿਹਤ, ਗੱਡੀਆਂ, ਉਨ੍ਹਾਂ ਦੇ ਰਹਿਣ ਆਦਿ ’ਤੇ ਕਰੋੜਾਂ ਰੁਪਏ ਪਾਣੀ ਵਾਂਗ ਰੋੜ੍ਹਦੀ ਸੀ, ਉੱਥੇ ਕਾਂਗਰਸ ਅਤੇ ਉਨ੍ਹਾਂ ਦੀਆਂ ਸਾਥੀ ਪਾਰਟੀਆਂ ਦੇ ਮਹਾਰਥੀ ਨੇਤਾ ਸ਼੍ਰੀ ਮਣੀਸ਼ੰਕਰ ਅਈਅਰ, ਸ਼੍ਰੀ ਗੁਲਾਮ ਨਬੀ ਆਜ਼ਾਦ, ਸ਼੍ਰੀ ਸੀਤਾ ਰਾਮ ਯੇਚੁਰੀ, ਸ਼੍ਰੀ ਅਸਦੁਦੀਨ ਓਵੈਸੀ, ਸ਼੍ਰੀ ਟੀ. ਆਰ. ਬਾਲੂ ਆਦਿ ਗਿਲਾਨੀ ਦੇ ਅੱਗੇ ਨਤਮਸਤਕ ਰਹਿੰਦੇ ਸਨ ਅਤੇ ਉਨ੍ਹਾਂ ਦੇ ਇਕ ਇਸ਼ਾਰੇ ’ਤੇ ਘਾਟੀ ’ਚ ਉਨ੍ਹਾਂ ਦੀ ਹਾਜ਼ਰੀ ਭਰਦੇ ਸਨ। ਉਨ੍ਹਾਂ ਦੇ ਨਾਲ ਬੈਠਕਾਂ ਆਯੋਜਿਤ ਹੁੰਦੀਆਂ ਸਨ ਅਤੇ ਦੇਸ਼ ਦੀਆਂ ਯੋਜਨਾਵਾਂ ’ਚ ਉਨ੍ਹਾਂ ਤੋਂ ਸਲਾਹ ਲਈ ਜਾਂਦੀ ਸੀ।

