ਫਿਨਲੈਂਡ ਤੋਂ ਭਾਰਤ ਲਈ ਪਹਿਲੀ ਬਲਾਕ ਟ੍ਰੇਨ

06/30/2021 10:25:23 AM

ਸੁਖਦੇਵ ਵਸ਼ਿਸ਼ਠ
ਫਿਨਲੈਂਡ -
ਕੌਮਾਂਤਰੀ ਉੱਤਰ-ਦੱਖਣੀ ਟਰਾਂਸਪੋਰਟ ਕਾਰੀਡੋਰ ਭਾਰਤ, ਈਰਾਨ, ਅਜਰਬੈਜਾਨ ਅਤੇ ਰੂਸ ਨੂੰ ਹਵਾਈ, ਰੇਲ ਅਤੇ ਸੜਕੀ ਰਸਤੇ ਨਾਲ ਜੋੜਨ ਵਾਲਾ 7200 ਕਿਲੋਮੀਟਰ ਲੰਬਾ ਭਾਰ ਢੋਣ ਵਾਲਾ ਰਸਤਾ ਹੈ। ਇਹ ਕਾਰੀਡੋਰ ਸਮੁੰਦਰੀ ਜਹਾਜ਼, ਰੇਲ ਅਤੇ ਰੋਡ ਨੈੱਟਵਰਕ ਦਾ ਤਾਲਮੇਲ ਹੈ। ਇਸ ਲਾਈਨ ਦੇ ਕਾਰਨ ਮੁੰਬਈ ਅਤੇ ਮਾਸਕੋ ਦਰਮਿਆਨ ਯਾਤਰਾ ਦਾ ਸਮਾਂ 40 ਤੋਂ ਘੱਟ ਕੇ 14 ਦਿਨ ਦੇ ਨੇੜੇ-ਤੇੜੇ ਹੈ। ਇਸ ਗਲਿਆਰੇ ਦਾ ਮੁੱਖ ਮਕਸਦ ਸਵੇਜ ਨਹਿਰ, ਭੂ-ਮੱਧ ਸਾਗਰੀ ਅਤੇ ਬਾਲਟਿਕ ਸਾਗਰ ਰਾਹੀਂ ਸਮੁੰਦਰੀ ਰਵਾਇਤੀ ਮਾਰਗਾਂ ਦਾ ਬਦਲ ਮੁਹੱਈਆ ਕਰਨਾ ਹੈ। ਹਾਲਾਂਕਿ, ਲਾਈਨ ਪਹਿਲਾਂ ਤੋਂ ਹੀ ਚਾਲੂ ਹੈ ਪਰ ਅਜੇ ਅਧੂਰੀ ਬਣੀ ਹੈ, ਪੂਰੀ ਹੋਣ ’ਤੇ ਵੱਧ ਸਹਾਇਕ ਹੋਵੇਗੀ। 2018 ’ਚ ਦੋ ਹੋਰ ਮਹੱਤਵਪੂਰਨ ਲਾਈਨਾਂ ਪੂਰੀਆਂ ਕੀਤੀਆਂ ਗਈਆਂ ਹਨ। ਇਕ ਅਜਰਬੈਜਾਨ ’ਚ ਅਸਤਾਰਾ ਅਤੇ ਈਰਾਨ ’ਚ ਅਸਤਾਰਾ ਨਾਂ ਦੇ ਸ਼ਹਿਰ ਨੂੰ ਜੋੜਦੀ ਹੈ ਅਤੇ ਦੂਜੀ ਈਰਾਨੀ ਸ਼ਹਿਰਾਂ ਨੂੰ ਰਸ਼ਤ ਅਤੇ ਕਾਜਵਿਨ ਨਾਲ ਜੋੜਦੀ ਹੈ। ਕਾਰੀਡੋਰ ਦਾ ਬੁਨਿਆਦੀ ਢਾਂਚਾ ਪ੍ਰਤੀ ਸਾਲ 15 ਮਿਲੀਅਨ ਟਨ ਮਾਲ ਢੁਆਈ ਕਰਨ ’ਚ ਸਮਰੱਥ ਹੈ।

