ਸ਼ਾਕਾਹਾਰੀ ਹੋਣਾ ਫੈਸ਼ਨ ਬਣ ਗਿਆ ਹੈ

06/10/2021 3:28:41 AM

ਮੇਨਕਾ ਗਾਂਧੀ
ਬੇਸ਼ੱਕ ਹੀ ਲੋਕ ਵਰ੍ਹਿਆਂ ਤੋਂ ਸ਼ਾਕਾਹਾਰੀ ਰਹੇ ਹੋਣ (ਕਨਫਿਊਸ਼ੀਅਸ, ਪਲੇਟੋ, ਈਸਾ ਮਸੀਹ ਅਤੇ ਉਨ੍ਹਾਂ ਦੇ ਭਰਾ, ਲਿਓਨਾਰਡੋ ਦਾ ਵਿੰਚੀ, ਆਈਨਸਟੀਨ ਕੁਝ ਅਜਿਹੇ ਹਨ, ਭਾਰਤ ਤੋਂ ਬਾਹਰ ਦੇ ਬਾਰੇ ’ਚ ਜਿਨ੍ਹਾਂ ਦਾ ਖਿਆਲ ਆਉਂਦਾ), ਇਹ ਸ਼ਬਦ 1839 ’ਚ ਬਣਾਇਆ ਗਿਆ ਸੀ ਅਤੇ ਉਨ੍ਹਾਂ ਲੋਕਾਂ ਨੂੰ ਸੰਦਰਭਿਤ ਕੀਤਾ ਿਗਆ ਸੀ ਜੋ ਰੁੱਖ ਆਧਾਰਿਤ ਭੋਜਨ ਖਾਂਦੇ ਹੁੰਦੇ ਸਨ।

ਪਿਛਲੇ 200 ਸਾਲਾਂ ਤੋਂ, ਜਦੋਂ ਤੋਂ ਵਪਾਰਕ ਬੁੱਚੜਖਾਨਿਆਂ ਦੀ ਕਾਢ ਕੱਢੀ ਗਈ ਹੈ, ਲੋਕ ਕਾਫੀ ਵੱਧ ਮਾਸ ਖਾਣ ਵਾਲੇ ਬਣ ਗਏ ਅਤੇ ਨਤੀਜਾ ਗ੍ਰਹਿ ਦੀ ਤਬਾਹੀ ਦਾ ਰਿਹਾ ਹੈ। ਹੁਣ ਦੁਨੀਆ ਭਰ ’ਚ ਅਹਿਸਾਸ ਅਤੇ ਪ੍ਰਤੀਕਿਰਿਆਵਾਂ ਹੋਣ ਲੱਗੀਆਂ ਹਨ। ਸ਼ਾਕਾਹਾਰੀ ਹੋਣਾ ਫੈਸ਼ਨ ਬਣ ਗਿਆ ਹੈ। ਕੁਝ ਲੋਕ ਜਨਤਕ ਤੌਰ ’ਤੇ ਇਸ ਗੱਲ ’ਤੇ ਜ਼ੋਰ ਦੇਣਗੇ ਕਿ ਉਹ ਬਹੁਤ ਹੀ ਜ਼ਿਆਦਾ ਮਾਸਾਹਾਰੀ ਹਨ। ਜ਼ਿਆਦਾਤਰ ਅਫਸੋਸ ਪ੍ਰਗਟਾਉਂਦੇ ਹੋਏ ਕਹਿੰਦੇ ਹਨ ਕਿ ‘ਅਸੀਂ ਘਰ ’ਚ ਮਾਸ ਨਹੀਂ ਖਾਂਦੇ ਹਾਂ’ ਜਾਂ ‘ਅਸੀਂ ਇਸ ਨੂੰ ਬਹੁਤ ਵਾਰ ਨਹੀਂ ਖਾਂਦੇ ਹਾਂ।’ ਬਹੁਤ ਸਾਰੇ ਲੋਕ ਕਹਿਣਗੇ ਕਿ ਉਹ ਸ਼ਾਕਾਹਾਰੀ ਹਨ ਪਰ ਉਹ ਕਦੀ-ਕਦੀ ਮੱਛੀ ਖਾਂਦੇ ਹਨ, ਦੂਸਰੇ ਕਹਿੰਦੇ ਹਨ ਕਿ ਉਹ ਆਂਡੇ ਖਾਂਦੇ ਹਨ, ਕੁਝ ਦੁੱਧ ਪੀਂਦੇ ਹਨ। ਮੈਂ ਇਕ ਸ਼ਾਕਾਹਾਰੀ ਵਿਅਕਤੀ ਨੂੰ ਜਾਣਦੀ ਹਾਂ ਜੋ ਮਾਸ ਦੇ ਪਕਵਾਨਾਂ ਦੀ ਤਰੀ ਨੂੰ ਇਸ ਬਹਾਨੇ ਨਾਲ ਖਾਂਦਾ ਹੈ ਕਿ ਉਹ ਸਬਜ਼ੀ ਤੋਂ ਬਣੀ ਹੈ!! ਸਾਰੇ ਲੋਕ ਸ਼ਾਕਾਹਾਰੀ ਹੋਣ ਦੇ ਨਾਤੇ ਕੀ ਖਾਂਦੇ ਹਨ ਅਤੇ ਕੀ ਨਹੀਂ ਖਾਣਾ ਚਾਹੁੰਦੇ ਹਨ, ਇਸ ਦੀ ਇਕ ਵੱਖਰੀ ਪਰਿਭਾਸ਼ਾ ਹੈ।

