ਵਿਦੇਸ਼ੀ ਤਾਕਤਾਂ ਸਮਾਜ ਨੂੰ ਜਾਤ-ਪਾਤ ''ਚ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ : ਪ੍ਰਮੋਦ

04/26/2018 4:32:06 PM

ਬੁਢਲਾਡਾ (ਬਾਂਸਲ) : ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਸਮਾਜਿਕ ਸਮਾਨਤਾ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਸਥਾਨਕ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਆਰ. ਐੱਸ. ਐੱਸ. ਦੇ ਸੂਬਾ ਪ੍ਰਮੁੱਖ ਪ੍ਰਮੋਦ ਨੇ ਕਿਹਾ ਕਿ ਸਮੂੱਚੀ ਮਨੁੱਖ ਜਾਤੀ ਪਰਮਾਤਮਾ ਦੀ ਦੇਣ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ 'ਚ ਜੋ ਜਾਤ-ਪਾਤ ਦਾ ਭਰਮ ਫੈਲਿਆ ਹੋਇਆ ਹੈ। ਉਸ ਤੋਂ ਉਪਰ ਉਠ ਕੇ ਮਨੁੱਖ ਨੂੰ ਪੂਰੀ ਇਨਸਾਨੀਅਤ ਬਾਰੇ ਸੋਚਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਸਾਡੇ ਸਮਾਜ ਨੂੰ ਜਾਤ-ਪਾਤ ਦੇ 'ਚ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸਾਨੂੰ ਆਪਸ 'ਚ ਮਿਲ ਕੇ ਉਨ੍ਹਾਂ ਵਿਦੇਸ਼ੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਸ਼ੁਰੂ ਤੋਂ ਹੀ ਮਨੁੱਖਤਾ ਨੂੰ ਇਕ ਨਜ਼ਰ ਨਾਲ ਦੇਖਦਾ ਹੈ ਅਤੇ ਇਨ੍ਹਾਂ ਵਿਦੇਸ਼ੀ ਤਾਕਤਾਂ ਦੇ ਖਿਲਾਫ ਅੱਗੇ ਵੱਧ ਕੇ ਹਿੱਸਾ ਲੈਂਦਾ ਹੈ। ਇਸ ਮੌਕੇ ਡਾ. ਪਵਨ ਕੁਮਾਰ ਗਰਗ, ਐਡਵੋਕੇਟ ਸਤੀਸ਼ ਕੁਮਾਰ, ਸਟੇਟ ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ, ਹਲਕਾ ਇੰਚਾਰਜ ਭਾਜਪਾ ਯਸ਼ਪਾਲ ਗਰਗ, ਐੱਡਵੋਕੇਟ ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।