ਬੱਚਿਆਂ ਨੂੰ ਕਿਤਾਬ ਦੀ ਥਾਂ ਬੰਦੂਕ ਫੜਾਉਣ ਦੀ ਸਾਜ਼ਿਸ਼ ਦਾ ਕੰਮ ਕਰਦੇ ਸਨ ਗਿਲਾਨੀ 
ਕੌਣ ਨਹੀਂ ਜਾਣਦਾ ਕਿ ਗਿਲਾਨੀ ਪਾਕਿਸਤਾਨ ਦੀ ਯੋਜਨਾ ਦੇ ਅਨੁਸਾਰ, ਉਸ ਦੇ ਇਸ਼ਾਰੇ ’ਤੇ ਸ਼ਰੇਆਮ ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਦੀਆਂ ਬੈਠਕਾਂ ’ਚ ਜਾਂਦੇ ਸਨ। ਇਨ੍ਹਾਂ ਦਾ ਸੰਗਠਨ ਘਾਟੀ ’ਚ ਸਰਗਰਮ ਸਾਰੇ ਅੱਤਵਾਦੀ ਧੜਿਆਂ ਦਾ ਸ਼ਰੇਆਮ ਹਰ ਤਰ੍ਹਾਂ ਪਾਲਣ-ਪੋਸ਼ਣ ਕਰਦਾ ਸੀ। ਗਿਲਾਨੀ ਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਬੱਚੇ ਦੇਸ਼-ਵਿਦੇਸ਼ਾਂ ’ਚ ਵੱਡੀਆਂ-ਵੱਡੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ’ਚ ਤਾਇਨਾਤ ਹਨ ਪਰ ਘਾਟੀ ਦੇ ਬੱਚਿਆਂ ਨੂੰ ਕਿਤਾਬ ਦੀ ਥਾਂ ਪੱਥਰ ਅਤੇ ਬੰਦੂਕ ਫੜਾਉਣ ਦੀ ਸਾਜ਼ਿਸ਼ ਦਾ ਕੰਮ ਗਿਲਾਨੀ ਕਰਦੇ ਸਨ। ਘਾਟੀ ਦੇ ਨੌਜਵਾਨਾਂ ਨੂੰ ਇਸ ਹੁਰੀਅਤ ਨੇਤਾ ਦੀ ਸਿਫਾਰਿਸ਼ ’ਤੇ ਪਾਕਿਸਤਾਨ ਦੇ ਮੈਡੀਕਲ ਕਾਲਜ ’ਚ ਦਾਖਲਾ ਮਿਲਦਾ ਸੀ ਅਤੇ ਉਨ੍ਹਾਂ ਨੌਜਵਾਨਾਂ ਤੋਂ ਇਕੱਠੇ ਕੀਤੇ ਗਏ ਪੈਸਿਆਂ ਦੀ ਵਰਤੋਂ ਘਾਟੀ ’ਚ ਨੌਜਵਾਨਾਂ ਦੇ ਬ੍ਰੇਨ ਵਾਸ਼ ਕਰ ਕੇ ਦੇਸ਼ ਵਿਰੁੱਧ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਕੀਤੀ ਜਾਂਦੀ ਸੀ ਅਤੇ ਇਹ ਸਭ ਉਹ ਸ਼ਰੇਆਮ ਅਤੇ ਨਗਾਰੇ ਦੀ ਚੋਟ ’ਤੇ ਕਰਦੇ ਸਨ। ਘਾਟੀ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਖਰਾਬ ਕਰਨ ਦੀ ਰਣਨੀਤੀ ਦੇ ਤਹਿਤ ਵਾਰ-ਵਾਰ ਬੰਦ ਦੀ ਕਾਲ ਦੇਣ ਦੇ ਕਾਰਨ ਉਨ੍ਹਾਂ ਨੂੰ ਘਾਟੀ ’ਚ ‘ਹੜਤਾਲ ਮੈਨ’ ਦਾ ਖਿਤਾਬ ਮਿਲਿਆ। ਇਕ ਲੇਖਕ ਵੱਲੋਂ ਲਿਖਤ ਕਿਤਾਬ ’ਚ ਘਾਟੀ ’ਚ ਗਿਲਾਨੀ ਨੂੰ ‘ਜਿਹਾਦ ਦਾ ਜਨਮਦਾਤਾ’ ਦੱਸਿਆ ਗਿਆ ਹੈ। ਭਾਰਤ ਦੀ ਜ਼ਮੀਨ ’ਤੇ ‘ਅਸੀਂ ਪਾਕਿਸਤਾਨੀ ਹਾਂ, ਪਾਕਿਸਤਾਨ ਸਾਡਾ ਹੈ’ ਦੇ ਨਾਅਰਿਆਂ ਨੂੰ ਲਗਾਉਣ ਵਾਲੇ ਇਨ੍ਹਾਂ ਸਫੈਦਪੋਸ਼ ‘ਡਾਨ’ ਦਾ ਕਿਵੇਂ, ਕਿਉਂ ਅਤੇ ਕੌਣ ਪਾਲਣ-ਪੋਸ਼ਣ ਕਰਦਾ ਹੈ, ਅੱਜ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ’ਤੇ ਇਕ ਵੱਡਾ ਸਵਾਲੀਆ ਨਿਸ਼ਾਨ ਹੈ?

ਲਾਸ਼ਾਂ ’ਤੇ ਸਿਆਸਤ ਕਰਦੇ ਹੋਏ ਸਰਕਾਰਾਂ ਬਣਾਉਂਦੇ ਸਨ
ਇਸ ਦਾ ਸਿੱਧਾ ਭਾਵ ਹੈ ਕਿ ਜਾਂ ਤਾਂ ਕਾਂਗਰਸ ਅਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਭਾਰਤ ’ਚ ਸੱਤਾ ਹਾਸਲ ਕਰਨ ਲਈ ਪਾਕਿਸਤਾਨ ਕੋਲੋਂ ਹਰ ਸੰਭਵ ਮਦਦ ਲੈਂਦੇ ਸਨ, ਦੇਸ਼ ਦੇ ਹਰ ਕੋਨੇ ’ਚ ਅੱਤਵਾਦ ਫੈਲਾਅ ਕੇ, ਜਨਤਾ ਨੂੰ ਡਰਾ-ਧਮਕਾ ਕੇ, ਉਨ੍ਹਾਂ ਦੀਆਂ ਲਾਸ਼ਾਂ ’ਤੇ ਸਿਆਸਤ ਕਰਦੇ ਹੋਏ ਸਰਕਾਰਾਂ ਬਣਾਉਂਦੇ ਸਨ।  ਜੇਕਰ ਨਹੀਂ ਤਾਂ ਦੂਸਰਾ ਪਹਿਲੂ ਇਹ ਹੈ ਕਿ ਇੰਨੇ ਅਸਮਰੱਥ ਅਤੇ ਨਾਲਾਇਕ ਸਨ ਕਿ ਇਨ੍ਹਾਂ ਦਾ ਸੂਚਨਾ, ਇੰਟੈਲੀਜੈਂਸ ਬਿਊਰੋ ਜਾਂ ਸਰਕਾਰ ਦਾ ਤੰਤਰ 7-7 ਦਹਾਕਿਆਂ ਤੱਕ ਇਨ੍ਹਾਂ ਪਾਕਿਸਤਾਨੀ ਏਜੰਟਾਂ ਦਾ ਪਤਾ ਹੀ ਨਹੀਂ ਕਰ ਸਕਿਆ। ਉਨ੍ਹਾਂ ਤੱਕ ਪਹੁੰਚ ਹੀ ਨਹੀਂ ਸਕਿਆ ਅਤੇ ਨਾ ਹੀ ਉਨ੍ਹਾਂ ’ਤੇ ਕੋਈ ਕਾਰਵਾਈ ਕਰ ਸਕਿਆ। ਦੋਵਾਂ ਸਥਿਤੀਆਂ ’ਚ, ਕਾਂਗਰਸ ਦੀ ਭੇਦਭਰੀ ਨੀਤੀ ਜਾਂ ਉਸ ਦੀ ਅਸਮਰੱਥਾ ਨੇ ਦੇਸ਼ ਨੂੰ ਦਹਾਕਿਆਂ ਤੱਕ ਹਾਨੀ ਪਹੁੰਚਾਈ ਹੈ।

