ਜਲਦ ਹੀ ਬੰਗਲਾਦੇਸ਼ ’ਚੋਂ ਖਤਮ ਹੋ ਸਕਦੇ ਹਨ ਹਿੰਦੂ

11/04/2021 3:45:39 AM

ਵਿਵੇਕ ਗੁਮਸਤੇ 
ਹਾਲ ਹੀ ’ਚ ਬੰਗਲਾਦੇਸ਼ ਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਉਸ ਦੇਸ਼ ’ਚ ਹਿੰਦੂ ਘੱਟਗਿਣਤੀਆਂ ਦੀ ਦੁਖਦਾਈ ਦੁਰਦਸ਼ਾ ਦੀ ਯਾਦ ਦਿਵਾਉਂਦੀ ਹੈ। ਸੰਵਿਧਾਨ ਅਨੁਸਾਰ ਇਕ ਦਰਮਿਆਨੇ ਧਰਮ ਨਾਲ ਸਬੰਧਤ ਰੂਪ ’ਚ ਵਰਗੀਕ੍ਰਿਤ ਹਿੰਦੂ ਕੱਟੜਪੰਥੀਆਂ ਲਈ ਸੌਖਾ ਸ਼ਿਕਾਰ ਹਨ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਸਜ਼ਾ ਦੇ ਪ੍ਰੇਸ਼ਾਨ ਕਰਨਾ ਜਾਰੀ ਰੱਖੇ ਹਨ।

ਜ਼ੁਲਮਾਂ ਦਾ ਮੌਜੂਦਾ ਦੌਰ 13 ਅਕਤੂਬਰ ਨੂੰ ਕੋਮਿੱਲਾ ’ਚ ਇਕ ਨਕਲੀ ਸੋਸ਼ਲ ਮੀਡੀਆ ਪੋਸਟ ਦੇ ਬਾਅਦ ਸ਼ੁਰੂ ਹੋਇਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਹਿੰਦੂਆਂ ਨੇ ਇਸਲਾਮ ਦਾ ਨਿਰਾਦਰ ਕੀਤਾ ਹੈ; ਅਖੀਰ ’ਚ ਇਹ ਇਕਬਾਲ ਹੁਸੈਨ ਨਾਂ ਦੇ ਇਕ 35 ਸਾਲਾ ਮੁਸਲਮਾਨ ਦੀ ਕਰਤੂਤ ਦਾ ਪਤਾ ਲੱਗਾ। ਫਿਰ ਵੀ, ਬਿਨਾਂ ਕਿਸੇ ਪੁਸ਼ਟੀ ਦੇ, ਮੁਸਲਿਮ ਭੀੜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਭਾਜੜ ਪਾ ਦਿੱਤੀ, ਹਿੰਦੂਆਂ ਨੂੰ ਮਾਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ। ਹਿੰਦੂ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਹਿੰਦੂ ਮੰਦਰਾਂ ਅਤੇ ਦੁਰਗਾ ਪੂਜਾ ਦੇ ਪੰਡਾਲਾਂ ਨੂੰ ਅਪਵਿੱਤਰ ਕੀਤਾ।

ਨੋਆਖਲੀ ’ਚ 500 ਲੋਕਾਂ ਦੀ ਭੀੜ ਨੇ ਇਸਕਾਨ ਮੰਦਰ ’ਚ ਭੰਨ-ਤੋੜ ਕੀਤੀ ਤੇ ਇਕ ਭਗਤ ਦੀ ਹੱਤਿਆ ਕਰ ਦਿੱਤੀ। ਓਧਰ ਰੰਗਪੁਰ ਜ਼ਿਲੇ ਦੇ ਇਕ ਪਿੰਡ ’ਚ 66 ਹਿੰਦੂ ਘਰਾਂ ਨੂੰ ਨੁਕਸਾਨ ਪੁੱਜਾ ਅਤੇ 20 ਘਰਾਂ ਨੂੰ ਸਾੜ ਦਿੱਤਾ ਿਗਆ। ਬੰਗਲਾਦੇਸ਼ ’ਚ ਹਿੰਦੂ-ਵਿਰੋਧੀ ਹਿੰਸਾ ਕੋਈ ਨਵੀਂ ਘਟਨਾ ਨਹੀਂ ਹੈ ਅਤੇ ਨਿਯਮਿਤ ਵਕਫੇ ’ਤੇ ਹੁੰਦੀ ਹੈ। ਅਸਲ ’ਚ, ਨੋਆਖਲੀ ਵੰਡ ਦੌਰਾਨ 5000 ਤੋਂ ਵੱਧ ਹਿੰਦੂਆਂ ਦੇ ਭਿਆਨਕ ਕਤਲੇਆਮ ਦਾ ਗਵਾਹ ਹੈ।

