ਅਮ੍ਰਿਤਪਾਲ ਸਿੰਘ: ਲੰਡਨ ਚ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੀ ਭੰਨਤੋੜ, ਇੱਕ ਗ੍ਰਿਫ਼ਤਾਰ

03/20/2023 8:46:30 AM

Google
ਪ੍ਰਦਰਸ਼ਨਕਾਰੀਆਂ ਨੇ ਯੂਕੇ ਸਥਿਤ ਭਾਰਤੀ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜ ਦਿੱਤੀਆਂ

ਲੰਡਨ ਵਿਚਲੇ ਹਾਈ ਕਮਿਸ਼ਨ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਸੰਗਠਨਾਂ ਵਲੋਂ ਮੁਜ਼ਾਹਰੇ ਦੌਰਾਨ ਭੰਨਤੋੜ ਕੀਤੀ ਗਈ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਦਾਖਲ ਹੋ ਗਏ ਅਤੇ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਦਿੱਤਾ ਗਿਆ। ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਦੇਖੀਆਂ ਗਈਆਂ ਹਨ।

ਇਸ ਘਟਨਾ ਦੇ ਸਬੰਧ ਵਿੱਚ ਭਾਰਤ ਸਰਕਾਰ ਨੇ ਦਿੱਲੀ ਵਿੱਚ ਯੂਕੇ ਦੇ ਸੀਨੀਅਰ ਕੂਟਨੀਤਿਕ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ।

ਨਵੀਂ ਦਿੱਲੀ ਵਿੱਚ ਯੂਕੇ ਦੇ ਸਭ ਤੋਂ ਸੀਨੀਅਰ ਕੂਟਨੀਤਿਕ ਨੂੰ ਐਤਵਾਰ ਦੇਰ ਸ਼ਾਮ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਖ਼ਿਲਾਫ਼ ''''''''ਵੱਖਵਾਦੀ ਅਤੇ ਕੱਟੜਪੰਥੀ ਅਨਸਰਾਂ'''''''' ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ‘ਤੇ ਭਾਰਤ ਦਾ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਤਲਬ ਕੀਤਾ ਗਿਆ।

Getty Images
ਸਾਲ 2021 ਵਿੱਚ ਵੀ ਯੂਕੇ ਵਿੱਚ ਖਾਲਿਸਤਾਨ ਹਮਾਇਤੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਸਨ
ANI

ਭੰਨਤੋੜ ਮਾਮਲੇ ’ਚ ਇੱਕ ਗ੍ਰਿਫ਼ਤਾਰ

ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਵਿਰੁੱਧ ਯੂਕੇ ਵਿੱਚ ਕੁਝ ਖਾਲਿਸਤਾਨ ਪੱਖ਼ੀ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਦੌਰਾਨ ਹਿੰਸਕ ਹੋਈ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ।

ਇਸ ਮਾਮਲੇ ਵਿੱਚ ਹਿੰਸਕ ਵਿਵਹਾਰ ਅਖ਼ਤਿਆਰ ਕਰਨ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹਿੰਸਕ ਪ੍ਰਦਰਸ਼ਨ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਐਤਵਾਰ ਨੂੰ ਵੈਸਟਮਿੰਸਟਰ ਦੇ ਐਲਡਵਿਚ ਵਿਚਲੀ ਇਮਾਰਤ ਵਿੱਚ ਬੁਲਾਇਆ ਗਿਆ ਸੀ।

ਸੋਸ਼ਲ ਮੀਡੀਆ ''''ਤੇ ਵੀਡੀਓਜ਼ ਵਿੱਚ ਭੀੜ ਨੂੰ ਹੱਥਾਂ ਵਿੱਚ ‘ਖਾਲਿਸਤਾਨ’ ਦੇ ਬੈਨਰ ਲਹਿਰਾਉਂਦੇ ਹੋਏ ਦਿਖਾਇਆ ਗਿਆ ਅਤੇ ਇੱਕ ਵਿਅਕਤੀ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਤੋਂ ਭਾਰਤੀ ਝੰਡਾ ਲਾਹੁੰਦਿਆ ਦੇਖਿਆ ਗਿਆ ਸੀ।

ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਦੋ ਸੁਰੱਖਿਆ ਗਾਰਡ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਨਹੀਂ ਪਈ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੀਏ ਖ਼ਬਰ ਏਜੰਸੀ ਨੇ ਕਿਹਾ ਕਿ ਭੀੜ ਦੇ ਮੈਂਬਰਾਂ ਨੂੰ ਸਿੱਖ ਵੱਖਵਾਦੀ ਮੁਹਿੰਮ ‘ਖ਼ਾਲਿਸਤਾਨ’ ਦੇ ਸਮਰਥਕ ਮੰਨਿਆ ਜਾ ਰਿਹਾ ਹੈ।

