ਅਯੋਧਿਆ ’ਚ ਸ਼ਾਨਦਾਰ ਰਾਮ ਮੰਦਰ ਦੀ ਉਸਾਰੀ ਸ਼ੁਰੂ

06/15/2020 3:45:19 AM

ਸ਼ਾਂਤਾ ਕੁਮਾਰ
ਅਖਬਾਰ ’ਚ ਪਹਿਲੀ ਖਬਰ ਸੀ- ਅਯੋਧਿਆ ’ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਗਈ, ਬੜੀ ਖੁਸ਼ੀ ਹੋਈ। ਅਖਬਾਰ ਬੰਦ ਕੀਤੀ, ਕੁਝ ਸੋਚਣ ਲੱਗਾ, ਮੇਜ਼ ’ਤੇ ਸਾਹਮਣੇ ਕੱਲ ਦੀ ਰੱਖੀ ਫਾਈਲ ਸੀ, ਉਸ ’ਚ ਇਸ ਸਾਲ ਦੀ ਗਲੋਬਲ ਹੰਗਰ ਇਨਡੈਕਸ-ਵਿਸ਼ਵ ਦੇ 119 ਦੇਸ਼ਾਂ ’ਚ ਭਾਰਤ ਬਹੁਤ ਹੇਠਾਂ 102 ਨੰਬਰ ’ਤੇ ਹੈ। 19 ਕਰੋੜ 46 ਲੱਖ ਲੋਕ ਅਤੀ ਗਰੀਬੀ ਦੀ ਹਾਲਤ ’ਚ ਅੱਧਾ ਢਿੱਡ ਰਾਤ ਨੂੰ ਭੁੱਖੇ ਸੌਂਦੇ ਹਨ। ਫਾਈਲ ਬੰਦ ਕਰ ਦਿੱਤੀ। ਸੋਚਣ ਲੱਗਾ। ਸੋਚਦੇ ਸੋਚਦੇ- ਸੋਚਦਾ ਹੀ ਰਿਹਾ। ਸਾਰਾ ਦਿਨ ਸਭ ਕੁਝ ਕਰਦੇ ਹੋਏ ਵੀ ਵਾਰ-ਵਾਰ ਇਹੀ ਗੱਲ ਸਾਹਮਣੇ ਆਉਂਦੀ ਸੀ ਅਯੋਧਿਆ ’ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਅਤੇ ਦੇਸ਼ ’ਚ 19 ਕਰੋੜ 46 ਲੱਖ ਭੁੱਖੇ ਲੋਕ। ਸੋਚਦੇ-ਸੋਚਦੇ ਰਾਤ ਹੋ ਗਈ। ਜਿਵੇਂ-ਕਿਵੇਂ ਨੀਂਦ ਦੇਰ ਨਾਲ ਆਈ। ਸਵੇਰੇ ਨਿਯਮਿਤ ਰੋਜ਼ਾਨਾ ਵਾਂਗ ਯੋਗ, ਧਿਆਨ ਕਰਨ ਬੈਠਾ। ਧਿਆਨ ਤੋਂ ਧਿਆਨ ਹਟਿਆ, ਸਾਹਮਣੇ ਵਿਸ਼ਾਲ ਆਕਾਸ਼ ਨੂੰ ਛੂੰਹਦੀਆਂ ਧੌਲਾਧਾਰ ਦੀਆਂ ਬਰਫ ਨਾਲ ਢੱਕੀਆਂ ਮਨਮੋਹਕ ਚੋਟੀਆਂ ’ਤੇ ਸੂਰਜ ਦੀ ਪਹਿਲੀ ਕਿਰਨ ਚਮਕੀ।

