ਭਾਰਤ-ਰੂਸ ਨੂੰ ਆਪਣੇ ਪੁਰਾਣੇ ਸਬੰਧ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ

12/09/2021 3:46:34 AM

ਵਿਪਿਨ ਪੱਬੀ 
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਹਾਲੀਆ ਹੁਣ ਭਾਰਤ ਦਾ ਦੌਰਾ ਕਾਫੀ ਮਹੱਤਵ ਰੱਖਦਾ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ, ਜਿਸ ’ਚ ਬੀਤੇ ਕੁਝ ਸਾਲਾਂ ਦੌਰਾਨ ਕੁਝ ਗਿਰਾਵਟ ਦਿਸ ਰਹੀ ਸੀ।

ਦੋਵੇਂ ਦੇਸ਼ ਪੁਰਾਣੇ ਅਤੇ ਪਰਖੇ ਹੋਏ ਮਿੱਤਰ ਹਨ ਪਰ ਅਤੀਤ ਦੇ ਹਾਲੀਆ ਵਰ੍ਹਿਆਂ ’ਚ ਜ਼ਮੀਨੀ ਸਿਆਸੀ ਕਾਰਨਾਂ ਕਾਰਨ ਭਾਰਤ ਦਾ ਝੁਕਾਅ ਅਮਰੀਕਾ ਵੱਲ ਹੋ ਗਿਆ ਜਦਕਿ ਰੂਸ ਚੀਨ ਦੇ ਪੱਛਮ ਤੋਂ ਇਕ ਤਰ੍ਹਾਂ ਅਲੱਗ-ਥਲੱਗ ਹੋਣ ਦੇ ਬਾਅਦ ਉਸ ਦੇ ਨਾਲ ਸਬੰਧ ਬਣਾ ਰਿਹਾ ਸੀ। ਇਸ ਦੀਆਂ ਚੀਨ ਦੇ ਨਾਲ ਵਧਦੀਆਂ ਨੇੜਤਾਈਆਂ ਵੀ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਸਨ, ਖਾਸ ਕਰ ਕੇ ਭਾਰਤ ਚੀਨ ਦੇ ਦਰਮਿਆਨ ਸਰਹੱਦ ਨੂੰ ਲੈ ਕੇ ਵਧਦੇ ਤਣਾਅ ਦੇ ਮੱਦੇਨਜ਼ਰ।

ਪੁਤਿਨ ਦਾ ਦੌਰਾ ਇਕ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਅਫਗਾਨਿਸਤਾਨ ’ਚੋਂ ਅਮਰੀਕਾ ਦੇ ਨਿਕਲ ਜਾਣ ਦੇ ਬਾਅਦ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਖੇਤਰ ’ਚ ਦੇਸ਼ ਗਠਜੋੜ ਬਣਾ ਰਹੇ ਹਨ। ਤਾਲਿਬਾਨੀਆਂ ਵੱਲੋਂ ਕਬਜ਼ਾ ਕਰਨ ਦੇ ਬਾਅਦ ਅਫਗਾਨਿਸਤਾਨ ’ਚ ਸਥਿਤੀ ਭਾਰਤ ਅਤੇ ਰੂਸ ਦੋਵਾਂ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਦੋਵੇਂ ਹੀ ਦੇਸ਼ ਇਸ ਦ੍ਰਿਸ਼ ’ਚ ਉਭਰ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਸਾਂਝਾ ਕਰਦੇ ਹਨ।

ਹਾਲੀਆ ਅਤੀਤ ’ਚ ਦੋਵੇਂ ਦੇਸ਼ ਇਕ-ਦੂਸਰੇ ਤੋਂ ਦੂਰ ਹੋ ਰਹੇ ਸਨ। ਭਾਰਤ ਇਕ ਅਜਿਹੇ ਸਮੇਂ ’ਚ ਅਮਰੀਕਾ ਦੇ ਨੇੜੇ ਜਾ ਰਿਹਾ ਸੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦਿੱਤਾ ਅਤੇ ਇੱਥੋਂ ਤੱਕ ਕਿ ਟਰੰਪ ਦੇ ਉੱਤਰਾਧਿਕਾਰੀ ਦੇ ਨਾਲ ਵੀ ਨੇੜਤਾ ਬਣਾਈ ਰੱਖੀ। ਇਸ ਤਰ੍ਹਾਂ ਰੂਸ ਅਤੇ ਚੀਨ ਦੇ ਦਰਮਿਆਨ ਅਤੀਤ ’ਚ ਸਬੰਧ ਕੁੜੱਤਣ ਵਾਲੇ ਸਨ ਪਰ ਪੱਛਮੀ ਤਾਕਤਾਂ ’ਤੇ ਕਾਬੂ ਪਾਉਣ ਦੇ ਲਈ ਹਾਲੀਆ ਸਾਲਾਂ ’ਚ ਉਹ ਇਕ-ਦੂਜੇ ਦੇ ਨੇੜੇ ਆਏ ਹਨ। ਇਸ ਤੱਥ ਨੇ ਕਿ ਅਮਰੀਕਾ ਅਤੇ ਚੀਨ ਨੇ ਹੁਣ ਇਕ-ਦੂਜੇ ਦੇ ਵਿਰੁੱਧ ਖੰਜਰ ਚੁੱਕੇ ਹੋਏ ਹਨ, ਨੇ ਭਾਰਤ ਦੇ ਲਈ ਹਾਲਾਤ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।

