ਕੋਰੋਨਾ ਨੂੰ ਭਾਰਤ ਹਰਾ ਕੇ ਹੀ ਰਹੇਗਾ

04/14/2020 2:05:45 AM

ਡਾ. ਵੇਦਪ੍ਰਤਾਪ ਵੈਦਿਕ

ਅੱਜ ਕੇਂਦਰ ਸਰਕਾਰ ਦੇ ਦਫਤਰਾਂ ’ਚ ਮੰਤਰੀ ਅਤੇ ਵੱਡੇ ਅਫਸਰ ਦਿਖਾਈ ਦਿੰਦੇ ਹਨ, ਉਸ ਤੋਂ ਤੁਸੀਂ ਪੱਕਾ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਇਹ ਦਲੇਰੀ ਸੂਬਿਆਂ ਦੀਆਂ ਸਰਕਾਰਾਂ ਵੀ ਦਿਖਾਉਣੀਆਂ ਸ਼ੁਰੂ ਕਰ ਦੇਣਗੀਆਂ। ਹੌਲੀ-ਹੌਲੀ ਛੋਟੇ ਕਰਮਚਾਰੀ ਵੀ ਦਫਤਰਾਂ ’ਚ ਆਉਣ ਲੱਗਣਗੇ। ਇਸ ਸਬੰਧ ’ਚ ਮੇਰਾ ਪਹਿਲਾ ਸੁਝਾਅ ਤਾਂ ਇਹੀ ਹੈ ਕਿ ਮੱਧ ਪ੍ਰਦੇਸ਼ ’ਚ ਉਸ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਮੰਤਰੀ ਮੰਡਲ ਦਾ ਗਠਨ ਤੁਰੰਤ ਕਰ ਲੈਣ ਤਾਂ ਇਸ ’ਚ ਕੋਈ ਬੁਰਾਈ ਨਹੀਂ ਹੈ। ਬਿਨਾਂ ਭੀੜ-ਭੜੱਕਾ ਅਤੇ ਧੂਮ-ਧੜੱਕਾ ਕੀਤੇ ਉਨ੍ਹਾਂ ਦਾ ਮੰਤਰੀ ਮੰਡਲ ਭੋਪਾਲ ’ਚ ਸਹੁੰ ਚੁੱਕ ਸਕਦਾ ਹੈ। ਪਿਛਲੇ ਤਿੰਨ-ਚਾਰ ਹਫਤਿਆਂ ਤੋਂ ਉਹੀ ਸਰਕਾਰ ਚਲਾਉਣ ਦਾ ਭਾਰ ਇਕੱਲੇ ਚੁੱਕ ਰਹੇ ਹਨ। ਜੇਕਰ ਦੇਸ਼ ਦੇ ਸਾਰੇ ਸੂਬਿਆਂ ’ਚ ਉਥੋਂ ਦੀਆਂ ਸਰਕਾਰਾਂ ਸਰਗਰਮ ਹੋ ਜਾਣ ਤਾਂ ਜਨਤਾ ਨੂੰ ਜ਼ਬਰਦਸਤ ਰਾਹਤ ਮਿਲੇਗੀ। ਜਨਤਾ ਨੂੰ ਇਹ ਵੀ ਚੰਗਾ ਲੱਗੇਗਾ ਕਿ ਉਹ 3-4 ਹਫਤਿਆਂ ਬਾਅਦ ਆਪਣੇ ਡਰਪੋਕ ਅਤੇ ਘਰਾਂ ’ਚ ਦੜੇ ਰਹਿਣ ਵਾਲੇ ਆਗੂਆਂ ਦੇ ਦਰਸ਼ਨ ਕਰ ਸਕੇਗੀ। ਜੇਕਰ ਮੰਤਰੀ ਬਾਹਰ ਨਿਕਲਣਗੇ ਤਾਂ ਹਜ਼ਾਰਾਂ ਵਰਕਰ ਵੀ ਮੈਦਾਨ ’ਚ ਕੁੱਦ ਪੈਣਗੇ। ਇਹ ਪਹਿਲ ਕੋਰੋਨਾ ਜੰਗ ’ਚ ਭਾਰਤ ਨੂੰ ਜੇਤੂ ਬਣਾ ਦੇਵੇਗੀ। ਇਸ ਸਮੇਂ ਦੇਸ਼ ਦੇ ਡਾਕਟਰ, ਨਰਸਾਂ, ਪੁਲਸ ਮੁਲਾਜ਼ਮ, ਬੈਂਕ ਕਰਮਚਾਰੀ ਅਤੇ ਪੱਤਰਕਾਰ ਆਪਣੀ ਜਾਨ ਤਲੀ ’ਤੇ ਰੱਖ ਕੇ ਲੋਕਾਂ ਦੀ ਸੇਵਾ ’ਚ ਲੱਗੇ ਹੋਏ ਹਨ। ਜੇਕਰ ਕਰੋੜਾਂ ਸਿਆਸੀ ਵਰਕਰ ਵੀ ਮੈਦਾਨ ’ਚ ਆ ਗਏ ਤਾਂ ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਹੋਣ ਤੋਂ ਬਚ ਜਾਵੇਗੀ। ਸਰਕਾਰ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਮਾਲ ਢੋਣ ਵਾਲੇ ਟਰੱਕਾਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਦੇ ਡਰਾਈਵਰਾਂ ਨੂੰ ਤੰਗ ਨਹੀਂ ਕੀਤਾ ਜਾਵੇਗਾ।

