''ਚੰਦਰਸ਼ੇਖਰ ਆਜ਼ਾਦ'' ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤਾ ਸੀ ਆਪਣਾ ਖਾਸ ਯੋਗਦਾਨ

07/23/2016 5:28:41 PM

ਮਹਾਨ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਉੱਤਰ-ਪ੍ਰਦੇਸ਼ ਦੇ ਉਨਾਵ ''ਚ ਹੋਇਆ ਸੀ। ਚੰਦਰਸ਼ੇਖਰ ਦਾ ਅਸਲੀ ਨਾਂ ਚੰਦਰਸ਼ੇਖਰ ਸੀਤਾਰਾਮ ਤਿਵਾੜੀ ਸੀ। ਚੰਦਰਸ਼ੇਖਰ ਦਾ ਸ਼ੁਰੂਆਤੀ ਜੀਵਨ ਆਦਿਵਾਸੀ ਬਹੁਤ ਖੇਤਰ ਭਾਵਰਾ ਪਿੰਡ ''ਚ ਬਤੀਤ ਹੋਇਆ। ਇਸ ਦੌਰਾਨ ਹੀ ਉਨ੍ਹਾਂ ਨੇ ਬਚਪਨ ''ਚ ਤੀਰ ਕਮਾਨ ਚਲਾਉਣਾ ਸਿੱਖ ਲਿਆ ਸੀ। ਚੰਦਰਸ਼ੇਖਰ ਜਿਸ ਸਮੇਂ 14 ਸਾਲ ਦੇ ਸਨ, ਉਦੋਂ ਇਨ੍ਹਾਂ ਦਾ ਕ੍ਰਾਂਤੀਕਾਰੀ ਸਫਰ ਸ਼ੁਰੂ ਹੋਇਆ ਸੀ। ਇਸ ਦੌਰਾਨ ਸਾਲ 1921 ''ਚ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤੀ ਨਾ ਮਿਲਵਰਤਨ ਲਹਿਰ ਅੰਦੋਲਨ ''ਚ ਹਿੱਸਾ ਲਿਆ। ਉਸ ਸਮੇਂ ਇਹ ਅੰਦੋਲਨ ਕਾਫੀ ਸ਼ਿਖਰ ''ਤੇ ਸੀ ਅਤੇ ਉਨ੍ਹਾਂ ਨੇ ਅੰਦੋਲਨ ''ਚ ਪੂਰੇ ਜ਼ੋਰਾਂ ਨਾਲ ਹਿੱਸਾ ਲਿਆ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੈਜਿਸਟ੍ਰੇਟ ਅੱਗੇ ਆਪਣਾ ਨਾਂ ''ਆਜ਼ਾਦ'', ਪਿਤਾ ਦਾ ਨਾਂ ''ਸੁਤੰਤਰਤਾ'' ਦੱਸਿਆ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਨਾਂ ਨਾਲ ਆਜ਼ਾਦ ਜੁੜ ਗਿਆ ਅਤੇ ਚੰਦਰਸ਼ੇਖਰ ਸੀਤਾਰਾਮ ਤਿਵਾੜੀ ਦਾ ਨਾਂ ਚੰਦਰਸ਼ੇਖਰ ਆਜ਼ਾਦ ਬਣ ਗਿਆ। ਮੈਜਿਸਟਰੇਟ ਨੇ ਉਨ੍ਹਾਂ ਨੂੰ 15 ਦਿਨਾਂ ਦੀ ਜੇਲ ਦੀ ਸ਼ਜਾ ਸੁਣਾਈ ਸੀ। 
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਭਾਰਤੀ ਇਤਿਹਾਸ ਦੇ ਸਭ ਤੋਂ ਜਾਂਬਾਜ਼ ਯੋਧੇ ਨੇ ਅੰਗਰੇਜ਼ੀ ਪੁਲਸ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਉਨ੍ਹਾਂ ਦੀ ਪਿਸਤੌਲ ''ਚ ਆਖਰੀ ਗੋਲੀ ਰਹਿ ਗਈ ਤਾਂ ਉਨ੍ਹਾਂ ਨੇ ਆਪਣੀ ਕਨਪਟੀ ''ਚ ਦਾਗ ਕੇ ਦੇਸ਼ ਲਈ ਆਪਣੀ ਜਾਣ ਦੇ ਦਿੱਤੀ। ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਯੋਧਿਆਂ ''ਚ ਚੰਦਰਸ਼ੇਖਰ ਆਜ਼ਾਦ ਦਾ ਨਾਂ ਬਹੁਤ ਹੀ ਸ਼ਰਧਾ ਨਾਲ ਲਿਆ ਜਾਂਦਾ ਹੈ। ਆਜ਼ਾਦ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕ੍ਰਾਂਤੀ ਦਾ ਰਸਤਾ ਅਖਤਿਆਰ ਕੀਤਾ ਅਤੇ ਨੌਜਵਾਨਾਂ ''ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਆਜ਼ਾਦ ਨੇ ਆਪਣੀ ਜ਼ਿੰਦਗੀ ਦੌਰਾਨ ਹਮੇਸ਼ਾ ਕ੍ਰਾਂਤੀ ਦੀ ਮਸ਼ਾਲ ਜਗਾਈ ਰੱਖ ਅਤੇ ਵਿਚਾਰਾਂ ਦੀ ਪੜਚੋਲ ਨਹੀਂ ਸਗੋਂ ਵਿਚਾਰਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਸੈਨਿਕਾਂ ਦਾ ਸੰਚਾਲਨ ਕੀਤਾ। ਗੁਲਾਮੀ ਦੇ ਸ਼ਰਾਪ ਦੇ ਡੂੰਘੇ ਹਨੇਰੇ ''ਚ ਆਪਣੀ ਸ਼ਹੀਦੀ ਦੀ ਮਸ਼ਾਲ ਜਲਾ ਕੇ ਸਾਨੂੰ ਆਜ਼ਾਦੀ ਮਾਰਗ ਦਿਖਾਉਣ ਵਾਲੇ ਚੰਦਰਸ਼ੇਪਰ ਆਜ਼ਾਦ ਦਾ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦਾ ਰਹੇਗਾ। ਆਜ਼ਾਦੀ ਦਿਵਸ ਦੇ ਮੌਕੇ ''ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਦੇ ਮਹਾਨ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ।