ਕੂੜਾ ਬਣੇ ਜਿਸ ਘਰ ਦੀ ਸ਼ਾਨ, ਜ਼ਿੰਦਗੀ ਘੜੀ ਪਲ ਦੀ ਮਹਿਮਾਨ

04/02/2016 5:06:49 PM

ਜੀ ਹਾਂ ਦੋਸਤੋ ਅਸੀਂ ਆਮ ਅਖਬਾਰਾਂ, ਰੇਡੀਓ, ਟੈਲੀਵੀਜ਼ਨ ਆਦਿ ਪ੍ਰਚਾਰ ਦੇ ਮਾਧਿਅਮਾਂ ਰਾਹੀਂ ਚੌਗਿਰਦੇ ਨੂੰ ਸਾਫ-ਸੁਥਰਾ ਬਣਾਈ ਰੱਖਣ ਦੇ ਪ੍ਰਚਾਰ ਸੁਣਦੇ ਹਾਂ ਪਰ ਇਸ ''ਤੇ ਅਮਲ ਕਰਨ ਦੀ ਬਜਾਏ ਇੱਕ ਰੋਲਾ-ਰੱਪਾ ਪੈਂਦਾ ਸੀ ਪ੍ਰਤੀਤ ਹੁੰਦਾ ਹੈ ਜਾਂ ਇÎੰਝ ਕਹਿ ਲਵੋ ਕਿ ਇਹ ਇਕ ਕਾਂਵਾਂ ਰੌਲੀ ਪੈਂਦੀ ਹੋਈ ਹੀ ਭਾਸਦੀ ਹੈ। ਇਸ ''ਤੇ ਅਮਲ ਕਰਨ ਦਾ ਜ਼ੇਰਾ ਜੁਟਾਉਣਾ ਕਿਸੇ ਦੇ ਵੀ ਬਸ ਦੀ ਗੱਲ ਨਹੀਂ ਰਹਿ ਗਈ ਹੁੰਦਾ ਜਾਪਦਾ ਹੈ। ਚੌਗਿਰਦੇ ਨੂੰ ਸਾਫ-ਸੁਥਰਾ ਰੱਖਣ ਦੀ ਬਜਾਏ ਇਸ ਨੂੰ ਕੂੜ ਜਾਂ ਕੂੜੇ ਨਾਲ ਭਰਨ ਦੀ ਹੌਸਲਾ ਅਫਜਾਈ ਹੁੰਦੀ ਹੋਈ ਨਜ਼ਰੀਂ ਪੈਂਦੀ ਹੈ।
ਉਸ ਵੇਲੇ ਇਹ ਕੂੜ ਜਾਂ ਕੂੜਾ ਮਨੁੱਖੀ ਜੀਵਨ ਨਾਲ ਖਿਲਵਾੜ ਕਰਨ ਤੋਂ ਨਹੀਂ ਹਿਚਕਚਾਉਂਦਾ ਜਿਸ ਵੇਲੇ ਇਹ ਆਪਣੀ ਚਰਮ ਸੀਮਾਂ ਪਾਰ ਕਰ ਲੈਂਦਾ ਹੈ। ਕੂੜ ਦਾ ਅਰਥ ਝੂਠ ਹੁÎੰਦਾ ਹੈ ਅਤੇ ਕੂੜੇ ਦਾ ਅਰਥ ਹੈ ਆਪਣੇ ਘਰ ਦਾ ਗੋਹਾ ਗਾਰਾ ਜਾਂ ਹੋਰ ਕੁਝ ਰੱਦੀ ਦਾ ਸਮਾਨ ਜਿਹੜਾ ਕਿ ਕਿਸੇ ਆਗਤ ਜਮਾ ਨਹੀਂ ਆਉਂਦਾ। ਹੁਣ ਆਪਣੇ ਘਰ ਦਾ ਕੂੜਾ ਕੁਬਾੜਾ ਸਾਫ ਕਰਕੇ ਬਾਹਰ ਸੁੱਟ ਦੇਣਾ ਜਾਂ ਅਜਿਹੀ ਜਗਾ ''ਤੇ ਇਕੱਠਾ ਕਰ ਲੈਣਾ, ਜਿੱਥੇ ਕਿ ਜਨ-ਜੀਵਨ ਨੂੰ ਪ੍ਰਭਾਵਿਤ ਕਰਕੇ ਬੀਮਾਰੀਆਂ ਦਾ ਕਾਰਣ ਬਣੇ ਕਿੱਥੋਂ ਤੱਕ ਦੀ ਅਕਲਮÎੰਦੀ ਦਾ ਕੰਮ ਹੈ?
