ਧਰਤੀ ਇਕ ਜਲ ਗ੍ਰਹਿ ਹੈ...

08/29/2015 7:15:34 PM

ਧਰਤੀ ਇਕ ਜਲ ਗ੍ਰਹਿ ਹੈ ਕਿਉਂਕਿ ਇਸ ਦਾ 71 ਫੀਸਦੀ ਹਿੱਸਾ ਪਾਣੀ ਦਾ ਹੈ। ਧਰਤੀ ਦੀਆਂ ਤਿੰਨ ਪਰਤਾਂ ਸਿਆਲ, ਸੀਮਾ ਅਤੇ ਨਾਇਫ ਹੈ। ਵਾਤਾਵਰਣ ਦੇ ਮੁੱਖ ਮੰਡਲ ਵਾਯੂ ਮੰਡਲ, ਥਲ ਮੰਡਲ, ਜਲ ਮੰਡਲ ਅਤੇ ਜੀਵ ਮੰਡਲ ਹਨ। ਧਰਤੀ ਦੀ ਹੇਠਾਂ ਪਿਘਲੇ ਹੋਏ ਪਦਾਰਥਾਂ ਨੂੰ ਮੈਗਮਾ ਆਖਦੇ ਹਨ। ਜਦੋਂ ਮੈਗਮਾ ਧਰਾਤਲ ''ਤੇ ਪਹੁੰਚਦਾ ਹੈ ਤਾਂ ਇਸ ਨੂੰ ਲਾਵਾ ਆਖਦੇ ਹਨ। ਲਾਵੇ ਦੇ ਠੰਢੇ ਹੋਣ ਨਾਲ ਅਗਨੀ ਚਟਾਨਾਂ ਬਣਦੀਆਂ ਹਨ। ਧਰਤੀ ''ਤੇ ਦੋ ਤਰ੍ਹਾਂ ਦੀਆਂ ਸ਼ਕਤੀਆਂ ਅੰਦਰੂਨੀ ਅਤੇ ਬਾਹਰੀ ਕੰਮ ਕਰਦੀਆਂ ਹਨ। ਸਮੂੰਦਰੀ ਤਲ ਤੋਂ 600 ਮੀਟਰ ਜਾਂ ਵਧੇਰੇ ਉਚਾਈ ਵਾਲੇ ਭੂ-ਭਾਗ ਨੂੰ ਪਰਬਤ ਕਿਹਾ ਜਾਂਦਾ ਹੈ। ਸਮੁੰਦਰੀ ਤਲ ਤੋਂ 300 ਮੀਟਰ ਤੋਂ ਜ਼ਿਆਦਾ ਅਤੇ 600 ਮੀਟਰ ਤੋਂ ਘੱਟ ਉੱਚਾਈ ਵਾਲੇ ਭੂ-ਭਾਗ ਨੂੰ ਪਠਾਰ ਕਿਹਾ ਜਾਂਦਾ ਹੈ।  

ਰਮੇਸ਼ ਬੱਗਾ ਚੋਹਲਾ  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।