ਮਾਲ ਗੱਡੀਆਂ ਚੱਲ ਰਹੀਆਂ ਹਨ। ਸੂਬਾ ਸਰਕਾਰਾਂ ਆਪਣੇ-ਆਪਣੇ ਕਿਸਾਨਾਂ ਨੂੰ ਫਸਲ ਵੱਢਣ ਅਤੇ ਵੇਚਣ ਦੀ ਸਹੂਲਤ ਦੇਣ ’ਤੇ ਵਿਚਾਰ ਕਰ ਰਹੀਆਂ ਹਨ। ਜੇਕਰ ਸ਼ਹਿਰਾਂ ਦੇ ਕਾਰਖਾਨੇ ਵੀ ਕੁਝ ਹੱਦ ਤਕ ਚਾਲੂ ਕਰ ਦਿੱਤੇ ਜਾਣ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਵੀ ਹੱਲ ਹੋਵੇਗੀ। ਜੋ ਆਪਣੇ ਪਿੰਡਾਂ ਨੂੰ ਪਰਤਣਾ ਚਾਹੁੰਦੇ ਹਨ, ਉਨ੍ਹਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਕਰੋੜਾਂ ਗਰੀਬੀ ਰੇਖਾ ਵਾਲੇ ਲੋਕਾਂ ਨੂੰ ਰਾਸ਼ਨ ਅਤੇ ਨਕਦ ਰੁਪਏ ਸਰਕਾਰ ਨੇ ਪਹੁੰਚਾ ਦਿੱਤੇ। ਸਮਾਜ ਸੇਵੀ ਸੰਸਥਾਵਾਂ ਨੇ ਆਪਣੇ ਖਜ਼ਾਨੇ ਖੋਲ੍ਹ ਦਿੱਤੇ ਹਨ। ਦੋ ਲੱਖ ਤੋਂ ਵੱਧ ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਸੈਂਕੜੇ ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ। ਕਰੋੜਾਂ ਮਾਸਕ ਵੰਡੇ ਜਾ ਰਹੇ ਹਨ। ਲੋਕ ਸਰੀਰਕ ਦੂਰੀ ਬਣਾ ਕੇ ਰੱਖਣ ’ਚ ਪੂਰੀ ਸਾਵਧਾਨੀ ਵਰਤ ਰਹੇ ਹਨ। ਕੁਝ ਪਾਬੰਦੀਆਂ ਦੇ ਨਾਲ ਰੇਲਾਂ ਅਤੇ ਜਹਾਜ਼ ਵੀ ਚਲਾਏ ਜਾ ਸਕਦੇ ਹਨ। ਅਗਲੇ ਦੋ ਹਫਤਿਆਂ ’ਚ ਭਾਰਤ ਕੋਰੋਨਾ ਨੂੰ ਹਰਾ ਕੇ ਹੀ ਰਹੇਗਾ।

Bharat Thapa

This news is Content Editor Bharat Thapa