Getty Images
ਪੰਜਾਬ ਪੁਲਿਸ ਵਲੋਂ ਅਮ੍ਰਿਤਪਾਲ ਦੀ ਭਾਲ ਜਾਰੀ ਹੈ

ਦੋ ਪੁਲਿਸ ਕਰਮੀ ਹੋਏ ਜਖ਼ਮੀ

ਪੁਲਿਸ ਅਧਿਕਾਰੀਆਂ ਨੂੰ ਐਤਵਾਰ ਨੂੰ ਬਰਤਾਨਵੀ ਸਮੇਂ ਮੁਤਾਬਕ ਕਰੀਬ 13:50 ਵਜੇ ਭਾਰਤੀ ਹਾਈ ਕਮਿਸ਼ਨ ਵਿੱਚ ਬੁਲਾਇਆ ਗਿਆ ਸੀ।

ਮੈਟਰੋਪੋਲੀਟੀਅਨ ਪੁਲਿਸ ਦੇ ਇੱਕ ਬੁਲਾਰੇ ਮੁਤਾਬਕ ਉਥੇ ਮੌਜੂਦ ਭੀੜ ਵਿੱਚੋਂ ਜ਼ਿਆਦਾਤਰ ਲੋਕ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਥੋਂ ਚਲੇ ਗਏ ਸਨ।

ਪੁਲਿਸ ਮੁਤਾਬਕ ਮੁਜ਼ਾਹਰੇ ਦੌਰਾਨ ਜਦੋਂ ਮੁਜ਼ਾਹਰਾਕਾਰੀ ਹਾਈ ਕਮਿਸ਼ਨ ਦੀ ਇਮਾਰਤ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਰੋਕਣ ਸਮੇਂ ਦੋ ਸੁਰੱਖਿਆ ਗਾਰਡ ਮਾਮੂਲੀ ਜਿਹੇ ਜਖ਼ਮੀ ਵੀ ਹੋਏ।

ਘਟਨਾ ਦੀ ਨਿੰਦਾ

ਇਸ ਘਟਨਾ ''''ਤੇ ਪ੍ਰਤੀਕਿਰਿਆ ਦਿੰਦੇ ਹੋਏ, ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇੱਕ ਟਵੀਟ ਕਰਕੇ ਹੋਈਆਂ ਹਿੰਸਕ ਕਾਰਵਾਈਆਂ ਅਤੇ ਭੰਨਤੋੜ ਸਖ਼ਤ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਲਿਖਿਆ,“ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।”

Mayor of London, Sadik Khan/Twitter

ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਸ ਦੀ ਨਖੇਧੀ ਕਰਦਿਆਂ ਘਟਨਾ ਨੂੰ ‘ਨਿਰਾਸ਼ਾਜਨਕ’ ਅਤੇ ‘ਪੂਰੀ ਤਰ੍ਹਾਂ ਅਸਵਿਕਾਰਨਯੋਗ’ ਦੱਸਿਆ ਹੈ।

Alex Ellis/Twitter
ਯੂਕੇ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਹੋਏ ਹਿੰਸਕ ਪ੍ਰਦਰਸ਼ਨ ਦੀ ਨਿਖੇਧੀ ਕੀਤੀ।

ਵਿੰਬਲਡਨ ਵਿੱਚ ਵਿਦੇਸ਼ ਵਿਭਾਗ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਕਿ ਉਹ "ਭੈਭੀਤ" ਹਨ ਅਤੇ ਸਰਕਾਰ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ ਨਾਲ’ ਲਵੇਗੀ।

ਉਨ੍ਹਾਂ ਕਿਹਾ,"ਇਹ ਮਿਸ਼ਨ ਅਤੇ ਇਸ ਦੇ ਕਰਮਚਾਰੀਆਂ ਦੀ ਅਖੰਡਤਾ ਦੇ ਖ਼ਿਲਾਫ਼ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਾਰਵਾਈ ਹੈ।"

ਪੰਜਾਬ ਦੀ ਸਥਿਤੀ ’ਤੇ ਤਨਮਨਜੀਤ ਸਿੰਘ ਢੇਸੀ ਨੇ ਜਤਾਈ ਚਿੰਤਾ

Getty Images
ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ

ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਹਾਲਾਤ ਬਾਰੇ ਚਿੰਤਾ ਕਰਦਿਆਂ ਇੱਕ ਟਵੀਟ ਕੀਤਾ ਹੈ।

Tanmanjeet Singh dhesi/Twitter

ਉਨ੍ਹਾਂ ਲਿਖਿਆ,“ਭਾਰਤ ਤੋਂ ਪੰਜਾਬ ਵਿੱਚ ਇੰਟਰਨੈਟ ਬੰਦਾ ਕੀਤੇ ਜਾਣ, ਵੱਡੇ ਪੱਧਰ ''''ਤੇ ਗ੍ਰਿਫਤਾਰੀਆਂ ਹੋਣ ਅਤੇ ਇਕੱਠਾਂ ''''ਤੇ ਪਾਬੰਦੀਆਂ ਲਾਏ ਜਾਣ ਬਾਰੇ ਆ ਰਹੀਆਂ ਰਿਪੋਰਟਾਂ ਚਿੰਤਾਜਨਕ ਹਨ।”

“ਅਰਦਾਸ ਕਰਦਾ ਹਾਂ ਕਿ ਤਣਾਅ ਭਰੀ ਸਥਿਤੀ ਜਲਦ ਠੀਕ ਹੋ ਜਾਵੇਗੀ ਤੇ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)