ਅਜਿਹਾ ਭਾਰਤ ਜਿਥੇ ‘ਪਿਅਾਰ ਅਤੇ ਕਰੂਣਾ ਹੋਵੇ’

05/27/2020 2:04:04 AM

ਦੇਵੀ ਐੱਮ ਚੇਰੀਅਨ

ਮਨੁੱਖਤਾ ਦੀਆਂ ਕਹਾਣੀਆਂ ਅਾਪਣੇ ਦੇਸ਼ ਵਿਚ ਰੋਜ਼ ਸੁਣ ਰਹੇ ਹਾਂ। ਇਸ ਡਰਾਉਣੇ ਸਮੇਂ ਦੇ ਦੌਰਾਨ ਸਾਡੇ ਗਰੀਬ ਵਰਗ ਦੇ ਸਦਭਾਵ ਅਤੇ ਇੱਛਾਵਾਂ ਦੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲ ਰਹੀਆਂ ਹਨ। ਹਰ ਦਿਨ ਸਾਰੀਅਾਂ ਦੁੱਖਦਾਈ ਅਤੇ ਨਿਰਾਸ਼ਾਜਨਕ ਖਬਰਾਂ ਦਰਮਿਆਨ ਇਸ ਮਹਾਮਾਰੀ ਦੇ ਸਭ ਤੋਂ ਵੱਧ ਪੀੜਤ ਪ੍ਰਵਾਸੀ ਆਪਣੇ ਹੀ ਭਾਰ ਨੂੰ ਢੋਣ ਲਈ ਮਜਬੂਤ ਦਿਖਾਈ ਦੇ ਰਹੇ ਹਨ। ਲਗਭਗ 10 ਦਿਨ ਪਹਿਲਾਂ ਮੇਰਾ ਪੁਰਾਣਾ ਇਕ ਜਾਣਕਾਰ ਉੱਤਰ ਪ੍ਰਦੇਸ਼ ’ਚ ਆਪਣੇ ਪਿੰਡ ਚਲਾ ਗਿਆ। ਉਹ ਕਿਸਮਤ ਵਾਲਾ ਰਿਹਾ ਕਿ ਉਸ ਨੇ ਆਪਣੇ ਪਿੰਡ ਨੂੰ ਕੁਝ ਲੋਕਾਂ ਨੂੰ ਲੱਭਿਆ ਅਤੇ ਰਿਕਸ਼ਾ, ਸਕੂਟਰ ਜਾਂ ਫਿਰ ਹੋਰ ਕਿਸੇ ਹੋਰ ਟਰਾਂਸਪੋਰਟ ਦ ੇ ਰਾਹੀਂ ਆਪਣਾ ਰਸਤਾ ਬਣਾਇਆ। ਜਿਵੇਂ ਕਿ ਮੈਂ ਡਰ ਗਈ ਸੀ ਅਤੇ ਚਿੰਤਤ ਸੀ। ਮੈਂ ਉਸ ਨੂੰ ਮੇਰੇ ਨਾਲ ਸੰਪਰਕ ’ਚ ਰਹਿਣ ਲਈ ਕਿਹਾ। ਮੈਂ ਉਸ ਨੂੰ ਕਿਹਾ ਕਿ ਰਸਤੇ ’ਚ ਜਾਂ ਫਿਰ ਆਪਣੇ ਪਿੰਡ ਪਹੁੰਚ ਕੇ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸੇ। ਅੱਜ ਮੈਨੂੰ ਉਸ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਠੀਕ-ਠਾਕ ਪਰਤਿਆ ਹੈ। ਉਹ ਬੜਾ ਖੁਸ਼ ਦਿਸਿਆ ਜਿਸ ਦੇ ਬਾਰੇ ਉਸ ਨੇ ਰਸਤੇ ’ਚ ਜੋ ਦੇਖਿਆ ਵਿਸ਼ੇਸ਼ ਤੌਰ ’ਤੇ ਉਸ ਸਮੇਂ ਜਦੋਂ ਉਹ ਬਾਰਡਰ ਕਰਾਸ ਕਰ ਰਿਹਾ ਸੀ। ਉਸ ਨੇ ਕਿਹਾ ਕਿ ਉਥੇ ਲੋਕਾਂ ਦੀ ਭਾਰੀ ਭੀੜ ਸੀ। ਲੋਕ ਰਿਕਸ਼ਾ, ਟੈਂਪੂ ਜਾਂ ਬੱਸ ਲੈ ਰਹੇ ਸਨ। ਸਾਰੇ ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਗਰਮ ਭੋਜਨ, ਪਾਣੀ ਦਿੱਤਾ ਜਾ ਰਿਹਾ ਸੀ। ਉਥੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਪੁਲਸ ਵੀ ਮੌਜੂਦ ਸੀ। ਆਪਣੀ ਪੰਜ ਦਿਨ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਕਦੇ ਵੀ ਭੋਜਨ ਦੀ ਸਮੱਸਿਆ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਭੋਜਨ ਖਰੀਦਣਾ ਪਿਆ। ਹਰ ਕਿਸਮ ਦੇ ਲੋਕ ਪ੍ਰਵਾਸੀਅਾਂ ਨੂੰ ਖਾਣਾ ਖੁਆ ਰਹੇ ਸਨ, ਫਿਰ ਭਾਵੇਂ ਉਹ ਪੈਦਲ ਚੱਲਣ ਵਾਲੇ ਲੋਕ ਜਾਂ ਫਿਰ ਬੱਸ ਰਾਹੀਂ। ਉਸ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ’ਚ ਅਜਿਹਾ ਕਦੇ ਵੀ ਨਹੀਂ ਦੇਖਿਆ। ਹਰ ਕਿਸੇ ਲਈ ਗਰਮ ਭੋਜਨ ਦੀ ਵਿਵਸਥਾ ਅਤੇ ਪਾਣੀ ਮੁਹੱਈਆ ਸੀ। ਮੁਸਲਮਾਨ, ਹਿੰਦੂ, ਜੈਨ ਅਤੇ ਸਿੱਖ ਧਰਮ ਦੇ ਲੋਕ ਭੋਜਨ ਅਤੇ ਪਾਣੀ ਵੰਡਣ ਲਈ ਮਦਦ ਕਰ ਰਹੇ ਸਨ। ਇਸ ਦੇ ਨਾਲ-ਨਾਲ ਕੁਝ ਸਥਾਨਕ ਲੋਕ ਵੀ ਮੌਜੂਦ ਸਨ। ਐੱਨ. ਜੀ. ਓ. ਅਤੇ ਪ੍ਰਸ਼ਾਸਨ ਵੀ ਪੂਰੇ ਦਿਲ ਨਾਲ ਕੰਮ ਕਰ ਰਹੇ ਸਨ। ਕੁਝ ਥਾਵਾਂ ’ਤੇ ਫਸਟਏਡ ਦਾ ਪ੍ਰਬੰਧ ਵੀ ਸੀ। ਭਾਰਤ ’ਚ ਸੁਭਾਵਕ ਹੈ ਕਿ ਸੰਕਟ ਦੇ ਸਮੇਂ ਇਕ ਹੋ ਜਾਂਦੇ ਹਨ। ਇਕ ਅਜਿਹਾ ਸਮਾਂ ਸੀ ਜਦੋਂ ਸਾਰੇ ਮਨੁੱਖਤਾ ਦੀ ਮਦਦ ਕਰਨ ਲਈ ਆਏ ਸਨ। ਉਨ੍ਹਾਂ ਨੇ ਆਪਣੇ ਧਰਮ , ਜਾਤੀ ਜਾਂ ਰੰਗ ਨੂੰ ਨਾ ਦੇਖਿਆ। ਜੋ ਉਨ੍ਹਾਂ ਨੇ ਦੇਖਿਆ ਉਹ ਇਕ ਇਨਸਾਨ ਸੀ।

