ਅਜੇ ਵੀ ਪਾਕਿ ਦੀਆਂ ਜੇਲਾਂ ’ਚ 83 ਭਾਰਤੀ ਜਵਾਨ ਕੈਦ

03/29/2020 2:30:08 AM

ਕਰਨ ਥਾਪਰ
ਇਕ ਝਟਕੇ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਓ ਪਰ ਇਕ ਗੱਲ ਸਮਝ ਲਓ ਕਿ ਇਸ ਦਾ ਕੋੋਰੋਨਾ ਵਾਇਰਸ ਨਾਲ ਕੋਈ ਲੈਣਾ-ਦੇਣਾ ਨਹੀਂ, ਫਿਰ ਵੀ ਇਹ ਵਿਆਕੁਲ ਕਰ ਦੇਣ ਵਾਲੀ ਗੱਲ ਹੈ। ਕਿਹਾ ਜਾਂਦਾ ਹੈ ਕਿ 83 ਭਾਰਤੀ ਜਵਾਨ ਪਾਕਿਸਤਾਨ ਦੀ ਕੈਦ ’ਚ ਹਨ। ਕੁਝ ਤਾਂ 1965 ਅਤੇ 1971 ਦੇ ਜੰਗੀ ਕੈਦੀ ਹਨ। ਇੰਝ ਜਾਪਦਾ ਹੈ ਕਿ ਸਾਰੀਆਂ ਸਰਕਾਰਾਂ ਨੇ ਜਾਂ ਤਾਂ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜੀ ਹਾਂ, ਇਨ੍ਹਾਂ ਦੀ ਗਿਣਤੀ ਭਾਰਤ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ 83 ਹੈ। ਚੰਦਰ ਸੁਤਾ ਡੋਗਰਾ ਨੇ ਇਸ ਘਟਨਾ ’ਤੇ ਆਪਣੀ ਕਿਤਾਬ ’ਚ ਲਿਖਿਆ ਕਿ ਇਕ ਹੱਕਾ-ਬੱਕਾ ਕਰਨ ਵਾਲੀ ਕਹਾਣੀ ਖੁਲਾਸਾ ਕਰਦੀ ਹੈ ਕਿ ਸਾਧਾਰਨ ਤੌਰ ’ਤੇ ਇਸ ਮਾਮਲੇ ’ਚ ਕਿਸੇ ਨੇ ਵੀ ਆਪਣਾ ਧਿਆਨ ਨਹੀਂ ਦਿੱਤਾ, ਜਿਵੇਂ ਕਿ ਦਿੱਤਾ ਜਾਣਾ ਚਾਹੀਦਾ ਸੀ ਕਿ ਪਰ ਅਜਿਹੇ ਜਵਾਨਾਂ ਦੀ ਦਰਦ ਭਰੀ ਕਹਾਣੀ ਹੈ, ਜਿਨ੍ਹਾਂ ਨੂੰ ਗਲਤੀ ਨਾਲ ਮ੍ਰਿਤਕ ਮੰਨ ਲਿਆ ਹੈ। ਕੁਝ ਦਾ ਕਹਿਣਾ ਹੈ ਕਿ ਇਹ ਜੰਗ ਦੌਰਾਨ ਲਾਪਤਾ ਹਨ ਪਰ ਇਥੇ ਇਕ ਭਰੋਸੇਯੋਗ ਸਬੂਤ ਹੈ ਕਿ ਇਹ ਜਵਾਨ ਪਾਕਿਸਤਾਨ ’ਚ ਹਨ ਅਤੇ ਉਨ੍ਹਾਂ ’ਚੋਂ ਯਕੀਨੀ ਤੌਰ ’ਤੇ ਕੁਝ ਨੂੰ ਮ੍ਰਿਤਕ ਮੰਨਿਆ ਜਾਂਦਾ ਹੈ ਪਰ ਅਸੀਂ ਲਗਾਤਾਰ ਉਨ੍ਹਾਂ ਦੇ ਵਾਰਿਸਾਂ ਨੂੰ ਇਹ ਦੱਸਦੇ ਹਾਂ ਕਿ ਉਹ ਜੰਗੀ ਕੈਦੀ ਹਨ।