ਇਹ ਜਵਾਬ ਤੁਸੀਂ ਬਹੁਤ ਸਾਰੇ ਲੋਕਾਂ ਕੋਲੋਂ ਸੁਣਿਆ ਹੋਵੇਗਾ ਜਿਨ੍ਹਾਂ ਕੋਲੋਂ ਤੁਸੀਂ ਪੁੱਛਦੇ ਹੋ ਕਿ ਉਹ ਸ਼ਾਕਾਹਾਰੀ ਹਨ ਜਾਂ ਮਾਸਾਹਾਰੀ : ਉਹ ਕਹਿਣਗੇ ‘ਦੋਵੇਂ।’

ਮਾਸਾਹਾਰੀ ਤੋਂ ਵੇਗਨ ਤੱਕ ਦਾ ਰਸਤਾ ਸਾਡੇ ਖੁਦ ਦੇ ਪਦਨਾਮ ਅਤੇ ਵੇਰਵੇ ਦੇ ਨਾਲ ਛੋਟੇ ਠੋਸ ਕਦਮਾਂ ਨਾਲ ਪੱਧਰਾ ਹੁੰਦਾ ਹੈ।

ਸਰਵਭਕਸ਼ੀ : ਉਹ ਜੋ ਸਭ ਕੁਝ ਖਾਂਦਾ ਹੈ।

ਮਾਸਾਹਾਰੀ : ਉਹ ਜੋ ਮਾਸ ਖਾਂਦਾ ਹੈ।

ਪੇਸੇਟੇਰੀਅਨ : ਕੋਈ ਵਿਅਕਤੀ ਜੋ ਮਾਸ ਨਹੀਂ ਖਾਂਦਾ ਹੈ ਪਰ ਮੱਛੀ ਖਾਂਦਾ ਹੈ। ਪੇਸੇਟੇਰੀਅਨ ਸ਼ਬਦ 1990 ਦੇ ਦਹਾਕੇ ਦੀ ਸ਼ੁਰੂਆਤ ’ਚ ਘੜਿਆ ਗਿਆ ਸੀ ਅਤੇ ਇਹ ਮੱਛੀ ,‘ਪੇਸੇ’ ਅਤੇ ‘ਸ਼ਾਕਾਹਾਰੀ’ ਸ਼ਬਦ ਲਈ ਇਤਾਲਵੀ ਸ਼ਬਦ ਦਾ ਸੰਯੋਜਨ ਹੈ। ਕੁਝ ਬੰਗਾਲੀ ਖੁਦ ਨੂੰ ਸ਼ਾਕਾਹਾਰੀ ਕਹਿੰਦੇ ਹਨ ਕਿਉਂਕਿ ਉਹ ਮਾਸ ਨਹੀਂ ਖਾਂਦੇ ਅਤੇ ਮੱਛੀ ਨੂੰ ਜਲ ਤੋਰਈ ਜਾਂ ਸਮੁੰਦਰ ਦੀ ਸਬਜ਼ੀ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਪੇਸੇਟੇਰੀਅਨ ਦੇ ਵੀ ਉਪ ਸਮੂਹ ਹਨ : ਉਦਾਹਰਣ ਲਈ, ਯਹੂਦੀ ਮੱਛੀ ਖਾਂਦੇ ਹਨ ਪਰ ਸ਼ੇਲਫਿਸ਼ ਖਾਣ ਦੀ ਇਜਾਜ਼ਤ ਨਹੀਂ ਹੈ। ਕੁਝ ਲੋਕ ਮੱਛੀ ਖਾਂਦੇ ਹਨ ਪਰ ਸ਼ੇਲਫਿਸ਼ ਤੋਂ ਉਨ੍ਹਾਂ ਨੂੰ ਐਲਰਜੀ ਹੁੰਦੀ ਹੈ।