ਲਾਭ ਸਿਰਫ ਸਾਨੂੰ ਵੰਡਣ ਵਾਲੀਅਾਂ ਸ਼ਕਤੀਅਾਂ ਦਾ ਹੁੰਦਾ ਹੈ ਅਤੇ ਨੁਕਸਾਨ ਸਾਡਾ

ਅੰਦਰ ਦੀਅਾਂ ਸ਼ਕਤੀਅਾਂ ਸਾਨੂੰ ਵੰਡਣ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਦਿੰਦੇ ਹਾਂ। ਲਾਭ ਸਿਰਫ ਉਨ੍ਹਾਂ ਦਾ ਹੁੰਦਾ ਹੈ ਨੁਕਸਾਨ ਸਾਡਾ। ਇਸ ਤਰ੍ਹਾਂ ਦੇ ਸਮੇਂ ’ਚ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲੋਕ ਕਿੰਨਾ ਪਿਆਰ ਅਤੇ ਦਇਆ ਦਿਖਾਉਂਦੇ ਹਨ। ਜਿਵੇਂ-ਜਿਵੇਂ ਲੋਕ ਚੱਲ ਰਹੇ ਸਨ ਉਵੇਂ-ਉਵੇਂ ਸਵੈਮਸੇਵਕ ਪ੍ਰਵਾਸੀਅਾਂ ਲਈ ਭੋਜਨ ਅਤੇ ਪਾਣੀ ਦੇ ਨਾਲ ਰਾਜ ਮਾਰਗ ’ਤੇ ਉਡੀਕ ਕਰ ਰਹੇ ਸਨ। ਇਹ ਲੋਕ ਵੱਖ-ਵੱਖ ਸੂਬਿਅਾਂ ਅਤੇ ਛੋਟੇ-ਛੋਟੇ ਪਿੰਡਾਂ ਰਾਹੀਂ ਹੋ ਕੇ ਆਪਣੇ ਘਰਾਂ ਵਲ ਪਰਤ ਰਹੇ ਸਨ।