ਬੰਗਲਾਦੇਸ਼ (ਜਿਸਨੰੂ ਦੇਸ਼ ਨਿਕਾਲਾ ਦਿੱਤੀ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਵੱਲੋਂ ‘ਜਿਹਾਦਿਸਤਾਨ’ ਦਾ ਨਾਂ ਦਿੱਤਾ ਗਿਆ) ਇਸ ਤੇਜ਼ੀ ਦੇ ਖਰਾਬ ਹੁੰਦੇ ਮਾਹੌਲ ’ਚ ਨਤੀਜੇ ਵਜੋਂ ਬੰਗਲਾਦੇਸ਼ ’ਚੋਂ ਹਿੰਦੂਆਂ ਦੀ ਇਕ ਗੈਰ-ਭਰੋਸਗੀ ਹਿਜਰਤ ਹੋਈ ਹੈ। 1940 ’ਚ, ਹਿੰਦੂਆਂ ਦੀ ਆਬਾਦੀ 28 ਫੀਸਦੀ ਸੀ। ਅੱਜ ਉਹ ਬੜੀ ਮੁਸ਼ਕਲ ਨਾਲ 8.5 ਫੀਸਦੀ ਹੈ, ਜੋ 2011 ਦੀ ਬੰਗਲਾਦੇਸ਼ ਦੀ ਮਰਦਮਸ਼ੁਮਾਰੀ ਅਨੁਸਾਰ 149.7 ਮਿਲੀਅਨ ਦੀ ਕੁਲ ਆਬਾਦੀ ’ਚੋਂ 12.73 ਮਿਲੀਅਨ ਹੈ। 1971 ’ਚ ਬੰਗਲਾਦੇਸ਼ ਦੇ ਗਠਨ ਨੇ ਇਸ ਬਾਹਰੀ ਪ੍ਰਵਾਸ ਨੂੰ ਮੱਠਾ ਨਹੀਂ ਕੀਤਾ। ਜ਼ਿਆਦਾਤਰ ਹਾਲ ਹੀ ਦੀਆਂ ਰਿਪੋਰਟਾਂ ਅਜੇ ਵੀ ਨਿਰਾਸ਼ਾਜਨਕ ਹਨ ; 2016 ’ਚ ਹਿੰਦੂ ਆਬਾਦੀ ਨੂੰ 7 ਫੀਸਦੀ ’ਤੇ ਟੈਗ ਕੀਤਾ ਗਿਆ ਸੀ।

ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਬੁਲ ਬਰਕਤ ਨੇ ਆਪਣੀ ਪੁਸਤਕ ‘ਬੰਗਲਾਦੇਸ਼ ’ਚ ਖੇਤੀ-ਭੂਮੀ-ਪਾਣੀ ਪ੍ਰਬੰਧਾਂ ’ਚ ਸੁਧਾਰ ਦੀ ਸਿਆਸੀ ਅਰਥਵਿਵਸਥਾ’ ’ਚ ਕਿਹਾ ਹੈ ਕਿ ਧਾਰਮਿਕ ਵਿਤਕਰੇ ਕਾਰਨ 1964 ਤੋਂ 2013 ਤੱਕ ਲਗਭਗ 11.3 ਮਿਲੀਅਨ ਹਿੰਦੂ ਬੰਗਲਾਦੇਸ਼ ’ਚੋਂ ਭੱਜ ਗਏ ਸਨ। ਦੂਸਰੇ ਸ਼ਬਦਾਂ ’ਚ ਔਸਤਨ 632 ਹਿੰਦੂ ਹਰ ਦਿਨ 2,30,612 ਦੀ ਸਾਲਾਨਾ ਹਿਜਰਤ ਦਰ ਨਾਲ ਦੇਸ਼ ਛੱਡਦੇ ਹਨ।

ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ਮੌਜੂਦਾ ਹਿੰਸਾ ਨੂੰ ਰੋਕਣ ਲਈ ਕਾਰਵਾਈ ਕੀਤੀ ਹੈ (ਭਾਵੇਂ ਤੁਰੰਤ ਜਾਂ ਸਵਾਲ ਲਈ ਖੁੱਲ੍ਹ ਹੈ)। ਸੁਰੱਖਿਆ ਮੁਲਾਜ਼ਮ ਪ੍ਰਭਾਵਿਤ ਇਲਾਕਿਆਂ ’ਚ ਚਲੇ ਗਏ ਹਨ ਅਤੇ ਬਾਰਡਰ ਗਾਰਡ ਬੰਗਲਾਦੇਸ਼ ਦੇ ਜਵਾਨਾਂ ਨੂੰ 22 ਜ਼ਿਲਿਆਂ ’ਚ ਤਾਇਨਾਤ ਕੀਤਾ ਗਿਆ ਹੈ। ਸਰਕਾਰ ਨੇ 71 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ 450 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਇਲਾਵਾ, ਪੀ. ਐੱਮ. ਸ਼ੇਖ ਹਸੀਨਾ ਨੇ ਹਿੰਦੂ ਭਾਈਚਾਰੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਆਂ ਕੀਤਾ ਜਾਵੇਗਾ।

ਇਨ੍ਹਾਂ ਵਾਅਦਿਆਂ ਦੇ ਬਾਵਜੂਦ ਹਿੰਦੂ ਭਾਈਚਾਰਾ ਸ਼ਸ਼ੋਪੰਜ ’ਚ ਹੈ ਅਤੇ ਚਿੰਤਤ ਹੈ ਿਕਉਂਕਿ ਪਿਛਲੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਇਸ ਸਬੰਧੀ ਕਾਰਵਾਈ ਮੱਠੀ ਰਹੀ ਹੈ। ਇਸ ਦੇ ਇਲਾਵਾ, ਅਜਿਹੇ ਸੰਕੇਤ ਹਨ ਕਿ ਸੱਤਾਧਾਰੀ ਅਵਾਮੀ ਲੀਗ ਦੇ ਕੁਝ ਮੈਂਬਰ ਹਿੰਦੂਆਂ ’ਤੇ ਹਮਲਿਆਂ ’ਚ ਸ਼ਾਮਲ ਰਹੇ ਹਨ।

ਹਾਲਾਂਕਿ, ਇਸ ਭਿਆਨਕ ਦ੍ਰਿਸ਼ ’ਚ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਪਹਿਲੀ ਵਾਰ, ਹਿੰਦੂਆਂ ਨੇ ਲਚਕੀਲਾਪਨ ਦਿਖਾਇਆ ਹੈ। ਆਪਣੇ ਅੰਦਰੂਨੀ ਨਿਠੱਲੇਪਨ ਨੂੰ ਦੂਰ ਕੀਤਾ ਹੈ, ਬੰਗਲਾਦੇਸ਼ ਦੇ ਨਾਗਰਿਕ ਦੇ ਰੂਪ ’ਚ ਆਪਣੇ ਅਧਿਕਾਰਾਂ ਬਾਰੇ ਭੜਕੇ ਹਨ ਅਤੇ ਸਪੱਸ਼ਟ ਤੌਰ ’ਤੇ ਆਪਣਾ ਰੋਸ ਪ੍ਰਗਟ ਕੀਤਾ ਹੈ।

