‘ਕੋਵਿਡ ਮਹਾਮਾਰੀ, ਵੈਕਸੀਨ ਅਤੇ ਉਪਜਦੇ ਵਿਵਾਦ’

01/10/2021 3:37:40 AM

ਪੀ. ਚਿਦਾਂਬਰਮ

ਮਹਾਮਾਰੀ ਆਪਣੇ ਰਸਤੇ ਤੋਂ ਬਾਹਰ ਹੋ ਰਹੀ ਹੈ ਪਰ ਅਜੇ ਤੱਕ ਇਹ ਗਈ ਨਹੀਂ ਹੈ। ਵੈਕਸੀਨ ਆਪਣੇ ਰਸਤੇ ’ਤੇ ਹੈ ਪਰ ਅਜੇ ਤੱਕ ਘਰਾਂ ਤੱਕ ਨਹੀਂ ਪਹੁੰਚੀ ਹੈ। ਇਕ ਗੱਲ ਜੋ ਪੂਰੀ ਤਰ੍ਹਾਂ ਅਣਸੁਲਝੀ ਰਹਿ ਗਈ ਹੈ ਉਹ ਹੈ ਵਿਵਾਦ। ਜਿਵੇਂ ਕਿ ਮੈਂ 8 ਜਨਵਰੀ ਨੂੰ ਲਿਖਿਆ ਕਿ ਕੋਵਿਡ-19 ਦੁਆਰਾ ਫੈਲਾਏ ਕਹਿਰ ਦੇ ਅੰਕੜੇ ਧੁੰਦਲਾ ਦੇਣ ਵਾਲੇ ਹਨ। ਇਨਫੈਕਟਿਡ ਲੋਕਾਂ ਦੀ ਗਿਣਤੀ 1,04,14,044 (ਅਮਰੀਕਾ ਦੇ ਬਾਅਦ ਦੂਸਰਾ ਸਥਾਨ); ਮੌਤਾਂ ਦੀ ਗਿਣਤੀ 1,50,606 (ਅਮਰੀਕਾ ਅਤੇ ਬ੍ਰਾਜ਼ੀਲ ਦੇ ਬਾਅਦ ਤੀਸਰਾ ਸਥਾਨ); ਐਕਟਿਵ ਮਾਮਲਿਆਂ ਦੀ ਗਿਣਤੀ 2,22,116 ਹੈ। 138 ਕਰੋੜ ਦੀ ਆਬਾਦੀ ਦੇ ਨਾਲ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝ ਸਕਦੇ ਹਾਂ ਪਰ ਨਿਸ਼ਚਿਤ ਤੌਰ ’ਤੇ ਮਹਾਮਾਰੀ ਕੰਟਰੋਲ ਅਤੇ ਪ੍ਰਬੰਧਾਂ ਦੀ ਇਹ ਇਕ ਚਮਤਕਾਰ ਉਦਾਹਰਣ ਨਹੀਂ ਹੈ।

ਵਿਸ਼ਵ ’ਚ ਜਿੱਥੇ 6 ਪ੍ਰਵਾਨਤ ਵੈਕਸੀਨ ਹਨ। ਅਸੀਂ ਰੂਸੀ ਅਤੇ ਚੀਨੀ ਵੈਕਸੀਨ ਦੇ ਬਾਰੇ ’ਚ ਬਹੁਤ ਘੱਟ ਜਾਣਦੇ ਹਨ। ਹਾਲਾਂਕਿ ਉਨ੍ਹਾਂ ਨੇ ਸਬੰਧਤ ਦੇਸ਼ਾਂ ’ਚ ਵੱਡੇ ਪੱਧਰ ’ਤੇ ਵਿਤਰਿਤ ਅਤੇ ਪ੍ਰਸ਼ਾਸਿਤ ਕੀਤਾ ਜਾ ਰਿਹਾ ਹੈ ਜਿੱਥੋਂ ਤੱਕ ਮੈਨੂੰ ਪਤਾ ਹੈ। ਕਿਸੇ ਹੋਰ ਨੇ ਪ੍ਰਵਾਨ ਨਹੀਂ ਕੀਤਾ ਕਿ ਲੰਬੇ ਸਮੇਂ ਤੋਂ ਸਥਾਈ ਰੈਗੂਲੇਟਰੀ ਨੇ ਰੂਸੀ ਅਤੇ ਚੀਨੀ ਵੈਕਸੀਨ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਚਾਰ ਵੈਕਸੀਨ - ਵੱਡਾ ਮੌਕਾ