ਸੋਸ਼ਲ ਮੀਡੀਆ ਲਈ ਹਮਦਰਦੀ ਜਾਂ ਨਫਰਤ ਫੈਲਾਉਣਾ ਬੇਹੱਦ ਸੌਖਾ

ਇਥੋਂ ਤਕ ਇਹ ਲੋਕ ਇਹ ਵੀ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੂੰ ਕਿਹੜੇ ਧਰਮ ਦੇ ਲੋਕ ਖਾਣਾ ਖੁਆ ਰਹੇ ਹਨ ਜਾਂ ਫਿਰ ਕਿਸ ਧਰਮ ਨੂੰ ਮੰਣਨ ਵਾਲੇ ਹਨ। ਭੋਜਨ ਵੰਡਣ ਵਾਲੇ ਲੋਕਾਂ ਦਾ ਮੰਤਵ ਦਿਲ ਤੋਂ ਮਨੁੱਖਤਾ ਦੀ ਸੇਵਾ ਕਰਨਾ ਸੀ। ਇਕ ਭਾਰਤੀ ਦੂਸਰੇ ਭਾਰਤੀ ਦੀ ਸੇਵਾ ਕਰਨਾ ਚਾਹੁੰਦਾ ਸੀ। ਇਸ ਯੁੱਗ ’ਚ ਸ਼ਕਤੀਸ਼ਾਲੀ ਸੋਸ਼ਲ ਮੀਡੀਆ ਲਈ ਕਿਸੇ ਚੀਜ਼ ਨੂੰ ਫੈਲਾਉਣਾ ਬੇਹੱਦ ਸੌਖਾ ਹੈ। ਫਿਰ ਭਾਵੇਂ ਇਹ ਨਫਰਤ ਹੋਵੇ ਜਾਂ ਫਿਰ ਹਮਦਰਦੀ ਹੋਵੇ। ਮਨੁੱਖਤਾ ਨੂੰ ਜਾਂਚਣ ਲਈ ਇਸ ਘੜੀ ’ਚ ਗਰੀਬ ਤੋਂ ਗਰੀਬ ਲੋਕਾਂ ਨੂੰ ਪੂਰੀ ਹਮਦਰਦੀ ਦਿੱਤੀ ਗਈ।