ਬੰਗਲਾਦੇਸ਼ ਹਿੰਦੂ, ਬੋਧੀ, ਇਸਾਈ ਏਕਤਾ ਪ੍ਰੀਸ਼ਦ ਦੇ ਜਨਰਲ ਸਕੱਤਰ ਰਾਣਾ ਦਾਸਗੁਪਤਾ ਨੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ, ਜਿਸ ’ਚ ਸਾਰੇ ਬੰਗਲਾਦੇਸ਼ੀਆਂ ਨੂੰ ਮੁਕਤੀ ਦੀ ਜੰਗ ’ਚ ਭਾਈਚਾਰੇ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦੋ-ਟੁਕ ਯਾਦ ਦਿਵਾ ਦਿੱਤੀ ਗਈ। ਉਨ੍ਹਾਂ ਕਿਹਾ, ‘‘ਪਰ ਮੈਂ ਇਹ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ, ਅਸੀਂ ਘੱਟਗਿਣਤੀਆਂ ਦੇ ਰੂਪ ’ਚ ਜਿਊਂਦੇ ਰਹਿਣ ਲਈ ਮੁਕਤੀ ਦੀ ਲੜਾਈ ਨਹੀਂ ਲੜੀ। ਸਾਡੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਪਛਾਣ ਇਹ ਹੈ ਕਿ ਅਸੀਂ ਬੰਗਲਾਦੇਸ਼ ਦੇ ਨਾਗਰਿਕ ਹਾਂ। ਤਦ ਸਾਡੇ ਧਰਮ ਦੀ ਪਛਾਣ ਹੁੰਦੀ ਹੈ। ਅਸੀਂ ਸੁਤੰਤਰਤਾ ਸੈਨਾਨੀਆਂ ਦੇ ਰੂਪ ’ਚ ਮੁਕਤੀ ਸੰਗਰਾਮ ਲੜਿਆ ਸੀ। ਬੰਗਲਾਦੇਸ਼ ਦੇ ਧਾਰਮਿਕ ਅਤੇ ਜਾਤੀ ਘੱਟਗਿਣਤੀਆਂ ਦਾ ਹੁਣ ਕਿਸੇ ਵੀ ਸਿਆਸੀ ਲੀਡਰਸ਼ਿਪ ਅਤੇ ਭਰੋਸੇ ’ਚ ਯਕੀਨ ਨਹੀਂ ਹੈ।’’ ਸਰਕਾਰ ’ਤੇ ਦਬਾਅ ਬਣਾਈ ਰੱਖਦੇ ਹੋਏ, ਹਿੰਦੂਆਂ ਨੇ 23 ਅਕਤੂਬਰ ਨੂੰ ਸਮੂਹਿਕ ਭੁੱਖ-ਹੜਤਾਲ ਅਤੇ ਸਮੂਹਿਕ ਧਰਨਾ ਵੀ ਆਯੋਜਿਤ ਕੀਤਾ।

ਪਰ ਹਿੰਦੂਆਂ ਨੂੰ ਆਪਣੇ ਹਿੱਤਾਂ ਦੀ ਰੱਖਿਆ ਲਈ ਹੋਰ ਜ਼ਿਆਦਾ ਠੋਸ ਅਤੇ ਸਥਾਈ ਉਪਾਅ ਕਰਨ ਦੀ ਲੋੜ ਹੈ। ਬੰਗਲਾਦੇਸ਼ ਦੇ ਹਿੰਦੂਆਂ ਨੂੰ ਆਪਣੀ ਗਿਣਤੀ ਦਾ ਲਾਭ ਉਠਾਉਣ ਲਈ ਇਕ ਿਹੰਦੂ ਪਾਰਟੀ ਬਣਾਉਣ ਦੀ ਸੰਭਾਵਨਾ ਲੱਭਣੀ ਚਾਹੀਦੀ ਹੈ ਜੋ ਕਿਸੇ ਵੀ ਤਰ੍ਹਾਂ ਮਹੱਤਵਹੀਣ ਨਹੀਂ ਹੈ। 8 ਪ੍ਰਸ਼ਾਸਨਿਕ ਵਿਭਾਗਾਂ ’ਚੋਂ ਘੱਟੋ-ਘੱਟ 3 ਸਿਲਹਟ (14.5), ਰੰਗਪੁਰ (13.21) ਅਤੇ ਖੁਲਨਾ (12.94) ’ਚ ਹਿੰਦੂਆਂ ਦੀ ਆਬਾਦੀ 10 ਫੀਸਦੀ ਤੋਂ ਵੱਧ ਹੈ ਅਤੇ ਜ਼ਿਲਿਆਂ ’ਚ ਕੁਲ ਆਬਾਦੀ ਦਾ 20 ਫੀਸਦੀ ਤੋਂ ਵੱਧ ਹਿੱਸਾ ਹੈ। ਗੋਪਾਲਗੰਜ, ਖੁਲਨਾ, ਮੌਲਵੀ ਬਾਜ਼ਾਰ ਅਤੇ ਠਾਕੁਰਗਾਂਵ। 300 ਸੰਸਦੀ ਸੀਟਾਂ ’ਚੋਂ 60 ’ਚ ਹਿੰਦੂ ਵੋਟ ਨਤੀਜੇ ਲਈ ਮਹੱਤਵਪੂਰਨ ਹੋ ਸਕਦੇ ਹਨ। ਕੁਝ ਗੱਲਬਾਤ ਦੇ ਨਾਲ ਹਿੰਦੂ ਆਪਣੇ ਲਾਭ ਲਈ ਰਾਸ਼ਟਰੀ ਸ਼ਾਸਨ ’ਚ ਕਾਫੀ ਅਸਰ ਪਾ ਸਕਦੇ ਹਨ।

