ਅਰਥਸ਼ਾਸਤਰੀਆਂ ਤੋਂ ਰਹਿਤ ਅਰਥਵਿਵਸਥਾ

12/09/2019 1:41:50 AM

ਪੀ. ਚਿਦਾਂਬਰਮ

ਹਰ ਕੋਈ ਇਕ ਅਰਥਸ਼ਾਸਤਰੀ ਹੈ–ਸੁਆਣੀ, ਜੋ ਘਰ ਦਾ ਬਜਟ ਬਣਾਉਂਦੀ ਹੈ, ਤੋਂ ਲੈ ਕੇ ਡੇਅਰੀ ਮਾਲਕ ਤਕ, ਜੋ ਗਊਆਂ ਦਾ ਪਾਲਣ ਕਰਦਾ ਹੈ ਅਤੇ ਦੁੱਧ ਸਪਲਾਈ ਕਰਦਾ ਹੈ। ਛੋਟੇ ਉੱਦਮੀ ਤੋਂ ਲੈ ਕੇ ਉਸਾਰੀ ਖੇਤਰ ਨਾਲ ਜੁੜੇ ਲੋਕ, ਜੋ ਅਪਾਰਟਮੈਂਟ ਬਣਾਉਂਦੇ ਹਨ ਅਤੇ ਵੇਚਦੇ ਹਨ।

ਉਨ੍ਹਾਂ ਨੂੰ ਖੇਤਰ-ਵਿਸ਼ੇਸ਼ ਦੇ ਕਾਨੂੰਨਾਂ ਅਤੇ ਕਰਾਰਾਂ ਅਨੁਸਾਰ ਕੰਮ ਕਰਨਾ ਚਾਹੀਦਾ ਅਤੇ ਕਰਾਰਾਂ ਅਤੇ ਟੈਕਸਾਂ ਦੇ ਆਮ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਿਰੋਧੀ ਧਿਰ/ਗਾਹਕਾਂ ਨਾਲ ਰਿਸ਼ਤਿਆਂ ਦੇ ਸਬੰਧ ਵਿਚ ਵੀ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਹ ਸਾਡੇ ਜਾਣੂ ਹਨ, ਅਸਲ ਵਿਚ ਉਹ ਜਾਣੇ-ਪਛਾਣੇ ਜਾਣਕਾਰ ਹਨ। ਸਭ ਤੋਂ ਚੰਗਾ ਜਾਣਕਾਰ ਪੈਸਾ ਹੈ। ਸਾਡੀ ਕਹਾਣੀ ਵਿਚ ਨਾਇਕ ਜ਼ਿਆਦਾਤਰ ਜਾਣੂ-ਅਣਜਾਣਿਆਂ ਦੇ ਆਧਾਰ ’ਤੇ ਉਚਿੱਤ ਫੈਸਲਾ ਲਵੇਗਾ।

ਨਾਇਕ ਅਣਜਾਣ ਦੇ ਕਾਰਨ ਗਲਤ ਹੋ ਸਕਦਾ ਹੈ, ਜਾਣੂ-ਅਣਜਾਣ ਦੇ ਕਾਰਣ ਵੀ ਅਤੇ ਅਣਜਾਣੇ ਅਣਜਾਣ ਦ ੇ ਕਾਰਨ ਵੀ। ਸਮੇਂ ਦੇ ਨਾਲ-ਨਾਲ ਨਾਇਕ ਅਣਜਾਣ ਨੂੰ ਵੀ ਸਾਧਣ ’ਚ ਨਿਪੁੰਨ ਹੋ ਸਕਦਾ ਹੈ।