ਕਲਪਨਾ ਦੀ ਡੋਰ ’ਚ ਖਿਆਲਾਂ ’ਚ ਗੁਆਚ ਗਿਆ। ਉੱਚੀ ਚੋਟੀ ’ਤੇ ਦਿਸੇ ਸਵਾਮੀ ਵਿਵੇਕਾਨੰਦ। ਅੱਖਾਂ ’ਚ ਹੰਝੂ- ਕਹਿ ਰਹੇ ਸਨ- ‘‘127 ਸਾਲ ਪਹਿਲਾਂ ਇਹ ਕਹਿ ਕੇ ਗਿਆ ਸੀ ਗਰੀਬ ਨੂੰ ਹੀ ਦੇਵਤਾ ਸਮਝੋ। ਨਰ ਸੇਵਾ ਹੀ ਨਾਰਾਇਣ ਸੇਵਾ ਹੈ। ਮੇਰੇ ਨਾਮ ’ਤੇ ਯਾਦਗਾਰ ਬਣਾਉਂਦੇ ਰਹੇ ਗਰੀਬ ਨੂੰ ਭੁੱਲ ਗਏ।’’ ਉਸਦੇ ਇਕਦਮ ਬਾਅਦ ਆਪਣੀ ਲਾਠੀ ਦਾ ਸਹਾਰਾ ਲੈਂਦੇ ਮਹਾਤਮਾ ਗਾਂਧੀ ਦਿਸੇ- ਦੁਖੀ ਹੋ ਕੇ ਕਹਿਣ ਲੱਗੇ , ‘‘ ਮੂਰਤੀਆਂ ਬਣਾਉਂਦੇ ਰਹੋ, ਸ਼ਤਾਬਦੀਆਂ ਮਨਾਉਂਦੇ ਰਹੋ- ਮੇਰਾ ਅੰਨਤੋਦਿਆ ਮੰਤਰ ਭੁੱਲ ਗਏ।’’ ਨੇੜੇ ਹੀ ਖੜ੍ਹੇ ਦੀਨ ਦਿਆਲ ਉਪਾਧਿਆਏ ਇਕ ਹੱਥ ਨਾਲ ਅੱਖਾਂ ਦੀ ਐਨਕ ਸੰਭਾਲਦੇ ਕਹਿਣ ਲੱਗੇ, ‘‘ਕਿਹਾ ਸੀ ਮੈਂ ਲਾਈਨ ’ਚ ਸਭ ਤੋਂ ਹੇਠਾਂ ਦੇ ਵਿਅਕਤੀ ਦਾ ਸਭ ਤੋਂ ਪਹਿਲਾਂ ਧਿਆਨ ਕਰੋ। ’’ ਤਦ ਇਕਦਮ ਹੇਠਾਂ ਲਾਲ ਅੱਖਾਂ ਕੀਤੇ ਬੜੇ ਗੁੱਸੇ ’ਚ ਗਰਜ਼ਦੀ ਆਵਾਜ਼ ’ਚ ਸ਼ਹੀਦ ਭਗਤ ਸਿੰਘ ਬੋਲੇ, ‘‘ਫਾਂਸੀ ਦੇ ਫੰਦਿਆਂ ਨੂੰ ਚੁੰਮਦੇ ਸਮੇਂ ਅਸੀਂ ਸਾਰਿਆਂ ਨੇ ਕਿਹਾ ਸੀ- ਇਕ ਖੁਸ਼ਹਾਲ ਭਾਰਤ ਬਣਾਓ- ਇਹ ਭੁੱਖਾ ਭਾਰਤ ਕਿਵੇਂ ਬਣ ਗਿਆ- ਜੀਅ ਚਾਹੁੰਦਾ ਹੈ ਫਿਰ ਆਵਾਂ ਭਾਰਤ ’ਚ ਅਤੇ ਜਿਵੇਂ ਅੰਗਰੇਜ਼ ਨਾਲ ਲੜਿਆ ਸੀ ਉਵੇਂ ਲੜਾਂ ਗਰੀਬੀ ਨਾਲ ਹੀ ਨਹੀਂ ਸਗੋਂ ਗਰੀਬੀ ਵਧਾਉਣ ਵਾਲਿਆਂ ਨਾਲ ਵੀ।’’ ਅਚਾਨਕ ਕਲਪਨਾ ਦੀ ਡੋਰ ਟੁੱਟੀ। ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਪਰਤ ਆਇਆ ਆਪਣੀ ਆਮ ਜ਼ਿੰਦਗੀ ’ਚ........ ਉਦੋਂ ਤੋਂ ਇਕ ਹੀ ਵਿਚਾਰ ਮਨ ਮਸਤਕ ’ਚ ਉਮੜ ਰਿਹਾ ਹੈ ਕਿ ਭਾਰਤੀ ਵੇਦਾਂਤ ਦੇ ਅਨੁਸਾਰ ਹਰੇਕ ਮਨੁੱਖ ਭਗਵਾਨ ਦਾ ਹੀ ਰੂਪ ਹੈ। ਇਹ 19 ਕਰੋੜ ਵੀ ਤਾਂ ਰਾਮ ਦਾ ਹੀ ਰੂਪ ਹਨ। ਇਹ ਰਾਮ ਭੁੱਖੇ ਤਾਂ ਮੰਦਰ ’ਚ ਰਾਮ ਕਿਵੇਂ ਆਉਣਗੇ। ਮਨ ਦੀ ਵੇਦਨਾ ਹੌਲੀ ਕਰਨ ਲਈ ਤੁਹਾਡੇ ਪਾਠਕਾਂ ਨਾਲ ਲੰਬੀ ਗੱਲ ਕਰਨ ਬੈਠ ਗਿਆ ਹਾਂ।