ਪਹਿਲੀ ਫਾਈਜ਼ਰ ਹੈ ਜਿਸ ਨੂੰ ਅਮਰੀਕੀ ਐੱਫ.ਡੀ.ਆਈ. ਵੱਲੋਂ ਸ਼ਿਫਾਰਿਸ਼ ਕੀਤਾ ਗਿਆ ਹੈ। ਵਿਗਿਆਨਕ ਦੁਨੀਆ ’ਤੇ ਡਾਕਟਰੀ ਕਿੱਤੇ ਤੇ ਦਰਮਿਆਨ ਫਾਈਜ਼ਰ ਗੋਲਡ ਸਟੈਂਡਰਡ ਹੈ। ਪਰੀਖਣਾਂ ਦੇ 3 ਜ਼ਰੂਰੀ ਪੜਾਵਾਂ ’ਚ ਵੈਕਸੀਨ ਦੀ ਪ੍ਰਤੀਰੱਖਿਆ, ਸੁਰੱਖਿਆ ਅਤੇ ਅਸਰਪੁਣੇ ਨੂੰ ਸਾਬਤ ਕੀਤਾ ਗਿਆ ਹੈ। ਇੱਥੇ ਭੰਡਾਰਨ ਦੀ ਸਥਿਤੀ (-70 ਡਿਗਰੀ ਸੈਲਸੀਅਸ) ਅਤੇ ਭਾਰਤ ’ਚ ਲਾਗਤ (ਅਣ-ਨਿਰਧਾਰਤ ਹੈ) ਦਾ ਦੋਸ਼ ਹੈ।

ਫਾਈਜ਼ਰ ਨੇ ਡਰੱਗਸ ਕੰਟਰੋਲ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਦੇ ਲਈ ਐਮਰਜੈਂਸੀ ਯੂਜ਼ ਅਪ੍ਰੂਵਲ (ਈ.ਯੂ.ਏ.) ਦੇ ਲਈ ਬਿਨੈ ਕੀਤਾ ਸੀ ਪਰ ਇਸ ਨੇ ਆਪਣੇ ਮਾਮਲੇ ਨੂੰ ਮਾਹਿਰ ਕਮੇਟੀ ਦੇ ਸਾਹਮਣੇ ਫਾਈਜ਼ਰ ਨਹੀਂ ਕੀਤਾ। ਫਾਈਜ਼ਰ ਭਾਰਤ ’ਚ ਵੈਕਸੀਨ ਦੀ ਅਲਾਟਮੈਂਟ ਅਤੇ ਇਸ ਦੇ ਮਾਰਕੀਟਿੰਗ ਦੇ ਲਈ ਉਤਸੁਕ ਨਹੀਂ ਹੈ ਕਿਉਂਕਿ ਇਸ ਨੇ ਮੰਨਿਆ ਕਿ ਭਾਰਤ ’ਚ ਇਸ ਦੀ ਲਾਗਤ ਅਪ੍ਰਭਾਵੀ ਹੋਵੇਗੀ ਅਤੇ ਭੰਡਾਰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋਣਗੀਆਂ ਕਿਉਂਕਿ ਫਾਈਜ਼ਰ ਦਾ ਟੀਕਾ ਕਈ ਦੇਸ਼ਾਂ ਅਤੇ ਰੈਗੂਲੇਟਰੀਆਂ ਵੱਲੋਂ ਸਿਫਾਰਿਸ਼ ਕੀਤਾ ਗਿਆ ਹੈ ਅਤੇ ਇਸ ਦੀ ਮੰਗ ਦੁਨੀਆ ਭਰ ’ਚ ਵੱਧ ਹੈ ਇਸ ਲਈ ਫਾਈਜ਼ਰ ਨੇ ਆਪਣੀ ਪਹਿਲਕਦਮੀ ਦੇ ਕ੍ਰਮ ’ਚ ਭਾਰਤ ਨੂੰ ਘੱਟ ਰੱਖਿਆ ਹੋ ਸਕਦਾ ਹੈ।