ਇਹ ਵੀ ਮਹੱਤਵਪੂਰਨ ਹੈ ਕਿ ਲੰਬੇ ਸਮੇਂ ’ਚ, ਬੰਗਲਾਦੇਸ਼ ਦੇ ਹਿੰਦੂ ਭਾਰਤ ਵੱਲ ਦੇਖੇ ਬਿਨਾਂ ਆਪਣੀ ਕਿਸਮਤ ਖੁਦ ਲਿਖਣ ; ਭਾਰਤ ਦਾ ਉਤਰਾਅ-ਚੜ੍ਹਾਅ ਵਾਲਾ ਸਿਆਸੀ ਮਾਹੌਲ ਭਵਿੱਖ ’ਚ ਭਾਰਤ ’ਚ ਪਨਾਹ ਲੈਣ ਵਾਲੇ ਹਿੰਦੂਆਂ ਦਾ ਸਵਾਗਤ ਨਹੀਂ ਕਰ ਸਕਦਾ। ਸੀ. ਏ. ਏ. ਵਿਰੋਧੀ ਵਿਖਾਵੇ ਇਸ ਦਾ ਸਪੱਸ਼ਟ ਸਬੂਤ ਸਨ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ, ਜਿੱਥੇ ਜ਼ਿਆਦਾਤਰ ਬੰਗਲਾਦੇਸ਼ੀ ਹਿੰਦੂਆਂ ਵੱਲ ਝੁਕਾਅ ਦੀ ਸੰਭਾਵਨਾ ਹੈ, ਮਮਤਾ ਬੈਨਰਜੀ ਦੀ ਚੋਣ ਜਿੱਤ ਦੇ ਬਾਅਦ ਵੱਡੀ ਗਿਣਤੀ ’ਚ ਹਿੰਦੂਆਂ ਦੇ ਮਾਰੇ ਜਾਣ ਦੇ ਨਾਲ ਵਾਤਾਵਰਣ ਯਕੀਨੀ ਤੌਰ ’ਤੇ ਹਿੰਦੂ ਵਿਰੋਧੀ ਹੋ ਗਿਆ ਹੈ ਜਿੱਥੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਲਈ ਸ਼ੇਖ ਹਸੀਨਾ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਓਧਰ ਹਿੰਦੂ ਭਾਈਚਾਰੇ ’ਚ ਭਰੋਸਾ ਜਗਾਉਣ ਲਈ ਉਨ੍ਹਾਂ ਨੂੰ ਹੋਰ ਵੱਧ ਕਰਨ ਦੀ ਲੋੜ ਹੈ। ਉਨ੍ਹਾਂ ਵੱਲੋਂ ਹਿੰਦੂਆਂ ਨੂੰ ਆਪਣੇ ਆਪ ਨੂੰ ਚੋਣਾਂ ਲਈ ਬਿਹਤਰ ਢੰਗ ਨਾਲ ਸੰਗਠਿਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਰੱਖਿਆ ਲਈ ਜ਼ਰੂਰੀ ਉਪਾਅ ਕਰਨਾ ਚਾਹੀਦਾ ਹੈ ਅਤੇ ਆਪਣੀ ਜਾਇਦਾਦ ਦੀ ਰੱਖਿਆ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਪੂਰਨ ਵਿਨਾਸ਼ ਤੋਂ ਬਚਿਆ ਜਾ ਸਕੇ।

ਜੇਕਰ ਨਹੀਂ ਤਾਂ ਪ੍ਰੋ. ਅਬੁਲ ਬਰਕਤ ਦੀ ਦੂਰਅੰਦੇਸ਼ੀ ਸੱਚ ਸਾਬਤ ਹੋ ਸਕਦੀ ਹੈ ਕਿ, ‘‘ਤਿੰਨ ਦਹਾਕਿਆਂ ’ਚ ਬੰਗਲਾਦੇਸ਼ ’ਚ ਕੋਈ ਹਿੰਦੂ ਨਹੀਂ ਬਚੇਗਾ।’’

Bharat Thapa

This news is Content Editor Bharat Thapa