ਲੈਕਟੋ-ਓਵੋ ਸ਼ਾਕਾਹਾਰੀ : ਕੋਈ ਵਿਅਕਤੀ ਜੋ ਮਾਸ, ਚਿਕਨ, ਸਮੁੰਦਰੀ ਭੋਜਨ ਜਾਂ ਮੱਛੀ ਨਹੀਂ ਖਾਂਦਾ ਹੈ ਪਰ ਉਹ ਡੇਅਰੀ ਉਤਪਾਦ ਅਤੇ ਆਂਡੇ ਖਾ ਲਵੇਗਾ।

ਲੈਕਟੋ-ਸ਼ਾਕਾਹਾਰੀ : ਕੋਈ ਵੀ ਵਿਅਕਤੀ ਜੋ ਮਾਸ, ਆਂਡਾ, ਮੱਛੀ, ਸਮੁੰਦਰੀ ਭੋਜਨ ਜਾਂ ਚਿਕਨ ਨਹੀਂ ਖਾਂਦਾ ਹੈ ਪਰ ਡੇਅਰੀ ਉਤਪਾਦ ਜਿਵੇਂ ਦੁੱਧ, ਪਨੀਰ, ਦਹੀਂ, ਮੱਖਣ, ਘਿਓ, ਆਈਸਕ੍ਰੀਮ ਅਤੇ ਕਨਫੈਕਸ਼ਨਰੀ ਦੀਆਂ ਵਸਤਾਂ ਖਾਵੇਗਾ। ਪੰਜਾਬੀ ਅਤੇ ਗੁਜਰਾਤੀ ਲੋਕਾਂ ਦਾ ਖਿਆਲ ਮਨ ’ਚ ਆਉਂਦਾ ਹੈ।

ਓਵੋ-ਸ਼ਾਕਾਹਾਰੀ : ਕੋਈ ਵਿਅਕਤੀ ਜੋ ਮਾਸ, ਮੱਛੀ, ਸਮੁੰਦਰੀ ਭੋਜਨ, ਚਿਕਨ ਜਾਂ ਡੇਅਰੀ ਉਤਪਾਦ ਨਹੀਂ ਖਾਂਦਾ ਹੈ ਪਰ ਆਂਡੇ ਖਾਂਦਾ ਹੈ। ਇਸ ਨੂੰ ਆਮ ਤੌਰ ’ਤੇ ਇਹ ਕਹਿ ਕੇ ਉਚਿਤ ਠਹਿਰਾਇਆ ਜਾਂਦਾ ਹੈ ਕਿ ਆਂਡੇ ‘ਫਰਟੀਲਾਈਜ਼ਡ’ ਨਹੀਂ ਹਨ, ਇਸ ਲਈ ਉਹ ਸ਼ਾਕਾਹਾਰੀ ਹਨ।

ਪੋਲੋ ਸ਼ਾਕਾਹਾਰੀ : ਕੋਈ ਵਿਅਕਤੀ ਜੋ ਮਾਸ, ਮੱਛੀ, ਆਂਡੇ ਜਾਂ ਡੇਅਰੀ ਨਹੀਂ ਖਾਂਦਾ ਪਰ ਚਿਕਨ ਖਾਂਦਾ ਹੈ।

ਪੇਸਕੋ ਪੋਲੋ ਸ਼ਾਕਾਹਾਰੀ : ਕੋਈ ਵਿਅਕਤੀ ਜੋ ਲਾਲ ਮਾਸ ਨਹੀਂ ਖਾਂਦਾ ਪਰ ਚਿਕਨ ਅਤੇ ਮੱਛੀ ਖਾਂਦਾ ਹੈ।