ਦੂਸਰੀ ਆਕਸਫੋਰਡ- ਅਸਟ੍ਰਾਜੈਨਿਕਾ ਹੈ ਜਿਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਦੇ ਲਾਇਸੰਸ ਦੇ ਅਧੀਨ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸਾਨੂੰ ਮਾਣ ਹੋ ਸਕਦਾ ਹੈ ਕਿ ਕੋਵੀਸ਼ੀਲਡ ਦੇ ਨਾਂ ਦੇ ਅਧੀਨ ਇਕ ਵੈਕਸੀਨ ਪਰੀਖਣ, ਮਾਰਕੀਟਿੰਗ ਅਤੇ ਵੰਡ ਲਈ ਭਾਰਤੀ ਖੋਜ ਅਤੇ ਕੰਪਨੀ ਇਸ ਦੇ ਯੋਗ ਹੋਈ ਹੈ।

ਤੀਸਰ ਮੋਡਰਨਾ ਹੈ। ਪ੍ਰਵਾਨਗੀ ਦੇ ਲਈ ਇਸ ਨੇ ਭਾਰਤ ’ਚ ਅਜੇ ਤੱਕ ਸਿਫਾਰਿਸ਼ ਲਈ ਬਿਨੈ ਨਹੀਂ ਕੀਤਾ।

ਬੇਲੋੜਾ ਵਿਵਾਦ

ਚੌਥੀ ਬਾਇਓਟੈੱਕ ਦੀ ਕੋਵੈਕਸੀਨ ਹੈ। ਹਾਲਾਂਕਿ ਕੰਪਨੀ ਨੇ ਵਿਦੇਸ਼ੀ ਖੋਜੀਆਂ ਅਤੇ ਵਿਗਿਆਨੀਆਂ ਦੇ ਕੰਮ ਅਤੇ ਗਿਆਨ ’ਤੇ ਧਿਆਨ ਆਕਰਸ਼ਿਤ ਕੀਤਾ ਹੋਵੇ ਪਰ ਕੋਵੈਕਸੀਨ 100 ਫੀਸਦੀ ਭਾਰਤੀ ਉਤਪਾਦ ਹੈ। ਇਹ ਭਾਰਤ ਲਈ ਮਾਣ ਦਾ ਪਲ ਹੈ।

ਵੈਕਸੀਨ ਦੀ ਸਿਫਾਰਿਸ ਸੰਬੰਧੀ ਬੇਲੋੜਾ ਵਿਵਾਦ ’ਚ ਪਿਆ ਹੈ। ਡੀ.ਸੀ.ਜੀ.ਆਈ. ਅਤੇ ਸਰਕਾਰ ਦੇ ਬੁਲਾਰੇ, ਖਾਸ ਕਰ ਕੇ ਡਾ. ਵੀ.ਕੇ ਪਾਲ ਅਤੇ ਡਾ. ਬਲਰਾਮ ਭਾਰਗਵ ਨੇ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿੱਤਾ ਕਿ ਕੋਵੈਕਸੀਨ ਨੂੰ ਪੀ.ਯੂ.ਏ. ਵੰਡ ਦੇ ਲਈ ਤੀਸਰੇ ਪੜ੍ਹਾਅ ਦੇ ਕਲੀਨਿਕਲ ਟ੍ਰਾਇਲ ਅਤੇ ਨਤੀਜਿਆਂ ਦੇ ਲਈ ਸੀ। ਖਾਸ ਕਰ ਕੇ ਪ੍ਰਭਾਵਿਕਤਾ ਦੇ ਨਤੀਜੇ ਦੇ ਤੌਰ ’ਤੇ ਇਹ ਆਪਣੀ ਅਗਲੀ ਵਰਤੋਂ ਅਤੇ ਵੰਡ ਨੂੰ ਤੈਅ ਕਰੇਗੀ।

ਇਹ ਸੱਚ ਹੈ ਕਿ ਪ੍ਰਮੁੱਖ ਵਿਗਿਆਨੀਆਂ, ਵਾਇਓਰਾਲਾਜਿਸਟਸ, ਮਾਈਕ੍ਰੋਬਾਲੋਜਿਸਟ ਅਤੇ ਡਾਕਟਰਾਂ ਨੇ ਇਸ ਦੀ ਪ੍ਰਵਾਨਗੀ ਨੂੰ ਦੇਣ ਦੀ ਕਾਹਲੀ ਦੇ ਉਪਰ ਸਵਾਲ ਉਠਾਏ ਹਨ ਜਦਕਿ ਇਹ ਆਪਣੇ ਤੀਸਰੇ ਪੜ੍ਹਾਅ ਦੇ ਕਲੀਨਿਕਲ ਪ੍ਰੀਖਣਾਂ ’ਚ ਸੀ। ਹੈਰਾਨ ਕਰਨ ਵਾਲੀਆਂ ਹਾਲਤਾਂ ’ਚ ਸਹੀ ਇਲਾਜ ਦੀ ਲੋੜ ਹੋ ਸਕਦੀ ਹੈ। ਭਾਰਤ ਨੂੰ ਵੈਕਸੀਨ ਦੀ ਲੋੜ (ਮਾਤਰਾ ਦੇ ਹਿਸਾਬ ਨਾਲ) ਇੰਨੀ ਵੱਡੀ ਹੈ ਕਿ ਨਾ ਤੇ ਐੱਸ.ਆਈ.ਆਈ. ਦੀ ਕੋਵਿਡਸ਼ੀਲਡ ਨਾ ਹੀ ਬਰਾਮਦ ਰਾਸ਼ਟਰਪੱਧਰੀ ਵੰਡ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ। ਇਕ ਸੰਭਾਵਤ ਉਮੀਦਵਾਰ (ਇਕ ਜੀਵਨ ਰੱਖਿਅਕ) ਨੂੰ ਪ੍ਰੀਖਣ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਅਤੇ ਐਮਰਜੈਂਸੀ ਦੇ ਸਮੇਂ ’ਚ ਵਰਤੋਂ ਦੇ ਲਈ ਬੈਕਅਪ ਦੇ ਰੂਪ ’ਚ ਵੈਕਸੀਨ ਤਿਆਰ ਰੱਖਣ ਲਈ ਉਤਸ਼ਾਹਿਤ ਕਰਨਾ ਸਿਆਣਪ ਵਾਲੀ ਗੱਲ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਸਾਨੂੰ ਡੀ.ਸੀ.ਜੀ.ਆਈ. ਅਤੇ ਸਰਕਾਰ ਦੇ ਲਈ ਚੈਰੀਟੇਬਲ ਹੋਣਾ ਚਾਹੀਦਾ ਹੈ।

ਇਸ ਦਾ ਕੋਈ ਪ੍ਰਮਾਣ ਨਹੀਂ ਕਿ ਕੋਵੈਕਸੀਨ ਹਾਨੀਕਾਰਕ ਹੈ। ਹੁਣ ਤੱਕ ਦੇ ਪਰੀਖਣ ਪ੍ਰਤੀਰੱਖਿਆ ਅਤੇ ਸੁਰੱਖਿਆ ਨੂੰ ਲੈ ਕੇ ਸੁਰੱਖਿਅਤ ਹਨ। ਪ੍ਰਭਾਵੀਕਾਰਤਾ ’ਤੇ ਕੋਈ ਪ੍ਰਤੀਕੂਲ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਸਾਨੂੰ ਸਮੂਹਿਕ ਤੌਰ ’ਤੇ ਆਸ ਕਰਨੀ ਚਾਹੀਦੀ ਹੈ ਿਕ ਜਨਵਰੀ ਦੇ ਅੰਤ ਤੱਕ ਕੋਵੈਕਸੀਨ ਤੀਸਰੇ ਪੜ੍ਹਾਅ ’ਤੇ ਨਤੀਜੇਯੋਗ ਪਰੀਖਣਾਂ ਨੂੰ ਪੂਰਾ ਕਰ ਲਵੇਗੀ ਅਤੇ ਮਾਰਚ ਤੱਕ ਨਤੀਜਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਬਾਅਦ ਅਸੀਂ 2 ਵੈਕਸੀਨਾਂ ਦੇ ਨਾਲ ਰੋਲਆਊਟ ਨੂੰ ਤੇਜ਼ ਕਰ ਸਕਦੇ ਹਾਂ। ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਉਚਿਤ ਮਾਤਰਾ ’ਚ ਬਰਾਮਦ ਕਰ ਸਕਦੇ ਹਾਂ ਅਤੇ ਉਨ੍ਹਾਂ ਦੇਸ਼ਾਂ ਦੇ ਦਰਮਿਆਨ ਇਕ ਥਾਂ ਹਾਸਲ ਕਰ ਸਕਦੇ ਹਾਂ।