ਕਈ ਵਾਰ ਅਖਬਾਰਾਂ ’ਚ ਕੁਝ ਬੜੇ ਗੰਭੀਰ ਭ੍ਰਿਸ਼ਟਾਚਾਰ ਹੀ ਨਹੀਂ ਸਗੋਂ ਭਿਆਨਕ ਭ੍ਰਿਸ਼ਟਾਚਾਰ ਦੀਆ ਰੁਆ ਦੇਣ ਵਾਲੀਆ ਖਬਰਾਂ ਛਪਦੀਆਂ ਹਨ। ਕਈ ਵਾਰ ਗਰੀਬੀ ਹੀ ਨਹੀਂ ਸਗੋਂ ਭੁੱਖਮਰੀ ਦੇ ਕਾਰਨ ਬੱਚਿਆਂ ਦੇ ਵਿਕਣ ਤਕ ਦੀਆਂ ਖਬਰਾਂ ਛਪਦੀਆਂ ਹਨ। ਇੰਨਾ ਹੀ ਨਹੀਂ ਗਰੀਬ ਸੂਬਿਆਂ ਦੀਆਂ ਗਰੀਬ ਘਰਾਂ ਦੀਆਂ ਧੀਆਂ ਦੇ ਵਿਕਣ ਦੀਆਂ ਖਬਰਾਂ ਵੀ ਆਉਂਦਿਆਂ ਹਨ। ਕੁਝ ਦਿਨ ਚਰਚਾ ਹੁੰਦੀ ਹੈ, ਟਿੱਪਣੀਆਂ ਹੁੰਦੀਆਂ ਹਨ ਅਤੇ ਫਿਰ ਵਧੇਰੇ ਹੌਲੀ-ਹੌਲੀ ਭੁਲਾ ਦਿੱਤੇ ਜਾਂਦੇ ਹਨ। ਮੀਡੀਆ ਵੀ ਭੁੱਲ ਜਾਂਦਾ ਹੈ। ਨੇਤਾ ਵੀ ਭੁੱਲ ਜਾਂਦੇ ਹਨ। ਸੁਭਾਅ ਤੋਂ ਮਨੁੱਖ ਦੀ ਯਾਦ ਸ਼ਕਤੀ ਵੀ ਬਹੁਤ ਕਮਜ਼ੋਰ ਹੈ। ਬਹੁਤ ਸਾਰੇ ਨੇਤਾਵਾਂ ਨੂੰ ਤਾਂ ਨਿਹਿੱਤ ਸਵਾਰਥ ਹੁੰਦਾ ਹੈ ਕਿ ਉਹ ਖਬਰ ਸਭ ਦੇ ਧਿਆਨ ’ਚੋਂ ਹਟ ਜਾਵੇ। ਹੁਣ ਹੌਲੀ-ਹੌਲੀ ਡੂੰਘੀ ਜਾਂਚ ਕਰਨ ਵਾਲਾ ਮੀਡੀਆ ਖਤਮ ਹੁੰਦਾ ਜਾ ਰਿਹਾ ਹੈ। ਇਤਿਹਾਸ ’ਚ ਕਈ ਵਾਰ ਜਾਗਰੂਕ ਨਿਡਰ ਮੀਡੀਆ ਦੇ ਕਾਰਨ ਹੀ ਭਿਆਨਕ ਅਪਰਾਧਾਂ ਤੋਂ ਪਰਦਾ ਉੱਠਿਆ ਸੀ। ਹੁਣ ਮੀਡੀਆ ਵੀ ਉਹ ਨਾ ਰਿਹਾ। ਮਾੜੀ ਕਿਸਮਤ ਨਾਲ ਵਿਰੋਧੀ ਧਿਰ ਵੀ ਨਾ ਜਾਨਦਾਰ ਰਹੀ ਤੇ ਨਾ ਹੀ ਸ਼ਾਨਦਾਰ ਰਹੀ।