ਦੇਸ਼ ਦੀ ਕੇਂਦਰ ਸਰਕਾਰ ਦੀ ਅਗਵਾਈ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਦੇ ਹੱਥਾਂ ’ਚ ਹੈ
ਅੱਜ ਉਹੀ ਦੇਸ਼ ਹੈ, ਉਹੀ ਦੇਸ਼ ਦੀ ਜਨਤਾ ਹੈ ਪਰ ਹਾਲਾਤ ਬਦਲੇ ਹਨ, ਦੇਸ਼ ਦੀ ਕੇਂਦਰ ਸਰਕਾਰ ਦੀ ਅਗਵਾਈ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਦੇ ਹੱਥਾਂ ’ਚ ਹੈ। ਸੱਤਾ ’ਚ ਆਉਂਦੇ ਹੀ ਅਜਿਹੇ ਦੇਸ਼ਧ੍ਰੋਹੀ ਅਨਸਰਾਂ ਦੀ ਪਛਾਣ ਕਰ ਕੇ ਗਿਲਾਨੀ ਅਤੇ ਉਨ੍ਹਾਂ ਵਰਗੇ ਬਾਕੀ ਸਾਥੀਆਂ ਨੂੰ ਜੇਲ੍ਹ ’ਚ ਭੇਜਣ ਦਾ ਕੰਮ ਕੀਤਾ ਹੈ। ਉਨ੍ਹਾਂ ਦੀ ਸੁਰੱਖਿਆ ਆਦਿ ਸਹੂਲਤਾਂ ਵਾਪਸ ਲੈ ਲਈਆਂ ਗਈਆਂ, ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਜਾਂਚ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ, ਉਨ੍ਹਾਂ ਦੀ ਕਾਲੀ ਕਮਾਈ ਨੂੰ ਰੋਕਣ ਦਾ ਕੰਮ ਇਸ ਸਰਕਾਰ ਨੇ ਕੀਤਾ। ਘਾਟੀ ’ਚ ਖੂਨ ਦੀਆਂ ਨਦੀਆਂ ਵਹਾਉਣ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਕ ਝਟਕੇ ’ਚ ਧਾਰਾ-370 ਤੋੜ ਕੇ ਜੰਮੂ-ਕਸ਼ਮੀਰ ਦਾ ਮੁੱਦਾ ਸਦਾ ਲਈ ਖਤਮ ਕਰ ਦਿੱਤਾ। ਜ਼ੀਰੋ ਟਾਲਰੈਂਸ ਨੀਤੀ ’ਤੇ ਕੰਮ ਕਰਦੇ ਹੋਏ ਸਾਡੀਆਂ ਸੁਰੱਖਿਆ ਏਜੰਸੀਆਂ ਅੱਤਵਾਦ ਅਤੇ ਅੱਤਵਾਦੀਆਂ ਦੇ ਸਫਾਏ ਵੱਲ ਵਧ ਰਹੀਆਂ ਹਨ। ਉਸੇ ਦਾ ਨਤੀਜਾ ਹੈ ਕਿ ਕਸ਼ਮੀਰ ਦੇ ਜਿਹੜੇ ਲਾਲ ਚੌਕ ’ਚ ਦੇਸ਼ ਦੀ ਸਰਕਾਰ ਤਿਰੰਗਾ ਲਹਿਰਾਉਣ ਤੋਂ ਕੰਨੀ ਕਤਰਾਉਂਦੀ ਸੀ, ਅੱਜ ਉਸੇ ਲਾਲ ਚੌਕ ’ਚ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਦੇ ਦਿਹਾੜੇ ’ਤੇ ਯੋਗੇਸ਼ਵਰ ਭਗਵਾਨ ਕ੍ਰਿਸ਼ਨ ਦੀਆਂ ਝਾਕੀਆਂ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ।

DIsha

This news is Content Editor DIsha