ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

06/01/2023 5:04:21 PM

SURINDER MANN/BBC

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਖ਼ਬਰ ਨਹੀਂ ਪੜ੍ਹ ਸਕੇ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਖ਼ਬਰਾਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਖ਼ਬਰਾਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਨਵੀਂ ਸੰਸਦ ਦਾ ਉਦਘਾਟਨ ਚਰਚਾ ਵਿੱਚ ਰਿਹਾ ਤੇ ਇਸ ਦੇ ਨਾਲ ਹੀ ਆਈਪੀਐੱਲ ਵਿੱਚ ਚੈਨੱਈ ਦਾ ਚੈਂਪੀਅਨ ਬਣਨਾ ਵੀ ਸੁਰਖ਼ੀਆਂ ਵਿੱਚ ਰਿਹਾ।

ਜ਼ੈੱਡ ਪਲੱਸ ਸੁਰੱਖਿਆ ਕੀ ਹੁੰਦੀ ਹੈ, ਜਿਸ ਨੂੰ ਪੰਜਾਬ ਵਿੱਚ ਲੈਣ ਤੋਂ ਭਗਵੰਤ ਮਾਨ ਨੇ ਕੀਤਾ ਇਨਕਾਰ

BHAGWANT MANN/FACEBOOK

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਵਲੋਂ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ, ‘‘ਮੁੱਖ ਮੰਤਰੀ ਨੂੰ ਪੰਜਾਬ ਅਤੇ ਦਿੱਲੀ ਵਿੱਚ ਜ਼ੈੱਡ-ਪਲੱਸ ਸੁਰੱਖਿਆ ਦੀ ਲੋੜ ਨਹੀਂ ਹੈ। ਉਸ ਲਈ ਪੰਜਾਬ ਪੁਲਿਸ ਹੀ ਕਾਫ਼ੀ ਹੈ।’’

ਜ਼ੈੱਡ ਪਲੱਸ ਤੇ ਹੋਰ ਸੁਰੱਖਿਆ ਦੇ ਲੈਵਲ ਕੀ ਹੁੰਦੇ ਹਨ ਜੋ ਵੀਆਈਪੀ ਲੋਕਾਂ ਨੂੰ ਦਿੱਤੀ ਜਾਂਦੀ ਹੈ, ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।

ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਨੂੰ ਜ਼ਮਾਨਤ ਦੇਣ ਲਈ ਜਿਸ ਚੈਟਜੀਪੀਟੀ ਦੀ ਸਲਾਹ ਲਈ

BBC

ਅੱਜ ਜਦੋਂ ਹਰ ਪਾਸੇ ਚੈਟਜੀਪੀਟੀ ਦੇ ਚਰਚੇ ਹਨ। ਚੈਟਜੀਟੀਪੀ ਤੋਂ ਭਾਵ ਤੁਸੀਂ ਕੁਝ ਵੀ ਟਾਈਪ ਕਰੋ ਤੇ ਤੁਹਾਨੂੰ ਉਸ ਦਾ ਜਵਾਬ ਮਿਲ ਜਾਂਦਾ ਹੈ।

ਇਸਦੀ ਚਰਚਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਜੱਜਾਂ ਨੇ ਵੀ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਬੀਬੀਸੀ ਨਿਊਜ਼ ਪੰਜਾਬੀ ਨੇ ਪਿਛਲੇ ਦਿਨੀਂ ਅਜਿਹੀਆਂ ਦੋ ਜਜਮੈਂਟਾਂ ਵੇਖੀਆਂ ਹਨ, ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫ਼ੈਸਲਾ ਦੇਣ ਵੇਲੇ ਚੈਟਜੀਪੀਟੀ ਦੀ ਮਦਦ ਲਈ ਹੈ। ਕੀ ਸੀ ਉਹ ਮਾਮਲੇ, ਜਾਣਨ ਲਈ ਕਲਿੱਕ ਕਰੋ।

ਉਹ ਨਵੀਂ ਤਕਨਾਲੋਜੀ ਜਿਸ ਨੇ ਅਧਰੰਗ ਪੀੜਤ ਨੂੰ 10 ਸਾਲ ਬਾਅਦ ਤੁਰਨ ਯੋਗ ਬਣਾਇਆ

Getty Images

ਅਧਰੰਗ ਦੀ ਬਿਮਾਰੀ ਤੋਂ ਪੀੜਤ ਇੱਕ ਵਿਅਕਤੀ ਇਲੈਕਟ੍ਰਾਨਿਕ ਬ੍ਰੇਨ ਯੰਤਰ ਦੀ ਬਦੌਲਤ ਇਸ ਬਾਰੇ ਸੋਚ ਕੇ ਤੁਰਨ ਯੋਗ ਹੋ ਗਿਆ। ਉਸ ਨੇ ਕਿਹਾ ਕਿ ਇਸ ਨੇ ‘ਮੇਰੀ ਜ਼ਿੰਦਗੀ ਬਦਲ’ ਦਿੱਤੀ।