ਚੌਗਿਰਦੇ ਨੂੰ ਸਾਫ-ਸੁਥਰਾ ਨਾ ਰੱਖਣਾ ਵੀ ਆਪਣਾ ਚਿੱਕੜ ਦੂਜੇ ''ਤੇ ਸੁੱਟਣ ਜਿਹਾ ਹੀ ਪ੍ਰਤੀਤ ਹੁÎੰਦਾ ਨਜ਼ਰੀਂ ਪੈਂਦਾ ਹੈ। ਅਸਲ ਗੱਲ ਇਹ ਹੈ ਕਿ ਮੇਰਾ ਕੂੜ ਜਾਂ ਕੂੜਾ ਦੂਜੇ ਦੇ ਘਰ ਵਿੱਚ ਚਲਾ ਜਾਵੇ ਤੇ ਮੈਂ ਸੁਖੀ ਵਸਾਂ ਵਾਲੀ ਖਿੱਚਰੀ ਰਿੱਝਣ ਨਾਲ ਸਭ ਕੁਝ ਨੂੰ ਤਬਾਹੀ ਵੱਲ ਲੈ ਜਾਂਦਾ ਹੈ। ਚੌਗਿਰਦੇ ਨੂੰ ਸਾਫ-ਸੁਥਰਾ ਨਾ ਰੱਖਣ ਨਾਲ ਵਾਤਾਵਰਣ ਜ਼ਹਿਰੀਲਾ ਹੋ ਜਾਂਦਾ ਹੈ ਇਹ ਏਨਾਂ ਕੁ ਜ਼ਹਿਰੀਲਾ ਹੋ ਜਾਂਦਾ ਹੈ ਕਿ ਜਿਹੜੀ ਕਿ ਮਨੁੱਖੀ ਜੀਵਨ ਤਾਂ ਇਕ ਪਾਸੇ ਰਹਿ ਗਿਆ ਦੂਜੀ ਵੀ ਕਿਸੇ ਜੀਵ ਆਤਮਾ ਨੂੰ ਨਹੀਂ ਬਖਸ਼ਦਾ।
ਇਹ ਗੱਲ ਸੌ ਫੀ ਸਦੀ ਸੱਚ ਹੈ ਕਿ ਜਿਸ ਘਰ ਵਿੱਚ ਕੂੜ ਹੋਵੇ, ਨਰਕ ਹੋਵੇ, ਝੂਠ ਦਾ ਬੋਲਬਾਲਾ ਹੋਵੇ ਉਹ ਘਰ ਫਿਰ ਕਿਸੇ ਵੀ ਹਾਲਾਤ ਵਿੱਚ ਕਾਮਯਾਬ ਘਰ ਨਹੀਂ ਬਣ ਸਕਦਾ। ਉਸ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ. ਕਿਉਂਕਿ ਇਕ ਧਾਰਨਾ ਬਣੀ ਹੋਈ ਹੈ ਕਿ ''''ਕੂੜ ਦੇ ਪੈਰ ਨਹੀਂ ਹੁÎੰਦੇ'''' ਹੁਣ ਗੱਲ ਤਾਂ ਇਹ ਸੋਚਣ ਵਾਲੀ ਬਣਦੀ ਹੋਈ ਨਜ਼ਰੀ ਪੈਂਦੀ ਹੈ ਕਿ ਜੇਕਰ ਕੂੜ ਦੇ ਪੈਰ ਨਹੀਂ ਹੁੰਦੇ ਤਾਂ ਇਹ ਆਪਣੇ ਆਪ ਇੱਕ ਥਾਂ ਤੋਂ ਉੱਠ ਕੇ ਦੂਜੇ ਪਾਸੇ ਕਿਵੇਂ ਜਾ ਸਕਦਾ ਹੈ? ਗੱਲ ਕੀ ਜੀ ਇਸ ਤੋਂ ਪੱਲਾ ਛੁਡਾਉਣ ਲਈ ਇੱਕ ਬਹੁਤ ਵੱਡੇ ਉਪਰਾਲੇ ਦੀ ਲੋੜ ਦੀ ਜ਼ਰੂਰਤ ਹੁÎੰਦੀ ਹੈ। ਪਿਛਲੇ ਦਿਨੀਂ ਮੇਰਾ ਧਿਆਨ ਭਾਰਤ ਦੇ ਰਾਜ ਪÎੰਜਾਬ ਵਿੱਚ ਪੈਂਦੇ ਜਲੰਧਰ ਦੇ ਇੱਕ ਪਿÎੰਡ ਵਰਿਆਣੇ ਵੱਲ ਗਿਆ। ਉੱਥੇ ਪਏ ਹੋਏ ਕੂੜੇ ਦੇ ਢੇਰ (ਡੰਪ) ਵੱਲ ਗਿਆ। 
ਹੁਣ ਜੀਵਨ ਦੀ ਇੱਕ ਕੜਵੀ ਸੱਚਾਈ ਵੀ ਸਾਹਮਣੇ ਆਉਂਦੀ ਹੋਈ ਨਜ਼ਰੀਂ ਪਈ ਹੈ ਕਿ ਕੂੜਾ ਜਾਂ ਕੂੜ ਤਾਂ ਇਕੱਠਾ ਹੋ ਸਕਦਾ ਹੈ। ਚੰਗਿਆਈ ਜਾਂ ਚੰਗੀ ਸੋਚ ਦੇ ਮਾਲਕ ਇਕੱਠੇ ਹੋ ਕੇ ਬੈਠਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਜਾਂ ਉਹ ਇਸ ਤੋਂ ਕੰਨੀਂ ਕਤਰਾਉਂਦੇ ਹਨ। ਹੁਣ ਵਰਿਆਣੇ ਵਿੱਚ ਪਏ ਕੂੜੇ ਦੇ ਇਕ ਵਿਸ਼ਾਲ ਡÎੰਪ ਵੱਲ ਧਿਆਨ ਮਾਰੀਏ ਤਾਂ ਇਹ ਚੌਗਿਰਦੇ ਵਿੱਚ ਅਜਿਹੀ ਜ਼ਹਿਰ ਫੈਲਾ ਰਿਹਾ ਜਾਂ ਭਰ ਰਿਹਾ ਹੈ ਮੰਨੋਕਿ ਇਸ ਨਾਲ ਇਸ ਦੇ ਆਲੇ-ਦੁਆਲੇ ਵਸਦੇ ਵਸਨੀਕਾਂ ਦਾ ਜੀਵਨ ਕਈ ਬੀਮਾਰੀਆਂ ਨਾਲ ਘਿਰ ਰਿਹਾ ਹੈ।
ਜਾਣਕਾਰੀ ਹਿੱਤ ਇਹ ਗੱਲ ਵੀ ਧਿਆਨ ''ਚ ਆਈ ਕਿ ਭਾਰਤ ਦੇ ਪੰਜਾਬ ਰਾਜ ਵਿੱਚ ਪੈਂਦੇ ਜ਼ਿਲਾ ਜਲੰਧਰ ਵਿੱਚ ਪੈਂਦੇ ਪਿÎੰਡ/ਕਸਬਾ ਵਰਿਆਣਾ ਵਿਚਲੇ ਸੱਭ ਤੋਂ ਵੱਡੇ ਇਸ ਕੂੜੇ ਦੇ ਡੰਪ ਨੇ ਬਾਲ ਜੀਵਨ ਲੀਲਾ ਨਾਲ ਵੀ ਖ਼ਿਲਵਾੜ ਕੀਤਾ ਤੇ ਇੱਕ ਗਰੀਬ ਘਰ ਦੇ ਇੱਕ ਖੇਡਦੇ ਹੋਏ ਬਾਲ ਨੂੰ ਵੀ ਇਸ ਦੇ ਕਾਰਨ ਆਪਣੀ ਜ਼ਿÎੰਦਗੀ ਤੋਂ ਹੱਥ ਧੋਣਾ ਪਿਆ ਹੈ। ਗੱਲ ਕੀ ਜੀ ਇਸ ਡੰਪ ਉੱਪਰ ਗਰੀਬ ਪਰਿਵਾਰ ਲੋਕ ਝੁੱਗੀਆਂ ਬਣਾ ਕੇ ਰਹਿ ਰਹੇ ਹਨ ਤੇ ਇਸ ਡੰਪ ਉੱਪਰੋਂ ਟਰੱਕਾਂ ਦੀ ਆਵਾਜਾਈ ਵੀ ਰੋਜ਼ਾਨਾ ਚੱਲਦੀ ਰਹਿੰਦੀ ਹੈ।
ਧਿਆਨ ਵਿੱਚ ਗੱਲ ਆਈ ਕਿ ਇਨਾਂ ਟਰੱਕਾਂ ਵਿੱਚ ਚੱਲਦਾ ਹੋਇਆ ਟਰੱਕ ਪਲਟ ਗਿਆ ਅਤੇ ਹੇਠਾਂ
ਖੇਡ ਰਹੇ ਇੱਕ ਬੱਚੇ ਨੂੰ ਕੁਚਲ ਦਿੱਤਾ। ਇਸ ਸਾਰੇ ਵਾਰਤਾਲਾਪ ਤੋਂ ਇਹ ਗੱਲ ਸਪੱਸ਼ਟ ਹੋ
ਜਾਂਦੀ ਹੈ ਕਿ-
ਕੂੜਾ ਬਣੇ ਜਿਸ ਘਰ ਦੀ ਸ਼ਾਨ ,
ਜ਼ਿੰਦਗੀ ਘੜੀ ਪਲ ਦੀ ਮਹਿਮਾਨ।
ਸੋ ਸਾਥੀਓ ਆਓ ਆਪਣੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖ ਕੇ ਵਾਤਾਵਰਣ ਨੂੰ ਜ਼ਹਿਰੀਲਾ ਅਤੇ ਦੂਸ਼ਤ ਹੋਣ ਤੋਂ ਰੋਕਿਆ ਜਾਵੇ। ਇਸ ਵਾਸਤੇ ਇੱਕ ਦੇ ਉਪਰਾਲੇ ਦੀ ਨਹੀਂ ਬਲਕਿ ਸਾਨੂੰ ਸਭ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

 

ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348