ਮੇਜਰ ਅਸ਼ੋਕ ਸੂਰੀ ਦੀ ਕਹਾਣੀ ਤੋਂ ਵੱਧ ਕੋਈ ਹੋਰ ਵਿਖਿਆਨ ਹੋ ਹੀ ਨਹੀਂ ਸਕਦਾ। ਸ਼ੁਰੂ-ਸ਼ੁਰੂ ’ਚ ਇਹ ਕਿਹਾ ਜਾਂਦਾ ਰਿਹਾ ਕਿ 5 ਦਸੰਬਰ 1971 ਨੂੰ ਜੰਗ ’ਚ ਸ਼ਹੀਦ ਹੋ ਗਏ ਉਨ੍ਹਾਂ ਦੇ ਪਿਤਾ ਨੂੰ ਇਸ ਬਾਰੇ 4 ਟੈਲੀਗ੍ਰਾਮਜ਼ ਪ੍ਰਾਪਤ ਹੋਈਆਂ ਪਰ ਪਾਕਿਸਤਾਨ ਰੇਡੀਓ ਦਾ ਦਾਅਵਾ ਸੀ ਕਿ ਉਹ ਜ਼ਿੰਦਾ ਸਨ। ਕੁਝ ਨਿੱਜੀ ਜਾਂਚ-ਪੜਤਾਲ ਤੋਂ ਬਾਅਦ ਇਹ ਦਾਅਵੇ ਨਾਲ ਕਿਹਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਮੇਜਰ ਅਸ਼ੋਕ ਦੇ ਦੋ ਪੱਤਰ ਪ੍ਰਾਪਤ ਕੀਤੇ, ਜਿਨ੍ਹਾਂ ਦੀ ਪੁਸ਼ਟੀ ਹੱਥਲਿਖਤ ਮਾਹਿਰ ਨੇ ਕੀਤੀ। ਸਤਿੰਦਰ ਲਾਂਬਾ, ਜੋ ਪਾਕਿਸਤਾਨ ’ਚ ਉਸ ਸਮੇਂ ਡਿਪਲੋਮੈਟ ਸਨ ਅਤੇ ਬਾਅਦ ’ਚ ਹਾਈ ਕਮਿਸ਼ਨਰ ਬਣੇ, ਦਾ ਯਕੀਨ ਸੀ ਕਿ ਸੂਰੀ 70 ਦੇ ਦਹਾਕੇ ਦੇ ਦਰਮਿਆਨ ਜ਼ਿੰਦਾ ਸਨ। ਗੈਰ-ਅਧਿਕਾਰਤ ਆਮ ਮੁਆਫੀ ਦੀ ਸਹਿਮਤੀ ਪ੍ਰਗਟਾਈ ਗਈ। ਸਰਕਾਰ ਲਈ 3 ਸਾਲਾਂ ਤੋਂ ਵੱਧ ਦਾ ਸਮਾਂ ਇਸ ਧਾਰਨਾ ਨੂੰ ਬਦਲਣ ’ਚ ਲੱਗ ਗਿਆ ਕਿ ਉਹ ਜੰਗ ਦੌਰਾਨ ਲਾਪਤਾ ਹੋਏ ਹਨ ਕਿ ਮਾਰੇ ਗਏ। ਡੋਗਰਾ ਦਾ ਕਹਿਣਾ ਹੈ ਕਿ ਜੇਕਰ ਇਹ ਪਹਿਲਾਂ ਤੋਂ ਹੀ ਸਪੱਸ਼ਟ ਕਰ ਲਿਆ ਜਾਂਦਾ ਤਾਂ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ’ਚ ਕਾਮਯਾਬ ਹੋ ਜਾਂਦੇ ਪਰ ਭਾਰਤ ਨੇ ਇਹ ਮੰਨਿਆ ਕਿ ਉਹ ਮ੍ਰਿਤਕ ਹਨ, ਇਸ ਲਈ ਪਾਕਿਸਤਾਨ ਨੇ ਉਨ੍ਹਾਂ ਨੂੰ ਵਾਪਸ ਲਿਆਉਣ ’ਚ ਕੋਈ ਲਾਜ਼ਮੀਪੁਣਾ ਨਹੀਂ ਦਿਖਾਇਆ। ਡੋਗਰਾ ਦੀ ਕਿਤਾਬ ‘5 ਕਾਰਣ’ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ ਕਿ ਆਖਿਰ ਕਿਉਂ ਇਹ 83 ਜਵਾਨ ਪਾਕਿਸਤਾਨ ਦੀਆਂ ਜੇਲਾਂ ’ਚ ਕਮਜ਼ੋਰ ਹੋ ਗਏ। ਪਹਿਲਾ ਕਾਰਣ ਇਹ ਹੈ ਕਿ ਜਦੋਂ 1972 ’ਚ ਜੰਗੀ ਕੈਦੀਆਂ ਦੀ ਅਦਲਾ-ਬਦਲੀ ਹੋਈ, ਉਦੋਂ ਭਾਰਤ ਸਰਕਾਰ ਇਸ ਗੱਲ ਲਈ ਫਿਕਰਮੰਦ ਸੀ ਕਿ ਪਾਕਿਸਤਾਨ ਬੰਗਲਾਦੇਸ਼ ਨੂੰ ਆਪਣੀ ਮਾਨਤਾ ਦੇ ਦੇਵੇ। ਨਤੀਜੇ ਵਜੋਂ ਸਰਕਾਰ ਨੇ ਸਹੀ ਢੰਗ ਨਾਲ ਇਹ ਯਕੀਨੀ ਨਹੀਂ ਬਣਾਇਆ ਕਿ ਸਾਰੇ ਜੰਗੀ ਕੈਦੀ ਵਾਪਸ ਪਰਤ ਆਏ ਹਨ। ਸਰਕਾਰ ਦੇ ਲਈ ਇਹ ਮੁੱਖ ਪਹਿਲਕਦਮੀ ਨਹੀਂ ਸੀ । ਦੂਸਰਾ ਇਹ ਕਿ ਭਾਰਤ ਨੇ ਆਪਣੇ ਜਵਾਨਾਂ ਦੀ ਘੱਟ ਗਿਣਤੀ ਹੋਣ ਕਾਰਣ ਇਜ਼ਰਾਈਲ ਦੀ ਦੁਸ਼ਮਣ ਦੇ ਜੰਗੀ ਕੈਦੀਆਂ ਦੀ ਅਦਲਾ-ਬਦਲੀ ਵਿਵਸਥਾ ਨੂੰ ਨਹੀਂ ਅਪਣਾਇਆ। ਜਦੋਂ ਪਾਕਿਸਤਾਨ ਨੇ 1 ਦੇ ਬਦਲੇ 3 ਦਾ ਸੁਝਾਅ ਦਿੱਤਾ, ਉਦੋਂ ਭਾਰਤ ਨੇ ਇਸ ਨੂੰ ਨਕਾਰ ਦਿੱਤਾ। ਤੀਸਰਾ ਕਾਰਣ ਹੈ ਕਿ ਭਾਰਤ ਨੇ ਇਸ ਗੱਲ ’ਚ ਯਕੀਨ ਨਹੀਂ ਕੀਤਾ ਕਿ ਉਹ ਇਸ ਮੁੱਦੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ. ਸੀ. ਜੇ.) ’ਚ ਲੈ ਜਾਵੇ ਜਾਂ ਫਿਰ ਇਸ ’ਚ ਤੀਸਰੀ ਧਿਰ ਨੂੰ ਸ਼ਾਮਲ ਕੀਤਾ ਜਾਵੇ ਕਿਉਂਕਿ ਉਸ ਨੂੰ ਡਰ ਸੀ ਕਿ ਇਸ ਤੋਂ ਉਤਸ਼ਾਹਿਤ ਹੋ ਕਿ ਪਾਕਿਸਤਾਨ ਨੂੰ ਕਸ਼ਮੀਰ ਦਾ ਅੰਤਰਰਾਸ਼ਟਰੀਕਰਨ ਕਰਨ ਦਾ ਮੌਕਾ ਮਿਲ ਜਾਵੇਗਾ।