ਕੌਮਾਂਤਰੀ ਉੱਤਰ-ਦੱਖਣੀ ਟਰਾਂਸਪੋਰਟ ਕੋਰੀਡੋਰ ਰਾਹੀਂ ਆਪਣਾ ਸਾਮਾਨ ਭੇਜਣ ਵਾਲੀ ਫਿਨਲੈਂਡ ਦੀ ਕੰਪਨੀ ਬਲਾਕ ਟ੍ਰੇਨ ਅਜਿਹਾ ਕਰਨ ਵਾਲੀ ਪਹਿਲੀ ਕੰਪਨੀ ਹੈ। ਇਹ ਵਪਾਰਕ ਸਾਮਾਨ ਭਾਰਤ, ਰੂਸ, ਅਜਰਬੈਜਾਨ, ਈਰਾਨ, ਯੂਰਪ ਅਤੇ ਮੱਧ ਏਸ਼ੀਆ ’ਚ ਸਮੇਂ ਦੇ ਹਿਸਾਬ ਨਾਲ ਭੇਜਣ ਦਾ ਸਰਵੋਤਮ ਰੂੁਪ ਹੈ। ਫਿਨਲੈਂਡ ਦੇ ਹੇਲਸਿੰਕੀ ਤੋਂ ਭਾਰਤ ਦੇ ਨਹਾਵਾ ਸ਼ੇਵਾ ਕੰਟੇਨਰ ਪੋਰਟ ਨੂੰ ਜੋੜਨ ਵਾਲੀ ਪਹਿਲੀ ਕੰਟੇਨਰ ਬਲਾਕ ਟ੍ਰੇਨ ਹੇਲਸਿੰਕੀ ਤੋਂ ਰਵਾਨਾ ਹੋ ਚੁੱਕੀ ਹੈ। ਇਹ ਟ੍ਰੇਨ 21 ਜੂਨ ਨੂੰ ਇਕ ਸਵੀਡਿਸ਼ ਗਾਹਕ ਤੋਂ ਕਾਗਜ਼ ਆਧਾਰਿਤ ਉਤਪਾਦਾਂ ਨਾਲ ਭਰੇ 40 ਫੁੱਟ ਦੇ 32 ਕੰਟੇਨਰ ਲੈ ਕੇ ਚੱਲ ਚੁੱਕੀ ਹੈ। ਮੌਜੂਦਾ ਸਮੇਂ ਇਹ ਰੂਸ ਤੋਂ ਹੁੰਦੀ ਹੋਈ ਅਤੇ ਅਜਰਬੈਜਾਨ ਨੂੰ ਪਾਰ ਕਰ ਕੇ ਯਾਤਰਾ ਕਰਦੀ ਹੈ। ਇਸਦਾ ਅਗਲਾ ਪੜਾਅ ਈਰਾਨ ’ਚ ਅਸਤਾਰਾ ਅਤੇ ਬੰਦਰ ਅੱਬਾਸ ਪੋਰਟ ਹੋਵੇਗਾ।

ਬੰਦਰ ਅੱਬਾਸ ਪੋਰਟ ਤੋਂ, ਕਾਰਗੋ ਨੂੰ ਇਕ ਜਹਾਜ਼ ’ਤੇ ਲਿਆਂਦਾ ਜਾਵੇਗਾ, ਜੋ ਹਿੰਦ ਮਹਾਸਾਗਰ ਰਾਹੀਂ ਆਪਣੇ ਅੰਤਿਮ ਸਟੇਸ਼ਨ ਤੱਕ ਸਮੁੰਦਰੀ ਰਸਤੇ ਰਾਹੀਂ ਪਹੁੰਚੇਗਾ। ਟ੍ਰੇਨ, ਜੋ ਅਜੇ ਰਸਤੇ ’ਚ ਚੱਲ ਹੈ, ਹੇਲਸਿੰਕੀ ਅਤੇ ਅਸਤਾਰਾ ਦੇ ਵਿਚਕਾਰਲੇ ਮਾਰਗ ਨੂੰ ਪੂਰਾ ਕਰਨ ’ਚ 8 ਦਿਨ ਦਾ ਸਮਾਂ ਲਵੇਗੀ। ਤੁਹਾਨੂੰ ਦੱਸ ਦੇਈਏ ਅਸਤਾਰਾ, ਅਜਰਬੈਜਾਨ-ਈਰਾਨ ਸਰਹੱਦ ’ਤੇ ਸਥਿਤ ਹੈ।

ਰੂਟ ਨਾਲ ਯਾਤਰਾ ਸਮਾਂ ਘਟੇਗਾ
ਇਸ ਦੇ ਇਲਾਵਾ, ਨੂਰਮਿਨੇਨ ਲਾਜਿਸਟਿਕਸ ਨਾਲ ਸਹਿਯੋਗੀ ਆਰ. ਜ਼ੈੱਡ. ਡੀ. ਲਾਜਿਸਟਿਕਸ ਅਨੁਸਾਰ ਟ੍ਰੇਨ ਦਾ ਕੁਲ ਯਾਤਰਾ ਸਮਾਂ ਸ਼ੁਰੂ ’ਚ ਅਨੁਮਾਨ ਲਗਾਏ ਗਏ ਸਮੇਂ ਤੋਂ ਘੱਟ ਹੋਵੇਗਾ। ਖਾਸ ਤੌਰ ’ਤੇ ਜਿਵੇਂ ਕ‌ਿ ਰੂਸੀ ਕੰਪਨੀ ਨੇ ਕਿਹਾ, ਫਿਨਲੈਂਡ ਅਤੇ ਭਾਰਤ ਦਰਮਿਆਨ ਯਾਤਰਾ ਦਾ ਸਮਾਂ 22 ਦਿਨ ਤੋਂ ਵੱਧ ਨਹੀਂ ਹੋਵੇਗਾ। ਹੇਲਸਿੰਕੀ, ਫਿਨਲੈਂਡ ਤੋਂ ਭਾਰਤ ਦੇ ਨਹਾਵਾ ਸ਼ੇਵਾ ਤੱਕ ਦਾ ਯਾਤਰਾ ਸਮਾਂ ਲਗਭਗ 25 ਦਿਨ ਹੋਵੇਗਾ, ਇਹ ਸਮਾਂ ਸਵੇਜ ਨਹਿਰ ਤੋਂ ਲੰਘਣ ’ਤੇ ਲੱਗਣ ਵਾਲੇ ਸਮੇਂ ਦਾ ਲਗਭਗ ਅੱਧਾ ਹੈ ।

ਇਸ ਸਮਝੌਤੇ ਤਹਿਤ ਹੋਇਆ ਹੈ ਸ਼ਿਪਮੈਂਟ
ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ ਦੌਰਾਨ ਹੋਏ ਸਮਝੌਤੇ ਤਹਿਤ ਆਰ. ਜ਼ੈੱਡ. ਡੀ. ਲਾਜਿਸਟਿਕਸ ਅਤੇ ਨੂਰਮਿਨੇਨ ਲਾਜਿਸਟਿਕਸ ਸਰਵਿਸਿਜ਼ ਵੱਲੋਂ ਆਯੋਜਿਤ ਇਹ ਪਹਿਲਾ ਮਲਟੀ ਮਾਡਲ ਸ਼ਿਪਮੈਂਟ ਹੈ। ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਮਰੱਥ ਅਗਵਾਈ ’ਚ ਨਵੇਂ ਆਯਾਮ ਲਿਖ ਕੇ ਨਵੇਂ ਭਾਰਤ ਦੀ ਸੰਰਚਨਾ ਵੱਲ ਲਗਾਤਾਰ ਵਧ ਰਿਹਾ ਹੈ ।


 

cherry

This news is Content Editor cherry