ਬਠਿੰਡਾ : ਨਗਰ ਨਿਗਮ ਚੋਣਾਂ ਨੂੰ ਲੈ ਕੇ ਬੀਜੇਪੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਮਲੀ ਕਾਲਖ਼

02/01/2021 6:24:19 PM

ਬਠਿੰਡਾ (ਬਾਂਸਲ) - ਬਠਿੰਡਾ ਵਿੱਚ ਅੱਜ ਬੀਜੇਪੀ ਨਗਰ ਨਿਗਮ ਚੋਣਾਂ ਦੇ ਉਮੀਦਵਾਰਾਂ ਦੇ ਕੁਝ ਪੋਸਟਰਾਂ ’ਤੇ ਕਾਲਖ਼ ਮਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਰਕਤ ਦਾ ਪਤਾ ਚੱਲਦੇ ਸਾਰ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਬੀਜੇਪੀ ਦੇ ਕਾਲਖ਼ ਪੋਥੇ ਹੋਏ ਪੋਸਟਰਾਂ ਨੂੰ ਮੌਕੇ ਤੋਂ ਹਟਾ ਦਿੱਤਾ। 

ਦੂਜੇ ਪਾਸੇ  ਇਸ ਮਾਮਲੇ ਦਾ ਪਤਾ ਚਲਦੇ ਸਾਰ ਇਸ ਦੀ ਨਿੰਦਾ ਕਰਦੇ ਹੋਏ ਬੀਜੇਪੀ ਦੇ ਪੰਜਾਬ ਸਕੱਤਰ ਸੁਖਪਾਲ ਸਰਾ ਨੇ ਕਾਂਗਰਸ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹੀ ਹਰਕਤ ਕਾਂਗਰਸ ਵਲੋਂ ਕੀਤੀ ਗਈ ਹੈ। ਅਜਿਹਾ ਕਰਨ ’ਤੇ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਅੱਤਵਾਦ, ਗੁੰਡਾਗਰਦੀ ਅਤੇ ਅਮਨ-ਕਾਨੂੰਨ ਨੂੰ ਪੂਰੀ ਤਰਾਂ ਖ਼ਤਮ ਕਰਕੇ ਰੱਖ ਦਿੱਤਾ ਹੈ। ਅੱਜ ਬੀਜੇਪੀ ਦੇ ਚੋਣ ਉਮੀਦਵਾਰਾਂ ਦੇ ਪੋਸਟਰਾਂ ’ਤੇ ਕਾਲਖ਼ ਮਲੀ ਗਈ ਹੈ, ਜਿਸ ਦੀ ਸ਼ਿਕਾਇਤ ਬੀਜੇਪੀ ਵਲੋਂ ਚੋਣ ਕਮਿਸ਼ਨ ਪੰਜਾਬ ਦੇ ਡੀ.ਜੀ.ਪੀ. ਅਤੇ ਬਠਿੰਡਾ ਦੇ ਐੱਸ.ਐੱਸ.ਪੀ. ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸਬੰਧ ’ਚ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਪੰਜਾਬ ’ਚ ਬੀਜੇਪੀ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ।

rajwinder kaur

This news is Content Editor rajwinder kaur