ਮੈਕ੍ਰੋਬਾਇਓਟਿਕ : ਇਸ ਭੋਜਨ ਨੂੰ ਖਾਣ ਵਾਲਾ ਮੁੱਖ ਤੌਰ ’ਤੇ ਸ਼ਾਕਾਹਾਰੀ ਹੁੰਦਾ ਹੈ ਪਰ ਇਸ ’ਚ ਕਦੀ-ਕਦੀ ਸਮੁੰਦਰੀ ਭੋਜਨ ਵੀ ਸ਼ਾਮਲ ਹੁੰਦਾ ਹੈ। ਇਹ ਸ਼ਾਕਾਹਾਰੀ ਸਥਾਨਕ ਅਤੇ ਮੌਸਮੀ ਖੁਰਾਕੀ ਪਦਾਰਥ ਖਾਣ ’ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਇਕ-ਦੂਸਰੇ ਨੂੰ ਸੰਤੁਲਿਤ ਕਰਦੇ ਹਨ। ਕਿਸੇ ਦਰਸ਼ਨ ਤੋਂ ਵੱਧ, ਇਹ ਸਿਹਤ ਕਾਰਨਾਂ ਕਰ ਕੇ ਕੀਤਾ ਜਾਂਦਾ ਹੈ।

ਜੀਵਤ ਜੀਵ ਖਾਣ ਵਾਲਾ : ਮੈਨੂੰ ਨਹੀਂ ਜਾਪਦਾ ਕਿ ਇਸ ’ਚ ਕੱਚਾ ਮਾਸ ਜਾਂ ਮੱਛੀ ਸ਼ਾਮਲ ਹੈ (ਨਹੀਂ ਤਾਂ ਅਸੀਂ ਮਾਸਾਹਾਰੀ ਵਾਲੇ ਸਿਰਲੇਖ ’ਚ ਹੀ ਇਸ ਨੂੰ ਸ਼ਾਮਲ ਕਰਦੇ ਹਾਂ) ਇਹ ਵਿਅਕਤੀ ਸਿਰਫ ਕੱਚੇ ਖੁਰਾਕੀ ਪਦਾਰਥ ਖਾਂਦਾ ਹੈ। ਚਿੰਤਾ ਇਹ ਹੈ ਕਿ 116 ਡਿਗਰੀ ਫਾਰੇਨਹਾਈਟ ਤੋਂ ਵੱਧ ’ਤੇ ਗਰਮ ਕੀਤੇ ਜਾਣ ਨਾਲ ਖੁਰਾਕੀ ਪਦਾਰਥ ਦੇ ਮਹੱਤਵਪੂਰਨ ਇੰਜਾਈਮ ਨਸ਼ਟ ਹੋ ਜਾਂਦੇ ਹਨ ਜੋ ਪਾਚਨ ’ਚ ਮਦਦ ਕਰਦੇ ਹਨ। ਇਹ ਵਿਅਕਤੀ ਇਹ ਵੀ ਮੰਨਦਾ ਹੈ ਕਿ ਖਾਣਾ ਪਕਾਉਣ ਨਾਲ ਭੋਜਨ ਦੀ ਵਿਟਾਮਿਨ ਅਤੇ ਖਣਿਜ ਸਮੱਗਰੀ ਘੱਟ ਹੋ ਜਾਂਦੀ ਹੈ।

ਫਲਾਹਾਰੀ : ਇਕ ਵਿਅਕਤੀ ਜੋ ਸਿਰਫ ਫਲ ਅਤੇ ਸਬਜ਼ੀਆਂ ਖਾਂਦਾ ਹੈ, ਅਕਸਰ ਬੀਨਸ, ਨੱਟ ਅਤੇ ਅਨਾਜ, ਆਮ ਤੌਰ ’ਤੇ ਕੱਚੇ ਸਮੇਤ। ਇਨ੍ਹਾਂ ਖੁਰਾਕੀ ਪਦਾਰਥਾਂ ਨੂੰ ਪੌਦੇ ਤੋਂ ਉਸ ਨੂੰ ਬਿਨਾਂ ਮਾਰੇ ਲਿਆ ਜਾਂਦਾ ਹੈ।

ਵੇਗਨ : ਕੋਈ ਮਾਸ, ਪੋਲਟਰੀ, ਮੱਛੀ, ਸਮੁੰਦਰੀ ਭੋਜਨ, ਆਂਡੇ ਅਤੇ ਡੇਅਰੀ ਉਤਪਾਦ ਅਤੇ ਖੁਰਾਕੀ ਪਦਾਰਥ ਜਿਨ੍ਹਾਂ ’ਚ ਇਹ ਉਤਪਾਦ ਸ਼ਾਮਲ ਹੈ, ਦੀ ਵਰਤੋਂ ਨਹੀਂ। ਕੋਈ ਸ਼ਹਿਦ, ਜਿਲੇਟਿਨ, ਐਲਬਿਊਮਿਨ, ਰੇਨੇਟ ਨਹੀਂ। ਚਮੜੇ, ਉੱਨ, ਰੇਸ਼ਮ ਵਰਗੇ ਪਸ਼ੂ ਉਤਪਾਦਾਂ ਦਾ ਕੋਈ ਵਸਤਰ ਨਹੀਂ।