ਇਸ ਲਈ ਭਾਰਤ ਅਤੇ ਰੂਸ ਦੇ ਦਰਮਿਆਨ ਸਿਖਰ ਗੱਲਬਾਤ ਦਾ ਇਕ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦਾ ਨਤੀਜਾ ਕਾਫੀ ਹੱਦ ਤੱਕ ਸਫਲ ਰਿਹਾ ਹੈ, ਸਿਵਾਏ ਤਜਵੀਜ਼ਤ ਆਪਸੀ ਫੌਜੀ ਲਾਜਿਸਟਿਕ ਸਪੋਰਟ ਸਿਸਮਟ ਦੇ, ਜਿਸ ਨੂੰ ਫਿਲਹਾਲ ਪੈਂਡਿੰਗ ਰੱਖਿਆ ਗਿਆ ਹੈ।

ਦੋਵਾਂ ਦੇਸ਼ਾਂ ਨੇ ਲਗਭਗ 6 ਲੱਖ ਏ.ਕੇ. 203 ਰਾਈਫਲਾਂ ਬਣਾਉਣ ਦੇ ਲਈ ਕਰਾਰ ’ਤੇ ਦਸਤਖਤ ਕੀਤੇ ਹਨ ਅਤੇ ਭਾਰਤ ਨੂੰ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਵੀ ਇਕ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਅਸਲ ਕੰਟਰੋਲ ਰੇਖਾ ’ਤੇ ਚੀਨ ਅਤੇ ਭਾਰਤ ਦਰਮਿਆਨ ਤਣਾਅ ਹੈ। ਐੱਸ-400 ਮਿਜ਼ਾਈਲ ਪ੍ਰਣਾਲੀ ’ਤੇ ਸਮਝੌਤਾ ਅਮਰੀਕਾ ਵੱਲੋਂ ਵਿਰੋਧ ਦੇ ਬਾਵਜੂਦ ਹੋਇਆ ਹੈ ਜਿਸ ਨੇ ਇਕ ਸਮੇਂ ਧਮਕੀ ਦਿੱਤੀ ਸੀ ਕਿ ਜੇਕਰ ਇਹ ਸੌਦਾ ਸਿਰੇ ਚੜ੍ਹਿਆ ਤਾਂ ਉਹ ਪਾਬੰਦੀ ਲਾਗੂ ਕਰ ਦੇਵੇਗਾ। ਦੋਵਾਂ ਦੇਸ਼ਾਂ ਨੇ ਅਗਲੇ 10 ਸਾਲਾਂ ’ਚ 2021 ਤੋਂ 2031 ਤੱਕ ਰੱਖਿਆ ਦੇ ਖੇਤਰ ’ਚ ਸਹਿਯੋਗ ਦੇ ਪ੍ਰੋਗਰਾਮ ’ਚ ਵੀ ਦਸਤਖਤ ਕੀਤੇ ਹਨ।

ਨਵੇਂ ‘2+2’ ਤੰਤਰ ਦੀ ਸਥਾਪਨਾ, ਜੋ ਦੋਵਾਂ ਧਿਰਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੂੰ ਇਕ ਹੀ ਮੰਚ ’ਤੇ ਲਿਆਈ, ਵੀ ਦੋ-ਪੱਖੀ ਸਬੰਧਾਂ ’ਚ ਸੁਧਾਰ ਵੱਲ ਇਕ ਕਦਮ ਹੈ।

ਇਨ੍ਹਾਂ ਸਮਝੌਤਿਆਂ ਨੇ ਸਪੱਸ਼ਟ ਸੰਕੇਤ ਿਦੱਤੇ ਹਨ ਕਿ ਭਾਰਤ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਦੇ ਬਾਵਜੂਦ ਰੂਸ ਦੇ ਨਾਲ ਆਪਣੇ ਲੰਬੇ ਸਮੇਂ ਤੋਂ ਚਲੇ ਆ ਰਹੇ ਰੱਖਿਆ ਸਬੰਧਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀ। ਇਹ ਯਕੀਨੀ ਤੌਰ ’ਤੇ ਅਮਰੀਕੀਆਂ ਅਤੇ ਚੀਨੀਆਂ ਨੂੰ ਖੁਸ਼ੀ ਨਹੀਂ ਦੇਵੇਗਾ।