40 ਸਾਲਾ ਡੱਚ ਵਿਅਕਤੀ ਗਰਟ-ਜੈਨ ਓਸਕਾਮ 12 ਸਾਲ ਪਹਿਲਾਂ ਇੱਕ ਸਾਈਕਲ ਹਾਦਸੇ ਤੋਂ ਬਾਅਦ ਅਧਰੰਗ ਦਾ ਸ਼ਿਕਾਰ ਹੋ ਗਏ ਸਨ।

ਇਲੈਕਟ੍ਰਾਨਿਕ ਯੰਤਰ ਵਾਇਰਲੈੱਸ ਰਾਹੀਂ ਉਸੇ ਦੀਆਂ ਲੱਤਾਂ ਤੇ ਪੈਰਾਂ ਅਤੇ ਰੀੜ੍ਹ ਦੀ ਹੱਡੀ ਤੱਕ ਪਹੁੰਚਾਇਆ ਗਿਆ। ਕਿਵੇਂ ਇਹ ਸਿਸਟਮ ਕੰਮ ਕਰਦਾ ਹੈ ਜਾਣਨ ਲਈ ਕਲਿੱਕ ਕਰੋ।

ਨਵੀਂ ਸੰਸਦ ਬਣਾਉਣ ਦੀ ਲੋੜ ਕਿਉਂ ਪਈ ਤੇ 95 ਸਾਲ ਪੁਰਾਣੀ ਸੰਸਦ ਦਾ ਕੀ ਇਤਿਹਾਸ ਹੈ

ani

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਹਾਲਾਂਕਿ ਇਸ ਮੌਕੇ ਵਿਰੋਧੀ ਧਿਰ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੈ।

ਇਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਏਕਤਾ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਸੰਸਦ ਦੀ ਇਹ ਨਵੀਂ ਇਮਾਰਤ ਆਖਿਰ ਕਿਉਂ ਬਣਾਉਣੀ ਪਈ, ਇਸ ਬਾਰੇ ਜਾਣਨ ਲਈ ਕਲਿੱਕ ਕਰੋ।

ਚੇਨਈ ਸੁਪਰ ਕਿੰਗਜ਼ ਦੇ ਪੰਜਵੀਂ ਵਾਰ ਆਈਪਐੱਲ ਚੈਂਪੀਅਨ ਬਣਨ ਦੇ ਕੀ ਕਾਰਨ ਹਨ

Getty Images

ਚੇਨਈ ਸੁਪਰ ਕਿੰਗਜ਼ ਆਈਪੀਐੱਲ 2023 ਦੀ ਚੈਂਪੀਅਨ ਬਣ ਗਈ ਹੈ। ਚੇਨਈ ਸੁਪਰ ਕਿੰਗਜ਼ ਨੇ ਫਾਈਨਲ ਵਿੱਚ ਗੁਜਰਾਤ ਟਾਇਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਤੇ ਪੰਜਵੀਂ ਵਾਰ ਟਰਾਫ਼ੀ ’ਤੇ ਕਬਜ਼ਾ ਕੀਤਾ।

ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 2010, 2011, 2018, 2021 ਅਤੇ ਹੁਣ 2023 ਵਿੱਚ ਆਈਪੀਐੱਲ ਟਰਾਫੀ ਜਿੱਤੀ ਹੈ।

ਆਈਪੀਐੱਲ ਦਾ ਫਾਈਨਲ ਮੈਚ 28 ਮਈ ਐਤਵਾਰ ਨੂੰ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਇਹ ਮੈਚ 29 ਮਈ ਨੂੰ ਰਿਜ਼ਰਵ ਡੇਅ ''''ਤੇ ਖੇਡਿਆ ਗਿਆ। ਚੇਨੱਈ ਦੀ ਟੀਮ ਕਿਵੇਂ ਗੁਰਜਾਰਤ ਉੱਤੇ ਭਾਰੀ ਪਈ ਜਾਣਨ ਲਈ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)