ਮਾਨਸਾ ਪੁਲਸ ਨੇ ਜ਼ਿਲ੍ਹੇ ''ਚ ਚਲਾਇਆ ''Operation Vigil'', ਕੱਢੀ ਫਲੈਗ ਮਾਰਚ

05/10/2023 12:34:10 PM

ਮਾਨਸਾ : ਪੰਜਾਬ ਦੇ ਨਾਮਵਰ ਅਫ਼ਸਰ ਵਜੋਂ ਜਾਣੇ ਜਾਂਦੇ ਏ. ਡੀ. ਜੀ. ਪੀ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਮਾਨਸਾ ਵਿਖੇ ਫਲੈਗ ਮਾਰਚ ਕੱਢ ਕੇ ਨਸ਼ਿਆਂ ਦੇ ਖ਼ਿਲਾਫ਼ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਵਿਗਿਲ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ। ਬੇਸ਼ੱਕ ਪੁਲਸ ਨੂੰ ਕੋਈ ਇਤਰਾਜ਼ਯੋਗ ਚੀਜ਼ ਜਾਂ ਵਿਅਕਤੀ ਨਹੀਂ ਮਿਲਿਆ ਪਰ ਪੁਲਸ ਨੇ ਸੁਨੇਹਾ ਦਿੱਤਾ ਕਿ ਮਾੜੇ ਅਨਸਰਾਂ ਨਾਲ ਨਜਿੱਠਣਾ ਸਭਾ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਨਾਲ ਐੱਸ. ਐੱਸ. ਪੀ ਡਾ. ਨਾਨਕ ਸਿੰਘ, ਐੱਸ. ਪੀ (ਐੱਚ) ਡਾ. ਜੋਤੀ ਯਾਦਵ, ਐੱਸ. ਪੀ .ਡੀ.  ਬਾਲ ਕ੍ਰਿਸ਼ਨ ਸਿੰਗਲਾ ਵੀ ਮੌਜੂਦ ਸਨ।   

ਇਹ ਵੀ ਪੜ੍ਹੋ- ਮਰਹੂਮ ਸੰਤੌਖ ਚੌਧਰੀ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਪਾਈ ਵੋਟ

ਇਸ ਮੌਕੇ ਗੱਲਬਾਤ ਕਰਦਿਆਂ ਏ. ਡੀ. ਜੀ. ਪੀ ਪੰਜਾਬ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਇਕੱਲੀ ਪੁਲਸ ਨੂੰ ਹੀ ਲਾਂਭਾ ਨਹੀਂ ਦੇਣਾ ਚਾਹੀਦਾ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਮਾਪੇ ਦੇਖਣ ਕਿ ਉਨ੍ਹਾਂ ਦਾ ਬੱਚਾ ਕਿਹੜੀ ਸੰਗਤ ਵਿੱਚ ਹੈ, ਕਿੱਥੋਂ ਨਸ਼ਾ ਲੈਂਦਾ ਹੈ ਤੇ ਕਿੱਥੋਂ ਉਸ ਨੂੰ ਇਸਦੀ ਸਪਲਾਈ ਮਿਲਦੀ ਹੈ? ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੀ ਡਿਮਾਂਡ ਨਹੀਂ ਹੋਵੇਗੀ ਤਾਂ ਨਸ਼ੇ ਦਾ ਲੱਕ ਟੁੱਟ ਜਾਵੇਗਾ। ਨਸ਼ਾ ਵੇਚਣ ਵਾਲੇ ਨਸ਼ਾ ਕਿਵੇਂ ਵੇਚਣਗੇ? ਉਨ੍ਹਾਂ ਕਿਹਾ ਕਿ ਪੁਲਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਤਿੱਖੀ ਨਜ਼ਰ ਹੈ। ਉਨ੍ਹਾਂ ਆਖਿਆ ਕਿ ਪੂਰੇ ਪੰਜਾਬ ਵਿੱਚ ਪੁਲਸ ਵੱਲੋਂ ਇਹ ਆਪਰੇਸ਼ਨ ਚਲਾਇਆ ਗਿਆ ਹੈ। ਇਸ ਤਹਿਤ ਵੱਖ-ਵੱਖ ਪਬਲਿਕ ਥਾਵਾਂ 'ਤੇ ਵੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਵਿਅਕਤੀ ਸ਼ਰਾਰਤ ਨਾ ਕਰ ਸਕੇ। ਪੁਲਸ ਦਾ ਇਹ ਅਭਿਆਨ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗਾ ਤੇ ਇਸ ਲਈ ਉਨ੍ਹਾਂ ਲੋਕਾਂ ਤੋਂ ਸਹਿਯੋਗ ਵੀ ਮੰਗਿਆ।  

ਇਹ ਵੀ ਪੜ੍ਹੋ- ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ ਦੀਆਂ ਸਿਰਫ਼ ਅਫਵਾਹਾਂ ਹਨ। ਪੁਲਸ ਨੇ ਕਿਸੇ ਨੂੰ ਕਿਸੇ ਥਾਂ 'ਤੇ ਜਾਣ ਤੋਂ ਨਹੀਂ ਰੋਕਿਆ। ਪੁਲਸ ਆਪਣਾ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਦੀਆਂ ਗੱਲਾਂ ਅਤੇ ਸਮੱਸਿਆਵਾਂ ਵੀ ਸੁਣੀਆਂ ਅਤੇ ਪੁਲਸ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਡੀ. ਐੱਸ. ਪੀ ਈਸ਼ਾਨ ਸਿੰਗਲਾ, ਥਾਣਾ ਸਿਟੀ-2 ਦੇ ਐੱਸ.ਐੱਚ.ਓ ਬਲਦੇਵ ਸਿੰਘ, ਥਾਣਾ ਭੀਖੀ ਦੇ ਐੱਸ. ਐੱਚ. ਓ ਰੁਪਿੰਦਰ ਕੌਰ, ਥਾਣਾ ਸਦਰ ਦੇ ਮੁੱਖੀ ਪ੍ਰਵੀਨ ਕੁਮਾਰ, ਥਾਣਾ ਸਿਟੀ ਬੁਢਲਾਡਾ ਦੇ ਮੁੱਖੀ ਸੁਖਜੀਤ ਸਿੰਘ, ਥਾਣਾ ਝੁਨੀਰ ਦੇ ਮੁੱਖੀ ਦਿਨੇਸ਼ਵਰ, ਚੌਂਕੀ ਇੰਚਾਰਜ ਕੋਟਧਰਮੂ ਗੁਰਮੇਲ ਸਿੰਘ, ਚੌਂਕੀ ਇੰਚਾਰਜ ਠੂਠਿਆਂਵਾਲੀ ਕੁਲਵੰਤ ਸਿੰਘ, ਚੌਂਕੀ ਇੰਚਾਰਜ ਨਰਿੰਦਰਪੁਰਾ ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਪੁਲਸ ਫੋਰਸ ਫਲੈਗ ਮਾਰਚ ਮੌਜੂਦ ਸੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto