ਕੋਰੋਮੰਡਲ ਐਕਸਪ੍ਰੈੱਸ: ਓਡੀਸ਼ਾ ਰੇਲ ਹਾਦਸੇ ’ਚ 230 ਤੋਂ ਵੱਧ ਮੌਤਾਂ, ''''ਗੱਡੀ ਪਲਟੀ ਤੇ 10-15 ਲੋਕ ਮੇਰੇ ਉੱਤੇ ਆ ਕੇ ਡਿੱਗ ਗਏ''''

06/03/2023 7:34:26 AM

ANI

ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਭਿਆਨਕ ਰੇਲ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਹੋਇਆ। ਦਰਅਸਲ ਇਸ ਹਾਦਸੇ ਦੀ ਚਪੇਟ ਵਿੱਚ ਤਿੰਨ ਟ੍ਰੇਨਾਂ ਆਈਆਂ ਹਨ।

ਹਾਵੜਾ-ਚੇਨੰਈ ਕੋਰੋਮੰਡਲ ਐਕਸਪ੍ਰੈੱਸ ਟ੍ਰੇਨ ਦੀ ਮਾਲਗੱਡੀ ਨਾਲ ਟੱਕਰ ਹੋਈ ਅਤੇ ਉਸ ਦੇ ਡੱਬੇ ਪੱਟੜੀ ਤੋਂ ਉੱਤਰ ਗਏ। ਦੂਜੇ ਪਾਸਿਓਂ ਆ ਰਹੀ ਯਸ਼ਵੰਤਪੁਰ-ਹਾਵੜਾ ਸੁਪਰਫਾਸਟ ਰੇਲ ਗੱਡੀ ਵੀ ਇਨ੍ਹਾਂ ਦੋ ਰੇਲ ਗੱਡੀਆਂ ਨਾਲ ਟਕਰਾ ਗਈ।

ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਟਵੀਟ ਕਰਕੇ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 233 ਦੱਸੀ ਹੈ। ਇਸ ਘਟਨਾ ਵਿੱਚ ਲਗਭਗ 900 ਲੋਕ ਜ਼ਖ਼ਮੀ ਹੋਏ ਹਨ।

ਪ੍ਰਦੀਪ ਜੇਨਾ ਮੁਤਾਬਕ ਹਾਦਸੇ ਵਾਲੀ ਥਾਂ ਉੱਤੇ 200 ਤੋਂ ਵੱਧ ਐਂਬੂਲੈਂਸ ਭੇਜੀਆਂ ਗਈਆਂ।

ਅਧਿਕਾਰੀਆਂ ਮੁਤਾਬਕ ਮੌਤਾਂ ਦਾ ਅੰਕੜਾ ਅਜੇ ਹੋਰ ਵੀ ਵੱਧ ਸਕਦਾ ਹੈ।

ਓਡੀਸ਼ਾ ਵਿੱਚ ਅੱਜ ਦੇ ਦਿਨ ਨੂੰ ਸੋਗ ਦਾ ਦਿਨ ਐਲਾਨਿਆ ਗਿਆ ਹੈ।

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਇਸ ਹਾਦਸੇ ਉੱਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾਂ ਗੰਭੀਰ ਜ਼ਖ਼ਮੀਆਂ ਨੂੰ ਦੋ ਲੱਖ ਰੁਪਏ ਅਤੇ ਹਲਕੀਆਂ ਸੱਟਾਂ ਲੱਗਣ ਵਾਲਿਆਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਗੋਪਾਲਪੁਰ ਦੇ ਇੱਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਜ਼ਖ਼ਮੀਆਂ ਨੂੰ ਬਾਲਾਸੋਰ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ।

ANI

ਮੌਕੇ ''''ਤੇ ਮੌਜੂਦ ਇੱਕ ਪੀਟੀਆਈ ਰਿਪੋਰਟਰ ਨੇ ਦੱਸਿਆ ਕਿ ਕਈ ਲੋਕ ਪੱਟੜੀ ਤੋਂ ਉਤਰੇ ਡੱਬਿਆਂ ਦੇ ਹੇਠਾਂ ਫਸ ਗਏ ਸਨ।

ਸਥਾਨਕ ਲੋਕ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਦੀ ਸਹਾਇਤਾ ਕਰ ਰਹੇ ਸਨ ਪਰ ਹਨੇਰੇ ਕਾਰਨ ਕਾਰਵਾਈ ਵਿੱਚ ਰੁਕਾਵਟ ਪੈ ਰਹੀ ਸੀ।

ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਬਾਲਾਸੋਰ ਦੇ ਨੇੜੇ ਬਾਹਾਨਗਾ ਬਾਜ਼ਾਰ ਸਟੇਸ਼ਨ ਦੇ ਨੇੜੇ ਹੋਇਆ।

BBC

BBC

ਪੀਐੱਮ ਮੋਦੀ ਨੇ ਜਤਾਇਆ ਦੁੱਖ

twitter

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਓਡੀਸ਼ਾ ਵਿੱਚ ਰੇਲ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਨਰਿੰਦਰ ਮੋਦੀ ਨੇ ਲਿਖਿਆ, “ਓਡੀਸ਼ਾ ਰੇਲ ਹਾਦਸੇ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ। ਜ਼ਖ਼ਮੀ ਲੋਕ ਜਲਦੀ ਠੀਕ ਹੋ ਜਾਣ। ਮੈਂ ਰੇਲ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ।”

ਉਨ੍ਹਾਂ ਕਿਹਾ, “ਹਾਦਸੇ ਵਾਲੀ ਥਾਂ ''''ਤੇ ਬਚਾਅ ਕਾਰਜ ਜਾਰੀ ਹਨ ਅਤੇ ਪੀੜਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।''''''''

ਹਾਦਸੇ ਵਿੱਚ ਬਚੇ ਇੱਕ ਸ਼ਖ਼ਸ ਨੇ ਕੀ ਦੱਸਿਆ

ANI
ਨੇੜਲੇ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਮੁਸਾਫ਼ਰ

ਯਾਤਰੀਆਂ ਵਿੱਚੋਂ ਇੱਕ ਜ਼ਖਮੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਮੈਂ ਸੁੱਤਾ ਪਿਆ ਸੀ ਪਰ ਜਦੋਂ ਗੱਡੀ ਪਲਟ ਗਈ ਤਾਂ ਮੇਰੀ ਨੀਂਦ ਖੁੱਲ ਗਈ। ਉਸ ਤੋਂ ਬਾਅਦ ਡੱਬੇ ਵਿੱਚ ਸਫਰ ਕਰ ਰਹੇ ਲੋਕਾਂ ਵਿੱਚੋਂ 10-15 ਮੇਰੇ ਉਪਰ ਆ ਕੇ ਡਿੱਗ ਗਏ। ਮੈਂ ਸਭ ਤੋਂ ਹੇਠਾ ਸੀ। ਮੇਰੇ ਹੱਥ ਅਤੇ ਗਰਦਨ ’ਤੇ ਸੱਟ ਲੱਗੀ ਹੈ ਜਿਸ ਨਾਲ ਬਹੁਤ ਦਰਦ ਹੋ ਰਿਹਾ ਹੈ।”

“ਜਦੋਂ ਮੈਂ ਟਰੇਨ ਦੇ ਡੱਬੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਕਿਸੇ ਦਾ ਪੈਰ ਨਹੀਂ ਅਤੇ ਕਿਸੇ ਦਾ ਹੱਥ ਨਹੀਂ ਹੈ। ਕਿਸੇ ਦੇ ਮੂੰਹ ’ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਸਨ।”

ਮਦਦ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭੇਜੀ ਟੀਮ

Twitter/@MamataOfficial

ਹਾਦਸੇ ''''ਤੇ ਦੁੱਖ ਪ੍ਰਗਟ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜ਼ਖ਼ਮੀਆਂ ਤੱਕ ਪਹੁੰਚਣ ਲਈ ਓਡੀਸ਼ਾ ਸਰਕਾਰ ਦੇ ਸੰਪਰਕ ''''ਚ ਹੈ।

ਮਮਤਾ ਬੈਨਰਜੀ ਨੇ ਕਿਹਾ, "ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।"

ਪੱਛਮੀ ਬੰਗਾਲ ਸਰਕਾਰ ਨੇ ਹਾਦਸੇ ਵਾਲੀ ਥਾਂ ''''ਤੇ ਪੰਜ ਮੈਂਬਰੀ ਟੀਮ ਭੇਜ ਦਿੱਤੀ ਹੈ। ਇਹ ਟੀਮ ਓਡੀਸ਼ਾ ਸਰਕਾਰ ਅਤੇ ਰੇਲਵੇ ਨਾਲ ਤਾਲਮੇਲ ਕਰੇਗੀ।

ਕਈ ਰੇਲ ਗੱਡੀਆਂ ਦਾ ਰੂਟ ਬਦਲਿਆ ਗਿਆ

ANI

ਰੇਲਵੇ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ਦੇ ਕਾਰਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈਆਂ ਦਾ ਰੂਟ ਬਦਲ ਦਿੱਤਾ ਗਿਆ ਹੈ।

ਜਿਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਹਾਵੜਾ-ਪੁਰੀ ਸੁਪਰਫਾਸਟ ਐਕਸਪ੍ਰੈੱਸ, ਹਾਵੜਾ ਯਸ਼ਵੰਤਪੁਰ ਐਕਸਪ੍ਰੈੱਸ, ਹਾਵੜਾ ਚੇਨੰਈ ਮੇਲ ਅਤੇ ਹਾਵੜਾ ਪੁਰੀ ਐਕਸਪ੍ਰੈੱਸ ਸ਼ਾਮਲ ਹਨ।

ਰੇਲ ਗੱਡੀਆਂ ਰੱਦ ਹੋਣ ਦੇ ਚਲਦੇ ਸੈਂਕੜੇ ਹੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)