ਪਰ ਕੁਝ ਖਬਰਾਂ ਅੱਖਾਂ ਨਾਲ ਪੜ੍ਹਨ ’ਤੇ ਹੀ ਝਿੰਝੋੜਦੀਆਂ ਨਹੀਂ ਸਗੋਂ ਦਿਲ ਤਕ ਚੁੱਭਦੀਆਂ ਹਨ ਅਤੇ ਕਈ ਦਿਨਾਂ ਤਕ ਉਨ੍ਹਾਂ ਦੀ ਚੋਭ ਪੀੜਤ ਕਰਦੀ ਰਹਿੰਦੀ ਹੈ। ਮੇਰੇ ਵਰਗੇ ਭਾਵੁਕ ਵਿਅਕਤੀ ਦੇ ਦਿਲ ’ਚ ਤਾਂ ਜ਼ਖਮ ਹੀ ਕਰ ਦਿੰਦੀਆਂ ਹਨ। ਭੁਲਾਇਆ ਨਹੀਂ ਭੁੱਲਦੀਆਂ। ਭੁਲਾਣਾ ਵੀ ਨਹੀਂ ਚਾਹੀਦਾ। ਭੁਲਾਉਣਾ ਅਪਰਾਧ ਵੀ ਹੈ ਅਤੇ ਪਾਪ ਵੀ ਹੈ।

ਹਰ ਬੁਰੀ ਗੱਲ ’ਚ ਕਦੀ-ਕਦੀ ਕੁਝ ਚੰਗਾ ਵੀ ਦਿਖਾਈ ਦਿੰਦਾ ਹੈ। ਕੋਰੋਨਾ ਦੇ ਇਸ ਮਹਾਸੰਕਟ ’ਚ ਭਾਰਤ ’ਚ ਵਿਕਾਸ ਦੀ ਇਕ ਅਜਿਹੀ ਕੌੜੀ ਸੱਚਾਈ ਸਾਹਮਣੇ ਆਈ ਜਿਸਨੇ ਇਕ ਵਾਰ ਪੂਰੇ ਦੇਸ਼ ਨੂੰ ਰੁਆ ਦਿੱਤਾ।

ਲੱਖਾਂ ਗਰੀਬ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਪਹੁੰਚਣ ਦੀ ਤਾਂਘ ’ਚ ਸੜਕਾਂ ’ਤੇ ਪੈਦਲ ਸਿਰ ’ਤੇ ਸਾਮਾਨ, ਮਾਂ ਦੀ ਗੋਦ ’ਚ ਬੱਚਾ ਸੈਂਕੜੇ ਮੀਲ ਪੈਦਲ ਘਰ ਤੋਂ ਨਿਰਾਸ਼ ਪਰੇਸ਼ਾਨ, ਮੰਦੇਹਾਲੀਂ ਡਿੱਗਦੇ-ਢਹਿੰਦੇ , ਥੱਕੇ-ਟੁੱਟੇ ਰੇਲ ਦੀ ਪਟੜੀ ’ਤੇ ਸੌਣ ਲਈ ਮਜਬੂਰ ਰੇਲ ਦੇ ਥੱਲੇ ਮਰਦੇ-ਦਰੜੇ ਜਾਂਦੇ। ਕਿਤੇ ਸਟੇਸ਼ਨ ਦੇ ਬਾਹਰ ਕਈ ਘੰਟੇ ਰੇਲ ਦੀ ਉਡੀਕ ’ਚ ਪਰੇਸ਼ਾਨ ਰਾਤ ਦਾ ਠਿਕਾਣਾ ਲੱਭਦੇ, ਇਕ ਔਰਤ ਚਲਦੇ-ਚਲਦੇ ਸੜਕ ’ਤੇ ਬੱਚੇ ਨੂੰ ਜਨਮ ਦਿੰਦੀ ਹੈ। ਕੁਝ ਸਮੇਂ ਬਾਅਦ ਬੱਚੇ ਨੂੰ ਲੈ ਕੇ ਫਿਰ ਪੈਦਲ ਚਲ ਪੈਂਦੀ ਹੈ.....

