ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਅਹਿਮ ਖ਼ਬਰ, ਅਦਾਲਤ ਪਹੁੰਚ ਸਕਦੈ ਮਾਮਲਾ

07/21/2023 11:05:23 AM

ਬੁਢਲਾਡਾ (ਬਾਂਸਲ) : ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਵਿਚ ਈ. ਡਬਲਊ. ਐੱਸ. ਜਾਅਲੀ ਸਰਟੀਫ਼ਿਕੇਟਾਂ ਦੀ ਜਾਂਚ ਨੂੰ ਲੈ ਕੇ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਥੇ ਸਕਰੂਟਣੀ ਲਿਸਟਾਂ 'ਚ ਗੜਬੜੀ ਕਾਰਨ ਬੇਰੁਜ਼ਗਾਰ ਰਹੇ ਅਧਿਆਪਕ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਂਝੇ ਰਹੇ ਈ.ਟੀ.ਟੀ. ਅਧਿਆਪਕਾਂ ਦੀ ਈ. ਡਬਲਯੂ. ਐੱਸ. ਦੇ ਆਗੂ ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦਿਆਲ ਸਿੰਘ, ਮਨਿੰਦਰ ਕੁਮਾਰ, ਸਪਨਾ ਰਾਣੀ, ਹਰਜੀਤ ਕੌਰ, ਸਿਮੀ ਰਾਣੀ, ਦੀਪਕ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਈ. ਟੀ. ਟੀ. 5994 ਕਾਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਵਿੱਚ ਘੱਟ ਆਮਦਨੀ ਵਰਗ ਨੂੰ ਵਿਚਾਰਨ ਦੀ ਪ੍ਰਕਿਰਿਆ ਗ਼ਲਤ ਢੰਗ ਨਾਲ ਕੀਤੀ ਜਾ ਰਹੀ ਹੈ। ਇਕਨੋਮੀਕਲ ਵੀਕਰ ਕੈਟਾਗਰੀ ਦਾ ਭਰਤੀ ਪ੍ਰਕਿਰਿਆ ਕਰਨ ਦਾ ਟੇਢਾ ਢੰਗ ਅਪਣਾਇਆ ਜਾ ਰਿਹਾ ਹੈ, ਜੋ ਕਿ ਭਰਤੀ ਪ੍ਰਕਿਰਿਆ ਦੇ ਖ਼ਿਲਾਫ਼ ਹੈ। ਜਦ ਕਿ ਇਸ ਦਾ ਸਹੀ ਤਰੀਕਾ ਸਿੱਧਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ, ਦੱਸੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਨ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਾਰੀ ਭਰਤੀ ਸਿੱਧੇ ਤਰੀਕੇ ਨਾਲ ਕੀਤੀ ਜਾਂਦੀ ਰਹੀ ਸੀ ਜੋ ਕਿ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਬਿਲਕੁਲ ਸਹੀ ਸੀ। ਜੇਕਰ ਵਿਭਾਗ ਇਸ ਪ੍ਰਕਿਰਿਆ ਨੂੰ ਸਹੀ ਨਹੀਂ ਕਰਦਾ ਤਾਂ ਵਾਂਝੇ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਾ ਪਵੇਗਾ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਈ.ਟੀ.ਟੀ. 5994 ਭਰਤੀ ਵਿਚ ਐੱਸ. ਸੀ., ਬੀ. ਸੀ., ਇਕਨੋਮੀਕਲ ਵੀਕਰ ਜਨਰਲ ਅਤੇ ਸਪੋਰਟਸ ਸਰਟੀਫ਼ਿਕੇਟ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨ ਦੇਣ ਤੋਂ ਪਹਿਲਾ ਇਨ੍ਹਾਂ ਦੇ ਸਾਰੇ ਸਰਟੀਫ਼ਿਕੇਟਾਂ ਦੀ ਜ਼ਮੀਨੀ ਪੱਧਰ ’ਤੇ ਪੂਰੀ ਜਾਂਚ ਕੀਤੀ ਜਾਵੇ ਤਾਂ ਜੋ ਨੌਕਰੀ ਦੇ ਅਸਲ ਹੱਕਦਾਰ ਉਮੀਦਵਾਰ ਨੂੰ ਹੀ ਰੁਜ਼ਗਾਰ ਮਿਲ ਸਕੇ।

Harnek Seechewal

This news is Content Editor Harnek Seechewal