ਜੋ ਵੀ ਰਸਤਾ ਲਿਆ ਜਾ ਰਿਹਾ ਹੈ ਅਤੇ ਪ੍ਰਤੀਬੱਧਤਾ ਦਾ ਪੱਧਰ ਹੈ, ਅਸਲੀਅਤ ਇਹ ਹੈ ਕਿ ਤੁਹਾਡੇ ਮਾਸ ਦੀ ਖਪਤ ’ਚ ਕਟੌਤੀ ਇਕ ਹਾਂਪੱਖੀ ਕਦਮ ਹੈ। ਆਪਣੇ ਭੋਜਨ ’ਚ ਮਾਸ ਦੀ ਮਾਤਰਾ ਘੱਟ ਕਰਨ ਨਾਲ ਤੁਹਾਡੀ ਸਿਹਤ ਨੂੰ ਲਾਭ ਮਿਲਦਾ ਹੈ। ਇਹ ਪਸ਼ੂ ਭਲਾਈ ਨੂੰ ਉਤਸ਼ਾਹਿਤ ਕਰੇਗਾ ਅਤੇ ਗ੍ਰਹਿ ਦੀ ਵਧਦੀ ਮਨੁੱਖੀ ਆਬਾਦੀ ਨੂੰ ਸਪੋਰਟ ਕਰਨ ’ਚ ਮਦਦ ਕਰਦਾ ਹੈ। ਹਰੇਕ ਵੇਗਨ ਸਾਲ ’ਚ ਲਗਭਗ 200 ਜਾਨਵਰਾਂ ਨੂੰ ਬਚਾਉਂਦਾ ਹੈ ਅਤੇ ਪਾਣੀ ਦੀ ਬੱਚਤ, ਪ੍ਰਦੂਸ਼ਣ ਨੂੰ ਘਟਾਉਣ ’ਚ ਅਤੇ ਜ਼ਮੀਨ ਦੇ ਖੋਰੇ ’ਤੇ ਹਾਂਪੱਖੀ ਪ੍ਰਭਾਵ ਪਾਉਂਦਾ ਹੈ, ਜਿਸ ਨਾਲ ਸੈਂਕੜੇ ਰੁੱਖ ਬਚਦੇ ਹਨ ਅਤੇ ਪੀੜਾ ਘੱਟ ਹੁੰਦੀ ਹੈ।

ਵਰਤਮਾਨ ’ਚ ਸਭ ਤੋਂ ਵੱਧ ਪ੍ਰਚੱਲਿਤ ਸ਼ਬਦ ‘ਲੈਕਿਸਟੇਰੀਅਨ’ ਹੈ ਜਿਸ ਦਾ ਅਰਥ ਹੈ ‘ਅਰਧ ਸ਼ਾਕਾਹਾਰੀ’-ਮੁੱਖ ਤੌਰ ’ਤੇ ਇਕ ਪੌਦੇ ’ਤੇ ਆਧਾਰਿਤ ਭੋਜਨ ਪਰ ਇਸ ’ਚ ਕਿਸੇ ਮੌਕੇ ’ਤੇ ਜਾਂ ਘੱਟ ਮਾਤਰਾ ’ਚ ਮਾਸ, ਡੇਅਰੀ, ਆਂਡੇ, ਮੁਰਗੀ ਅਤੇ ਮੱਛੀ ਸ਼ਾਮਲ ਹੋ ਸਕਦੀ ਹੈ। ਇਕ ਅਜਿਹਾ ਆਦਮੀ ਜੋ ਆਤਮ ਜਾਗਰੂਕਤਾ ਲਈ ਯਾਤਰਾ ਸ਼ੁਰੂ ਕਰ ਚੁੱਕਾ ਹੈ, ਸ਼ੁਰੂਆਤ ’ਚ ਇਕ ਮਾਸ-ਰਹਿਤ ਸੋਮਵਾਰ।

Bharat Thapa

This news is Content Editor Bharat Thapa