ਨਾਇਕ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਰੂਪ ਵਿਚ ਚੁਣਿਆ ਜਾ ਸਕਦਾ ਹੈ। ਜਦੋਂ ਤਕ ਨਾਇਕ ਸਭ ਤੋਂ ਜ਼ਿਆਦਾ ਜਾਣੂ-ਜਾਣੂ ਪੈਸੇ ਦਾ ਪ੍ਰਬੰਧਨ ਕਰਨ ਵਿਚ ਸਫਲ ਰਹਿੰਦਾ ਹੈ, ਉਦੋਂ ਤਕ ਹੋਰ ਸਾਰੇ ਜਾਣੂ ਅਤੇ ਅਣਜਾਣ ਪ੍ਰਬੰਧ ਵਿਚ ਰਹਿੰਦੇ ਹਨ ਪਰ ਅਸਲੀ ਸਮੱਸਿਆ ਉਦੋਂ ਸ਼ੁਰੂ ਹੁੁੰਦੀ ਹੈ, ਜਦੋਂ ਨਾਇਕ ਨੂੰ ਜਾਣੂ ਅਤੇ ਅਣਜਾਣ ਤੋਂ ਬਾਹਰ ਜਾਣਾ ਪੈਂਦਾ ਹੈ। ਇਸ ਮੁਸੀਬਤ ਨੂੰ ਮਾਰਕੀਟ ਕਿਹਾ ਜਾਂਦਾ ਹੈ ਅਤੇ ਜਦੋਂ ਬਾਜ਼ਾਰ ਵਿਚ ਲੱਖਾਂ ਲੋਕ, ਜੋ ਇਕ-ਦੂਜੇ ਨਾਲ ਸਬੰਧਿਤ ਨਹੀਂ ਹੁੰਦੇ ਅਤੇ ਡਰ ਤੇ ਅਨਿਸ਼ਚਿਤਤਾ ਦੇ ਮਾਹੌਲ ਵਿਚ ਵੱਖ-ਵੱਖ ਆਧਾਰਾਂ ’ਤੇ ਫੈਸਲੇ ਲੈਂਦੇ ਹਨ ਤਾਂ ਮਾਰਕੀਟ ਆਮ ਸਮੱਸਿਆ ਨਹੀਂ ਬਣਦੀ, ਸਗੋਂ ਇਕ ਵੱਡੀ ਸਮੱਸਿਆ ਬਣ ਜਾਂਦੀ ਹੈ।

ਲੋਕਾਂ ਵਲੋਂ ਚੰਗੀ ਤਰ੍ਹਾਂ ਸੋਚ-ਸਮਝ ਕੇ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਵੀ ਮਾਰਕੀਟ ਵਿਚ ਢਹਿ-ਢੇਰੀ ਹੋ ਸਕਦੀਆਂ ਹਨ। ਸੰਤੁਲਿਤ ਬਜਟ ’ਤੇ ਪ੍ਰੀਖਿਆ ਦੇਣੀ ਸੌਖੀ ਹੈ ਪਰ ਸਰਕਾਰ ਲਈ ਬਜਟ ਬਣਾਉਣਾ ਓਨਾ ਹੀ ਔਖਾ ਹੈ। ਕਿਸੇ ਸੂਬੇ ਨੂੰ ਚਲਾਉਣ ਵਿਚ ਇੰਨੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਿਸੇ ਦੇਸ਼ ਦਾ ਸ਼ਾਸਨ ਚਲਾਉਣ ਵਿਚ ਕਰਨਾ ਪੈਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਗਭਗ 12 ਸਾਲਾਂ ਤਕ ਗੁਜਰਾਤ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿਚ ਐੱਮ. ਏ. ਦੀ ਡਿਗਰੀ ਰੱਖਦੀ ਹੈ। ਉਨ੍ਹਾਂ ਸੋਚਿਆ ਕਿ ਉਹ ਸਮਰੱਥ ਅਰਥਸ਼ਾਸਤਰੀ ਹਨ, ਜੋ ਭਾਰਤੀ ਅਰਥਵਿਵਸਥਾ ਦੇ ਪ੍ਰਬੰਧਨ ’ਚ ਸਮਰੱਥ ਹਨ।

ਇਸ ਸਮੇਂ ਉਹ ਡਿੱਗਦੀ ਭਾਰਤੀ ਅਰਥਵਿਵਸਥਾ ਨੂੰ ਸੰਭਾਲ ਰਹੇ ਹਨ, ਜੋ ਕਦੇ ਵੀ ਟੁੱਟ ਸਕਦੀ ਹੈ। ਪਿਛਲੀਆਂ 6 ਤਿਮਾਹੀਆਂ ਵਿਚ ਜਿਨ੍ਹਾਂ ਲਈ ਅਧਿਕਾਰਤ ਅੰਕੜੇ ਮੁਹੱਈਆ ਹਨ, ਭਾਰਤ ਦਾ ਜੀ. ਡੀ. ਪੀ. ਵਾਧਾ ਫੀਸਦੀ 8.0, 7.0, 6.6, 5.8, 5.0 ਅਤੇ 4.5 ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਚਿੰਤਤ ਹਨ ਪਰ ਉਹ ਇਹ ਨਹੀਂ ਦਿਖਾਉਣਗੇ, ਘੱਟੋ-ਘੱਟ ਹੁਣ ਤਕ ਨਹੀਂ। ਉਨ੍ਹਾਂ ਵਿਚਾਲੇ ਕਿਰਤ ਦੀ ਇਕ ਸਪੱਸ਼ਟ ਵੰਡ ਹੈ : ਫੈਸਲੇ ਪੀ. ਐੱਮ.ਓ. ਵਲੋਂ ਲਏ ਜਾਂਦੇ ਹਨ ਅਤੇ ਵਿੱਤ ਮੰਤਰਾਲਾ ਵਲੋਂ ਲਾਗੂ ਕੀਤੇ ਜਾਂਦੇ ਹਨ। ਦੋ ਦਫਤਰਾਂ ਵਿਚ ਅਧਿਕਾਰੀਆਂ ਦਰਮਿਆਨ ਆਪਸੀ ਸ਼ੱਕ ਅਤੇ ਦੋਸ਼ਪੂਰਨ ਖੇਡ ਹੈ।