ਇਹ ਸਭ ਵਰਨਣ ਕਰਨਾ ਲਿਖਣਾ, ਪੜ੍ਹਨਾ ਸੌਖਾ ਹੈ ਪਰ ਜ਼ਰਾ ਆਪਣੇ ਆਪ ਨੂੰ ਉਸ ਮਜਬੂਰ ਕਿਰਤੀ ਦੀ ਥਾਂ ’ਤੇ ਰੱਖੋ। ਸੋਚੋ, ਤੁਹਾਡੀ ਪਤਨੀ ਨਾਲ ਪੈਦਲ, ਪੈਰਾਂ ’ਚ ਛਾਲੇ, ਅੱਖਾਂ ’ਚ ਹੰਝੂ ਉਹੀ ਸੜਕ ’ਤੇ ਬੱਚਾ ਪੈਦਾ ਹੋਇਆ ਕਿਸੀ ਨੇ ਦੇਖ ਕੇ ਕੱਪੜੇ ਦਿੱਤੇ। ਨਵ-ਜਨਮੇ ਬੱਚੇ ਨੂੰ ਲੈ ਕੇ ਫਿਰ ਚੱਲ ਪਏ। ਮੈਂ ਜਾਂ ਤੁਸੀਂ ਹੁੰਦੇ ਤਾਂ- ਸੋਚ ਕੇ ਚੀਖ ਨਿਕਲ ਜਾਵੇਗੀ, ਹਨ੍ਹੇਰਾ ਛਾ ਜਾਵੇਗਾ ਅੱਖਾਂ ਦੇ ਸਾਹਮਣੇ-ਅਜਿਹਾ ਹੀ ਹੁੰਦਾ ਰਿਹਾ । ਕੁਝ ਦਿਨ ਇਸ ਦੇਸ਼ ’ਚ ਬਹੁਤ ਚਰਚਾ ਹੋਈ- ਬਹੁਤ ਸਾਰੇ ਨੇਤਾਵਾਂ ਦੀਆਂ ਟਿੱਪਣੀਆਂ ਆਈਆਂ। ਮੈਨੂੰ ਖੁਸ਼ੀ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਉਸਦੀ ਚਰਚਾ ਕੀਤੀ ਅਤੇ ਉਸ ’ਤੇ ਆਪਣੀ ਪੀੜ ਪ੍ਰਗਟ ਕੀਤੀ। ਇੰਨਾ ਹੀ ਨਹੀਂ ਬੀਤੇ ਦਿਨੀਂ ਸੁਪਰੀਮ ਕੋਰਟ ਨੇ ਵੀ ਵਿਸ਼ੇਸ਼ ਵਰਨਣ ਕੀਤਾ ਅਤੇ ਕਿਹਾ ਕਿ ਬਾਕੀ ਕਿਰਤੀਆਂ ਨੂੰ 15 ਦਿਨ ’ਚ ਸਰਕਾਰ ਉਨ੍ਹਾਂ ਦੇ ਘਰਾਂ ਤਕ ਪਹੁੰਚਾਏ ਅਤੇ ਸੂਬਾ ਸਰਕਾਰਾਂ ਉਨ੍ਹਾਂ ਨੂੰ ਰੋਜ਼ਗਾਰ ਦੇਣ। ਇੰਨਾ ਹੀ ਨਹੀਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸਦਾ ਨੋਟਿਸ ਲਿਆ ਹੈ।