ਜੇਕਰ ਇਹ ਤਿੰਨੋਂ ਕਾਰਣ ਭਾਰਤੀ ਸਰਕਾਰਾਂ ਦੇ ਵਤੀਰੇ ’ਚ ਖੋਟ ਨੂੰ ਪੇਸ਼ ਕਰਦੇ ਹਨ ਤਾਂ ਡੋਗਰਾ ਦੋ ਹੋਰ ਕਾਰਣਾਂ ਦੀ ਪਛਾਣ ਕਰਦੇ ਹਨ, ਜੋ ਸੁਝਾਉਂਦੇ ਹਨ ਕਿ ਇਹ ਸਭ ਪਾਕਿਸਤਾਨ ਦੀ ਸ਼ਰਾਰਤ ਸੀ। ਪਹਿਲਾ ਇਹ ਕਿ ਪਾਕਿਸਤਾਨ ਨੇ ਸ਼ਾਇਦ ਸੌਦੇਬਾਜ਼ੀ ਦੇ ਤੌਰ ’ਤੇ ਕੁਝ ਭਾਰਤੀ ਜੰਗੀ ਕੈਦੀਆਂ ਨੂੰ ਆਪਣੇ ਕੋਲ ਰੱਖਿਆ ਕਿਉਂਕਿ 1971 ਦੀ ਜੰਗ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਜੰਗੀ ਜੁਰਮਾਂ ਲਈ ਟਰਾਇਲ ਨੂੰ ਝੱਲਿਆ ਪਰ ਇਹ ਟਰਾਇਲ ਕਦੇ ਹੋਏ ਹੀ ਨਹੀਂ ਅਤੇ ਬਰਕਰਾਰ ਰੱਖੇ ਗਏ ਜੰਗੀ ਕੈਦੀ ਭੁਲਾ ਦਿੱਤੇ ਗਏ। ਆਖਿਰਕਾਰ ਉਨ੍ਹਾਂ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਨੇ ਜੰਗੀ ਕੈਦੀਆਂ ਦੀ ਖਰਾਬ ਦਿਮਾਗੀ ਅਤੇ ਸਰੀਰਕ ਹਾਲਤ ਜਾਂ ਫਿਰ ਕਈ ਸਾਲਾਂ ਤਕ ਤਸ਼ੱਦਦ ਅਤੇ ਝੱਲੇ ਗਏ ਜ਼ਖਮਾਂ ਕਾਰਣ ਉਨ੍ਹਾਂ ਨੂੰ ਵਾਪਸ ਭੇਜਣ ਬਾਰੇ ਅਤੇ ਉਨ੍ਹਾਂ ਦੀ ਪਾਕਿਸਤਾਨ ’ਚ ਹਾਜ਼ਰੀ ਨੂੰ ਨਹੀਂ ਮੰਨਿਆ। ਚੌਥਾ ਕਾਰਣ ਇਹ ਹੈ ਕਿ ਪਾਕਿਸਤਾਨ ਨਾਲ ਸਬੰਧਤ ਇਹ ਕਾਰਣ ਬੇਹੱਦ ਗੰੁਝਲਦਾਰ ਅਤੇ ਦਿਲਚਸਪ ਹੈ। ਉਸ ਦਾ ਮੰਨਣਾ ਹੈ ਕਿ ਲਾਂਸ ਨਾਇਕ ਜਸਪਾਲ ਸਿੰਘ ਵਰਗੇ ਕੁਝ ਜੰਗੀ ਕੈਦੀ ਓਮਾਨ ਵਰਗੇ ਮੱਧ-ਪੂਰਬੀ ਦੇਸ਼ਾਂ ’ਚ ਭੇਜ ਦਿੱਤੇ ਗਏ ਹੋਣ ਕਿਉਂਕਿ ਉਸ ਨੂੰ ਜੰਗ ਦੇ ਖਤਮ ਹੋਣ ਦੇ ਇੰਨੇ ਸਾਲਾਂ ਬਾਅਦ ਭਾਰਤੀ ਜੰਗੀ ਕੈਦੀਆਂ ਨੂੰ ਵਾਪਸ ਕਰਨ ’ਚ ਸ਼ਰਮ ਆ ਰਹੀ ਹੋਵੇਗੀ। ਇਕ ਵਾਰ ਇਹ ਗੱਲਾਂ ਅੱਖੋਂ ਓਹਲੇ ਹੋ ਗਈਆਂ ਤਾਂ ਪਾਕਿਸਤਾਨੀ ਦਿਮਾਗ ’ਚੋਂ ਵੀ ਇਹ ਗੱਲਾਂ ਨਿਕਲ ਗਈਆਂ ਹੋਣਗੀਅਾਂ। ਆਪਣੇ ਗੁਆਂਢੀ ਦੇ ਕਾਰਿਆਂ ਨੂੰ ਜਾਣ ਕੇ ਇਸ ਤੋਂ ਪਹਿਲਾਂ ਤੁਸੀਂ ਗੱੁਸੇ ’ਚ ਕੁੱਦ ਪਓ, ਉਸ ਤੋਂ ਪਹਿਲਾਂ ਤੁਸੀਂ ਥੋੜ੍ਹਾ ਸੰਯਮ ਰੱਖੋ। ਵਿਰੋਧੀ ਕਹਾਣੀ ਵੀ ਬਰਾਬਰ ਦੀ ਸੱਚੀ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ 18 ਫੌਜੀ ਭਾਰਤੀ ਕੈਦ ’ਚ ਹਨ, ਇਸ ਲਈ ਉਹ ਅਸਮਰੱਥ ਹਨ। ਅਜਿਹਾ ਵੀ ਸਮਾਂ ਸੀ, ਜਦੋਂ ਸਾਡੀਆਂ ਸਰਕਾਰਾਂ ਇਸੇ ਤਰ੍ਹਾਂ ਦੀ ਸੋਚ ਰੱਖਦੀਆਂ ਸਨ ਪਰ ਅੱਜ ਦੋਵਾਂ ਪਾਸਿਆਂ ਵਲੋਂ ਪਰਿਵਾਰਾਂ ਦੀ ਤਰਾਸਦੀ ਬਾਰੇ ਸੋਚੋ। ਕੁਝ ਸਮਾਂ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਮਰੇ ਨਹੀਂ, ਜ਼ਿੰਦਾ ਹਨ ਜਾਂ ਫਿਰ ਲਾਪਤਾ ਜਾਂ ਜੰਗ ਦੌਰਾਨ ਸ਼ਹੀਦ ਹੋ ਗਏ ਹਨ। ਮਾਪਿਆਂ ਨੂੰ ਇਹ ਉਮੀਦ ਰਹਿੰਦੀ ਹੈ ਕਿ ਉਹ ਜੰਗੀ ਕੈਦੀ ਹਨ ਜਾਂ ਫਿਰ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਬਹਾਦਰੀ ਲਈ ਅੈਵਾਰਡ ਮਿਲੇਗਾ। ਦਹਾਕਿਆਂ ਤੋਂ ਉਨ੍ਹਾਂ ਨੇ ਝੱਲਿਆ ਹੈ ਕਿਉਂਕਿ ਸਰਕਾਰਾਂ ਉਨ੍ਹਾਂ ਲਈ ਚਿੰਤਤ ਨਹੀਂ ਤਾਂ ਕਿ ਸੱਚ ਦਾ ਸਾਹਮਣਾ ਕੀਤਾ ਸਕੇ, ਜਦਕਿ ਆਪਣੇ ਦੇਸ਼ ਲਈ ਲੜਨ ਵਾਲੇ ਜਵਾਨ ਆਪਣੇ ਹੀ ਦੇਸ਼ਵਾਸੀਆਂ ਵਲੋਂ ਭੁਲਾ ਦਿੱਤੇ ਗਏ। ਕੋਹਿਮਾ ਜੰਗੀ ਯਾਦਗਾਰ ਦਾ ਕਹਿਣਾ ਹੈ ਕਿ ‘‘ਤੁਹਾਡੇ ਕੱਲ ਲਈ ਅਸੀਂ ਆਪਣਾ ਅੱਜ ਗੁਆ ਦਿੱਤਾ।’’ ਮਿਸਾਲ ਦੇ ਤੌਰ ’ਤੇ ਇਸ ਤੋਂ ਬਿਹਤਰ ਸਮਾਧੀ ਲੇਖ ਇਹ ਹੋਵੇਗਾ, ‘‘ਸਾਡੇ ਅੱਜ ਲਈ ਅਸੀਂ ਆਪਣੇ ਕੱਲ ਨੂੰ ਨਕਾਰ ਦਿੱਤਾ।’’

Bharat Thapa

This news is Content Editor Bharat Thapa