ਹੁਣ, ਕਹਾਣੀ ਦੇ ਦੋ ਮੁੱਖ ਪਾਤਰ ਗਰੀਬ ਅਤੇ ਦਰਮਿਆਨੇ ਵਰਗ ਦੇ ਲੋਕਾਂ ਵਿਚਾਲੇ ਪਿਆਜ਼ ਦੀ ਕੀਮਤ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਪਿਆਜ਼ ਦੇ ਕਈ ਬਦਲ ਦੱਸੇ ਜਾ ਰਹੇ ਹਨ ਪਰ ਗੱਲ ਬਣਦੀ ਨਹੀਂ ਦਿਸ ਰਹੀ ਅਤੇ ਸਾਡੇ ਕੋਲ ਕੀ ਹੈ?

ਇਸ ਤੋਂ ਇਲਾਵਾ, ਐੱਨ. ਐੱਸ. ਓ. ਦੇ ਅਨੁਸਾਰ ਘਰੇਲੂ ਖਪਤ ਘੱਟ ਹੈ। ਦਿਹਾਤੀ ਮਜ਼ਦੂਰਾਂ ’ਚ ਗਿਰਾਵਟ ਆਈ ਹੈ, ਖਾਸ ਕਰ ਕੇ ਕਿਸਾਨਾਂ ਲਈ ਉਤਪਾਦ ਦੀਆਂ ਕੀਮਤਾਂ ਹੇਠਾਂ ਹਨ। ਦਿਹਾੜੀਦਾਰਾਂ ਨੂੰ ਮਹੀਨੇ ਵਿਚ 15 ਦਿਨਾਂ ਤੋਂ ਵੱਧ ਕੰਮ ਨਹੀਂ ਮਿਲਦਾ। ਮਨਰੇਗਾ ਦੀ ਮੰਗ ਵਧ ਰਹੀ ਹੈ।

ਟਿਕਾਊ ਅਤੇ ਗੈਰ-ਟਿਕਾਊ ਖਪਤਕਾਰ ਵਸਤਾਂ ਘੱਟ ਵਿਕ ਰਹੀਆਂ ਹਨ। ਥੋਕ ਮੁੱਲ ਮੁਦਰਾਸਫਿਤੀ 1.92 ਫੀਸਦੀ ਹੋ ਗਈ ਹੈ। ਖਪਤਕਾਰ ਮੁੱਲ ਮੁਦਰਾਸਫਿਤੀ 4.62 ਫੀਸਦੀ ਹੈ। ਸਾਰੇ ਥਰਮਲ ਪਲਾਂਟਾਂ ਦਾ ਪਲਾਂਟ ਭਾਰ ਕਾਰਕ ਲੱਗਭਗ 49 ਫੀਸਦੀ ਹੈ, ਜਿਸ ਦਾ ਅਰਥ ਹੈ ਕਿ ਬਿਜਲੀ ਦੀ ਮੰਗ ਵਿਚ ਕਮੀ ਦੇ ਕਾਰਣ ਥਰਮਲ ਸਮਰੱਥਾ ਦਾ ਅੱਧਾ ਹਿੱਸਾ ਬੰਦ ਹੋ ਗਿਆ ਹੈ।

ਸਰਕਾਰ ਨੂੰ ਲੱਗਦਾ ਹੈ ਕਿ ਇਹ ਆਰਥਿਕ ਆਫਤ ਦੂਰ ਕਰ ਸਕਦੀ ਹੈ। ਸਰਕਾਰ ਦੀ ਗਲਤੀ ਅਤੀਤ ਵਿਚ ਲਏ ਗਏ ਨੋਟਬੰਦੀ, ਦੋਸ਼ਪੂਰਨ ਜੀ. ਐੱਸ. ਟੀ., ਟੈਕਸ ਟੈਰੋਰਿਜ਼ਮ, ਪੁਸ਼ਤਪਨਾਹੀ ਅਤੇ ਪੀ. ਐੱਮ. ਓ. ਵਿਚ ਫੈਸਲੇ ਲੈਣ ਦਾ ਕੇਂਦਰੀਕਰਨ ਵਰਗੀਆਂ ਚੀਜ਼ਾਂ ਦਾ ਬਚਾਅ ਕਰਨਾ ਹੈ। 8 ਨਵੰਬਰ 2016 ਨੂੰ ਨੋਟਬੰਦੀ ਦੇ ਫੈਸਲੇ ਕਾਰਣ ਮਨੁੱਖ ਵਲੋਂ ਤਿਆਰ ਆਫਤ ਸ਼ੁਰੂ ਹੋਈ। ਚਿਤਾਵਨੀਆਂ ਦੇ ਬਾਵਜੂਦ ਸਰਕਾਰ ਨੇ ਆਪਣੇ ਫੈਸਲਿਆਂ ’ਤੇ ਮੁੜ ਵਿਚਾਰ ਨਹੀਂ ਕੀਤਾ।

ਅਰਥਸ਼ਾਸਤਰੀ ਨੇ ਸਰਕਾਰ ਨੂੰ ਅਰਥਵਿਵਸਥਾ ਦਾ ‘ਅਸਮਰੱਥ ਪ੍ਰਬੰਧਕ’ ਕਿਹਾ ਹੈ। ਕੋਈ ਹੋਰ ਬਦਲ ਨਾ ਹੋਣ ਕਾਰਣ ਮੰਤਰੀਆਂ ਨੇ ਬਲਫ ਅਤੇ ਬਲਸਟਰ ਦਾ ਸਹਾਰਾ ਲਿਆ ਹੈ।

ਸਰਕਾਰ ਨੇ ਮੰਨਿਆ ਹੈ ਕਿ ਅਰਥਵਿਵਸਥਾ ਮੰਦੀ ਦੀ ਸਥਿਤੀ ਵਿਚ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ‘ਸੰਰਚਨਾਤਮਕ’ ਮੁੱਦੇ ਸਨ, ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਸਰਕਾਰ ਨੇ ਸਮੱਸਿਆਵਾਂ ਨੂੰ ‘ਚੱਕਰੀ’ ਦੱਸਿਆ ਹੈ। ਭਾਰਤ ਦੀ ਅਰਥਵਿਵਸਥਾ ਨੂੰ ਸਮਰੱਥ ਅਰਥਸ਼ਾਸਤਰੀਆਂ ਦੀ ਸਹਾਇਤਾ ਅਤੇ ਸਲਾਹ ਤੋਂ ਬਿਨਾਂ ਚਲਾਇਆ ਜਾ ਰਿਹਾ ਹੈ। ਸਭ ਤੋਂ ਅਖੀਰ ਵਿਚ ਡਾ. ਅਰਵਿੰਦ ਸੁਬਰਾਮਣੀਅਮ ਸਨ। ਪ੍ਰੋਫੈਸਰ ਤੋਂ ਬਿਨਾਂ ਡਾਕਟਰੇਟ ਪ੍ਰੋਗਰਾਮ ਪੜ੍ਹਾਉਣ ਜਾਂ ਡਾਕਟਰ ਤੋਂ ਬਿਨਾਂ ਔਖੀ ਸਰਜਰੀ ਕਰਨ ਦੀ ਕਲਪਨਾ ਕਰੋ! ਪ੍ਰਸਿੱਧ ਅਰਥਸ਼ਾਸਤਰੀਆਂ ਦੇ ਬਿਨਾਂ ਅਤੇ ਅਸਮਰੱਥ ਪ੍ਰਬੰਧਕਾਂ ਰਾਹੀਂ ਅਰਥਵਿਵਸਥਾ ਚਲਾਉਣੀ, ਠੀਕ ਅਜਿਹੀ ਹੀ ਹੈ।

ਬਾਕਸ

2016-17 2017-18 2018-19 2019-20

ਖੇਤੀ ਵਿਕਾਸ 6.3 5.0 2.9 2.1

ਉਦਯੋਗਿਕ ਉਤਪਾਦਨ ਵਾਧਾ ਸੂਚਕ ਅੰਕ

4.6 4.4 3.9 2.4

ਕੋਰ ਸੈਕਟਰ ਗ੍ਰੋਥ 4.8 4.3 4.4 0.2

ਐੱਮ. ਐੱਸ. ਐੱਮ. ਈ. ਦੀ ਕ੍ਰੈਡਿਟ ਗ੍ਰੋਥ

0.9 -0.4 2.3 2.7

ਨਿਰਮਾਣ-2.1 1.7 -1.4 0.7

ਨਿੱਜੀ ਉਪਭੋਗ ਖਰਚ 56.1 56.3 56.9 55.7

ਬੇਰੋਜ਼ਗਾਰੀ (ਫੀਸਦੀ ’ਚ) 9.65 4.03 5.14 7.03

Bharat Thapa

This news is Content Editor Bharat Thapa