ਇਨ੍ਹਾਂ ਸਭ ਦੇ ਬਾਅਦ ਵੀ ਹੌਲੀ-ਹੌਲੀ ਇਹ ਖਬਰ ਆਈ-ਗਈ ਹੋ ਜਾਵੇਗੀ। ਮੀਡੀਆ ਵੀ ਭੁੱਲ ਜਾਵੇਗਾ। ਕੋਈ ਹੋਰ ਵੱਡੀ ਸਮੱਸਿਆ ਆਵੇਗੀ ਅਤੇ ਭਾਰਤ ਦੇ ਇਨ੍ਹਾਂ ਕਰੋੜਾਂ-ਗਰੀਬਾਂ ਦੀ ਵਿਥਿਆ ਨੂੰ ਉਵੇਂ ਹੀ ਭੁੱਲਾ ਦਿੱਤਾ ਜਾਵੇਗਾ ਜਿਵੇਂ ਆਜ਼ਾਦੀ ਦੇ 72 ਸਾਲਾਂ ’ਚ ਭੁਲਾਇਆ ਜਾਂ ਦਾ ਰਿਹ ਾ ਹੈ ਪਰ ਮੈਂ ਫੈਸਲਾ ਕੀਤਾ ਹੈ ਕਿ ਮੈਂ ਬਿਲਕੁਲ ਵੀ ਨਹੀਂ ਭੁੱਲਾਂਗਾ। ਮੈਂ ਸਭ ਨੂੰ ਇਹ ਸੁਚੇਤ ਕਰਾਂਗਾ ਕਿ ਉਹ ਇਸ ਵਾਰ ਇਸ ਤ੍ਰਾਸਦੀ ਨੂੰ ਬਿਲਕੁਲ ਨਾ ਭੁੱਲਣ। ਮੇਰੇ ਮਿੱਤਰ ਲੇਖਕ ਲਿਖਦੇ ਰਹਿਣ। ਪਾਠਕ ਪੜ੍ਹਦੇ ਰਹਿਣ। ਨੇਤਾਵਾਂ ਨੂੰ ਹਮੇਸ਼ਾ ਦੀ ਵਾਂਗ ਇਸ ਸਮੱਸਿਆ ’ਤੇ ਸੌਣ ਨਾ ਦੇਣ।