ਸਹੀ ਪਰੀਖਣ ਹੁਣ ਸ਼ੁਰੂ ਹੁੰਦਾ ਹੈ

138 ਕਰੋੜ ਦੀ ਆਬਾਦੀ ਦੇ ਬੋਝ ਨੂੰ ਸਰਕਾਰ ਕਿਸ ਤਰ੍ਹਾਂ ਇਸ ਦਾ ਟੀਕਾਕਰਨ ਕਰੇਗੀ। ਇਸ ਦਾ ਸਹੀ ਪਰੀਖਣ ਹੁਣ ਸ਼ੁਰੂ ਹੋਣ ਵਾਲਾ ਹੈ। ਇੱਥੇ ਅਜਿਹੇ ਕੁਝ ਵਿਚਾਰ ਹਨ-

* ਪਹਿਲਕਦਮੀ ਦਾ ਕ੍ਰਮ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਹਾਲਤ ਉਸ ਹੁਕਮ ਦੀ ਉਲੰਘਣਾ ਨਹੀਂ ਹੋਣ ਦੇਣੀ ਚਾਹੀਦੀ।

* ਸਰਕਾਰੀ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ’ਚ ਮੁਫਤ ਵੈਕਸੀਨ ਦੇਣੀ ਚਾਹੀਦੀ ਹੈ। ਇਕ ਫੀਸ ਲਗਾਉਣ ਨਾਲ ਲੋਕ ਇਸ ਤੋਂ ਕੰਨੀ ਕਤਰਾਉਣਗੇ ਅਤੇ ਇਸ ਦੇ ਨਤੀਜੇ ’ਚ ਭ੍ਰਿਸ਼ਟਾਚਾਰ ਨੂੰ ਹੁਲਾਰਾ ਮਿਲੇਗਾ।

* ਜਦੋਂ ਸਪਲਾਈ ’ਚ ਸੁਧਾਰ ਹੋਵੇਗਾ ਤਾਂ ਪ੍ਰਾਈਵੇਟ ਹਸਪਤਾਲਾਂ ਨੂੰ ਰੋਲਆਊਟ ’ਚ ਲਿਆ ਜਾਣਾ ਚਾਹੀਦਾ ਹੈ। ਜੇਕਰ ਉਹ ਵੈਕਸੀਨ ਨੂੰ ਖਰੀਦਣ ਦੀ ਇੱਛਾ ਅਤੇ ਆਪਣੇ ਗਾਹਕਾਂ ਨੂੰ ਚਾਰਜ ਕਰਨ ਦੀ ਇੱਛਾ ਰੱਖਦੇ ਹਨ ਤਾਂ ਸਰਕਾਰ ਨੂੰ ਕੀਮਤ ਨੂੰ ਨਿਰਧਾਰਤ ਕਰਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਖਰੀਦਣ ਦੇਣਾ ਚਾਹੀਦਾ ਹੈ ਜੋ ਟੀਕਾਕਰਨ ਲਈ ਕੀਮਤ ਅਦਾ ਕਰ ਸਕਦੇ ਹਨ।

* ਕਿਉਂਕਿ ਜਿਵੇਂ ਅਸੀਂ ਭਾਰਤ ’ਚ ਬਣੀ ਵੈਕਸੀਨ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੋਈ ਹੈ ਤਾਂ ਸਾਨੂੰ ਪ੍ਰਵਾਨ ਕੀਤੀ ਵੈਕਸੀਨ ਦੀ ਦਰਾਮਦ ਦੀ ਇਜਾਜ਼ਤ ਵੀ ਦੇਣੀ ਚਾਹੀਦੀ ਹੈ।

ਅਗਿਆਤ ਨਤੀਜਿਆਂ ਨੂੰ ਝੱਲਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਵਿਗਿਆਨੀਆਂ ਅਤੇ ਖੋਜੀਆਂ ’ਚ ਹੱਲ ਹਾਸਲ ਕਰਨ ਲਈ ਉਨ੍ਹਾਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਅਖੀਰ ਵਿਗਿਆਨ ਦੀ ਹੀ ਜਿੱਤ ਹੋਵੇਗੀ।

Bharat Thapa

This news is Content Editor Bharat Thapa