ਸਿਹਤ ਕਾਮਿਅਾਂ ਅਤੇ ਪੁਲਸ ਨੂੰ ਦਿਨ-ਰਾਤ ਕੰਮ ਕਰਨ ਲਈ ਸਾਡਾ ਸਲਾਮ

ਮੈਂ ਹਮੇਸ਼ਾ ਫਿਰ ਤੋਂ ਉਸ ਭਾਰਤ ਨੂੰ ਦੇਖਣਾ ਚਾਹੁੰਦੀ ਹਾਂ ਜਿਥੇ ਪਿਆਰ ਅਤੇ ਕਰੂਣਾ ਹੋਵੇ ਪਰ ਕਿਸੇ ਧਰਮ ਜਾਂ ਜਾਤੀ ਦੇ ਪ੍ਰਤੀ ਨਫਰਤ ਨਾ ਹੋਵੇ। ਸਾਡੀ ਵੰਨ-ਸੁਵੰਨਤਾ ਸਾਡੀ ਤਾਕਤ ਬਣ ਜਾਵੇ। ਮੈਨੂੰ ਯਕੀਨ ਹੈ ਕਿ ਲੋਕ ‘ਧਰਮ ਨਿਰਪੱਖਤਾ’ ਸ਼ਬਦ ਤੋਂ ਉਕਤਾ ਗਏ ਹਨ। ਅਸੀਂ ਇਸ ਦੀ ਢੁੱਕਵੇਂ ਤੌਰ ’ਤੇ ਦੁਰਵਰਤੋਂ ਕੀਤੀ ਹੈ। ਇਸ ਮੌਕੇ ’ਤੇ ਸਾਡੇ ਲੋਕਾਂ ਨੇ ਇਕ ਦੂਸਰੇ ਦੀ ਬਹੁਤ ਮਦਦ ਕੀਤੀ। ਮੈਂ ਦਿੱਲੀ ਦੇ ਨਿਜ਼ਾਮੂਦੀਨ ਈਸਟ ’ਚ ਰਹਿੰਦੀ ਹਾਂ। ਮੈਂ ਦੇਖਿਆ ਹੈ ਕਿ ਪੁਲਸ ਨੇ ਕਿਵੇਂ ਪ੍ਰਵਾਸੀਅਾਂ ਦੇ ਪ੍ਰਤੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਐੱਸ. ਐੱਚ. ਓ. ਤੋਂ ਲੈ ਕੇ ਸਾਰੇ ਪੁਲਸ ਮੁਲਾਜ਼ਮਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪ੍ਰਵਾਸੀਅਾਂ ਨੂੰ ਚੰਗੀ ਤਰ੍ਹਾਂ ਖੁਆਇਆ-ਪਿਆਇਆ ਜਾਵੇ। ਉਨ੍ਹਾਂ ਨੂੰ ਸਕੂਲ ਦੀ ਇਕ ਇਮਾਰਤ ’ਚ ਪੂਰੀ ਤਰ੍ਹਾਂ ਸਵੱਛ ਅਤੇ ਹਾਈਜੈਨਿਕ ਢੰਗ ਨਾਲ ਰੱਖਿਆ ਗਿਆ। ਮੇਰਾ ਸੋਚਣਾ ਹੈ ਕਿ ਉਨ੍ਹਾਂ ਨੇ ਧਰਮ ਨਿਰਪੱਖਤਾ ਸ਼ਬਦ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ। ਸਿਹਤ ਕਾਮਿਅਾਂ ਅਤੇ ਪੁਲਸ ਨੂੰ ਦਿਨ-ਰਾਤ ਕੰਮ ਕਰਨ ਲਈ ਸਾਡਾ ਸਲਾਮ ਹੈ। ਧਾਰਮਿਕ ਸੰਸਥਾਵਾਂ ਨਾਲੋਂ ਸੂਬੇ ਦੇ ਅਲਗ ਹੋਣ ਦੇ ਸਿਧਾਂਤ ਨੂੰ ਅਸੀਂ ਨਿਸ਼ਚਿਤ ਤੌਰ ’ਤੇ ਅਜਿਹਾ ਨਹੀਂ ਕੀਤਾ। ਸਿਆਸਤ ਨੂੰ ਧਾਰਮਿਕ ਆਬਾਦੀ ਨੂੰ ਧਿਆਨ ’ਚ ਰੱਖ ਕੇ ਲੜਿਆ ਜਾ ਰਿਹਾ ਹੈ ਜਦ ਕਿ ਇਸ ਧਰਮਨਿਰਪੱਖਤਾ ਦੀ ਅਣਦੇਖੀ ਕੀਤੀ ਹੈ ਤਾਂ ਆਓ ਅਸੀਂ ਵੰਨ-ਸੁਵੰਨਤਾ ਨੂੰ ਪ੍ਰਵਾਨ ਕਰਦੇ ਹਾਂ ਅਤੇ ਇਸ ਦਾ ਸਨਮਾਨ ਕਰਦੇ ਹਾਂ ਕਿ ਇਸ ’ਚ ਕਮਜ਼ੋਰੀ ਦੀ ਬਜਾਏ ਸਾਡੀ ਤਾਕਤ ਹੈ। ਇਕ ਵਾਰ ਅਸੀਂ ਪ੍ਰਵਾਨ ਕਰ ਲੈਂਦੇ ਹਾਂ ਕਿ ਧਰਮ ਦੇ ਨਾਂ ’ਤੇ ਸਾਨੂੰ ਕੋਈ ਵੀ ਵੰਡ ਨਾ ਸਕੇ। ਇਥੋਂ ਤਕ ਕਿ ਸੂਬਾ ਵੀ ਨਹੀਂ । ਪਰ ਮਾੜੀ ਕਿਸਮਤ ਨਾਲ ਇਕ ਵਾਰ ਮਹਾਮਾਰੀ ਦਾ ਸੰਕਟ ਖਤਮ ਹੋ ਗਿਆ ਤਾਂ ਅਸੀਂ ਆਪਣੇ ਵੋਟ ਬੈਂਕ ਦੀ ਸਿਆਸਤ ’ਚ ਦੁਬਾਰਾ ਪਰਤ ਆਵਾਂਗੇ ਪਰ ਤਦ ਤਕ ਇਹ ਸਦਭਾਵ ਦਾ ਆਨੰਦ ਲੈਣਾ ਚਾਹੀਦਾ ਹੈ। ਇਹ ਇਕ ਵਿਸ਼ਵ ਪੱਧਰੀ ਸੰਦੇਸ਼ ਹੈ ਕਿ ਸੰਕਟ ਦੀ ਘੜੀ ’ਚ ਅਸੀਂ ਸਾਰੇ ਭਾਰਤੀ ਇਕੱਠੇ ਖੜ੍ਹੇ ਹੁੰਦੇ ਹਾਂ।

Bharat Thapa

This news is Content Editor Bharat Thapa