ਰੂਸ ਦੇ ਨਾਲ ਡੂੰਘੇ ਹੋ ਰਹੇ ਭਾਰਤ ਦੇ ਰੱਖਿਆ ਸਬੰਧ ਵਾਸ਼ਿੰਗਟਨ ਅਤੇ ਪੇਈਚਿੰਗ ’ਚ ਸਿਆਸੀ ਤੌਰ ’ਤੇ ਪ੍ਰੇਸ਼ਾਨੀ ਜਾਰੀ ਰੱਖਣਗੇ। ਦਿੱਲੀ ਰੂਸ ਅਤੇ ਚੀਨ ਦੇ ਦਰਮਿਆਨ ਵਧਦੀ ਫੌਜ ਨੂੰ ਲੈ ਕੇ ਸੁਚੇਤ ਹੈ ਅਤੇ ਇਸ ਨੇ ਆਪਣਾ ਵਿਰੋਧ ਹਿੰਦ-ਪ੍ਰਸ਼ਾਂਤ ਢਾਂਚੇ ’ਚ ਸ਼ਾਮਲ ਹੋ ਕੇ ਪ੍ਰਗਟਾਇਆ ਹੈ।

ਪਰ ਜਿੱਥੇ ਸੂਤਰਾਂ ਨੇ ਸਪੱਸ਼ਟ ਸੰਕੇਤ ਦਿੱਤੇ ਹਨ, ਭਾਰਤ ਅਤੇ ਰੂਸ ਦੇ ਦਰਮਿਆਨ ਸਬੰਧਾਂ ਨੂੰ ਲੈ ਕੇ ਹੱਦਾਂ ਵੀ ਹਨ। ਯਕੀਨੀ ਤੌਰ ’ਤੇ ਇਨ੍ਹਾਂ ’ਚੋਂ ਇਕ ਹੈ ਪੱਛਮ ਦੇ ਨਾਲ ਰੂਸ ਦੇ ਕੁੜੱਤਣ ਭਰੇ ਅਣਸੁਖਾਵੇਂ ਸਬੰਧ। ਹੋਰ ਹਨ ਭਾਰਤ ਅਤੇ ਰੂਸ ਦਰਮਿਆਨ ਵਪਾਰ ਅਤੇ ਵਣਜ ਦੀ ਸੀਮਤ ਕਿਸਮ। ਮੌਜੂਦਾ ’ਚ ਦੋ-ਪੱਖੀ ਵਪਾਰ 10 ਅਰਬ ਡਾਲਰ ਤੋਂ ਹੇਠਾਂ ਲਟਕਿਆ ਹੋਇਆ ਹੈ।

ਘੱਟੋ ਘੱਟ ਸਿਖਰ ਬੈਠਕ ਦਾ ਮਕਸਦ ਇਨ੍ਹਾਂ ਦੋਵਾਂ ਖੇਤਰਾਂ ’ਚ ਵੀ ਸਹਿਯੋਗ ਵਧਾਉਣਾ ਹੈ ਜਿਸ ਦੇ ਅਧੀਨ 2025 ਤੱਕ ਵਪਾਰ 30 ਅਰਬ ਡਾਲਰ ਤੱਕ ਵਧਾਉਣਾ ਅਤੇ ਦੋ-ਪੱਖੀ ਨਿਵੇਸ਼ ’ਚ 50 ਅਰਬ ਡਾਲਰ ਤੱਕ ਵਾਧਾ ਕਰਨਾ ਸ਼ਾਮਲ ਹੈ। ਦੋਵਾਂ ਦੇਸ਼ਾਂ ਨੇ ਕੁਲ-ਮਿਲਾ ਕੇ 28 ਸਮਝੌਤਿਆਂ ’ਤੇ ਦਸਤਖਤ ਕੀਤੇ ਹਨ ਜਿਨ੍ਹਾਂ ’ਚ ਕਈ ਖੇਤਰਾਂ ’ਚ ਸਹਿਯੋਗ ਸ਼ਾਮਲ ਹੈ।

ਇਹ ਚੰਗੀ ਗੱਲ ਹੈ ਕਿ ਇਸ ਗੱਲ ਨੂੰ ਲੈ ਕੇ ਸਮਝ ਵਧੀ ਹੈ ਕਿ ਦੋਵੇਂ ਧਿਰਾਂ ਨੂੰ ਇਕ-ਦੂਸਰੇ ਦੀ ਲੋੜ ਹੈ ਅਤੇ ਇਕ- ਦੂਸਰੇ ਤੋਂ ਦੂਰ ਜਾਣ ਨੂੰ ਜ਼ਰੂਰ ਰੋਕਿਆ ਜਾਣਾ ਚਾਹੀਦਾ ਹੈ। ਇਸ ਨੇ ਇਕ ਪੁਰਾਣੇ ਅਤੇ ਭਰੋਸੇਯੋਗ ਸਬੰਧ ’ਚ ਵੀ ਜਾਨ ਪਾਈ ਹੈ। ਦੋਵਾਂ ਦੇਸ਼ਾਂ ਨੂੰ ਜ਼ਰੂਰੀ ਤੌਰ ’ਤੇ ਇਸ ਸਬੰਧ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।

Bharat Thapa

This news is Content Editor Bharat Thapa