ਮੰਡੀਆਂ ਵਿਚ ਕੈਪਟਨ ਸਰਕਾਰ ਦੇ ਪ੍ਰਬੰਧ ਸਲਾਂਘਾਯੋਗ : ਕਿਸਾਨ, ਆੜ੍ਹਤੀਏ

05/05/2020 5:02:45 AM

ਬੁਢਲਾਡਾ (ਮਨਜੀਤ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਕਰਫਿਊ ਦੌਰਾਨ ਲੋਕਾਂ ਦੀ ਸਿਹਤ ਅਤੇ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਣਕ ਦੇ ਸੀਜਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੇ ਇੱਕਠ ਨੂੰ ਰੋਕਣ ਲਈ ਜੋ ਪਾਲਿਸੀ ਤਿਆਰ ਕੀਤੀ। ਉਹ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਰੀਦ ਕੇਂਦਰ ਬੀਰੋਕੇ ਕਲਾਂ ਵਿਖੇ ਉੱਘੇ ਕਿਸਾਨ ਬਲਜਿੰਦਰ ਸਿੰਘ ਸੰਮੀ ਆੜ੍ਹਤੀਆਂ, ਆੜ੍ਹਤੀਆਂ ਦਰਸ਼ਨ ਸਿੰਘ ਨੰਬਰਦਾਰ, ਅਮਰੀਕ ਸਿੰਘ ਆੜ੍ਹਤੀਆਂ ਅਤੇ ਕਿਸਾਨ ਹਰਦੀਪ ਸਿੰਘ ਨੇ ਕਰਦਿਆਂ ਕਿਹਾ ਕਿ ਜੋ ਸਰਕਾਰ ਨੇ ਪਾਸ ਨਾਲ ਬਾਹਰੋਂ-ਬਾਹਰੀ ਕਿਸਾਨਾਂ ਦੀ ਫਸਲ ਨੂੰ ਮੰਡੀ ਵਿਚ ਲਿਆਉਣ ਦਾ ਮਿਸ਼ਨ ਬਣਾਇਆ ਹੈ। ਉਸ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ। ਸਗੋਂ ਨਿਯਮ ਅਨੁਸਾਰ ਸਾਰੇ ਹੀ ਕਿਸਾਨਾਂ ਦੀ ਜੋ ਫਸਲ ਹੈ, ਸੁਚੱਜੇ ਢੰਗ ਨਾਲ ਚੁੱਕੀ ਜਾ ਰਹੀ ਹੈ। ਆੜ੍ਹਤੀਆਂ ਅਤੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਗੇ ਤੋਂ ਵੀ ਜੇਕਰ ਅਜਿਹੇ ਨਿਯਮ ਰੱਖੇ ਜਾਣ ਤਾਂ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਇਸ ਵਿੱਚ ਕੋਈ ਡਿੱਕਤ ਨਹੀਂ ਆਵੇਗੀ।

Harinder Kaur

This news is Content Editor Harinder Kaur