ਮੈਂ ਫੈਸਲਾ ਕੀਤਾ ਹੈ ਕਿ ਸਥਿਤੀ ਆਮ ਵਰਗੀ ਹੋਣ ਤੋਂ ਬਾਅਦ ਮੈਂ ਦਿੱਲੀ ਜਾ ਕੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਮਿਲਾਂਗਾ। ਉਨ੍ਹਾਂ ਨਾਲ ਗਿਲਾ-ਸ਼ਿਕਵਾ ਪ੍ਰਗਟ ਕਰਾਂਗਾ। ਮੈਨੂੰ ਆਪਣੇ ਦੇਸ਼ ਦੇ ਆਪਣੇ ਪ੍ਰਧਾਨ ਮੰਤਰੀ ਨਾਲ ਗਿਲਾ-ਸ਼ਿਕਵਾ ਕਰਨ ਦਾ ਅਧਿਕਾਰ ਹੈ ਅਤੇ ਇਸਦਾ ਇਕ ਵਿਸ਼ੇਸ਼ ਕਾਰਨ ਵੀ ਹੈ। 2014 ਦੀਆਂ ਚੋਣਾਂ ਦੇ ਤੁਰੰਤ ਬਾਅਦ ਮੈਂ ਸਤਿਕਾਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਿਸਥਾਰਤ ਪੱਤਰ ਲਿਖਿਆ ਸੀ। ਮੈਂ ਲਿਖਿਆ ਸੀ ਕਿ ਪਿਛਲੇ 65 ਸਾਲਾਂ ’ਚ ਵਿਕਾਸ ਬਹੁਤ ਹੋਇਆ ਪਰ ਸਮਾਜਕ ਨਿਆਂ ਨਹੀਂ ਹੋਇਆ। ਵਿਕਾਸ ਹੁੰਦਾ ਗਿਆ ਪਰ ਆਰਥਕ ਜ਼ਹਿਰੀਲਾਪਣ ਵੀ ਵਧਦਾ ਗਿਆ। ਇਹੀ ਕਾਰਨ ਹੈ ਕਿ ਵਿਸ਼ਵ ’ਚ ਸਭ ਤੋਂ ਵੱਧ ਭੁੱਖੇ ਲੋਕ ਭਾਰਤ ’ਚ ਰਹਿੰਦੇ ਹਨ। ਬੇਰੋਜ਼ਗਾਰਾਂ ਦੀ ਗਿਣਤੀ ਸਭ ਤੋਂ ਵੱਧ ਭਾਰਤ ’ਚ ਹੈ। ਇੰਨਾ ਹੀ ਨਹੀਂ ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਭਾਰਤ ’ਚ ਹੈ। ਮੈਂ ਪੱਤਰ ’ਚ ਵਿਸ਼ੇਸ਼ ਤੌਰ ’ਤੇ ਲਿਖਿਆ ਸੀ ਕਿ ਯੋਜਨਾਵਾਂ ਬਣੀਆਂ, ਨਾਅਰੇ ਵੀ ਲੱਗੇ ਅਤੇ ਯੋਜਨਾਵਾਂ ਚੱਲੀਆਂ ਵੀ ਪਰ ਭਾਰਤ ਦੀ ਸਾਮਾਜਕ ਵਿਵਸਥਾ ਅਜਿਹੀ ਹੈ ਕਿ ਯੋਜਨਾਵਾਂ ਦਾ ਜ਼ਿਆਦਾ ਲਾਭ ਉੱਪਰ ਦੇ ਵਰਗ ਨੂੰ ਹੋਇਆ। ਕੁਝ ਲਾਭ ਦਰਮਿਆਨੇ ਵਰਗ ਨੂੰ ਵੀ ਹੋਇਆ ਪਰ ਸਭ ਤੋਂ ਹੇਠਾਂ ਤਕ ਜਾਂ ਤਾਂ ਲਾਭ ਪਹੁੰਚਿਆ ਹੀ ਨਹੀਂ ਜਾਂ ਤਾਂ ਬਹੁਤ ਘੱਟ ਪਹੁੰਚਿਆ। ਵਿਕਾਸ ਦੇ ਨਾਲ ਆਰਥਕ ਜ਼ਹਿਰੀਲਾਪਣ ਅਤੇ ਗਰੀਬੀ ਵਧਦੀ ਗਈ।

ਇਸ ਸਭ ਦੇ 2 ਪ੍ਰਮੁੱਖ ਕਾਰਨ ਰਹੇ। ਲਗਾਤਾਰ ਵਧਦੀ ਆਬਾਦੀ ਅਤੇ ਅਤਿ ਗਰੀਬਾਂ ਲਈ ਕਿਸੇ ਨਿਸ਼ਚਿਤ ਟੀਚਾਬੱਧ ਜਾਂ ਯੋਜਨਾ ਦਾ ਨਾ ਹੋਣਾ। ‘ਸਭ ਕਾ ਸਾਥ ਸਭ ਕਾ ਵਿਕਾਸ’ ਠੀਕ ਹੈ ਪਰ ਉਚਿੱਤ ਬਿਲਕੁਲ ਵੀ ਨਹੀਂ ਹੋਣਾ ਚਾਹੀਦੈ, ‘‘ਸਭਕਾ ਸਾਥ ਸਭਕਾ ਵਿਕਾਸ, ਅਤੇ ਸਭ ਤੋਂ ਹੇਠਾਂ ਦਾ ਗਰੀਬ ਦਾ ਵਿਕਾਸ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ।’’ ਮੈਂ ਪੱਤਰ ’ਚ ਬੇਨਤੀ ਕੀਤੀ ਸੀ ਕਿ ਵਧਦੀ ਆਬਾਦੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਦੂਸਰੀ ਬੇਨਤੀ ਇਹ ਕੀਤੀ ਸੀ ਕਿ ਇਹ ਇਕ ਵੱਖਰਾ ਅੰਨਤੋਦਿਆ ਮੰਤਰਾਲਾ ਬਣਾ ਕੇ ਸਿਰਫ ਇੰਨਾ ਅਤਿ ਗਰੀਬ ਕਰੋੜਾਂ ਲੋਕਾਂ ਦੇ ਲਈ ਹੀ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣ। ਅਤਿ ਗਰੀਬੀ ਅਤੇ ਖਾਸ ਕਰ ਕੇ ਭੁੱਖ-ਮਰੀ ਦੇ ਕੰਢੇ ’ਤੇ ਕੋਈ ਨਾ ਰਹੇ।

ਮੈਂ ਇਹ ਵੀ ਲਿਖਿਆ ਸੀ ਕਿ 1977 ’ਚ ਹਿਮਾਚਲ ’ਚ ਮੁੱਖ ਮੰਤਰੀ ਬਣਨ ’ਤੇ ਅੰਨਤੋਦਿਆ ਯੋਜਨਾ ਚਲਾਈ ਸੀ। ਇਕ ਕਰੋੜ ਸਭ ਤੋਂ ਗਰੀਬ ਚੁਣੇ ਗਏ ਸੀ। ਉਨ੍ਹਾਂ ਲਈ ਪਹਿਲ ਦੇ ਆਧਾਰ ’ਤੇ ਆਰਥਕ ਸਾਧਨ ਲਗਾਏ ਗਏ ਸਨ। ਇਕ ਸਾਲ ’ਚ 18 ਫੀਸਦੀ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਸਨ। ਜੇਕਰ ਮੈਂ ਵੱਧ ਸਮਾਂ ਹਿਮਾਚਲ ’ਚ ਰਹਿੰਦਾ ਤਾਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਹਿਮਾਚਲ ’ਚ ਕੁਝ ਸਾਲਾਂ ’ਚ ਹੀ ਇਕ ਵੀ ਵਿਅਕਤੀ ਗਰੀਬੀ ਦੀ ਰੇਖਾ ਤੋਂ ਹੇਠਾਂ ਨਾ ਹੁੰਦਾ।

ਕੁਝ ਦਿਨ ਬਾਅਦ ਮੈਂ ਉਸੇ ਸਬੰਧ ’ਚ ਇਕ ਹੋਰ ਪੱਤਰ ਲਿਖਿਆ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਦਫਤਰ ਤੋਂ ਮੈਨੂੰ ਵਿਸਥਾਰਤ ਜਵਾਬ ਆਇਆ। ਉਸ ’ਚ ਕਿਹਾ ਸੀ ਕਿ ਜੋ ਨਵੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਨਾਲ ਇਹ ਮਕਸਦ ਪੂਰਾ ਹੋਵੇਗਾ ਅਤੇ ਗਰੀਬੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਪਰ ਮੈਂ ਬੜੇ ਦੁਖ ਨਾਲ ਕਹਿਣਾ ਚਾਹਾਂਗਾ ਕਿ ਅਜਿਹਾ ਹੋਇਆ ਨਹੀਂ । ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਕਹਾਂਗਾ ਕਿ 6 ਸਾਲ ਹੋ ਗਏ ਅਤੇ ਉਸਦੇ ਬਾਅਦ ਵੀ ਕੋਰੋਨਾ ਸੰਕਟ ਦੇ ਸਮੇਂ ਦਰਦਨਾਕ ਅਤੇ ਸ਼ਰਮਨਾਕ ਦ੍ਰਿਸ਼ ਦੇਖਣ ’ਤੇ ਤੁਹਾਨੂੰ ਮਜਬੂਰ ਹੋਣਾ ਪਵੇਗਾ ਅਤੇ 6 ਸਾਲ ਦੇ ਸ਼ਾਸਨ ਦੇ ਬਾਅਦ ਵੀ ਪ੍ਰਧਾਨ ਮੰਤਰੀ ਜੀ ਨੂੰ ਜਨਤਕ ਤੌਰ ’ਤੇ ਹਮਦਰਦੀ ਦੇ ਹੰਝੂ ਨਾ ਵਹਾਣੇ ਪੈਂਦੇ। ਕੀ ਛੋਟੇ ਜਿਹੇ ਹਿਮਾਚਲ ਦਾ ਛੋਟਾ ਜਿਹਾ ਵਿਅਕਤੀ ਹੋਣ ਦੇ ਕਾਰਨ ਹੀ ਮੇਰੀ ਗੱਲ ਨਹੀਂ ਸੁਣੀ ਜਾਣੀ ਚਾਹੀਦੀ।

Bharat Thapa

This news is Content Editor Bharat Thapa